ਪ੍ਰੀਤ ਪੱਤੀ
ਖਰੜ - ਅੱਜ ਆਜ਼ਾਦੀ ਦਿਹਾੜੇ ਮੋਕੇ ਪ੍ਰਧਾਨ ਲਾਇਨ ਰਵੀ ਕਾਂਤ ਗੁਪਤਾ ਦੀ ਰਹਿਨੁਮਾਈ ਵਿਚ ਲਾਇਨਜ਼ ਕਲੱਬ ਖਰੜ ਵਲੋਂ ਪੀਣ ਵਾਲੇ ਪਾਣੀ ਦਾ ਪ੍ਰੋਜੈਕਟ ਕੀਤਾ ਗਿਆ। ਕਲੱਬ ਦੇ ਪ੍ਰੋਜੈਕਟ ਚੇਅਰਮੈਨ ਅਤੇ ਪੀ ਆਰ ਓ ਲਾਇਨ ਰੁਦਰਾਕਸ਼ ਗੁਪਤਾ ਨੇ ਦੱਸਿਆ ਕਿ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਸਵੱਛ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਦੀ ਸੇਵਾ ਨਿਭਾਈ ਗਈ , ਇਸ ਭਰਪੂਰ ਗਰਮੀ ਵਿਚ ਜਿਸ ਦਾ ਫਾਇਦਾ ਅਨਾਜ ਮੰਡੀ ਖਰੜ ਵਿਚ ਅਜਾਦੀ ਦਿਵਸ ਦੀ ਪਰੇਡ ਲਈ ਪੁਹੰਚੇ ਸਕੂਲੀ ਬੱਚੇ, ਅਧਿਆਪਕਾਂ ਤੇ ਸ਼ਹਿਰਵਾਸੀਆਂ ਨੇ ਲਿਆ। ਇਸ ਮੋਕੇ ਹੋਰਾਂ।ਤੋਂ ਇਲਾਵਾ ਕਲੱਬ ਦੇ ਹੀ ਸਾਬਕਾ ਜਿਲ੍ਹਾ ਗਵਰਨਰ ਲਾਇਨ ਪ੍ਰੀਤ ਕੰਵਲ ਸਿੰਘ ਸੈਣੀ, ਲਾਇਨ ਦਵਿੰਦਰ ਗੁਪਤਾ, ਜੋਨ ਚੇਅਰਮੈਨ ਲਾਇਨ ਨਵੀਨ ਗੁਪਤਾ, ਲਾਇਨ ਸਤਵਿੰਦਰ ਕੌਰ, ਲਾਇਨ ਬਲਵਿੰਦਰ ਸਿੰਘ, ਲਾਇਨ ਰਾਜੇਸ਼ ਗੁਪਤਾ ਸੀ ਏ, ਲਾਇਨ ਅਨਿਲ ਕੁਮਾਰ ਕਾਂਸਲ ਆਦਿ ਮਜੂਦ ਸਨ।