ਖਰੜ (ਪ੍ਰੀਤ ਪੱਤੀ) : ਰੋਟਰੀ ਕਲੱਬ ਖਰੜ ਦੇ ਆਈ ਡੋਨੇਸ਼ਨ ਮੋਟੀਵੇਟਰ ਤੇ ਸਾਬਕਾ ਅਸਿਸਟੈਂਟ ਗਵਰਨਰ (ਰੋਟਰੀ ਜ਼ਿਲ੍ਹਾ 3080) ਹਰਪ੍ਰੀਤ ਸਿੰਘ ਰੇਖੀ ਵੱਲੋਂ ਅੱਜ ਆਪਣੀ 63ਵੇਂ ਜਨਮ ਦਿਨ ਮੌਕੇ ਤੇ 65ਵੀਂ ਵਾਰ ਰੋਟਰੀ ਬਲੱਡ ਬੈਂਕ ਸੈਕਟਰ-37 ਵਿਖੇ ਖੂਨ ਦਾਨ ਕੀਤਾ ਗਿਆ। ਹਰਪ੍ਰੀਤ ਸਿੰਘ ਰੇਖੀ ਦਾ ਖੂਨਦਾਨ ਵਾਲਾ ਸਿਲਸਿਲਾ ਕਈ ਸਾਲਾਂ ਤੋਂ ਚੱਲ ਰਿਹਾ ਹੈ ਪਰ ਇਹ ਆਪਣੇ ਜਨਮ ਦਿਨ ਤੇ ਸਾਲ ਗ੍ਰਹਿ ਦੇ ਮੌਕੇ ਤੇ ਖੂਨਦਾਨ ਕਰਨਾ ਨਹੀਂ ਭੁੱਲਦੇ। ਇੰਨ੍ਹਾਂ ਬਾਰੇ ਇਹ ਵੀ ਜ਼ਿਕਰਯੋਗ ਹੈ ਕਿ ਇਹ “ਜਿਉਂਦੇ ਜੀ ਖੂਨਦਾਨ ਤੇ ਜਾਂਦੇ ਜਾਂਦੇ ਅੱਖਾਂ ਦਾਨ” ਦੇ ਫ਼ਲਸਫ਼ੇ ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ। ਇੰਨ੍ਹਾਂ ਵੱਲੋਂ ਮਰਨ ਉਪਰੰਤ ਪਰਿਵਾਰਾਂ ਨੂੰ ਜਾਗਰੁਕ ਕਰਕੇ 95 ਲੋਕਾਂ ਦੀਆਂ ਅੱਖਾਂ ਦਾਨ ਕਰਵਾ ਚੁੱਕੇ ਹਨ ਤੇ ਹੁਣ 190 ਲੋਕਾਂ ਨੂੰ ‘ਦ੍ਰਿਸ਼ਟੀ ਦਾ ਤੋਹਫਾ’ ਮਿਲ ਚੁੱਕਿਆ ਹੈ। ਇਹ ਵੀ ਦੱਸਣਯੋਗ ਹੈ ਕਿ 8 ਸਤੰਬਰ ਤੱਕ ਅੱਖਾਂ ਦਾਨ ਕਰਨ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੌਮੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਇਸ ਤਹਿਤ ਰੇਖੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੀ ਔਖੀ ਘੜੀ ਵਿੱਚ ਅੱਖਾਂ ਜਰੂਰ ਦਾਨ ਕਰਵਾਈਆਂ ਜਾਣ ਤਾਂ ਕਿ ਜਿੰਨਾਂ ਲੋਕਾਂ ਅੱਖਾਂ ਦੀ ਰੌਸ਼ਨੀ ਨਹੀ ਹੈ ਤੇ ਉਹ ਵੀ ਇਸ ਦੁਨੀਆਂ ਦਾ ਆਨੰਦ ਮਾਣ ਸਕਣ । ਇਹ ਵੀ ਜਿਕਰਯੋਗ ਹੈ ਕਿ ਇੱਕ ਬੰਦੇ ਦੀਆਂ ਅੱਖਾ ਦੋ ਲੋਕਾਂ ਨੂੰ ਚੜ ਜਾਂਦੀਆਂ ਹਨ । ਇੱਥੇ ਇਹ ਵੀ ਦੱਸਣਯੋਗ ਹੈ ਕਿ ਰੇਖੀ ਰੈੱਡ ਕਰਾਸ ਮੁਹਾਲੀ ਦੇ ਪੈਟਰਨ ਵੀ ਹਨ।