Wednesday, October 14, 2026
BREAKING
• ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਸਫਲਤਾ; ਮੁੱਖ ਦੋਸ਼ੀ ਜੋਬਨਪ੍ਰੀਤ ਮੁੰਬਈ ਤੋਂ ਗ੍ਰਿਫ਼ਤਾਰ • ਰੈਸਟੋਰੈਂਟ 'ਚ ਲੱਗੀ ਅੱਗ, ਜਾਨ ਬਚਾਉਣ ਲਈ ਪਹਿਲੀ ਮੰਜ਼ਲ ਤੋਂ ਲੋਕਾਂ ਨੇ ਮਾਰੀ ਛਾਲ • ਮੁਖਰਜੀ ਨਗਰ ਵਿੱਚ ਕੋਚਿੰਗ ਸੰਸਥਾਵਾਂ ਦਾ CM ਰੇਖਾ ਗੁਪਤਾ ਵਲੋਂ ਨਿਰੀਖਣ, ਦਿੱਤੇ ਇਹ ਹੁਕਮ • ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਦੁਨੀਆ ਭਰ 'ਚ ਤੇਜ਼ੀ ਨਾਲ ਮਿਲ ਰਹੀ ਮਾਨਤਾ: PM ਮੋਦੀ • ਜੰਤਰ-ਮੰਤਰ 'ਤੇ ਤਿਰੰਗਾ ਲਹਿਰਾਉਣ ਦੀ ਗ੍ਰਿਫ਼ਤਾਰੀ 'ਤੇ ਰਾਹੁਲ ਗਾਂਧੀ ਦਾ ਬਿਆਨ • ਦਿੱਲੀ 'ਚ SIR ਨਾਲ ਸਬੰਧਤ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 28 ਅਕਤੂਬਰ ਨੂੰ ਹੋਵੇਗੀ ਸੁਣਵਾਈ • ਪੋਪ ਦੇ ਸਫ਼ਲ ਆਪ੍ਰੇਸ਼ਨ ਤੋਂ ਬਾਅਦ PM ਮੋਦੀ ਨੇ ਜਲਦ ਠੀਕ ਹੋਣ ਦੀ ਕੀਤੀ ਕਾਮਨਾ • ਅਮਰੀਕੀ ਵਿਦੇਸ਼ ਮੰਤਰੀ ਰੂਬੀਓ 17 ਤੋਂ 22 ਅਕਤੂਬਰ ਤੱਕ ਕਰਨਗੇ ਉਜ਼ਬੇਕਿਸਤਾਨ ਅਤੇ ਭਾਰਤ ਦਾ ਦੌਰਾ • ਬਿਹਾਰ ਕਿਸ਼ਤੀ ਹਾਦਸੇ 'ਚ ਬੱਚਿਆਂ ਦੀ ਮੌਤ ਬਹੁਤ ਦੁਖਦਾਈ: ਰਾਸ਼ਟਰਪਤੀ ਮੁਰਮੂ • ਦਿੱਲੀ ’ਚ 24 ਘੰਟੇ ਕੰਮ ਕਰਨ ਵਾਲੇ 13 ਨਵੇਂ ਹਵਾ ਗੁਣਵੱਤਾ ਨਿਗਰਾਨੀ ਕੇਂਦਰ ਸ਼ੁਰੂ

ਰਾਸ਼ਟਰੀ

ਰੈਸਟੋਰੈਂਟ 'ਚ ਲੱਗੀ ਅੱਗ, ਜਾਨ ਬਚਾਉਣ ਲਈ ਪਹਿਲੀ ਮੰਜ਼ਲ ਤੋਂ ਲੋਕਾਂ ਨੇ ਮਾਰੀ ਛਾਲ

14 ਅਕਤੂਬਰ, 2026 05:55 PM

ਨਵੀਂ ਦਿੱਲੀ : ਉੱਤਰ ਪੂਰਬੀ ਦਿੱਲੀ 'ਚ ਮੌਜਪੁਰ ਇਲਾਕੇ ਦੇ ਇਕ ਰੈਸਟੋਰੈਂਟ 'ਚ ਬੀਤੀ ਰਾਤ ਅੱਗ ਲੱਗਣ ਮਗਰੋਂ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਬੱਚਿਆਂ ਸਮੇਤ ਇਮਾਰਤ ਦੀ ਪਹਿਲੀ ਮੰਜ਼ਲ ਦੀ ਬਾਲਕਨੀ ਤੋਂ ਛਾਲ ਮਾਰਨੀ ਪਈ। ਦਿੱਲੀ ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਮੰਗਲਵਾਰ ਰਾਤ ਕਰੀਬ 10.30 ਵਜੇ ਵੈਲਕਾਮ ਥਾਣਾ ਖੇਤਰ ਦੇ ਜਾਫਰਾਬਾਦ ਮੇਨ ਰੋਡ ਸਥਿਤ ਇਕ ਰੈਸਟੋਰੈਂਟ 'ਚ ਅੱਗ ਲੱਗਣ ਦੀ ਸੂਚਨਾ ਮਿਲੀ।

ਪੁਲਸ ਨੇ ਦੱਸਿਆ ਕਿ ਮੌਕੇ 'ਤੇ ਪਹੁੰਚੀ ਟੀਮ ਨੇ ਪਾਇਆ ਕਿ ਅੱਗ ਰੈਸਟੋਰੈਂਟ ਦੀ ਰਸੋਈ 'ਚ ਲੱਗੀ ਸੀ ਅਤੇ ਰੈਸਟੋਰੈਂਟ ਦੇ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾ ਲਿਆ ਸੀ। ਹਾਲਾਂਕਿ, ਦਿੱਲੀ ਫਾਇਰ ਸਰਵਿਸ (ਡੀਐੱਫਐੱਸ) ਨੇ ਦੱਸਿਆ ਕਿ ਰਾਤ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ। ਇਸ ਵਿਚ ਘਟਨਾ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਏ, ਜਿਨ੍ਹਾਂ 'ਚ ਰੈਸਟੋਰੈਂਟ ਦੇ ਅੰਦਰੋਂ ਧੂੰਆਂ ਨਿਕਲਦਾ ਅਤੇ ਪਹਿਲੀ ਮੰਜ਼ਲ ਦੀ ਬਾਲਕਨੀ ਤੋਂ ਲੋਕਾਂ ਨੂੰ ਛਾਲ ਮਾਰਦੇ ਦੇਖਿਆ ਜਾ ਸਕਦਾ ਹੈ।

ਇਕ ਵੀਡੀਓ 'ਚ ਦਿੱਸ ਰਿਹਾ ਹੈ ਕਿ ਇਕ ਵਿਅਕਤੀ ਪਹਿਲੇ 2 ਬੱਚਿਆਂ ਨੂੰ ਬਾਲਕਨੀ ਤੋਂ ਹੇਠਾਂ ਸੁੱਟਦਾ ਹੈ, ਜਿਸ ਤੋਂ ਬਾਅਦ 2-3 ਲੋਕ ਇਮਾਰਤ ਤੋਂ ਛਾਲ ਮਾਰ ਦਿੰਦੇ ਹਨ। ਵੀਡੀਓ 'ਚ ਦਿੱਸ ਰਿਾ ਹੈ ਕਿ ਹੇਠਾਂ ਖੜ੍ਹੀ ਭੀੜ ਬੱਚਿਆਂ ਅਤੇ ਲੋਕਾਂ ਨੂੰ ਫੜ੍ਹ ਲੈਂਦੀ ਹੈ। ਵੀਡੀਓ 'ਚ ਇਕ ਵਿਅਕਤੀ ਇਕ ਖੰਭੇ ਦੇ ਸਹਾਰੇ ਹੇਠਾਂ ਉਤਰਦੇ ਹੋਏ ਵੀ ਦਿੱਸ ਰਿਹਾ ਹੈ, ਜਦੋਂ ਕਿ ਕੁਝ ਲੋਕ ਪੌੜ੍ਹੀ ਲਗਾ ਕੇ ਬਾਲਕਨੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਦੇਖੇ ਜਾ ਸਕਦੇ ਹਨ। ਚਸ਼ਮਦੀਦਾਂ ਦੇ ਅਨੁਸਾਰ, ਅੱਗ ਲੱਗਣ ਮਗਰੋਂ ਰੈਸਟੋਰੈਂਟ ਨੂੰ ਧੂੰਏਂ ਨਾਲ ਭਰ ਗਿਆ, ਜਿਸ ਕਾਰਨ ਲੋਕ ਡਰ ਗਏ ਅਤੇ ਪਹਿਲੀ ਮੰਜ਼ਲ ਤੋਂ ਛਾਲਾਂ ਮਾਰ ਲੱਗੇ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਇਸ ਘਟਨਾ 'ਚ ਕੋਈ ਜ਼ਖਮੀ ਨਹੀਂ ਹੋਇਆ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਮੁਖਰਜੀ ਨਗਰ ਵਿੱਚ ਕੋਚਿੰਗ ਸੰਸਥਾਵਾਂ ਦਾ CM ਰੇਖਾ ਗੁਪਤਾ ਵਲੋਂ ਨਿਰੀਖਣ, ਦਿੱਤੇ ਇਹ ਹੁਕਮ

ਮੁਖਰਜੀ ਨਗਰ ਵਿੱਚ ਕੋਚਿੰਗ ਸੰਸਥਾਵਾਂ ਦਾ CM ਰੇਖਾ ਗੁਪਤਾ ਵਲੋਂ ਨਿਰੀਖਣ, ਦਿੱਤੇ ਇਹ ਹੁਕਮ

ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਦੁਨੀਆ ਭਰ 'ਚ ਤੇਜ਼ੀ ਨਾਲ ਮਿਲ ਰਹੀ ਮਾਨਤਾ: PM ਮੋਦੀ

ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਦੁਨੀਆ ਭਰ 'ਚ ਤੇਜ਼ੀ ਨਾਲ ਮਿਲ ਰਹੀ ਮਾਨਤਾ: PM ਮੋਦੀ

ਜੰਤਰ-ਮੰਤਰ 'ਤੇ ਤਿਰੰਗਾ ਲਹਿਰਾਉਣ ਦੀ ਗ੍ਰਿਫ਼ਤਾਰੀ 'ਤੇ ਰਾਹੁਲ ਗਾਂਧੀ ਦਾ ਬਿਆਨ

ਜੰਤਰ-ਮੰਤਰ 'ਤੇ ਤਿਰੰਗਾ ਲਹਿਰਾਉਣ ਦੀ ਗ੍ਰਿਫ਼ਤਾਰੀ 'ਤੇ ਰਾਹੁਲ ਗਾਂਧੀ ਦਾ ਬਿਆਨ

ਦਿੱਲੀ 'ਚ SIR ਨਾਲ ਸਬੰਧਤ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 28 ਅਕਤੂਬਰ ਨੂੰ ਹੋਵੇਗੀ ਸੁਣਵਾਈ

ਦਿੱਲੀ 'ਚ SIR ਨਾਲ ਸਬੰਧਤ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 28 ਅਕਤੂਬਰ ਨੂੰ ਹੋਵੇਗੀ ਸੁਣਵਾਈ

ਪੋਪ ਦੇ ਸਫ਼ਲ ਆਪ੍ਰੇਸ਼ਨ ਤੋਂ ਬਾਅਦ PM ਮੋਦੀ ਨੇ ਜਲਦ ਠੀਕ ਹੋਣ ਦੀ ਕੀਤੀ ਕਾਮਨਾ

ਪੋਪ ਦੇ ਸਫ਼ਲ ਆਪ੍ਰੇਸ਼ਨ ਤੋਂ ਬਾਅਦ PM ਮੋਦੀ ਨੇ ਜਲਦ ਠੀਕ ਹੋਣ ਦੀ ਕੀਤੀ ਕਾਮਨਾ

ਬਿਹਾਰ ਕਿਸ਼ਤੀ ਹਾਦਸੇ 'ਚ ਬੱਚਿਆਂ ਦੀ ਮੌਤ ਬਹੁਤ ਦੁਖਦਾਈ: ਰਾਸ਼ਟਰਪਤੀ ਮੁਰਮੂ

ਬਿਹਾਰ ਕਿਸ਼ਤੀ ਹਾਦਸੇ 'ਚ ਬੱਚਿਆਂ ਦੀ ਮੌਤ ਬਹੁਤ ਦੁਖਦਾਈ: ਰਾਸ਼ਟਰਪਤੀ ਮੁਰਮੂ

ਦਿੱਲੀ ’ਚ 24 ਘੰਟੇ ਕੰਮ ਕਰਨ ਵਾਲੇ 13 ਨਵੇਂ ਹਵਾ ਗੁਣਵੱਤਾ ਨਿਗਰਾਨੀ ਕੇਂਦਰ ਸ਼ੁਰੂ

ਦਿੱਲੀ ’ਚ 24 ਘੰਟੇ ਕੰਮ ਕਰਨ ਵਾਲੇ 13 ਨਵੇਂ ਹਵਾ ਗੁਣਵੱਤਾ ਨਿਗਰਾਨੀ ਕੇਂਦਰ ਸ਼ੁਰੂ

ਰਾਹੁਲ ਗਾਂਧੀ ਨੇ ਵਿਰੋਧੀ ਆਗੂਆਂ ਨੂੰ ਦਿੱਤੀ ਚਾਹ ਪਾਰਟੀ, ਅੰਦੋਲਨ ਜਾਰੀ ਰੱਖਣ 'ਤੇ ਜ਼ੋਰ

ਰਾਹੁਲ ਗਾਂਧੀ ਨੇ ਵਿਰੋਧੀ ਆਗੂਆਂ ਨੂੰ ਦਿੱਤੀ ਚਾਹ ਪਾਰਟੀ, ਅੰਦੋਲਨ ਜਾਰੀ ਰੱਖਣ 'ਤੇ ਜ਼ੋਰ

ਰਾਜਨਾਥ ਸਿੰਘ ਨੇ ਚੈੱਕ ਗਣਰਾਜ ਦੇ ਉੱਪ ਪ੍ਰਧਾਨ ਮੰਤਰੀ ਨਾਲ ਕੀਤੀ ਬੈਠਕ, ਰੱਖਿਆ ਸਹਿਯੋਗ ਵਧਾਉਣ 'ਤੇ ਹੋਈ ਗੱਲਬਾਤ

ਰਾਜਨਾਥ ਸਿੰਘ ਨੇ ਚੈੱਕ ਗਣਰਾਜ ਦੇ ਉੱਪ ਪ੍ਰਧਾਨ ਮੰਤਰੀ ਨਾਲ ਕੀਤੀ ਬੈਠਕ, ਰੱਖਿਆ ਸਹਿਯੋਗ ਵਧਾਉਣ 'ਤੇ ਹੋਈ ਗੱਲਬਾਤ

ਦਿੱਲੀ ’ਚ ਪ੍ਰਦਰਸ਼ਨਾਂ ਤੇ ਪਾਬੰਦੀਆਂ ’ਤੇ ਬੋਲੇ ਚੀਫ਼ ਜਸਟਿਸ, ‘ਇਹ ਮੇਰਾ ਮੁੱਦਾ ਨਹੀਂ ਹੈ’

ਦਿੱਲੀ ’ਚ ਪ੍ਰਦਰਸ਼ਨਾਂ ਤੇ ਪਾਬੰਦੀਆਂ ’ਤੇ ਬੋਲੇ ਚੀਫ਼ ਜਸਟਿਸ, ‘ਇਹ ਮੇਰਾ ਮੁੱਦਾ ਨਹੀਂ ਹੈ’