Thursday, August 06, 2026
BREAKING
ਭਾਰਤ ਵਿਕਾਸ ਪ੍ਰੀਸ਼ਦ, ਸੁਨਾਮ ਵੱਲੋਂ ਪਾਣੀ ਬਚਾਓ ਅਤੇ ਰੁੱਖ ਲਗਾਓ ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਬੀ.ਐਲ.ਐਮ. ਗਰਲਜ਼ ਕਾਲਜ, ਨਵਾਂਸ਼ਹਿਰ ਵਿਖੇ ਨਸ਼ਾ ਮੁਕਤੀ ਸਹੁੰ ਚੁਕਵਾਈ ਗਈ ਭਾਰਤ ਵਿਕਾਸ ਪ੍ਰੀਸ਼ਦ ਨੇ ਕੀਤੀ ਗਊ ਸੇਵਾ    ਸੁਨਾਮ 'ਚ ਨੁੱਕੜ ਨਾਟਕ 'ਪਰਿੰਦੇ ਭਟਕ ਗਏ' ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਦਿੱਤਾ ਜਾਗਰੂਕਤਾ ਦਾ ਸੰਦੇਸ਼ ਸੋਨੇ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ, ਸੱਤ ਹਫ਼ਤਿਆਂ ਦੇ ਉੱਚ ਪੱਧਰ 'ਤੇ ਪਹੁੰਚੇ ਭਾਅ, ਜਾਣੋ ਵਾਧੇ ਦਾ ਕਾਰਨ ਰੂਸ 'ਚ ਫਸਿਆ ਜਲੰਧਰ ਦਾ ਨੌਜਵਾਨ! ਹਸਪਤਾਲ 'ਚ ਦਾਖ਼ਲ ਮਾਂ, ਵੀਡੀਓ 'ਚ ਖੋਲ੍ਹੀ ਟਰੈਵਲ ਏਜੰਟਾਂ ਦੀ ਸੱਚਾਈ ਮਾਰਿਆ ਗਿਆ ਅਤੀਕ ਅਹਿਮਦ ਦਾ ਮੁੰਡਾ ! ਜੇਲ੍ਹ 'ਚ ਬੰਦ ਵੱਡੇ ਭਰਾ ਨੂੰ ਮਿਲਣ ਜਾਂਦੇ... ਪੰਜਾਬ 'ਚ ਇਨ੍ਹਾਂ ਵਾਹਨਾਂ 'ਤੇ ਹੋਈ ਸਖ਼ਤੀ, ਪੁਲਸ ਨੇ ਵੱਡੇ ਪੱਧਰ 'ਤੇ ਸ਼ੁਰੂ ਕੀਤੀ ਕਾਰਵਾਈ ਰਾਜਾ ਵੜਿੰਗ ਦੀ ਮੀਟਿੰਗ 'ਚ ਜ਼ਬਰਦਸਤ ਹੰਗਾਮਾ! ਚੰਨੀ ਤੋਂ ਬਾਅਦ ਹੁਣ ਇਸ ਆਗੂ ਦੇ ਲੱਗੇ ਨਾਅਰੇ ਬਿਕਰਮ ਮਜੀਠੀਆ ਦੇ ਕਰੀਬੀ ਦੇ ਘਰ ਈ. ਡੀ. ਦੀ ਰੇਡ

ਪੰਜਾਬ

ਰੂਸ 'ਚ ਫਸਿਆ ਜਲੰਧਰ ਦਾ ਨੌਜਵਾਨ! ਹਸਪਤਾਲ 'ਚ ਦਾਖ਼ਲ ਮਾਂ, ਵੀਡੀਓ 'ਚ ਖੋਲ੍ਹੀ ਟਰੈਵਲ ਏਜੰਟਾਂ ਦੀ ਸੱਚਾਈ

06 ਅਗਸਤ, 2026 06:20 PM

ਜਲੰਧਰ : ਜਲੰਧਰ ਤੋਂ ਰੂਸ ਗਏ ਨੌਜਵਾਨ ਨੇ ਟਰੈਵਲ ਏਜੰਟ ਦੀ ਠੱਗੀ ਦਾ ਪਰਦਾਫ਼ਾਸ਼ ਕਰਦੇ ਹੋਏ ਆਪਣੀ ਹੱਢਬੀਤੀ ਵੀਡੀਓ ਜ਼ਰੀਏ ਸਾਂਝੀ ਕੀਤੀ ਹੈ। ਨੌਜਵਾਨ ਨੇ ਦਿੱਲੀ ਹਵਾਈ ਅੱਡੇ ਤੋਂ ਮਾਸਕੋ ਤੱਕ ਪੰਜ ਵੀਡੀਓਜ਼ ਜਾਰੀ ਕੀਤੀਆਂ, ਜਿਸ 'ਚ ਦਾਅਵਾ ਕੀਤਾ ਗਿਆ ਕਿ ਏਜੰਟ ਵੱਲੋਂ ਨੌਕਰੀ, ਰਿਹਾਇਸ਼ ਅਤੇ ਖਾਣੇ ਦੀਆਂ ਜੋ ਸਹੂਲਤਾਂ ਦਿੱਤੀਆਂ ਗਈਆਂ ਸਨ, ਉਹ ਸਭ ਝੂਠੀਆਂ ਨਿਕਲੀਆਂ। ਉਸ ਨੇ ਨੌਜਵਾਨਾਂ ਨੂੰ ਕਿਸੇ ਵੀ ਏਜੰਟ ਦੇ ਧੋਖੇ ਦਾ ਸ਼ਿਕਾਰ ਨਾ ਹੋਣ ਅਤੇ ਰੂਸ ਨਾ ਆਉਣ ਦੀ ਅਪੀਲ ਕੀਤੀ। ਜਲੰਧਰ ਦੇ ਰਾਮਨਗਰ ਦੇ ਰਹਿਣ ਵਾਲੇ ਆਕਾਸ਼ਦੀਪ ਨੇ ਕਿਹਾ ਕਿ ਉਹ 15 ਜੂਨ 2026 ਨੂੰ ਦਿੱਲੀ ਤੋਂ ਇਕ ਫਲਾਈਟ ਰਾਹੀਂ ਮਾਸਕੋ ਪਹੁੰਚਿਆ ਸੀ। ਉਸ ਨੂੰ ਜਲੰਧਰ ਦੇ ਇਕ ਏਜੰਟ ਪਵਨ ਕੁਮਾਰ ਨੇ ਉੱਥੇ ਭੇਜਿਆ ਸੀ।


ਏਜੰਟ ਨੇ ਉਸ ਨੂੰ ਫਲ ਤੋੜਨ ਦੀ ਨੌਕਰੀ ਦੇਣ ਦਾ ਦਾਅਵਾ ਸੀ ਕਿ ਚੰਗੀ ਕਮਾਈ, ਇਕ ਏਅਰ-ਕੰਡੀਸ਼ਨਡ ਕਮਰਾ ਅਤੇ ਵਧੀਆ ਭੋਜਨ ਦਾ ਖਾਣਾ ਵੀ ਮਿਲੇਗਾ। ਹਾਲਾਂਕਿ ਮਾਸਕੋ ਪਹੁੰਚਣ ਤੋਂ ਬਾਅਦ ਏਜੰਟ ਦੇ ਇਕ ਆਦਮੀ ਨੇ ਉਸ ਨੂੰ ਅਤੇ ਹੋਰ ਨੌਜਵਾਨਾਂ ਨੂੰ ਜੰਗਲ ਦੇ ਵਿਚਕਾਰ ਇਕ ਕਬਾੜਖਾਨੇ ਵਰਗੀ ਜਗ੍ਹਾ 'ਚ ਛੱਡ ਦਿੱਤਾ। ਉਸ ਦੇ ਨਾਲ ਹਰਿਆਣਾ ਅਤੇ ਰਾਜਸਥਾਨ ਦੇ ਕਈ ਨੌਜਵਾਨ ਹਨ। ਉਸ ਨੇ ਦੱਸਿਆ ਕਿ ਇਕ ਛੋਟੇ ਜਿਹੇ, ਟੁੱਟੇ-ਭੱਜੇ ਕਮਰੇ 'ਚ ਲਗਭਗ 10 ਲੋਕ ਰਹਿ ਰਹੇ ਹਨ ਅਤੇ ਬਾਥਰੂਮ ਦੀ ਹਾਲਤ ਖ਼ਰਾਬ ਹੈ। ਉਸ ਨੇ ਦੋਸ਼ ਲਗਾਇਆ ਕਿ ਉਸ ਨੂੰ ਕੰਮ ਦਾ ਵੀਜ਼ਾ ਮਿਲਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਰੂਸ ਪਹੁੰਚਣ 'ਤੇ ਉਸ ਨੂੰ ਪਤਾ ਲੱਗਾ ਕਿ ਉਸ ਦਾ ਵੀਜ਼ਾ ਇਕ ਟੂਰਿਸਟ ਵੀਜ਼ਾ ਸੀ। ਜਦੋਂ ਉਸ ਨੇ ਏਜੰਟ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਦੀ ਜ਼ਿੰਮੇਵਾਰੀ ਸਿਰਫ਼ ਉਨ੍ਹਾਂ ਨੂੰ ਰੂਸ ਪਹੁੰਚਾਉਣਾ ਸੀ। ਉਸ ਤੋਂ ਬਾਅਦ ਜੋ ਹੋਇਆ ਉਸ ਲਈ ਉਸ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ। ਉਸ ਨੇ ਵੀਡੀਓ 'ਚ ਦੱਸਿਆ ਕਿ ਉਨ੍ਹਾਂ ਨੂੰ ਮਾਸਕੋ ਹਵਾਈ ਅੱਡੇ ਤੋਂ ਇਕ ਗੱਡੀ 'ਚ ਬਿਠਾ ਕੇ ਜੰਗਲ 'ਚ ਛੱਡ ਦਿੱਤਾ ਗਿਆ ਸੀ।


ਉੱਥੋਂ ਉਹ ਸਾਰੀ ਰਾਤ ਭਟਕਦੇ ਰਹੇ ਅਤੇ ਕਿਸੇ ਤਰ੍ਹਾਂ ਏਜੰਟ ਦੇ ਟਿਕਾਣੇ ਤੱਕ ਪਹੁੰਚੇ। ਉਸ ਨੇ ਵੀਡੀਓ 'ਚ ਆਪਣਾ ਕਮਰਾ ਅਤੇ ਟਾਇਲਟ ਵਿਖਾਉਂਦੇ ਕਿਹਾ ਕਿ ਇਥੇ ਰਹਿਣ-ਸਹਿਣ ਦੀ ਹਾਲਕ ਬੇਹੱਦ ਖ਼ਰਾਬ ਹੈ। ਸਾਰੇ ਨੌਜਵਾਨ ਗੰਦਗੀ ਅਤੇ ਅਸੁਰੱਖਿਅਤ ਵਾਤਾਵਰਣ ਵਿੱਚ ਰਹਿਣ ਲਈ ਮਜਬੂਰ ਹਨ। ਉਸ ਨੇ ਦੱਸਿਆ ਕਿ ਏਜੰਟ ਦੇ ਵਿਅਕਤੀ ਨੇ ਕਿਹਾ ਕਿ ਉਸ ਨੂੰ ਪੂਰਾ ਪੈਸਾ ਨਹੀਂ ਮਿਲਿਆ ਹੈ, ਇਸ ਲਈ ਜਦੋਂ ਤੱਕ ਭੁਗਤਾਣ ਨਹੀਂ ਹੋਵੇਗਾ, ਉਨ੍ਹਾਂ ਨੂੰ ਅੱਗੇ ਕੰਮ ਲਈ ਨਹੀਂ ਲਿਜਾਇਆ ਜਾਵੇਗਾ। ਨੌਜਵਾਨ ਨੇ ਕਿਹਾ ਕਿ ਚਾਰੇ ਪਾਸੇ ਸੰਘਣਾ ਜੰਗਲ ਹੈ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਕਿਵੇਂ ਬਾਹਰ ਨਿਕਲਣਾ ਹੈ। ਵੀਡੀਓ 'ਚ ਆਕਾਸ਼ਦੀਪ ਨੇ ਭਾਵੁਕ ਹੋ ਕੇ ਦੱਸਿਆ ਕਿ ਉਸ ਦੀ ਮਾਂ ਜਲੰਧਰ ਦੇ ਹਸਪਤਾਲ 'ਚ ਦਾਖ਼ਲ ਹੈ ਅਤੇ ਉਹ ਖ਼ੁਦ ਰੂਸ 'ਚ ਫਸਿਆ ਹੋਇਆ ਹੈ। ਉਸ ਨੇ ਦੋਸ਼ ਲਗਾਇਆ ਕਿ ਕਈ ਏਜੰਟ ਨੌਜਵਾਨਾਂ ਨੂੰ ਝੂਠੇ ਵਾਅਦੇ ਕਰਕੇ ਰੂਸ ਭੇਜਣ ਲਈ ਮਿਲੀਭੁਗਤ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਰੂਸੀ ਫੌਜ 'ਚ ਭਰਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।


ਉਸ ਨੇ ਦਾਅਵਾ ਕੀਤਾ ਕਿ ਹਰਿਆਣਾ ਅਤੇ ਰਾਜਸਥਾਨ ਤੋਂ ਵੀ ਬਹੁਤ ਸਾਰੇ ਨੌਜਵਾਨ ਇਸੇ ਤਰ੍ਹਾਂ ਉੱਥੇ ਪਹੁੰਚੇ ਹਨ। ਆਕਾਸ਼ਦੀਪ ਨੇ ਪੰਜਾਬ ਅਤੇ ਦੇਸ਼ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ਾਂ 'ਚ ਨੌਕਰੀਆਂ ਦੀ ਪੇਸ਼ਕਸ਼ ਕਰਨ ਵਾਲੇ ਕਿਸੇ ਵੀ ਟਰੈਵਲ ਏਜੰਟ 'ਤੇ ਅੰਨ੍ਹਾ ਭਰੋਸਾ ਨਾ ਕਰਨ ਅਤੇ ਪੂਰੀ ਜਾਂਚ ਤੋਂ ਬਾਅਦ ਹੀ ਫ਼ੈਸਲਾ ਲੈਣ। ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਇਸ ਮਾਮਲੇ ਨੇ ਵਿਦੇਸ਼ ਭੇਜਣ ਵਾਲੇ ਏਜੰਟਾਂ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

 

Have something to say? Post your comment

ਅਤੇ ਪੰਜਾਬ ਖਬਰਾਂ

ਭਾਰਤ ਵਿਕਾਸ ਪ੍ਰੀਸ਼ਦ, ਸੁਨਾਮ ਵੱਲੋਂ ਪਾਣੀ ਬਚਾਓ ਅਤੇ ਰੁੱਖ ਲਗਾਓ ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

ਭਾਰਤ ਵਿਕਾਸ ਪ੍ਰੀਸ਼ਦ, ਸੁਨਾਮ ਵੱਲੋਂ ਪਾਣੀ ਬਚਾਓ ਅਤੇ ਰੁੱਖ ਲਗਾਓ ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

ਬੀ.ਐਲ.ਐਮ. ਗਰਲਜ਼ ਕਾਲਜ, ਨਵਾਂਸ਼ਹਿਰ ਵਿਖੇ ਨਸ਼ਾ ਮੁਕਤੀ ਸਹੁੰ ਚੁਕਵਾਈ ਗਈ

ਬੀ.ਐਲ.ਐਮ. ਗਰਲਜ਼ ਕਾਲਜ, ਨਵਾਂਸ਼ਹਿਰ ਵਿਖੇ ਨਸ਼ਾ ਮੁਕਤੀ ਸਹੁੰ ਚੁਕਵਾਈ ਗਈ

ਭਾਰਤ ਵਿਕਾਸ ਪ੍ਰੀਸ਼ਦ ਨੇ ਕੀਤੀ ਗਊ ਸੇਵਾ   

ਭਾਰਤ ਵਿਕਾਸ ਪ੍ਰੀਸ਼ਦ ਨੇ ਕੀਤੀ ਗਊ ਸੇਵਾ   

ਸੁਨਾਮ 'ਚ ਨੁੱਕੜ ਨਾਟਕ 'ਪਰਿੰਦੇ ਭਟਕ ਗਏ' ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਦਿੱਤਾ ਜਾਗਰੂਕਤਾ ਦਾ ਸੰਦੇਸ਼

ਸੁਨਾਮ 'ਚ ਨੁੱਕੜ ਨਾਟਕ 'ਪਰਿੰਦੇ ਭਟਕ ਗਏ' ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਦਿੱਤਾ ਜਾਗਰੂਕਤਾ ਦਾ ਸੰਦੇਸ਼

ਪੰਜਾਬ 'ਚ ਇਨ੍ਹਾਂ ਵਾਹਨਾਂ 'ਤੇ ਹੋਈ ਸਖ਼ਤੀ, ਪੁਲਸ ਨੇ ਵੱਡੇ ਪੱਧਰ 'ਤੇ ਸ਼ੁਰੂ ਕੀਤੀ ਕਾਰਵਾਈ

ਪੰਜਾਬ 'ਚ ਇਨ੍ਹਾਂ ਵਾਹਨਾਂ 'ਤੇ ਹੋਈ ਸਖ਼ਤੀ, ਪੁਲਸ ਨੇ ਵੱਡੇ ਪੱਧਰ 'ਤੇ ਸ਼ੁਰੂ ਕੀਤੀ ਕਾਰਵਾਈ

ਰਾਜਾ ਵੜਿੰਗ ਦੀ ਮੀਟਿੰਗ 'ਚ ਜ਼ਬਰਦਸਤ ਹੰਗਾਮਾ! ਚੰਨੀ ਤੋਂ ਬਾਅਦ ਹੁਣ ਇਸ ਆਗੂ ਦੇ ਲੱਗੇ ਨਾਅਰੇ

ਰਾਜਾ ਵੜਿੰਗ ਦੀ ਮੀਟਿੰਗ 'ਚ ਜ਼ਬਰਦਸਤ ਹੰਗਾਮਾ! ਚੰਨੀ ਤੋਂ ਬਾਅਦ ਹੁਣ ਇਸ ਆਗੂ ਦੇ ਲੱਗੇ ਨਾਅਰੇ

ਬਿਕਰਮ ਮਜੀਠੀਆ ਦੇ ਕਰੀਬੀ ਦੇ ਘਰ ਈ. ਡੀ. ਦੀ ਰੇਡ

ਬਿਕਰਮ ਮਜੀਠੀਆ ਦੇ ਕਰੀਬੀ ਦੇ ਘਰ ਈ. ਡੀ. ਦੀ ਰੇਡ

ਲੁਧਿਆਣਾ 'ਚ SIR ਨੂੰ ਲੈ ਕੇ ਸਾਹਮਣੇ ਆਈ ਰਿਪੋਰਟ, 1,19,879 ਵੋਟਰ ਗੈਰ-ਹਾਜ਼ਰ

ਲੁਧਿਆਣਾ 'ਚ SIR ਨੂੰ ਲੈ ਕੇ ਸਾਹਮਣੇ ਆਈ ਰਿਪੋਰਟ, 1,19,879 ਵੋਟਰ ਗੈਰ-ਹਾਜ਼ਰ

ਗੁਰਦਾਸਪੁਰ ਪੁਲਸ ਦੀ ਵੱਡੀ ਕਾਰਵਾਈ: 100 ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ

ਗੁਰਦਾਸਪੁਰ ਪੁਲਸ ਦੀ ਵੱਡੀ ਕਾਰਵਾਈ: 100 ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਅਸ਼ਵਨੀ ਸ਼ਰਮਾ ਨੇ ਚੁੱਕਿਆ ਨਾਜਾਇਜ਼ ਮਾਈਨਿੰਗ

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਅਸ਼ਵਨੀ ਸ਼ਰਮਾ ਨੇ ਚੁੱਕਿਆ ਨਾਜਾਇਜ਼ ਮਾਈਨਿੰਗ