Thursday, October 08, 2026
BREAKING
• ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਸਰੀਰ ਦਾਨ ਕਰਨ ਵਾਲੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ • ਮਰੀਜ਼ਾਂ ਦੀ ਸਹੂਲਤ ਲਈ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਨੂੰ ਪੰਜ ਵ੍ਹੀਲਚੇਅਰਾਂ ਦਾਨ • ਹਰ ਸੰਭਾਵਿਤ ਸਿਹਤ ਖਤਰੇ ’ਤੇ ਨਿਗਰਾਨੀ, ਤੁਰੰਤ ਸੂਚਨਾ ਤੇ ਕਾਰਵਾਈ ਯਕੀਨੀ ਬਣਾਈ ਜਾਵੇ : ਡਿਪਟੀ ਕਮਿਸ਼ਨਰ ਸ. ਗੁਲਪ੍ਰੀਤ ਸਿੰਘ ਔਲਖ • 28 ਅਕਤੂਬਰ ਨੂੰ ਰਾਜੋਆਣਾ ਦੀ ਰਹਿਮ ਪਟੀਸ਼ਨ 'ਤੇ ਸੁਣਵਾਈ, ਮੌਤ ਦੀ ਸਜ਼ਾ ਉਮਰ ਕੈਦ 'ਚ ਬਦਲਣ ਦੀ ਮੰਗ • ਗਲੋਬਲ ਤਣਾਅ ਕਾਰਨ ਭਾਰਤੀ ਸ਼ੇਅਰ ਬਾਜ਼ਾਰ 'ਚ ਮਚੀ ਤਬਾਹੀ, ਸੈਂਸੈਕਸ 1045 ਅੰਕ ਟੁੱਟਿਆ • ਪੰਜਾਬ ਬੋਰਡ ਨੇ ਮੁਲਾਜ਼ਮਾਂ ਲਈ ਲਾਗੂ ਕੀਤੀ ਨਵੀਂ ਪਾਲਿਸੀ, ਤਨਖ਼ਾਹ ਤੇ ਛੁੱਟੀਆਂ ਸਣੇ ਮਿਲਣਗੇ ਵੱਡੇ ਲਾਭ • ਵੱਡੀ ਖ਼ਬਰ: CBI ਦਾ ਐਕਸ਼ਨ! ਚੰਡੀਗੜ੍ਹ 'ਚੋਂ ਸਰਕਾਰੀ ਅਫ਼ਸਰ ਨੂੰ ਕੀਤਾ ਗ੍ਰਿਫ਼ਤਾਰ • ਗੁਰੂ ਘਰ ਦੇ ਲੰਗਰ ਹਾਲ ’ਤੇ ਹਮਲੇ ਦਾ ਮਾਮਲਾ ਬੇਹੱਦ ਗੰਭੀਰ, ਦੋਸ਼ੀਆਂ ਖਿਲਾਫ ਹੋਵੇ ਸਖ਼ਤ ਕਾਰਵਾਈ: ਐਡਵੋਕੇਟ ਧਾਮੀ • BIG BREAKING: ਪੰਜਾਬ 'ਚ ਦਿਨ-ਦਿਹਾੜੇ ਵੱਡੀ ਲੁੱਟ! ਬੈਂਕ ਦੇ ਬਾਹਰੋਂ ਗੰਨ ਪੁਆਇੰਟ 'ਤੇ ਖੋਹੇ 15,00,000 ਰੁਪਏ • ਵੇਰਕਾ ਦੇ ਜਨਰਲ ਮੈਨੇਜਰ 'ਤੇ ਹਮਲਾ! SC ਕਮਿਸ਼ਨ ਵੱਲੋਂ ਸਖ਼ਤ ਹੁਕਮ ਜਾਰੀ

ਰਾਸ਼ਟਰੀ

ਰਾਹੁਲ ਤੇ ਪ੍ਰਿਯੰਕਾ ਗਾਂਧੀ ਖ਼ਿਲਾਫ਼ FIR, ਪੁਲਸ ਮੁਲਾਜ਼ਮਾਂ 'ਤੇ 'ਹਮਲੇ' ਦਾ ਲੱਗਾ ਦੋਸ਼

08 ਅਕਤੂਬਰ, 2026 06:33 PM

ਨਵੀਂ ਦਿੱਲੀ : ਦਿੱਲੀ ਪੁਲਸ ਨੇ ਪ੍ਰਦਰਸ਼ਨ ਦੌਰਾਨ ਪੁਲਸ ਮੁਲਾਜ਼ਮਾਂ 'ਤੇ ਹਮਲਾ ਕਰਨ ਅਤੇ ਸਰਕਾਰੀ ਕੰਮ 'ਚ ਰੁਕਾਵਟ ਪਾਉਣ ਦੇ ਦੋਸ਼ 'ਚ ਕਾਂਗਰਸ ਨੇਤਾਵਾਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਪੁਲਸ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਕਾਂਗਰਸ ਦੇ ਕਈ ਆਗੂਆਂ ਤੋਂ ਇਲਾਵਾ, ਪ੍ਰਦਰਸ਼ਨ 'ਚ ਹਿੱਸਾ ਲੈਣ ਵਾਲੇ ਪਾਰਟੀ ਵਰਕਰਾਂ ਖ਼ਿਲਾਫ਼ ਵੀ ਐੱਫਆਈਆਰ ਦਰਜ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਹ ਮਾਮਲਾ ਬੁੱਧਵਾਰ ਨੂੰ ਇੱਥੇ ਕਾਂਗਰਸ ਦੇ ਪ੍ਰਦਰਸ਼ਨ ਦੌਰਾਨ ਹੋਈਆਂ ਘਟਨਾਵਾਂ ਦੇ ਸਿਲਸਿਲੇ 'ਚ ਦਰਜ ਕੀਤਾ ਗਿਆ ਹੈ। ਪੁਲਸ ਦੋਸ਼ਾਂ ਅਤੇ ਇਸ 'ਚ ਸ਼ਾਮਲ ਲੋਕਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਪ੍ਰਦਰਸ਼ਨ ਦੌਰਾਨ ਕੁੱਲ 91 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ, ਜਿਨ੍ਹਾਂ 'ਚ ਕਈ ਸੰਸਦ ਮੈਂਬਰ ਅਤੇ ਆਗੂ ਸ਼ਾਮਲ ਸਨ। ਵਿਰੋਧੀ ਦਲਾਂ ਦੇ ਗਠਜੋੜ 'ਇੰਡੀਆ' ਦੇ ਆਗੂਆਂ ਦੇ ਵਿਰੋਧ ਪ੍ਰਦਰਸ਼ਨ ਦੀ ਰਾਹੁਲ ਗਾਂਧੀ ਨੇ ਅਗਵਾਈ ਕੀਤੀ ਸੀ, ਜਿਸ ਤੋਂ ਬਾਅਦ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗਾਂਧੀ ਸਮੇਤ ਕਈ ਸੰਸਦ ਮੈਂਬਰਾਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਸੀ।

ਜਨਪਥ ਸਥਿਤ ਇਕ ਦੱਖਣ ਭਾਰਤੀ ਸ਼ਾਕਾਹਾਰੀ ਰੈਸਟੋਰੈਂਟ 'ਚ ਦੁਪਹਿਰ ਦੇ ਭੋਜਨ ਮਗਰੋਂ ਜਦੋਂ ਵਿਰੋਧੀ ਨੇਤਾ ਬੱਸਾਂ 'ਚ ਸਵਾਰ ਹੋ ਕੇ ਜੰਤਰ-ਮੰਤਰ 'ਤੇ ਅਚਾਨਕ ਧਰਨੇ ਲਈ ਜਾ ਰਹੇ ਸਨ, ਉਦੋਂ ਪੁਲਸ ਨੇ ਉਨ੍ਹਾਂ ਨੂੰ ਰਸਤੇ 'ਚ ਰੋਕ ਦਿੱਤਾ, ਜਿਸ ਨਾਲ ਦੋਵਾਂ ਪੱਖਾਂ 'ਚ ਤਿੱਖੀ ਬਹਿਸ ਹੋਈ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਵਿਰੋਧੀ ਮੈਂਬਰਾਂ ਦੀ ਨਾਅਰੇਬਾਜ਼ੀ ਵਿਚਾਲੇ ਪ੍ਰਿਯੰਕਾ ਗਾਂਧੀ ਅਤੇ ਹੋਰ ਮਹਿਲਾ ਨੇਤਾ ਸੰਵਿਧਾਨ ਦੀ ਕਾਪੀ ਹੱਥ 'ਚ ਲੈ ਕੇ ਸੜਕ 'ਤੇ ਲੇਟ ਗਈਆਂ, ਜਿਨ੍ਹਾਂ ਨੂੰ ਜ਼ਬਰਨ ਹਟਾ ਕੇ ਪੁਲਸ ਬੱਸਾਂ 'ਚ ਬਿਠਾਇਆ ਗਿਆ। ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ 'ਚ ਕਾਂਗਰਸ, ਤ੍ਰਿਣਮੂਲ ਕਾਂਗਰਸ, ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ), ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ), ਰਾਸ਼ਟਰੀ ਜਨਤਾ ਦਲ, ਇੰਡੀਅਨ ਯੂਨੀਅਨ ਮੁਸਲਿਮ ਲੀਗ ਅਤੇ ਕੁਝ ਹੋਰ ਪਾਰਟੀਆਂ ਦੇ ਸੰਸਦ ਮੈਂਬਰ ਸ਼ਾਮਲ ਸਨ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਗੋਆ: ਨਾਨਾ ਪਾਟੇਕਰ ਨੂੰ ਸ਼ਰਧਾਂਜਲੀ ਦੇਣ ਲਈ GMCH ਪਹੁੰਚੇ ਸ਼ਰਦ ਪਵਾਰ

ਗੋਆ: ਨਾਨਾ ਪਾਟੇਕਰ ਨੂੰ ਸ਼ਰਧਾਂਜਲੀ ਦੇਣ ਲਈ GMCH ਪਹੁੰਚੇ ਸ਼ਰਦ ਪਵਾਰ

ਵੋਟਰ ਸੂਚੀ 'ਚ ਕਥਿਤ ਬੇਨਿਯਮੀਆਂ ਵਿਰੁੱਧ ਤੇਜਸਵੀ ਯਾਦਵ ਦਾ ਪ੍ਰਦਰਸ਼ਨ, ਬੈਰੀਕੇਡ 'ਤੇ ਚੜ੍ਹੇ

ਵੋਟਰ ਸੂਚੀ 'ਚ ਕਥਿਤ ਬੇਨਿਯਮੀਆਂ ਵਿਰੁੱਧ ਤੇਜਸਵੀ ਯਾਦਵ ਦਾ ਪ੍ਰਦਰਸ਼ਨ, ਬੈਰੀਕੇਡ 'ਤੇ ਚੜ੍ਹੇ

'ਭਾਰਤੀ ਸਿਨੇਮਾ ਲਈ ਵੱਡਾ ਘਾਟਾ..!', ਨਾਨਾ ਪਾਟੇਕਰ ਦੇ ਦਿਹਾਂਤ 'ਤੇ ਰਾਸ਼ਟਰਪਤੀ ਮੁਰਮੂ ਨੇ ਜਤਾਇਆ ਦੁੱਖ

'ਭਾਰਤੀ ਸਿਨੇਮਾ ਲਈ ਵੱਡਾ ਘਾਟਾ..!', ਨਾਨਾ ਪਾਟੇਕਰ ਦੇ ਦਿਹਾਂਤ 'ਤੇ ਰਾਸ਼ਟਰਪਤੀ ਮੁਰਮੂ ਨੇ ਜਤਾਇਆ ਦੁੱਖ

PM ਮੋਦੀ ਨੇ 10ਵੀਂ ਇੰਡੀਆ ਮੋਬਾਈਲ ਕਾਂਗਰਸ ਦਾ ਕੀਤਾ ਉਦਘਾਟਨ, ਸਾਈਬਰ ਕ੍ਰਾਈਮ ਰੋਕਣ 'ਤੇ ਦਿੱਤਾ ਜ਼ੋਰ

PM ਮੋਦੀ ਨੇ 10ਵੀਂ ਇੰਡੀਆ ਮੋਬਾਈਲ ਕਾਂਗਰਸ ਦਾ ਕੀਤਾ ਉਦਘਾਟਨ, ਸਾਈਬਰ ਕ੍ਰਾਈਮ ਰੋਕਣ 'ਤੇ ਦਿੱਤਾ ਜ਼ੋਰ

ਘੁਸਪੈਠੀਆਂ ਨੂੰ ਬਚਾ ਰਿਹਾ ਵਿਰੋਧੀ ਧਿਰ ਦਾ ਨੇਤਾ ਰਾਹੁਲ ਗਾਂਧੀ, ਤੁਰੰਤ ਦੇਵੇ ਅਸਤੀਫਾ : ਨਿਤਿਨ ਨਵੀਨ

ਘੁਸਪੈਠੀਆਂ ਨੂੰ ਬਚਾ ਰਿਹਾ ਵਿਰੋਧੀ ਧਿਰ ਦਾ ਨੇਤਾ ਰਾਹੁਲ ਗਾਂਧੀ, ਤੁਰੰਤ ਦੇਵੇ ਅਸਤੀਫਾ : ਨਿਤਿਨ ਨਵੀਨ

ਨਾਨਾ ਪਾਟੇਕਰ ਦੇ ਦੇਹਾਂਤ 'ਤੇ PM ਮੋਦੀ ਨੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾ, ਸ਼ੇਅਰ ਕੀਤੀ ਭਾਵੁਕ ਪੋਸਟ

ਨਾਨਾ ਪਾਟੇਕਰ ਦੇ ਦੇਹਾਂਤ 'ਤੇ PM ਮੋਦੀ ਨੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾ, ਸ਼ੇਅਰ ਕੀਤੀ ਭਾਵੁਕ ਪੋਸਟ

'ਰੂਸ-ਯੂਕ੍ਰੇਨ ਦੀ ਜੰਗ ਖ਼ਤਮ ਕਰਵਾਉਣ ਲਈ ਦੋਵਾਂ ਦੇਸ਼ਾਂ ਨਾਲ ਸੰਪਰਕ 'ਚ ਭਾਰਤ..!', ਜੈਸ਼ੰਕਰ ਨੇ ਸਪੱਸ਼ਟ ਕੀਤੀ ਭੂਮਿਕਾ

'ਰੂਸ-ਯੂਕ੍ਰੇਨ ਦੀ ਜੰਗ ਖ਼ਤਮ ਕਰਵਾਉਣ ਲਈ ਦੋਵਾਂ ਦੇਸ਼ਾਂ ਨਾਲ ਸੰਪਰਕ 'ਚ ਭਾਰਤ..!', ਜੈਸ਼ੰਕਰ ਨੇ ਸਪੱਸ਼ਟ ਕੀਤੀ ਭੂਮਿਕਾ

ਵੱਡੀ ਖ਼ਬਰ ; ਦਿੱਲੀ 'ਚ ਢਹਿ-ਢੇਰੀ ਹੋ ਗਈ 5 ਮੰਜ਼ਿਲਾ ਇਮਾਰਤ ! ਕਈ ਲੋਕਾਂ ਦੇ ਮਲਬੇ 'ਚ ਦੱਬੇ ਹੋਣ ਦਾ ਖ਼ਦਸ਼ਾ

ਵੱਡੀ ਖ਼ਬਰ ; ਦਿੱਲੀ 'ਚ ਢਹਿ-ਢੇਰੀ ਹੋ ਗਈ 5 ਮੰਜ਼ਿਲਾ ਇਮਾਰਤ ! ਕਈ ਲੋਕਾਂ ਦੇ ਮਲਬੇ 'ਚ ਦੱਬੇ ਹੋਣ ਦਾ ਖ਼ਦਸ਼ਾ

ਸੁਨਹਿਰੀ ਅੱਖਰਾਂ 'ਚ ਲਿਖੇ ਜਾਣਗੇ PM ਨਰਿੰਦਰ ਮੋਦੀ ਦੇ 25 ਸਾਲ: ਅਮਿਤ ਸ਼ਾਹ

ਸੁਨਹਿਰੀ ਅੱਖਰਾਂ 'ਚ ਲਿਖੇ ਜਾਣਗੇ PM ਨਰਿੰਦਰ ਮੋਦੀ ਦੇ 25 ਸਾਲ: ਅਮਿਤ ਸ਼ਾਹ

ਸਮੁੰਦਰੀ ਫੌਜ ਦੇ ਜੰਗੀ ਬੇੜਿਆਂ ਲਈ ਖਰੀਦੇ ਜਾਣਗੇ ਬ੍ਰਹਿਮੋਸ ਲਾਂਚਰ ਸਿਸਟਮ, 661 ਕਰੋੜ ਰੁਪਏ ਦੀ ਡੀਲ

ਸਮੁੰਦਰੀ ਫੌਜ ਦੇ ਜੰਗੀ ਬੇੜਿਆਂ ਲਈ ਖਰੀਦੇ ਜਾਣਗੇ ਬ੍ਰਹਿਮੋਸ ਲਾਂਚਰ ਸਿਸਟਮ, 661 ਕਰੋੜ ਰੁਪਏ ਦੀ ਡੀਲ