ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ ਮੰਗਲਵਾਰ ਦੁਪਹਿਰ ਨੂੰ 75 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਯਸ਼ ਰਾਜ ਫਿਲਮਜ਼ (YRF) ਨੇ ਇਸਦੀ ਪੁਸ਼ਟੀ ਕਰਦੇ ਹੋਏ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ। ਹਾਲਾਂਕਿ ਉਨ੍ਹਾਂ ਦੀ ਮੌਤ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।
YRF ਦੇ ਬਿਆਨ ਵਿੱਚ ਲਿਖਿਆ ਹੈ, "ਭਾਰੀ ਦਿਲ ਨਾਲ, ਅਸੀਂ ਇਹ ਸਾਂਝ ਕਰ ਰਹੇ ਹਾਂ ਕਿ ਰਾਣੀ ਮੁਖਰਜੀ ਦੀ ਮਾਂ ਸ਼੍ਰੀਮਤੀ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਅੱਜ ਦੁਪਹਿਰ ਨੂੰ ਦੇਹਾਂਤ ਹੋ ਗਿਆ। ਪਰਿਵਾਰ ਤੁਹਾਡੇ ਪਿਆਰ, ਪ੍ਰਾਰਥਨਾਵਾਂ ਅਤੇ ਸਮਰਥਨ ਲਈ ਤਹਿ ਦਿਲੋਂ ਧੰਨਵਾਦੀ ਹੈ, ਅਤੇ ਇਸ ਅਥਾਹ ਦੁੱਖ ਦੇ ਸਮੇਂ ਦੌਰਾਨ ਪ੍ਰਾਈਵਸੀ ਦੀ ਬੇਨਤੀ ਕਰਦਾ ਹੈ।"
ਦੱਸ ਦੇਈਏ ਕਿ ਕ੍ਰਿਸ਼ਨਾ ਮੁਖਰਜੀ ਬੰਗਾਲੀ ਸਿਨੇਮਾ ਦੀ ਇੱਕ ਮਸ਼ਹੂਰ ਪਲੇਬੈਕ ਗਾਇਕਾ ਸੀ। ਉਹ ਅਕਸਰ ਆਪਣੀ ਧੀ, ਰਾਣੀ ਨਾਲ ਜਨਤਕ ਸਮਾਗਮਾਂ ਵਿੱਚ ਨਜ਼ਰ ਆਉਂਦੀ ਸੀ। ਕ੍ਰਿਸ਼ਨਾ ਮੁਖਰਜੀ ਦਾ ਵਿਆਹ ਫਿਲਮਮੇਕਰ ਰਾਮ ਮੁਖਰਜੀ ਨਾਲ ਹੋਇਆ ਸੀ, ਜਿਨ੍ਹਾਂ ਦਾ 2017 ਵਿੱਚ ਦਿਹਾਂਤ ਹੋ ਗਿਆ ਸੀ।