Saturday, March 07, 2026
BREAKING
ਇਜ਼ਰਾਈਲ ਦਾ ਤਹਿਰਾਨ 'ਤੇ ਵੱਡਾ ਹਮਲਾ! ਮੇਕਦਾਦ ਬਾਸੀਜ ਬੇਸ ਨੂੰ ਬਣਾਇਆ ਨਿਸ਼ਾਨਾ (Video) ਜੰਗ ਖਤਮ ਕਰਾਉਣ ਲਈ ਕੁਝ ਦੇਸ਼ਾਂ ਨੇ ਸ਼ੁਰੂ ਕੀਤੀ 'ਵਿਚੋਲਗੀ', ਈਰਾਨੀ ਰਾਸ਼ਟਰਪਤੀ ਦਾ ਵੱਡਾ ਬਿਆਨ ਦਿੱਲੀ ਦੇ ਉਪ-ਰਾਜਪਾਲ ਬਣੇ ਤਰਨਜੀਤ ਸਿੰਘ ਸੰਧੂ, ਅੰਮ੍ਰਿਤਸਰ ਲਈ ਕੇਂਦਰੀ ਪ੍ਰੋਜੈਕਟਾਂ ਦੀ ਵਧੀ ਉਮੀਦ 28 ਮਾਰਚ ਨੂੰ ਹੋਵੇਗਾ SGPC ਦਾ ਬਜਟ ਇਜਲਾਸ, ਅੰਤ੍ਰਿਗ ਕਮੇਟੀ ਦੀ ਮੀਟਿੰਗ ਦੌਰਾਨ ਕਈ ਫ਼ੈਸਲਿਆਂ 'ਤੇ ਲੱਗੀ ਮੋਹਰ ਭਾਰਤ-ਇੰਗਲੈਂਡ ਸੈਮੀਫਾਈਨਲ ਨੇ ਤੋੜੇ ਡਿਜੀਟਲ ਵਿਊਅਰਸ਼ਿਪ ਦੇ ਸਾਰੇ ਰਿਕਾਰਡ, ਜੈ ਸ਼ਾਹ ਨੇ ਸਾਂਝੀ ਕੀਤੀ ਖੁਸ਼ੀ ਜੈਪੁਰ 'ਚ ਵੱਡਾ ਹਾਦਸਾ: ਨਮਾਜ਼ ਦੌਰਾਨ ਮਸਜਿਦ ਦੀ ਕੰਧ ਡਿੱਗੀ, 19 ਲੋਕ ਮਲਬੇ ਹੇਠ ਦਬੇ ਮਹਾਰਾਸ਼ਟਰ: ਰਤਨਾਗਿਰੀ ਦੀ ਕੈਮੀਕਲ ਫੈਕਟਰੀ 'ਚ ਭਿਆਨਕ ਧਮਾਕਾ, 11 ਮਜ਼ਦੂਰ ਜ਼ਖ਼ਮੀ ਕੈਨੇਡਾ 'ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ 'ਚ ਨਵਾਂ ਮੋੜ! ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਪੋਸਟ ਪਾ ਕੇ ਕਿਹਾ.. ਨਿਤੀਸ਼ ਦੇ ਰਾਜ ਸਭਾ ਜਾਣ ਦੇ ਫੈਸਲੇ ਨਾਲ ਜਦ-ਯੂ ’ਚ ਬੇਚੈਨੀ UPSC ਸਿਵਲ ਸੇਵਾਵਾਂ ਪ੍ਰੀਖਿਆ 2025 ਦੇ ਨਤੀਜੇ ਐਲਾਨੇ: ਅਨੁਜ ਅਗਨੀਹੋਤਰੀ ਨੇ ਕੀਤਾ ਟਾਪ

ਪੰਜਾਬ

ਰਣਜੀਤ ਸਿੰਘ ਐਨਕਾਊਂਟਰ ਮਾਮਲੇ 'ਚ ਹਾਈਕੋਰਟ ਦਾ ਵੱਡਾ ਫ਼ੈਸਲਾ, ਮਾਂ ਦੀ ਪਟੀਸ਼ਨ 'ਤੇ ਅਦਾਲਤ ਨੇ...

06 ਮਾਰਚ, 2026 08:07 PM

ਚੰਡੀਗੜ੍ਹ/ਗੁਰਦਾਸਪੁਰ : ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ 'ਚ 19 ਸਾਲਾ ਨੌਜਵਾਨ ਰਣਜੀਤ ਸਿੰਘ ਦੀ ਕਥਿਤ ਪੁਲਸ ਮੁਕਾਬਲੇ 'ਚ ਹੋਈ ਮੌਤ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਜਸਟਿਸ ਜੇ. ਐੱਸ. ਬੇਦੀ ਨੇ ਮ੍ਰਿਤਕ ਰਣਜੀਤ ਸਿੰਘ ਦੀ ਮਾਂ ਸੁਖਜਿੰਦਰ ਕੌਰ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਹ ਹੁਕਮ ਦਿੱਤੇ।

ਰਣਜੀਤ ਸਿੰਘ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਪੰਜਾਬ ਪੁਲਸ ਵੱਲੋਂ ਕੀਤਾ ਗਿਆ ਇਹ ਮੁਕਾਬਲਾ ਪੂਰੀ ਤਰ੍ਹਾਂ ਗੈਰ-ਕਾਨੂੰਨੀ, ਮਨਮਾਨੀ ਅਤੇ ਗੈਰ-ਸੰਵਿਧਾਨਕ ਹੈ। ਅਦਾਲਤ 'ਚ ਪੇਸ਼ ਹੋਏ ਵਕੀਲ ਰਵੀ ਜੋਸ਼ੀ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਲਈ ਪੁਲਸ ਅਧਿਕਾਰੀਆਂ ਤੋਂ ਵੱਖਰੀ ਇੱਕ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਜਾਵੇ ਜਾਂ ਫਿਰ ਇਹ ਜਾਂਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੂੰ ਸੌਂਪੀ ਜਾਵੇ। ਪਰਿਵਾਰ ਨੇ ਇਹ ਵੀ ਅਪੀਲ ਕੀਤੀ ਹੈ ਕਿ ਜਾਂਚ ਕਿਸੇ ਮੌਜੂਦਾ ਜਾਂ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ।

ਕੀ ਹੈ ਪੂਰਾ ਮਾਮਲਾ
ਗੁਰਦਾਸਪੁਰ ਦੇ ਆਦੀਆ ਪੁਲਸ ਚੌਂਕੀ 'ਚ 2 ਪੁਲਸ ਮੁਲਾਜ਼ਮਾਂ ਦੇ ਕਤਲ ਦੇ ਦੋਸ਼ 'ਚ 19 ਸਾਲਾ ਰਣਜੀਤ ਸਿੰਘ ਦਾ ਪੁਲਸ ਨੇ ਐਨਕਾਊਂਟਰ ਕਰ ਦਿੱਤਾ ਸੀ। ਪੁਲਸ ਦਾ ਦਾਅਵਾ ਕੀਤ ਕਿ ਰਣਜੀਤ ਨੇ ਹਿਰਾਸਤ ਵਿਚੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਫਾਇਰਿੰਗ ਕੀਤੀ, ਜਿਸ ਦੇ ਜਵਾਬ ਵਿਚ ਪੁਲਸ ਨੇ ਜਵਾਬੀ ਗੋਲੀਬਾਰੀ ਕੀਤੀ। ਇਸ ਕੇਸ ਵਿਚ ਪੁਲਸ ਨੇ ਦੋ ਹੋਰ ਮੁਲਜ਼ਮਾਂ, ਦਿਲਾਵਰ ਸਿੰਘ ਅਤੇ ਇੰਦਰਜੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ ਦੇ ਸਬੰਧ 'ਚ ਫਰਵਰੀ 2026 'ਚ ਦੋਰਾਂਗਲਾ, ਬਹਿਰਾਮਪੁਰ ਅਤੇ ਪੁਰਾਣਾ ਸ਼ਾਲਾ ਦੇ ਥਾਣਿਆਂ 'ਚ ਤਿੰਨ ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਸਨ, ਜਿਨ੍ਹਾਂ 'ਚ ਭਾਰਤੀ ਨਿਆਂ ਸੰਹਿਤਾ (BNS) ਅਤੇ ਅਸਲਾ ਐਕਟ ਦੀਆਂ ਧਾਰਾਵਾਂ ਸ਼ਾਮਲ ਹਨ।

Have something to say? Post your comment

ਅਤੇ ਪੰਜਾਬ ਖਬਰਾਂ

ਦਿੱਲੀ ਦੇ ਉਪ-ਰਾਜਪਾਲ ਬਣੇ ਤਰਨਜੀਤ ਸਿੰਘ ਸੰਧੂ, ਅੰਮ੍ਰਿਤਸਰ ਲਈ ਕੇਂਦਰੀ ਪ੍ਰੋਜੈਕਟਾਂ ਦੀ ਵਧੀ ਉਮੀਦ

ਦਿੱਲੀ ਦੇ ਉਪ-ਰਾਜਪਾਲ ਬਣੇ ਤਰਨਜੀਤ ਸਿੰਘ ਸੰਧੂ, ਅੰਮ੍ਰਿਤਸਰ ਲਈ ਕੇਂਦਰੀ ਪ੍ਰੋਜੈਕਟਾਂ ਦੀ ਵਧੀ ਉਮੀਦ

28 ਮਾਰਚ ਨੂੰ ਹੋਵੇਗਾ SGPC ਦਾ ਬਜਟ ਇਜਲਾਸ, ਅੰਤ੍ਰਿਗ ਕਮੇਟੀ ਦੀ ਮੀਟਿੰਗ ਦੌਰਾਨ ਕਈ ਫ਼ੈਸਲਿਆਂ 'ਤੇ ਲੱਗੀ ਮੋਹਰ

28 ਮਾਰਚ ਨੂੰ ਹੋਵੇਗਾ SGPC ਦਾ ਬਜਟ ਇਜਲਾਸ, ਅੰਤ੍ਰਿਗ ਕਮੇਟੀ ਦੀ ਮੀਟਿੰਗ ਦੌਰਾਨ ਕਈ ਫ਼ੈਸਲਿਆਂ 'ਤੇ ਲੱਗੀ ਮੋਹਰ

ਕੈਨੇਡਾ 'ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ 'ਚ ਨਵਾਂ ਮੋੜ! ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਪੋਸਟ ਪਾ ਕੇ ਕਿਹਾ..

ਕੈਨੇਡਾ 'ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ 'ਚ ਨਵਾਂ ਮੋੜ! ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਪੋਸਟ ਪਾ ਕੇ ਕਿਹਾ..

ਫਾਰਚੂਨਰ 'ਚ ਆਏ ਸ਼ੂਟਰਾਂ ਨੇ ਗੋਲੀਆਂ ਨਾਲ ਭੁੰਨ 'ਤਾ ਸਰਪੰਚ, ਪੁਲਸ ਨੇ ਸੀਲ ਕੀਤਾ ਇਲਾਕਾ

ਫਾਰਚੂਨਰ 'ਚ ਆਏ ਸ਼ੂਟਰਾਂ ਨੇ ਗੋਲੀਆਂ ਨਾਲ ਭੁੰਨ 'ਤਾ ਸਰਪੰਚ, ਪੁਲਸ ਨੇ ਸੀਲ ਕੀਤਾ ਇਲਾਕਾ

WHO ਵੱਲੋਂ ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਕੈਂਸਰ ਖੋਜ ਨੂੰ ਮਾਨਤਾ, ਫਰਾਂਸ ਤੋਂ ਆਇਆ ਸੱਦਾ

WHO ਵੱਲੋਂ ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਕੈਂਸਰ ਖੋਜ ਨੂੰ ਮਾਨਤਾ, ਫਰਾਂਸ ਤੋਂ ਆਇਆ ਸੱਦਾ

ਜਥੇਦਾਰ ਗੜਗੱਜ, ਐਡਵੋਕੇਟ ਧਾਮੀ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਨਾਨਕਸ਼ਾਹੀ ਸੰਮਤ 558 ਦਾ ਕੈਲੰਡਰ ਜਾਰੀ

ਜਥੇਦਾਰ ਗੜਗੱਜ, ਐਡਵੋਕੇਟ ਧਾਮੀ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਨਾਨਕਸ਼ਾਹੀ ਸੰਮਤ 558 ਦਾ ਕੈਲੰਡਰ ਜਾਰੀ

ਪੰਜਾਬ ਵਿਧਾਨ ਸਭਾ ਦੀ ਕਾਰਵਾਈ 8 ਮਾਰਚ ਤੱਕ ਲਈ ਮੁਲਤਵੀ

ਪੰਜਾਬ ਵਿਧਾਨ ਸਭਾ ਦੀ ਕਾਰਵਾਈ 8 ਮਾਰਚ ਤੱਕ ਲਈ ਮੁਲਤਵੀ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਧੁਆਈ ਸੇਵਾ ਸ਼ੁਰੂ, ਬਰਮਿੰਘਮ ਜਥੇ ਨੂੰ ਸੌਂਪੀ ਗਈ ਸੇਵਾ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਧੁਆਈ ਸੇਵਾ ਸ਼ੁਰੂ, ਬਰਮਿੰਘਮ ਜਥੇ ਨੂੰ ਸੌਂਪੀ ਗਈ ਸੇਵਾ

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ 49.64 ਲੱਖ ਰੁਪਏ ਦੀ ਲਾਗਤ ਨਾਲ ਨਿਰਮਾਣ ਕਾਰਜ ਦੀ ਸ਼ੁਰੂਆਤ

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ 49.64 ਲੱਖ ਰੁਪਏ ਦੀ ਲਾਗਤ ਨਾਲ ਨਿਰਮਾਣ ਕਾਰਜ ਦੀ ਸ਼ੁਰੂਆਤ

ਲਹਿਰਾ ਮੁਨਕ ਭੱਠਾ  ਐਸੋਸੀਏਸ਼ਨ ਦੀ ਮੀਟਿੰਗ ਸੁਨਾਮ ਦੇ ਬੀ.ਬੀ  ਗ੍ਰੈਂਡ ਹੋਟਲ ਵਿਖੇ ਹੋਈ.... 

ਲਹਿਰਾ ਮੁਨਕ ਭੱਠਾ  ਐਸੋਸੀਏਸ਼ਨ ਦੀ ਮੀਟਿੰਗ ਸੁਨਾਮ ਦੇ ਬੀ.ਬੀ  ਗ੍ਰੈਂਡ ਹੋਟਲ ਵਿਖੇ ਹੋਈ....