ਵੈਨਕੂਵਰ : ਯੌਨ ਸ਼ੋਸ਼ਣ ਮਾਮਲੇ 'ਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੈਸ਼ਨਲ ਹਾਕੀ ਲੀਗ ਨਾਲ ਸੰਬੰਧਿਤ ਪੰਜ ਸਾਬਕਾ ਹਾਕੀ ਖਿਡਾਰੀਆਂ ਨੂੰ ਮਾਣਯੋਗ ਅਦਾਲਤ ਵੱਲੋਂ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 2018 'ਚ ਓਂਟਾਰੀਓ 'ਚ ਵਾਪਰੀ ਇੱਕ ਘਟਨਾ 'ਚ ਇੱਕ ਔਰਤ ਵੱਲੋਂ ਉਕਤ ਖਿਡਾਰੀਆਂ 'ਤੇ ਉਸਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਗਏ ਸਨ, ਜਿਸ ਮਗਰੋਂ ਅਦਾਲਤ 'ਚ ਪੁੱਜੇ ਇਸ ਮਾਮਲੇ ਦੌਰਾਨ ਮਾਨਯੋਗ ਅਦਾਲਤ ਵੱਲੋਂ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕਰਦਿਆਂ ਦੋਹਾਂ ਪੱਖਾਂ ਦੀਆਂ ਦਲੀਲਾਂ ਨੂੰ ਬਰੀਕੀ ਨਾਲ ਵਿਚਾਰਿਆ ਗਿਆ।
ਇਸ ਦੌਰਾਨ 24 ਜਨਵਰੀ ਨੂੰ ਉਕਤ ਔਰਤ ਵੱਲੋਂ ਇਹਨਾਂ ਪੰਜ ਖਿਡਾਰੀਆਂ ਤੇ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸਾਂ 'ਚ ਸਬੂਤਾਂ ਦੀ ਘਾਟ ਕਾਰਨ ਉਕਤ ਪੰਜਾਂ ਖਿਡਾਰੀਆਂ ਨੂੰ ਬਰੀ ਕਰ ਼ੌਦਿੱਤਾ ਗਿਆ। ਦੂਸਰੇ ਪਾਸੇ ਨੈਸ਼ਨਲ ਹਾਕੀ ਲੀਗ ਵੱਲੋਂ ਆਪਣੇ ਪੱਧਰ 'ਤੇ ਉਕਤ ਮਾਮਲੇ ਦੀ ਜਾਂਚ ਜਾਰੀ ਰੱਖਣ ਦਾ ਫ਼ੈਸਲਾ ਬਰਕਰਾਰ ਰੱਖਿਆ ਗਿਆ ਹੈ। ਹਾਕੀ ਖਿਡਾਰੀਆਂ ਦੀ ਇੱਕ ਯੂਨੀਅਨ ਵੱਲੋਂ ਬਰੀ ਹੋਏ ਇਨ੍ਹਾੰ ਖਿਡਾਰੀਆਂ ਨੂੰ ਤੁਰੰਤ ਖੇਡ ਗਤੀਵਿਧੀਆਂ 'ਚ ਸਾਮਿਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ।