ਲੰਡਨ : ਯੂਕੇ ਤੋਂ ਅਹਿਮ ਖ਼ਬਰ ਸਾਹਮਣੇ ਆਈ ਹੈ। ਯੂਕੇ ਦੇ ਰੱਖਿਆ ਮੰਤਰੀ ਜੌਨ ਹੀਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਨਾਲ ਹੀ ਉਨ੍ਹਾਂ ਨੇ ਯੂਕੇ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਹੋਏ ਕਿਹਾ ਕਿ ਇਹ ਸਰਕਾਰ ਵਧਦੇ ਖ਼ਤਰਿਆਂ ਵਿਚਾਲੇ ਫੌਜ 'ਤੇ ਵਾਧੂ ਖਰਚ ਕਰਨ ਲਈ ਤਿਆਰ ਨਹੀਂ ਹੈ।ਹੀਲੀ ਨੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਦੱਸਿਆ ਕਿ ਸਰਕਾਰ ਦੀ ਰੱਖਿਆ ਨਿਵੇਸ਼ ਯੋਜਨਾ "ਇਸ ਖਤਰਨਾਕ ਸਮੇਂ 'ਤੇ ਲੋੜੀਂਦੀ ਰਕਮ ਤੋਂ ਬਹੁਤ ਘੱਟ ਹੈ।" ਰੱਖਿਆ ਮੰਤਰਾਲੇ ਅਤੇ ਖਜ਼ਾਨਾ ਵਿਭਾਗ ਵਿਚਕਾਰ ਅਸਹਿਮਤੀ ਦੀਆਂ ਰਿਪੋਰਟਾਂ ਦੇ ਵਿਚਕਾਰ ਯੋਜਨਾ ਦੇ ਪ੍ਰਕਾਸ਼ਨ ਵਿੱਚ ਦੇਰੀ ਹੋ ਗਈ ਹੈ।