ਖਰੜ (ਪ੍ਰੀਤ ਪੱਤੀ) : ਮੋਹਾਲੀ ਜ਼ਿਲ੍ਹਾ ਯੂਥ ਕਾਂਗਰਸ ਦੀ ਪਹਿਲੀ ਮਹੱਤਵਪੂਰਨ ਮੀਟਿੰਗ ਅੱਜ DCC ਦਫ਼ਤਰ ਖਰੜ ਵਿਖੇ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਅਰਮਾਨਦੀਪ ਸ਼ਰਮਾ (ਮੌਂਟੀ ਖਰੜ) ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਨਵ-ਨਿਯੁਕਤ ਤਨੁਜ਼ (ਡੈਂਪੀ) ਮਲਹੋਤਰਾ, ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ ਨੂੰ ਮੋਹਾਲੀ ਜ਼ਿਲ੍ਹੇ ਦਾ ਇੰਚਾਰਜ, ਰਾਹੁਲ ਕਾਲੀਆ ਨੂੰ ਖੰਨਾ ਦਾ ਇੰਚਾਰਜ ਅਤੇ ਅਮਨ ਸਲੈਚ ਨੂੰ ਨਵਾਂਸ਼ਹਿਰ ਦਾ ਇੰਚਾਰਜ ਬਣਾਏ ਜਾਣ ’ਤੇ ਅਰਮਾਨਦੀਪ ਸ਼ਰਮਾ (ਮੌਂਟੀ ਖਰੜ) ਅਤੇ ਮੋਹਾਲੀ ਜ਼ਿਲ੍ਹਾ ਯੂਥ ਕਾਂਗਰਸ ਵੱਲੋਂ ਸਨਮਾਨਿਤ ਕੀਤਾ ਗਿਆ।
ਮੀਟਿੰਗ ਵਿੱਚ ਯੂਥ ਕਾਂਗਰਸ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ, ਨੌਜਵਾਨਾਂ ਨੂੰ ਵੱਧ ਤੋਂ ਵੱਧ ਪਾਰਟੀ ਨਾਲ ਜੋੜਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸੰਗਠਨ ਨੂੰ ਮਜ਼ਬੂਤ ਕਰਨ ਸਬੰਧੀ ਰਣਨੀਤੀ ’ਤੇ ਵਿਚਾਰ ਕੀਤਾ ਗਿਆ। ਇਸ ਦੌਰਾਨ ਸਾਰੇ ਆਗੂਆਂ ਅਤੇ ਵਰਕਰਾਂ ਨੇ ਇਕਜੁੱਟ ਹੋ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਸੰਕਲਪ ਲਿਆ।
ਇਸ ਮੌਕੇ ਜਗਤਰਨ ਧਨੋਆ, ਜ਼ਿਲ੍ਹਾ ਪ੍ਰਧਾਨ ਮੋਹਾਲੀ ਯੂਥ ਕਾਂਗਰਸ, ਜਸਕੀਰਤ ਸਿੰਘ ਰਤੀਆ, ਵਾਈਸ ਪ੍ਰਧਾਨ ਮੋਹਾਲੀ ਜ਼ਿਲ੍ਹਾ ਯੂਥ ਕਾਂਗਰਸ, ਮਨਜਿੰਦਰ ਸਿੰਘ, ਹਲਕਾ ਪ੍ਰਧਾਨ ਖਰੜ ਯੂਥ ਕਾਂਗਰਸ, ਸੰਯਮ ਜੈਨ, ਵਾਈਸ ਪ੍ਰਧਾਨ ਹਲਕਾ ਖਰੜ, ਅਮਨ ਸੈਣੀ, ਵਾਈਸ ਬਲਾਕ ਪ੍ਰਧਾਨ ਖਰੜ, ਦਿਲਸ਼ਰਨ, ਬਲਾਕ ਪ੍ਰਧਾਨ ਖਰੜ, ਸ਼ਰਮਾ, ਬਲਾਕ ਪ੍ਰਧਾਨ ਡੇਰਾਬੱਸੀ ਸਮੇਤ ਹੋਰ ਕਈ ਯੂਥ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।
ਮੀਟਿੰਗ ਦੌਰਾਨ ਸਾਰਿਆਂ ਨੇ ਨਵ-ਨਿਯੁਕਤ ਮੋਹਾਲੀ ਜ਼ਿਲ੍ਹਾ ਇੰਚਾਰਜ ਤਨੁਜ਼ (ਡੈਂਪੀ) ਮਲਹੋਤਰਾ ’ਤੇ ਪੂਰਾ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੋਹਾਲੀ ਜ਼ਿਲ੍ਹਾ ਯੂਥ ਕਾਂਗਰਸ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ ਅਤੇ ਜ਼ਿਲ੍ਹੇ ਨੂੰ ਪੰਜਾਬ ਵਿੱਚ ਮੋਹਰੀ ਸਥਾਨ ’ਤੇ ਲਿਆਉਣ ਲਈ ਪੂਰੀ ਮਿਹਨਤ ਕੀਤੀ ਜਾਵੇਗੀ।
ਆਗੂਆਂ ਨੇ ਕਿਹਾ ਕਿ ਨੌਜਵਾਨਾਂ ਦੀ ਤਾਕਤ, ਮਿਹਨਤ ਅਤੇ ਇਕਜੁੱਟਤਾ ਦੇ ਨਾਲ 2027 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਪੱਧਰ ’ਤੇ ਕੰਮ ਕੀਤਾ ਜਾਵੇਗਾ।