ਖਰੜ (ਪ੍ਰੀਤ ਪੱਤੀ) : ਪੰਜਾਬ ਸਰਕਾਰ ਵੱਲੋਂ ਸਵੈਏਛਿਕ ਖੂਨ ਦਾਨ ਕਰਵਾਉਣ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਕਰਦੇ ਹੋਏ ਮੋਹਾਲੀ ਅਤੇ ਰੋਪੜ ਜਿਲ੍ਹੇ ਵਿੱਚੋਂ ਲਾਇਨਜ਼ ਕਲੱਬ ਖਰੜ ਉਮੰਗ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਅਮਨਦੀਪ ਅਤੇ ਸਕੱਤਰ ਅਰੁਣ ਜਿੰਦਲ ਨੇ ਦੱਸਿਆ ਕਿ ਅੱਜ ਪੰਜਾਬ ਪੱਧਰ ਦੇ ਸਨਮਾਨ ਸਮਾਰੋਹ ਵਿੱਚ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਲਾਇਨਜ਼ ਕਲੱਬ ਖਰੜ ਉਮੰਗ ਦੇ ਡਾਇਰੈਕਟਰ ਸੁਭਾਸ਼ ਅਗਰਵਾਲ ਅਤੇ ਸੁਖਬੀਰ ਰਾਣਾ ਨੂੰ ਖੂਨਦਾਨ ਦੇ ਖੇਤਰ ਵਿੱਚ ਲਾਇਨਜ਼ ਕਲੱਬ ਖਰੜ ਉਮੰਗ ਵੱਲੋਂ ਕੀਤੇ ਗਏ ਕੰਮਾਂ ਸਦਕਾ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।
ਲਾਇਨ ਅਮਨਦੀਪ ਨੇ ਦੱਸਿਆ ਕਿ ਲਾਇਨਜ਼ ਕਲੱਬ ਸ੍ਰੀ ਸੁਭਾਸ਼ ਅਗਰਵਾਲ ਦੀ ਅਗਵਾਈ ਵਿੱਚ ਪਿਛਲੇ 27 ਸਾਲਾਂ ਤੋਂ ਖਰੜ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਖੂਨਦਾਨ ਕੈਂਪ ਲਗਵਾ ਕੇ ਵੱਖ-ਵੱਖ ਸੰਸਥਾਵਾਂ ਨੂੰ ਖੂਨਦਾਨ ਕਰਵਾਉਂਦਾ ਹੈ ਤੇ ਜਰੂਰਤ ਮੰਦਾ ਨੂੰ ਖੂਨ ਮੁਹਈਆ ਵੀ ਕਰਵਾਉਂਦਾ ਹੈ। ਇਸ ਮੌਕੇ ਦਸਦਿਆਁ ਸੁਭਾਸ਼ ਅਗਰਵਾਲ ਨੇ ਕਿਹਾ ਕਿ ਉਹ ਖੁਦ 67 ਵਾਰ, ਡਾਕਟਰ ਸੁਖਬੀਰ ਰਾਣਾ 50 ਵਾਰ ਤੇ ਉਨਾਂ ਦੇ ਕਲੱਬ ਦੇ ਹੋਰ ਕਈ ਮੈਂਬਰ 25 ਤੋਂ 30 ਵਾਰ
ਖੂਨ ਦਾਨ ਕਰ ਚੁੱਕੇ ਹਨ।
ਇਸ ਮੌਕੇ ਆਈ ਏ ਐਸ ਸਾਕਸ਼ੀ ਸਾਹਨੀ ਤੇ ਪੀਜੀਆਈ ਦੇ ਬਲੱਡ ਟਰਾਂਸਫਿਊਜ਼ਨ ਡਿਪਾਰਟਮੈਂਟ ਦੇ ਮੁਖੀ ਡਾਕਟਰ ਰਤੀ ਰਾਮ ਅਤੇ ਸਹਿਮੁਖੀ ਡਾਕਟਰ ਸੁਚੇਤ ਸਚਦੇਵ ਪੰਜਾਬ ਬਲੱਡ ਟਰਾਂਸਫਿਊਜ਼ਨ ਸੁਸਾਇਟੀ ਦੀ ਡਾਇਰੈਕਟਰ ਡਾਕਟਰ ਸੁਨੀਤਾ ਤੇ ਹੋਰ ਵੱਖ ਵੱਖ ਸੰਸਥਾਵਾਂ ਤੋਂ ਆਏ ਨੁਮਾਇੰਦੇ ਹਾਜ਼ਰ ਸਨ ।