ਕੈਬਨਿਟ ਮੰਤਰੀ ਹਰਭਜਨ ਸਿੰਘ ETO ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਹਰਭਜਨ ਸਿੰਘ ਨੇ ਕਿਹਾ ਕਿ ਮੈਨੂੰ ਰਾਜਾ ਵੜਿੰਗ ਤੋਂ ਜਾਨ ਦਾ ਖਤਰਾ ਹੈ,ਮੈਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਾਂ।
ਇਸ ਦੇ ਨਾਲ ਹੀ ਪ੍ਰਤਾਪ ਬਾਜਵਾ ਦੇ ਬੈਂਡ ਵਾਜੇ ਵਾਲੇ ਬਿਆਨ 'ਤੇ ਹਰਭਜਨ ਸਿੰਘ ETO ਨੇ ਕਿਹਾ ਕਿ 'ਬਾਜਵਾ ਨੇ ਮੁਆਫ਼ੀ ਨਹੀਂ ਮੰਗੀ ਤਾਂ ਅਸੀਂ ਕਾਰਵਾਈ ਕਰਵਾਂਗੇ। ਉਨ੍ਹਾਂ ਆਖਿਆ ਕਿ ਪ੍ਰਤਾਪ ਬਾਜਵਾ ਨੂੰ ਜੋ ਅਹੁਦੇ ਮਿਲੇ ਤਾਂ ਇਸੇ ਕਮਿਊਨਿਟੀ 'ਚ ਦਿੱਤੇ ਗਏ ਹਨ।ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਇਸ ਕਮਿਊਨਿਟੀ ਤੋਂ ਹਾਂ। ETO ਨੇ ਕਿਹਾ ਕਿ ਮੈਨੂੰ ਬਾਜਵਾ ਦੇ ਬਿਆਨ ਤੋਂ ਨਿੱਜੀ ਤੌਰ 'ਤੇ ਦੁੱਖ ਲੱਗਿਆ ਹੈ। ਹਰਭਜਨ ਸਿੰਘ ETO ਨੇ ਕਿਹਾ ਬਾਜਵਾ ਨੇ ਸਾਰੇ ਹੀ ਦਲਿਤ ਤੇ ਕਿਰਤੀ ਵਰਗ ਨੂੰ ਚੈਲੰਜ ਕੀਤਾ ਹੈ। ਬਾਜਵਾ ਨੂੰ ਘੇਰਦਿਆਂ ਹਰਭਜਨ ਸਿੰਘ ETO ਨੇ ਆਖਿਆ ਕਿ ਇਹ ਤਾਂ ਕਲਰਕ ਦੀ ਨੌਕਰੀ ਤੱਕ ਨਹੀਂ ਲੈ ਸਕਦੇ ਸੀ, ਵਿਧਾਨ ਸਭਾ 'ਚ ਇਨ੍ਹਾਂ ਨੇ ਸਾਨੂੰ ਮਟੀਰੀਅਲ ਦੱਸਿਆ ਹੈ।