Monday, August 24, 2026
BREAKING
3 ਦਿਨਾ ਦੌਰੇ ਲਈ ਪੰਜਾਬ ਪਹੁੰਚੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਬੀ. ਐੱਲ. ਸੰਤੋਸ਼ ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ, ਪੰਜਾਬ ਨੂੰ ਮੁੜ ਚੰਨੀ ਵਰਗੇ ਮੁੱਖ ਮੰਤਰੀ ਦੀ ਲੋੜ FSSAI ਦੀ ਵੱਡੀ ਕਾਰਵਾਈ : Marche Retail ਦਾ ਲਾਇਸੈਂਸ ਕੀਤਾ ਰੱਦ, 3 ਘਿਓ ਬ੍ਰਾਂਡ 'ਤੇ ਲਗਾਈ ਪਾਬੰਦੀ 'ਕਰ ਦੇਵਾਂਗੇ ਖ਼ਾਤਮਾ..!', ਅਮਰੀਕਾ ਦੇ ਸਾਥੀਆਂ ਨੂੰ ਈਰਾਨ ਨੇ ਦੇ'ਤੀ ਚੇਤਾਵਨੀ ਚੰਨੀ ਦੀ ਪ੍ਰੀਖਿਆ ਵਾਲੀ ਤਸਵੀਰ ਨੇ ਖੜ੍ਹਾ ਕੀਤਾ ਨਵਾਂ ਵਿਵਾਦ! EXAM ਰੱਦ ਕਰਨ ਦੀ ਮੰਗ ਪੰਜਾਬ: ਇਨ੍ਹਾਂ ਬੀਮਾਰੀਆਂ ਦਾ ਵਧਿਆ ਖ਼ਤਰਾ! ਜਾਰੀ ਕੀਤੀ ਗਈ ਐਡਵਾਈਜ਼ਰੀ ਪੰਜਾਬ ਦੀਆਂ 2 ਯੂਨੀਵਰਸਿਟੀਆਂ ਨੂੰ ਮਿਲੇ ਨਵੇਂ ਵਾਈਸ ਚਾਂਸਲਰ, ਜਾਰੀ ਹੋਏ ਹੁਕਮ ਰਖੜੀ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਜਾਰੀ, ਜਾਣੋ ਕਿੰਨੇ ਹੋਏ Gold-Silver ਦੇ ਰੇਟ ਡੇਰਾਬੱਸੀ ਪੁਲ ਹੇਠਾਂ ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਸਵਾਰ ਦੀ ਮੌਤ ਪਿਸਤੌਲ ਦੀ ਨੋਕ ’ਤੇ ਨੌਜਵਾਨ ਅਗਵਾ, ਕਾਰ ਵੀ ਨਾਲ ਲੈ ਗਏ ਬਦਮਾਸ਼

ਮਨੋਰੰਜਨ

'ਮੈਂ ਧਰਮ ਬਦਲਣ ਲਈ ਨਹੀਂ ਸਗੋਂ...'; ਹਿਮਾਂਸ਼ੀ ਖੁਰਾਨਾ ਵੱਲੋਂ ਲਾਏ ਗਏ ਇਲਜ਼ਾਮਾਂ 'ਤੇ ਆਸਿਮ ਰਿਆਜ਼ ਨੇ ਤੋੜੀ ਚੁੱਪੀ

24 ਅਗਸਤ, 2026 01:36 PM

ਮੁੰਬਈ : ਬਿੱਗ ਬੌਸ 13 ਦੇ ਉਪ ਜੇਤੂ ਆਸਿਮ ਰਿਆਜ਼ ਨੇ ਆਖਰਕਾਰ ਆਪਣੀ ਸਾਬਕਾ ਪ੍ਰੇਮਿਕਾ ਹਿਮਾਂਸ਼ੀ ਖੁਰਾਨਾ ਦੀਆਂ ਉਨ੍ਹਾਂ ਦੇ ਪਿਛਲੇ ਰਿਸ਼ਤੇ ਬਾਰੇ ਹਾਲੀਆ ਟਿੱਪਣੀਆਂ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ ਅਤੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸਨੇ ਕਦੇ ਉਸਨੂੰ ਆਪਣਾ ਧਰਮ ਬਦਲਣ ਲਈ ਨਹੀਂ ਕਿਹਾ ਸੀ।


ਮਾਡਲ ਤੋਂ ਰੈਪਰ ਬਣੇ ਨੇ ਆਸਿਮ ਨੇ ਇੰਸਟਾਗ੍ਰਾਮ 'ਤੇ ਇੱਕ ਲੰਬੀ ਪੋਸਟ ਵਿੱਚ ਇਸ ਮਾਮਲੇ 'ਤੇ ਗੱਲ ਕੀਤੀ। ਹਾਲਾਂਕਿ ਉਸਨੇ ਹਿਮਾਂਸ਼ੀ ਦਾ ਸਿੱਧਾ ਨਾਮ ਨਹੀਂ ਲਿਆ ਪਰ ਉਸਦੀ ਪੋਸਟ, ਹਾਲ ਹੀ ਵਿੱਚ ਅਦਾਕਾਰਾ ਦੁਆਰਾ ਇੱਕ ਪੋਡਕਾਸਟ ਦੌਰਾਨ ਉਨ੍ਹਾਂ ਦੇ ਰਿਸ਼ਤੇ ਅਤੇ ਵੱਖ-ਵੱਖ ਧਰਮਾਂ ਬਾਰੇ ਗੱਲ ਕਰਨ ਤੋਂ ਬਾਅਦ ਆਈ ਹੈ। ਆਪਣੀ ਪੋਸਟ ਵਿੱਚ, ਆਸਿਮ ਨੇ ਕਿਹਾ ਕਿ ਉਸਨੇ ਕਦੇ ਵੀ ਕਿਸੇ ਨੂੰ ਆਪਣਾ ਧਰਮ ਬਦਲਣ ਲਈ ਨਹੀਂ ਕਿਹਾ ਅਤੇ ਲੋਕਾਂ ਨੂੰ ਕਿਹਾ ਕਿ ਉਹ ਇਸ ਮੁੱਦੇ ਦੀ ਵਰਤੋਂ ਉਸਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਲਈ ਨਾ ਕਰਨ। ਧਰਮ ਨੂੰ "ਬਹੁਤ ਸੰਵੇਦਨਸ਼ੀਲ ਵਿਸ਼ਾ" ਦੱਸਦੇ ਹੋਏ, ਉਸਨੇ ਇਹ ਵੀ ਕਿਹਾ ਕਿ ਕਿਸੇ ਨਿੱਜੀ ਮਾਮਲੇ ਨੂੰ ਜਨਤਕ ਵਿਵਾਦ ਨਹੀਂ ਬਨਾਉਣਾ ਚਾਹੀਦਾ।


ਉਸ ਨੇ ਪੋਸਟ ਵਿੱਚ ਲਿਖਿਆ, "ਮੈਂ ਕਦੇ ਕਿਸੇ ਨੂੰ ਆਪਣਾ ਧਰਮ ਬਦਲਣ ਲਈ ਨਹੀਂ ਕਿਹਾ। ਇੱਕ ਵਾਰ ਵੀ ਨਹੀਂ। ਅਸਲ ਵਿੱਚ, ਮੈਂ ਹੀ ਸੀ ਜਿਸਨੇ ਤੁਹਾਨੂੰ ਫਿਟਨੈੱਸ ਲਈ ਪ੍ਰੇਰਿਤ ਕੀਤਾ ਸੀ। ਤੁਸੀਂ ਮੈਨੂੰ ਮਿਲਣ ਤੋਂ ਬਾਅਦ ਇਸ ਸ਼ੇਪ ਵਿੱਚ ਆਏ ਹੋ, ਹਰ ਕੋਈ ਜਾਣਦਾ ਹੈ ਕਿ ਤੁਸੀਂ ਪਹਿਲਾਂ ਕਿਹੋ ਜਿਹੇ ਦਿਸਦੇ ਸੀ। ਇਸ ਲਈ ਕਿਰਪਾ ਕਰਕੇ, ਧਰਮ ਨੂੰ ਹਥਿਆਰ ਵਜੋਂ ਨਾ ਵਰਤੋ। ਇਹ ਇੱਕ ਬਹੁਤ ਹੀ ਸੰਵੇਦਨਸ਼ੀਲ ਵਿਸ਼ਾ ਹੈ, ਅਤੇ ਇੰਨੀ ਨਿੱਜੀ ਚੀਜ਼ ਨੂੰ ਲੋਕਾਂ ਦੁਆਰਾ ਮੇਰੇ ਨਾਲ ਨਫ਼ਰਤ ਕਰਨ ਦੇ ਕਾਰਨ ਵਿੱਚ ਬਦਲਣਾ ਗਲਤ ਹੈ ਅਤੇ ਇਹ ਸਿਰਫ ਇਹ ਦਰਸਾਉਂਦਾ ਹੈ ਕਿ ਤੁਸੀਂ ਅਟੈਂਸ਼ਨ ਪਾਉਣ ਲਈ ਕਿੰਨਾ ਨੀਵਾਂ ਜਾਣ ਲਈ ਤਿਆਰ ਹੋ।"


ਰਿਐਲਿਟੀ ਸਟਾਰ ਨੇ ਪਾਰਸ ਛਾਬੜਾ 'ਤੇ ਵੀ ਚੁਟਕੀ ਲਈ, ਜੋ ਕਥਿਤ ਤੌਰ 'ਤੇ ਇਸ ਮਾਮਲੇ ਦੀ ਚਰਚਾ ਦਾ ਹਿੱਸਾ ਸੀ। ਆਸਿਮ ਨੇ ਦੂਜੇ ਲੋਕਾਂ ਦੇ ਜੀਵਨ ਬਾਰੇ ਗੱਲ ਕਰਨ ਲਈ ਗੁੱਸਾ ਜ਼ਾਹਰ ਕੀਤਾ ਅਤੇ ਉਨ੍ਹਾਂ ਦੇ ਭਾਰ ਬਾਰੇ ਟਿੱਪਣੀ ਕਰਦਿਆਂ ਕਿਹਾ, "ਅਤੇ ਮਾਈਕ ਦੇ ਪਿੱਛੇ ਬੈਠੇ ਉਸ ਆਦਮੀ ਨੂੰ, ਜੋ ਸੂਰ ਵਾਂਗ ਪੇਟ ਲਟਕਾਏ ਬੈਠਾ ਹੈ ਅਤੇ ਗੱਪਾਂ ਨੂੰ ਆਪਣਾ ਪੇਸ਼ਾ ਬਣਾ ਰੱਖਿਆ ਹੈ, ਭਰਾ, ਸਤਿਕਾਰ ਨਾਲ, ਮੈਂ ਸੁਝਾਅ ਦੇਵਾਂਗਾ ਕਿ ਦੂਜੇ ਲੋਕਾਂ ਦੇ ਜੀਵਨ 'ਤੇ ਚਰਚਾ ਕਰਨ ਵਿੱਚ ਥੋੜ੍ਹਾ ਘੱਟ ਸਮਾਂ ਬਿਤਾਓ ਅਤੇ ਜਿੰਮ ਵਿੱਚ ਥੋੜ੍ਹਾ ਜ਼ਿਆਦਾ ਸਮਾਂ।"


ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਹਾਲ ਹੀ ਵਿੱਚ ਹਿਮਾਂਸ਼ੀ ਨੇ ਪਾਰਸ ਛਾਬੜਾ ਦੇ ਪੋਡਕਾਸਟ 'ਤੇ ਇਹ ਖੁਲਾਸਾ ਕੀਤਾ ਸੀ ਕਿ ਉਸ ਦੇ ਪਿਛਲੇ ਰਿਸ਼ਤੇ ਦੌਰਾਨ ਉਸ 'ਤੇ ਇਸਲਾਮ ਅਪਣਾਉਣ ਲਈ ਦਬਾਅ ਪਾਇਆ ਗਿਆ ਸੀ ਅਤੇ ਉਸ ਨੂੰ ਆਪਣੀ ਆਸਥਾ ਅਤੇ ਪੂਜਾ-ਪਾਠ ਛੱਡਣ ਲਈ ਕਿਹਾ ਗਿਆ ਸੀ। ਹਾਲਾਂਕਿ ਗੱਲਬਾਤ ਦੌਰਾਨ ਹਿਮਾਂਸ਼ੀ ਨੇ ਆਸਿਮ ਦਾ ਨਾਮ ਨਹੀਂ ਲਿਆ, ਪਰ ਉਸਨੇ ਖੁਲਾਸਾ ਕੀਤਾ ਕਿ ਉਸ ਦੇ ਸਾਥੀ ਨੇ ਸਪੱਸ਼ਟ ਕਹਿ ਦਿੱਤਾ ਸੀ ਕਿ ਹੁਣ ਇਹ ਪੂਜਾ-ਪਾਠ ਨਹੀਂ ਚੱਲੇਗਾ। ਰਿਸ਼ਤੇ ਵਿੱਚ ਉਸ 'ਤੇ ਇੰਨਾ ਮਾਨਸਿਕ ਦਬਾਅ ਪਾਇਆ ਗਿਆ ਕਿ ਉਹ ਆਪਣਾ ਧਰਮ ਬਦਲਣ ਲਈ ਸਹਿਮਤ ਵੀ ਹੋ ਗਈ ਸੀ।


ਆਸਿਮ ਅਤੇ ਹਿਮਾਂਸ਼ੀ ਦੀ ਮੁਲਾਕਾਤ ਬਿੱਗ ਬੌਸ 13 ਦੌਰਾਨ ਹੋਈ ਸੀ। ਸ਼ੋਅ ਤੋਂ ਬਾਅਦ, ਵੀ ਦੋਵਾਂ ਨੇ ਕਈ ਸਾਲਾਂ ਤੱਕ ਆਪਣਾ ਰਿਸ਼ਤਾ ਜਾਰੀ ਰੱਖਿਆ। ਉਨ੍ਹਾਂ ਨੇ ਲਗਭਗ ਚਾਰ ਸਾਲ ਇਕੱਠੇ ਰਹਿਣ ਤੋਂ ਬਾਅਦ 2023 ਵਿੱਚ ਆਪਣੇ ਵੱਖ ਹੋਣ ਦਾ ਐਲਾਨ ਕੀਤਾ ਸੀ।

 

Have something to say? Post your comment

ਅਤੇ ਮਨੋਰੰਜਨ ਖਬਰਾਂ

ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ ! ਜੁੜਵਾ ਧੀਆਂ ਨੂੰ ਦਿੱਤਾ ਜਨਮ

ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ ! ਜੁੜਵਾ ਧੀਆਂ ਨੂੰ ਦਿੱਤਾ ਜਨਮ

ਤਾਪਸੀ ਪੰਨੂ ਦੀ

ਤਾਪਸੀ ਪੰਨੂ ਦੀ "ਗਾਂਧਾਰੀ" 3 ਸਤੰਬਰ ਨੂੰ ਨੈੱਟਫਲਿਕਸ 'ਤੇ ਹੋਵੇਗੀ ਰਿਲੀਜ਼

ਕੁਬਰਾ ਸੈਤ ​​ਨੇ ਸ਼ੁਰੂ ਕੀਤੀ 'ਫਰਜ਼ੀ 2' ਦੀ ਸ਼ੂਟਿੰਗ

ਕੁਬਰਾ ਸੈਤ ​​ਨੇ ਸ਼ੁਰੂ ਕੀਤੀ 'ਫਰਜ਼ੀ 2' ਦੀ ਸ਼ੂਟਿੰਗ

ਬੌਬੀ ਦਿਓਲ ਦੀ ਫਿਲਮ 'ਬੰਦਰ' ਦੀ OTT ਰਿਲੀਜ਼ ਤਰੀਕ ਆਈ ਸਾਹਮਣੇ

ਬੌਬੀ ਦਿਓਲ ਦੀ ਫਿਲਮ 'ਬੰਦਰ' ਦੀ OTT ਰਿਲੀਜ਼ ਤਰੀਕ ਆਈ ਸਾਹਮਣੇ

ਦਿਸ਼ਾ ਪਟਾਨੀ ਬਣੀ 'ਆਵਾਰਾਪਨ 2' ਲਈ ਪਹਿਲੀ ਪਸੰਦ

ਦਿਸ਼ਾ ਪਟਾਨੀ ਬਣੀ 'ਆਵਾਰਾਪਨ 2' ਲਈ ਪਹਿਲੀ ਪਸੰਦ

ਯਸ਼ ਦੀ

ਯਸ਼ ਦੀ "ਟੌਕਸਿਕ" ਦੀ ਉਲਟੀ ਗਿਣਤੀ ਸ਼ੁਰੂ, ਭਲਕੇ ਸ਼ੁਰੂ ਖੁੱਲ੍ਹੇਗੀ ਐਡਵਾਂਸ ਬੁਕਿੰਗ

ਗ਼ਮ 'ਚ ਡੁੱਬਿਆ ਦਿੱਗਜ ਅਦਾਕਾਰ ! Pet ਦੀ ਮੌਤ ਮਗਰੋਂ ਸ਼ੇਅਰ ਕੀਤੀਆਂ ਭਾਵੁਕ ਤਸਵੀਰਾਂ

ਗ਼ਮ 'ਚ ਡੁੱਬਿਆ ਦਿੱਗਜ ਅਦਾਕਾਰ ! Pet ਦੀ ਮੌਤ ਮਗਰੋਂ ਸ਼ੇਅਰ ਕੀਤੀਆਂ ਭਾਵੁਕ ਤਸਵੀਰਾਂ

ਗੀਤ ਜਗਤ ਨੂੰ ਵੱਡਾ ਝਟਕਾ: ਮਸ਼ਹੂਰ ਡ੍ਰਮਰ ਦਾ 77 ਸਾਲ ਦੀ ਉਮਰ 'ਚ ਦਿਹਾਂਤ, ਕਈ ਕੰਸਰਟ ਹੋਏ ਕੈਂਸਲ

ਗੀਤ ਜਗਤ ਨੂੰ ਵੱਡਾ ਝਟਕਾ: ਮਸ਼ਹੂਰ ਡ੍ਰਮਰ ਦਾ 77 ਸਾਲ ਦੀ ਉਮਰ 'ਚ ਦਿਹਾਂਤ, ਕਈ ਕੰਸਰਟ ਹੋਏ ਕੈਂਸਲ

"ਮਿਰਜ਼ਾਪੁਰ: ਦਿ ਮੂਵੀ" ਦੀ ਕਾਸਟ 21 ਅਗਸਤ ਨੂੰ ਪਹੁੰਚੇਗੀ ਪਟਨਾ

"ਆਪ੍ਰੇਸ਼ਨ ਸਫੇਦ ਸਾਗਰ" 'ਚ ਅਦਾਕਾਰ ਸਿਧਾਰਥ ਨੇ ਨਿਭਾਈ ਮਰਹੂਮ ਸਕੁਐਡਰਨ ਲੀਡਰ ਅਜੈ ਆਹੂਜਾ ਦੀ ਭੂਮਿਕਾ