Sunday, August 09, 2026
BREAKING
ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut ਪਟਿਆਲਾ-ਰਾਜਪੁਰਾ ਰੋਡ 'ਤੇ ਚੱਲਦੀ ਸਕਾਰਪੀਓ ਨੂੰ ਲੱਗੀ ਅੱਗ, ਸੜ ਕੇ ਹੋਈ ਸੁਆਹ ਆਪਣੀ ਜਾਨ ਦੇਣ ਵਾਲੇ ਸਨ Govinda, ਪਰ ਇੱਕ ਹਾਦਸੇ ਨੇ ਬਦਲ ਦਿੱਤੀ ਅਦਾਕਾਰ ਦੀ ਜ਼ਿੰਦਗੀ Indian Box Office 'ਤੇ ਚੱਲਿਆ Spider Man ਦਾ ਜਾਦੂ ! ਤੋੜ'ਤੇ ਸਾਰੇ ਰਿਕਾਰਡ ਕਿਵੇਂ ਹੈ ਇਰਾਨੀ ਸੁਪਰੀਮ ਲੀਡਰ ਦੀ ਸਿਹਤ ? ਨਵੀਂ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਛੇੜੀ ਚਰਚਾ ਪੰਜਾਬ: ਦਿਨ-ਦਿਹਾੜੇ ਰਾਹ 'ਚ ਘੇਰ ਸਰਕਾਰੀ ਸਕੂਲ ਦੇ ਹੈੱਡ ਮਾਸਟਰ ਦਾ ਕਰ 'ਤਾ ਕਤ*ਲ ਖਾਣ-ਪੀਣ ਦੀਆਂ ਵਸਤਾਂ 'ਚ ਮਿਲੇ ਜ਼ਿੰਦਾ ਕੀੜੇ, ਉੱਲੀ ਤੇ ਚੂਹਿਆਂ ਦਾ ਮਲ; FSSAI ਨੇ ਦੋ ਕੰਪਨੀਆਂ ਦੇ ਲਾਇਸੈਂਸ ਕੀਤੇ ਰੱ ਬਦਲ ਜਾਣਗੇ ਪੰਜਾਬ ਦੇ ਸਿਆਸੀ ਸਮੀਕਰਨ! 'ਸੰਜੀਵਨੀ' ਵਾਂਗ ਕੰਮ ਕਰ ਸਕਦੈ SAD-BJP ਦਾ ਗਠਜੋੜ ਤੇਲ-ਗੈਸ ਲਈ ਹੁਣ ਦੂਜੇ ਦੇਸ਼ਾਂ 'ਤੇ ਨਿਰਭਰ ਨਹੀਂ ਰਹੇਗਾ ਭਾਰਤ ! ਕੇਂਦਰ ਨੇ 840 ਅਰਬ ਦੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ ਸਾਬਕਾ CM ਮਮਤਾ ਬੈਨਰਜੀ ਦੇ ਕਾਫਲੇ 'ਤੇ ਹਮਲਾ ! ਪ੍ਰਦਰਸ਼ਨਕਾਰੀਆਂ ਨੇ ਗੱਡੀ 'ਤੇ ਸੁੱਟੀਆਂ ਜੁੱਤੀਆਂ ਤੇ ਚਿੱਕੜ

ਬਾਜ਼ਾਰ

ਮੇਟਾ ਨੂੰ ਡੀਪਫੇਕ ’ਤੇ ਸਖਤ ਕਾਰਵਾਈ ਕਰਨ ਲਈ ਕਿਹਾ : ਸਰਕਾਰ

09 ਅਗਸਤ, 2026 07:26 PM

ਕੇਂਦਰ ਸਰਕਾਰ ਨੇ ਗਲੋਬਲ ਟੈਕਨਾਲੋਜੀ ਕੰਪਨੀ ਮੇਟਾ ਨੂੰ ਡੀਪਫੇਕ ਸਮੱਗਰੀ ਖਿਲਾਫ ਠੋਸ ਕਾਰਵਾਈ ਕਰਨ ਲਈ ਕਿਹਾ ਹੈ। ਸਰਕਾਰ ਮੇਟਾ ਨਾਲ ਹੋਈਆਂ ਬੈਠਕਾਂ ਦੇ ਨਤੀਜਿਆਂ ਦੀ ਸਮੀਖਿਆ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਨੂੰ ਲੈ ਕੇ ਕਾਨੂੰਨੀ ਰਾਇ ਲਵੇਗੀ। ਸਰੋਤਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰੋਤਾਂ ਅਨੁਸਾਰ ਸਰਕਾਰ ਇਹ ਜਾਂਚ ਕਰ ਰਹੀ ਹੈ ਕਿ ਮੇਟਾ ਭਾਰਤੀ ਕਾਨੂੰਨ ਤਹਿਤ ਵਿਚੋਲਿਆਂ ਲਈ ਨਿਰਧਾਰਤ ਪ੍ਰਬੰਧਾਂ ਦੀ ਪਾਲਣਾ ਕਰ ਰਿਹਾ ਹੈ ਜਾਂ ਉਨ੍ਹਾਂ ਦੀ ਉਲੰਘਣਾ ਕਰ ਰਿਹਾ ਹੈ। ਸਰਕਾਰ ਹੋਰ ਆਨਲਾਈਨ ਮੰਚਾਂ ਨੂੰ ਵੀ ਗੱਲਬਾਤ ਲਈ ਬੁਲਾਏਗੀ ਅਤੇ ਇਹ ਜਾਂਚ ਕਰੇਗੀ ਕਿ ਉਹ ਭਾਰਤੀ ਕਾਨੂੰਨ ਤਹਿਤ ‘ਵਿਚੋਲੇ’ ਦੀ ਪਰਿਭਾਸ਼ਾ ’ਚ ਆਉਂਦੇ ਹਨ ਜਾਂ ਨਹੀਂ।

ਸਮੱਗਰੀ ਦੀ ਚੋਣ ’ਤੇ ਉੱਠੇ ਸਵਾਲ
ਸਰੋਤਾਂ ਨੇ ਕਿਹਾ ਕਿ ਜੇਕਰ ਮੇਟਾ ਜਾਂ ਕੋਈ ਹੋਰ ਆਨਲਾਈਨ ਮੰਚ ਇਹ ਤੈਅ ਕਰਦਾ ਹੈ ਕਿ ਖਪਤਕਾਰਾਂ ਨੂੰ ਕਿਹੜੀ ਸਮੱਗਰੀ ਦਿਖਾਈ ਜਾਵੇਗੀ, ਤਾਂ ਇਸ ਨੂੰ ਇਕ ਤਰ੍ਹਾਂ ਨਾਲ ‘ਪ੍ਰਕਾਸ਼ਨ’ ਮੰਨਿਆ ਜਾ ਸਕਦਾ ਹੈ। ਅਜਿਹੇ ’ਚ ਮੰਚਾਂ ਦੀ ਆਪਣੇ ਕਦਮਾਂ ਪ੍ਰਤੀ ਜ਼ਿੰਮੇਵਾਰੀ ਵੀ ਬਣਦੀ ਹੈ। ਵਿਸ਼ੇਸ਼ ਤੌਰ ’ਤੇ ਸਿਫਾਰਿਸ਼ ਪ੍ਰਣਾਲੀ ਦੁਆਰਾ ਕਿਸੇ ਖਪਤਕਾਰ ਨੂੰ ਵਿਸ਼ੇਸ਼ ਸਮੱਗਰੀ ਦਿਖਾਉਣ ਅਤੇ ਭੁਗਤਾਨ ਵਾਲੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਦੇ ਮਾਮਲਿਆਂ ’ਚ ਉਨ੍ਹਾਂ ਦੇ ‘ਵਿਚੋਲੇ’ ਦਰਜੇ ’ਤੇ ਸਵਾਲ ਉੱਠ ਸਕਦੇ ਹਨ।

ਡੀਪਫੇਕ ਅਤੇ ਏ. ਆਈ. ਸਮੱਗਰੀ ’ਤੇ ਚਰਚਾ
ਸਰਕਾਰ ਨੇ ਮੇਟਾ ਨੂੰ ਡੀਪਫੇਕ ਨਾਲ ਨਜਿੱਠਣ ਲਈ ਠੋਸ ਕਦਮ ਚੁੱਕਣ ਲਈ ਕਿਹਾ ਹੈ। 2 ਦਿਨ ਦੀ ਸਖਤ ਪੁੱਛਗਿੱਛ ਤੋਂ ਬਾਅਦ ਸ਼ੁੱਕਰਵਾਰ ਨੂੰ ਤੀਜੇ ਦਿਨ ਤਕਨੀਕੀ ਪੱਧਰ ’ਤੇ ਵਿਸਥਾਰਤ ਚਰਚਾ ਹੋਈ। ਇਸ ’ਚ ਡੀਪਫੇਕ, ਬਾਲ ਜਿਨਸੀ ਸ਼ੋਸ਼ਣ ਸਮੱਗਰੀ ਅਤੇ ਬਿਨਾਂ ਲੇਬਲ ਵਾਲੀ ਏ. ਆਈ.-ਜਨਰੇਟਿਡ ਸਮੱਗਰੀ ਨਾਲ ਨਜਿੱਠਣ ਦੀ ਕੰਪਨੀ ਦੀ ਕਾਰਜ-ਯੋਜਨਾ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।

ਮੋਦੀ ਦੀ ਪੋਸਟ ’ਤੇ ਰੋਕ ਤੋਂ ਬਾਅਦ ਬੈਠਕ
ਸਰਕਾਰ ਅਤੇ ਮੇਟਾ ਵਿਚਾਲੇ ਇਹ ਬੈਠਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਸਬੁੱਕ ਪੋਸਟ ’ਤੇ ਅਸਥਾਈ ਰੋਕ ਲਾਏ ਜਾਣ ਤੋਂ ਬਾਅਦ ਹੋਈ। ਹਾਲਾਂਕਿ ਮੇਟਾ ਨੇ ਬਾਅਦ ’ਚ ਇਸ ਨੂੰ ਆਪਣੇ ਏ. ਆਈ. ਆਧਾਰਿਤ ਸਮੱਗਰੀ ਫਿਲਟਰ ਦੀ ਗਲਤੀ ਦੱਸਦੇ ਹੋਏ ਪ੍ਰਧਾਨ ਮੰਤਰੀ ਦੀ ਪੋਸਟ ਬਹਾਲ ਕਰ ਦਿੱਤੀ ਸੀ ਅਤੇ ਇਸ ਲਈ ਮੁਆਫੀ ਵੀ ਮੰਗੀ ਸੀ।

Have something to say? Post your comment

ਅਤੇ ਬਾਜ਼ਾਰ ਖਬਰਾਂ

ਖਾਣ-ਪੀਣ ਦੀਆਂ ਵਸਤਾਂ 'ਚ ਮਿਲੇ ਜ਼ਿੰਦਾ ਕੀੜੇ, ਉੱਲੀ ਤੇ ਚੂਹਿਆਂ ਦਾ ਮਲ; FSSAI ਨੇ ਦੋ ਕੰਪਨੀਆਂ ਦੇ ਲਾਇਸੈਂਸ ਕੀਤੇ ਰੱ

ਖਾਣ-ਪੀਣ ਦੀਆਂ ਵਸਤਾਂ 'ਚ ਮਿਲੇ ਜ਼ਿੰਦਾ ਕੀੜੇ, ਉੱਲੀ ਤੇ ਚੂਹਿਆਂ ਦਾ ਮਲ; FSSAI ਨੇ ਦੋ ਕੰਪਨੀਆਂ ਦੇ ਲਾਇਸੈਂਸ ਕੀਤੇ ਰੱ

ਤਿਉਹਾਰਾਂ ਤੋਂ ਪਹਿਲਾਂ ਆਮ ਆਦਮੀ  ਨੂੰ ਝਟਕਾ, ਕੀਮਤਾਂ ਵਧਾਉਣ ਦੀ ਤਿਆਰੀ ’ਚ FMCG ਕੰਪਨੀਆਂ, ਜਾਣੋ ਵਜ੍ਹਾ

ਤਿਉਹਾਰਾਂ ਤੋਂ ਪਹਿਲਾਂ ਆਮ ਆਦਮੀ ਨੂੰ ਝਟਕਾ, ਕੀਮਤਾਂ ਵਧਾਉਣ ਦੀ ਤਿਆਰੀ ’ਚ FMCG ਕੰਪਨੀਆਂ, ਜਾਣੋ ਵਜ੍ਹਾ

ਸ਼ਹਿਰੀ ਸਹਿਕਾਰੀ ਬੈਂਕਾਂ ਨੂੰ ਮੁਕਾਬਲੇਬਾਜ਼ ਬਣੇ ਰਹਿਣ ਲਈ ਟੈਕਨਾਲੋਜੀ, ਪਾਰਦਰਸ਼ਤਾ ’ਤੇ ਦੇਣਾ ਪਵੇਗਾ ਜ਼ੋਰ : ਸ਼ਾਹ

ਸ਼ਹਿਰੀ ਸਹਿਕਾਰੀ ਬੈਂਕਾਂ ਨੂੰ ਮੁਕਾਬਲੇਬਾਜ਼ ਬਣੇ ਰਹਿਣ ਲਈ ਟੈਕਨਾਲੋਜੀ, ਪਾਰਦਰਸ਼ਤਾ ’ਤੇ ਦੇਣਾ ਪਵੇਗਾ ਜ਼ੋਰ : ਸ਼ਾਹ

ਸੋਨੇ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ, ਸੱਤ ਹਫ਼ਤਿਆਂ ਦੇ ਉੱਚ ਪੱਧਰ 'ਤੇ ਪਹੁੰਚੇ ਭਾਅ, ਜਾਣੋ ਵਾਧੇ ਦਾ ਕਾਰਨ

ਸੋਨੇ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ, ਸੱਤ ਹਫ਼ਤਿਆਂ ਦੇ ਉੱਚ ਪੱਧਰ 'ਤੇ ਪਹੁੰਚੇ ਭਾਅ, ਜਾਣੋ ਵਾਧੇ ਦਾ ਕਾਰਨ

11 ਅਗਸਤ ਨੂੰ ਖੁੱਲ੍ਹੇਗਾ ਮਿਲਕੀ ਮਿਸਟ ਡੇਅਰੀ ਫੂਡਜ਼ ਦਾ 1,553 ਕਰੋੜ ਦਾ IPO

11 ਅਗਸਤ ਨੂੰ ਖੁੱਲ੍ਹੇਗਾ ਮਿਲਕੀ ਮਿਸਟ ਡੇਅਰੀ ਫੂਡਜ਼ ਦਾ 1,553 ਕਰੋੜ ਦਾ IPO

UPI 'ਤੇ MDR ਨੂੰ ਲੈ ਕੇ RBI ਗਵਰਨਰ ਦਾ ਵੱਡਾ ਬਿਆਨ, ਕਿਹਾ- 'ਇੰਤਜ਼ਾਰ ਕਰੋ ਅਤੇ ਦੇਖੋ'

UPI 'ਤੇ MDR ਨੂੰ ਲੈ ਕੇ RBI ਗਵਰਨਰ ਦਾ ਵੱਡਾ ਬਿਆਨ, ਕਿਹਾ- 'ਇੰਤਜ਼ਾਰ ਕਰੋ ਅਤੇ ਦੇਖੋ'

ਅਮਰੀਕੀ ਡਾਲਰ ਮੁਕਾਬਲੇ ਰੁਪਿਆ ਨੌਂ ਪੈਸੇ ਡਿੱਗਾ, ਜਾਣੋ ਕਿੰਨੀ ਹੋਈ ਕੀਮਤ

ਅਮਰੀਕੀ ਡਾਲਰ ਮੁਕਾਬਲੇ ਰੁਪਿਆ ਨੌਂ ਪੈਸੇ ਡਿੱਗਾ, ਜਾਣੋ ਕਿੰਨੀ ਹੋਈ ਕੀਮਤ

Gold-Silver ਦੀਆਂ ਕੀਮਤਾਂ 'ਚ ਭਾਰੀ ਵਾਧਾ, ਖ਼ਰੀਦਦਾਰੀ ਕਰਨ ਤੋਂ ਪਹਿਲਾਂ ਚੈੱਕ ਕਰੋ ਤਾਜ਼ਾ ਰੇਟ

Gold-Silver ਦੀਆਂ ਕੀਮਤਾਂ 'ਚ ਭਾਰੀ ਵਾਧਾ, ਖ਼ਰੀਦਦਾਰੀ ਕਰਨ ਤੋਂ ਪਹਿਲਾਂ ਚੈੱਕ ਕਰੋ ਤਾਜ਼ਾ ਰੇਟ

Repo Rate 'ਤੇ MPC Meeting ਦਾ ਫ਼ੈਸਲਾ ਆਇਆ ਸਾਹਮਣੇ, ਜਾਣੋ ਕਰਜ਼ਦਾਰਾਂ ਨੂੰ ਰਾਹਤ ਮਿਲੀ ਜਾਂ ਨਹੀਂ

Repo Rate 'ਤੇ MPC Meeting ਦਾ ਫ਼ੈਸਲਾ ਆਇਆ ਸਾਹਮਣੇ, ਜਾਣੋ ਕਰਜ਼ਦਾਰਾਂ ਨੂੰ ਰਾਹਤ ਮਿਲੀ ਜਾਂ ਨਹੀਂ

RBI ਦੇ ਰੈਪੋ ਰੇਟ ਫੈਸਲੇ ਤੋਂ ਪਹਿਲਾਂ ਸਟਾਕ ਮਾਰਕੀਟ 'ਚ ਵਾਧਾ, ਸੈਂਸੈਕਸ ਨੇ ਮਾਰੀ 500 ਅੰਕਾਂ ਦੀ ਛਾਲ, ਰੁਪਿਆ ਮਜ਼ਬੂਤ

RBI ਦੇ ਰੈਪੋ ਰੇਟ ਫੈਸਲੇ ਤੋਂ ਪਹਿਲਾਂ ਸਟਾਕ ਮਾਰਕੀਟ 'ਚ ਵਾਧਾ, ਸੈਂਸੈਕਸ ਨੇ ਮਾਰੀ 500 ਅੰਕਾਂ ਦੀ ਛਾਲ, ਰੁਪਿਆ ਮਜ਼ਬੂਤ