Friday, March 20, 2026
BREAKING
ਖਾੜੀ ਦੇਸ਼ਾਂ 'ਚ 6 ਭਾਰਤੀਆਂ ਦੀ ਮੌਤ ਤੇ 1 ਲਾਪਤਾ; ਹੁਣ ਤੱਕ 3 ਲੱਖ ਲੋਕ ਪਰਤੇ ਭਾਰਤ: MEA ਭਾਰਤ ਸਰਕਾਰ ਨੇ 300 ਵੈੱਬਸਾਈਟਾਂ ਤੇ ਐਪਸ 'ਤੇ ਲਾਇਆ ਬੈਨ ! ਹੁਣ ਨਹੀਂ ਚੱਲੇਗੀ ਆਨਲਾਈਨ ਸੱਟੇਬਾਜ਼ੀ ਦਿੱਲੀ ਅਤੇ ਲੱਦਾਖ ਦੇ ਉੱਪ ਰਾਜਪਾਲਾਂ ਨੇ PM ਮੋਦੀ ਨਾਲ ਕੀਤੀ ਮੁਲਾਕਾਤ ਆਪ੍ਰੇਸ਼ਨ ਸੇਫ਼ ਪੈਸੇਜ: ਈਰਾਨ ਤੋਂ ਭਾਰਤੀਆਂ ਦੀ ਵਾਪਸੀ ਸ਼ੁਰੂ, ਅਰਮੀਨੀਆ ਤੇ ਅਜ਼ਰਬਾਈਜਾਨ ਬਣੇ ਮੁੱਖ ਰਸਤਾ ਨਰਾਤਿਆਂ ਦੌਰਾਨ ਬੰਦ ਰਹਿਣਗੀਆਂ ਮਾਸ ਦੀਆਂ ਦੁਕਾਨਾਂ, ਹਰਿਆਣਾ ਸਰਕਾਰ ਨੇ ਜਾਰੀ ਕੀਤੇ ਹੁਕਮ ਈਰਾਨ ਖ਼ਿਲਾਫ 6 ਦੇਸ਼ਾਂ ਨੇ ਖ੍ਹੋਲ 'ਤਾ ਮੋਰਚਾ, ਕਰ 'ਤਾ ਵੱਡਾ ਐਲਾਨ 29 ਅਪ੍ਰੈਲ ਤੋਂ 1 ਮਈ ਤੱਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਣਗੇ ਸ਼ਤਾਬਦੀ ਸਬੰਧੀ ਸਮਾਗਮ : ਐਡਵੋਕੇਟ ਧਾਮੀ ਵਾਧਾ ਲੈ ਕੇ ਬੰਦ ਹੋਏ ਸ਼ੇਅਰ ਬਾਜ਼ਾਰ : ਸੈਂਸੈਕਸ 325 ਅੰਕ ਚੜ੍ਹਿਆ ਤੇ ਨਿਫਟੀ 23,100 ਦੇ ਪਾਰ ਈਰਾਨ ਨੂੰ ਲਗਾਤਾਰ ਦੂਜਾ ਵੱਡਾ ਝਟਕਾ, ਇਹ ਹੋਰ ਸੀਨੀਅਰ ਅਧਿਕਾਰੀ ਦੀ ਮੌਤ ਭਾਰਤ 'ਚ ਮਹਿੰਗਾ ਹੋ ਗਿਆ ਪੈਟਰੋਲ, ਵੱਧ ਗਏ ਰੇਟ

ਪੰਜਾਬ

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਟਾਰਗੇਟ ਸਮੇਂ ਸਿਰ ਪੂਰਾ ਕਰਨ ਲਈ ਤੇਜ਼ੀ ਲਿਆਂਦੀ ਜਾਵੇ: ਸਿਵਲ ਸਰਜਨ

20 ਮਾਰਚ, 2026 04:57 PM

ਹੁਸ਼ਿਆਰਪੁਰ : ਮਾਨਯੋਗ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਵੱਲੋਂ ਅੱਜ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਮੁੱਖ ਮੰਤਰੀ ਸਿਹਤ ਯੋਜਨਾ (ਐਮ.ਐਮ.ਐਸ.ਵਾਈ.) ਦੀ ਪ੍ਰਗਤੀ ਸਬੰਧੀ ਵੀਡੀਓ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਯੋਜਨਾ ਦੇ ਟਾਰਗੇਟ ਨੂੰ 13 ਅਪ੍ਰੈਲ 2026 ਤੱਕ ਹਰ ਹਾਲਤ ਵਿੱਚ ਪੂਰਾ ਕਰਨ ਲਈ ਨਿਰਦੇਸ਼ ਦਿੱਤੇ।

 ਸਿਵਲ ਸਰਜਨ ਨੇ ਉਹਨਾਂ ਬਲਾਕਾਂ ਦੀ ਸਰਾਹਨਾ ਕੀਤੀ ਜਿੱਥੇ ਆਸ਼ਾ ਵਰਕਰਾਂ ਵੱਲੋਂ ਵੱਧ ਗਿਣਤੀ ਵਿੱਚ ਕਾਰਡ ਬਣਾਏ ਗਏ ਹਨ ਅਤੇ ਦੱਸਿਆ ਕਿ ਉਨ੍ਹਾਂ ਦੇ ਕੰਮ ਦੀ ਡਿਪਟੀ ਕਮਿਸ਼ਨਰ ਵੱਲੋਂ ਵੀ ਪ੍ਰਸ਼ੰਸਾ ਕੀਤੀ ਗਈ ਹੈ। ਉਨ੍ਹਾਂ ਨਾਲ ਹੀ ਘੱਟ ਪ੍ਰਗਤੀ ਵਾਲੇ ਬਲਾਕਾਂ ਨੂੰ ਆਪਣੀ ਕਾਰਗੁਜ਼ਾਰੀ ਵਿੱਚ ਤੁਰੰਤ ਸੁਧਾਰ ਕਰਨ ਅਤੇ ਆਸ਼ਾ ਵਰਕਰਾਂ ਦੀ ਨਿਗਰਾਨੀ ਵਧਾਉਣ ਦੇ ਨਿਰਦੇਸ਼ ਦਿੱਤੇ।

 ਉਨ੍ਹਾਂ ਕਿਹਾ ਕਿ ਹੈਲਥ ਐਂਡ ਵੈਲਨੈੱਸ ਸੈਂਟਰਾਂ ਵਿੱਚ ਕਮਿਊਨਿਟੀ ਹੈਲਥ ਅਫਸਰਾਂ ਰਾਹੀਂ ਓਪੀਡੀ ਵਿੱਚ ਆਉਣ ਵਾਲੇ ਮਰੀਜ਼ਾਂ ਦੇ ਰੋਜ਼ਾਨਾ ਘੱਟੋ-ਘੱਟ 25 ਕਾਰਡ ਬਣਾਏ ਜਾਣ ਅਤੇ ਇਸ ਕੰਮ ਦੀ ਨਿਯਮਿਤ ਸਮੀਖਿਆ ਕੀਤੀ ਜਾਵੇ।

ਸਿਵਲ ਸਰਜਨ ਨੇ ਕਿਹਾ ਕਿ ਜ਼ਿਲ੍ਹੇ ਲਈ ਕੁੱਲ 2 ਲੱਖ 31 ਹਜ਼ਾਰ ਕਾਰਡ ਬਣਾਉਣ ਦਾ ਟਾਰਗੇਟ ਨਿਰਧਾਰਤ ਹੈ, ਜਿਸ ਵਿੱਚੋਂ ਲਗਭਗ 70 ਹਜ਼ਾਰ ਕਾਰਡ ਹਾਲੇ ਬਣਾਉਣ ਬਾਕੀ ਹਨ। ਇਸ ਲਈ ਸਾਰੇ ਸਿਹਤ ਕਰਮਚਾਰੀ ਟੀਮ ਵਰਕ ਨਾਲ ਇਸ ਮੁਹਿੰਮ ਨੂੰ ਤੇਜ਼ ਕਰਕੇ ਟਾਰਗੇਟ ਪੂਰਾ ਕਰਨ।

 ਮੀਟਿੰਗ ਦੌਰਾਨ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਣਜੀਤ ਸਿੰਘ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਵਾਤੀ ਸ਼ੀਂਹਮਾਰ ਨੇ ਵੀ ਐਸ.ਐਮ.ਓਜ਼ ਨੂੰ ਸੰਬੋਧਨ ਕਰਦਿਆਂ ਯੋਜਨਾ ਦੀ ਪ੍ਰਗਤੀ ਨੂੰ ਤੇਜ਼ ਕਰਨ ਅਤੇ ਲੋੜ ਪੈਣ ਤੇ ਜ਼ਿਲ੍ਹਾ ਪੱਧਰ ਤੋਂ ਮਾਰਗਦਰਸ਼ਨ ਲੈਣ ਲਈ ਕਿਹਾ।

 ਅੰਤ ਵਿੱਚ ਸਿਵਲ ਸਰਜਨ ਨੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਰੋਜ਼ਾਨਾ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਨਿਰਧਾਰਤ ਸਮੇਂ ਅੰਦਰ ਟਾਰਗੇਟ ਪੂਰਾ ਕਰਨ ਨੂੰ ਯਕੀਨੀ ਬਣਾਉਣ।

Have something to say? Post your comment

ਅਤੇ ਪੰਜਾਬ ਖਬਰਾਂ

29 ਅਪ੍ਰੈਲ ਤੋਂ 1 ਮਈ ਤੱਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਣਗੇ ਸ਼ਤਾਬਦੀ ਸਬੰਧੀ ਸਮਾਗਮ : ਐਡਵੋਕੇਟ ਧਾਮੀ

29 ਅਪ੍ਰੈਲ ਤੋਂ 1 ਮਈ ਤੱਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਣਗੇ ਸ਼ਤਾਬਦੀ ਸਬੰਧੀ ਸਮਾਗਮ : ਐਡਵੋਕੇਟ ਧਾਮੀ

ਕੇਂਦਰ ਸਰਕਾਰ ਦੀ ਪੰਜਾਬ ਨੂੰ ਸੌਗਾਤ, ਆਖਿਰ ਦੇ ਦਿੱਤਾ ਵੱਡਾ ਤੋਹਫ਼ਾ

ਕੇਂਦਰ ਸਰਕਾਰ ਦੀ ਪੰਜਾਬ ਨੂੰ ਸੌਗਾਤ, ਆਖਿਰ ਦੇ ਦਿੱਤਾ ਵੱਡਾ ਤੋਹਫ਼ਾ

ਚੈੱਕ ਬਾਊਂਸ ਮਾਮਲਾ: ਵਿਧਾਇਕਾ ਅਨਮੋਲ ਗਗਨ ਮਾਨ ਦੇ ਪਤੀ ਸ਼ਾਹਬਾਜ਼ ਸੋਹੀ ਨੂੰ ਵੱਡੀ ਰਾਹਤ, ਸੈਸ਼ਨ ਕੋਰਟ ਨੇ ਸਜ਼ਾ 'ਤੇ ਲਾਈ ਰੋਕ

ਚੈੱਕ ਬਾਊਂਸ ਮਾਮਲਾ: ਵਿਧਾਇਕਾ ਅਨਮੋਲ ਗਗਨ ਮਾਨ ਦੇ ਪਤੀ ਸ਼ਾਹਬਾਜ਼ ਸੋਹੀ ਨੂੰ ਵੱਡੀ ਰਾਹਤ, ਸੈਸ਼ਨ ਕੋਰਟ ਨੇ ਸਜ਼ਾ 'ਤੇ ਲਾਈ ਰੋਕ

ਪੰਜਾਬ ਦੇ ਸਿਹਤ ਮਾਡਲ ਦੀ ਗੂੰਜ: ਮੁੱਖ ਮੰਤਰੀ ਮਾਨ ਵੱਲੋਂ 4 ਸਾਲਾਂ ਦਾ ਰਿਪੋਰਟ ਕਾਰਡ ਪੇਸ਼, ਹਰ ਪਰਿਵਾਰ ਨੂੰ 10 ਲੱਖ ਤੱਕ ਦੇ ਮੁਫ਼ਤ ਇਲਾਜ...

ਪੰਜਾਬ ਦੇ ਸਿਹਤ ਮਾਡਲ ਦੀ ਗੂੰਜ: ਮੁੱਖ ਮੰਤਰੀ ਮਾਨ ਵੱਲੋਂ 4 ਸਾਲਾਂ ਦਾ ਰਿਪੋਰਟ ਕਾਰਡ ਪੇਸ਼, ਹਰ ਪਰਿਵਾਰ ਨੂੰ 10 ਲੱਖ ਤੱਕ ਦੇ ਮੁਫ਼ਤ ਇਲਾਜ...

ਐਨ ਸੀ ਸੀ ਫੈਸਟ-2026 ਮੋਹਾਲੀ ਵਿੱਚ ਸ਼ਾਨਦਾਰ ਢੰਗ ਨਾਲ ਆਯੋਜਿਤ, ਕੈਡਿਟਾਂ ਦਾ ਸਨਮਾਨ

ਐਨ ਸੀ ਸੀ ਫੈਸਟ-2026 ਮੋਹਾਲੀ ਵਿੱਚ ਸ਼ਾਨਦਾਰ ਢੰਗ ਨਾਲ ਆਯੋਜਿਤ, ਕੈਡਿਟਾਂ ਦਾ ਸਨਮਾਨ

ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਮੁਫ਼ਤ ਸਫਰ ‘ਤੇ 2042 ਕਰੋੜ ਦਾ ਵੱਡਾ ਨਿਵੇਸ਼—ਮਾਨ ਸਰਕਾਰ ਦੀ ਮਜ਼ਬੂਤ ਪਹਿਲ: ਡਾ. ਬਲਜੀਤ ਕੌਰ

ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਮੁਫ਼ਤ ਸਫਰ ‘ਤੇ 2042 ਕਰੋੜ ਦਾ ਵੱਡਾ ਨਿਵੇਸ਼—ਮਾਨ ਸਰਕਾਰ ਦੀ ਮਜ਼ਬੂਤ ਪਹਿਲ: ਡਾ. ਬਲਜੀਤ ਕੌਰ

ਅਗਰਵਾਲ ਸਭਾ ਵੱੱਲੋਂ ਨਵਾਂ ਸੰਮਤ ਤੇ ਏਕਮ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ

ਅਗਰਵਾਲ ਸਭਾ ਵੱੱਲੋਂ ਨਵਾਂ ਸੰਮਤ ਤੇ ਏਕਮ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ

ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਪਹਲੇ ਨਵਰਾਤੇ ਤੇ 9 ਕਰੋੜ ਰੁਪਏ  ਦਾ ਤੋਹਫ਼ਾ ਦਿੱਤਾ

ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਪਹਲੇ ਨਵਰਾਤੇ ਤੇ 9 ਕਰੋੜ ਰੁਪਏ  ਦਾ ਤੋਹਫ਼ਾ ਦਿੱਤਾ

ਚੱਬੇਵਾਲ ਹਲਕੇ ਦੇ ਸਰਬਪੱਖੀ ਵਿਕਾਸ ਲਈ ਹਾਂ ਵਚਨਬੱਧ - ਡਾ ਇਸ਼ਾਂਕ 

ਚੱਬੇਵਾਲ ਹਲਕੇ ਦੇ ਸਰਬਪੱਖੀ ਵਿਕਾਸ ਲਈ ਹਾਂ ਵਚਨਬੱਧ - ਡਾ ਇਸ਼ਾਂਕ 

ਲਿੰਗ ਅਸਮਾਨਤਾ ਨੂੰ ਰੋਕਣਾ ਸਿਹਤਮੰਦ ਸਮਾਜ ਦੀ ਬੁਨਿਆਦ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

ਲਿੰਗ ਅਸਮਾਨਤਾ ਨੂੰ ਰੋਕਣਾ ਸਿਹਤਮੰਦ ਸਮਾਜ ਦੀ ਬੁਨਿਆਦ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ