Sunday, October 25, 2026
BREAKING
• ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਦੀ ਕੀਤੀ ਸਮੀਖਿਆ, ਕਿਹਾ- 'ਕਿਸੇ ਨੂੰ ਪਰੇਸ਼ਾਨੀ ਨਾ ਹੋਵੇ' • ਵਾਰਾਣਸੀ : PM ਮੋਦੀ ਵਲੋਂ ਨਵੀਂ ਟੈਕਸਟਾਈਲ ਨਿਰਮਾਣ ਇਕਾਈ ਦਾ ਉਦਘਾਟਨ, ਦੇਖਿਆ ਹਵਾਈ ਸੈਨਾ ਦਾ Air ਸ਼ੋਅ • "ਮਨ ਕੀ ਬਾਤ" ਦੁਨੀਆ ਦਾ ਸਭ ਤੋਂ ਮਸ਼ਹੂਰ ਪ੍ਰੋਗਰਾਮ ਬਣ ਗਿਆ: ਭਾਜਪਾ ਪ੍ਰਧਾਨ ਨਿਤਿਨ ਨਬੀਨ • ਬੰਗਲਾਦੇਸ਼ ਨੇ ਸਾਊਦੀ ਅਰਬ 'ਚ ਦੋ ਬੰਗਲਾਦੇਸ਼ੀ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਬਾਰੇ ਮੰਗੇ ਵੇਰਵੇ • ਜੰਗ ਦੀਆਂ ਨਵੀਆਂ ਧਮਕੀਆਂ ਵਿਚਾਲੇ ਈਰਾਨੀ ਵਿਦੇਸ਼ ਮੰਤਰੀ ਦਾ ਬਿਆਨ ਆਇਆ ਸਾਹਮਣੇ • 'ਅਸੀ ਹਿੰਦੂ ਆਂ, ਸਾਡੇ ਇੱਥੇ ...!', ਪਤਨੀ ਸੁਨੀਤਾ ਵਲੋਂ ਤਲਾਕ ਦੀ ਅਰਜ਼ੀ ਵਾਪਸ ਲੈਣ ਮਗਰੋਂ ਗੋਵਿੰਦਾ ਦਾ ਵੱਡਾ ਬਿਆਨ • "ਸਾਡੇ ਘਰਾਂ 'ਤੇ ਚੱਲ ਰਹੀਆਂ ਨੇ ਗੋਲੀਆਂ..." ਫਾਇਰਿੰਗ ਮਗਰੋਂ ਪਹਿਲੀ ਵਾਰ ਰੋਹਿਤ ਸ਼ੈੱਟੀ ਨੇ ਤੋੜੀ ਚੁੱਪੀ • ਫ੍ਰੈਂਚ ਓਪਨ ਬੈਡਮਿੰਟਨ: ਫਾਈਨਲ 'ਚ ਪੀ.ਵੀ. ਸਿੰਧੂ ਦੀ ਹਾਰ, ਦੱਖਣੀ ਕੋਰੀਆ ਦੀ ਆਨ ਸੇ ਯੰਗ ਨੇ ਜਿੱਤਿਆ ਖ਼ਿਤਾਬ • ਹਰਮਨਪ੍ਰੀਤ ਅਤੇ ਦੀਪਤੀ ਦੇ ਸੈਂਕੜੇ, ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 329 ਦੌੜਾਂ ਦਾ ਟੀਚਾ • ਆਲਰਾਊਂਡਰ ਵਜੋਂ ਵਰਕਲੋਡ ਸੰਭਾਲਣਾ ਵੱਡੀ ਚੁਣੌਤੀ : ਨੀਤੀਸ਼ ਕੁਮਾਰ ਰੈੱਡੀ

ਮਨੋਰੰਜਨ

ਮਿਸ ਇੰਡੀਆ ਰਹੀ ਮਸ਼ਹੂਰ ਅਦਾਕਾਰਾ ਨੇ ਲਿਆ ਸੰਨਿਆਸ ; ਗਲੈਮਰ ਦੀ ਦੁਨੀਆਂ ਨੂੰ ਅਲਵਿਦਾ ਆਖ ਬਣੀ ਸਾਧਵੀ

07 ਮਈ, 2026 04:50 PM

ਮੁੰਬਈ : ਫਿਲਮੀ ਦੁਨੀਆ ਦੀ ਚਕਾਚੌਂਧ ਅਤੇ ਗਲੈਮਰ ਦੀ ਦੁਨੀਆ ਨੂੰ ਛੱਡ ਕੇ ਅਧਿਆਤਮ ਦੇ ਰਾਹ 'ਤੇ ਚੱਲਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। 90 ਦੇ ਦਹਾਕੇ ਦੀ ਇਕ ਮਸ਼ਹੂਰ ਅਦਾਕਾਰਾ ਬਰਖਾ ਮਦਾਨ ਨੇ ਕੁਝ ਅਜਿਹਾ ਹੀ ਕੀਤਾ ਹੈ। ਕਦੇ ਆਪਣੀ ਖ਼ੂਬਸੂਰਤੀ ਨਾਲ ਐਸ਼ਵਰਿਆ ਰਾਏ ਵਰਗੀਆਂ ਹਸੀਨਾਵਾਂ ਨੂੰ ਟੱਕਰ ਦੇਣ ਵਾਲੀ ਇਹ ਅਦਾਕਾਰਾ ਅੱਜ ਸਭ ਕੁਝ ਤਿਆਗ ਕੇ ਇਕ ਬੌਧ ਭਿਖਸ਼ੂ ਬਣ ਚੁੱਕੀ ਹੈ।


ਮਿਸ ਇੰਡੀਆ ਮੁਕਾਬਲੇ 'ਚ ਦਿਖਾਇਆ ਸੀ ਜਲਵਾ
ਬਰਖਾ ਮਦਾਨ ਨੇ 1994 'ਚ ਮਿਸ ਇੰਡੀਆ ਮੁਕਾਬਲੇ 'ਚ ਹਿੱਸਾ ਲਿਆ ਸੀ। ਇਹ ਉਹੀ ਸਾਲ ਸੀ ਜਦੋਂ ਐਸ਼ਵਰਿਆ ਰਾਏ ਅਤੇ ਸੁਸ਼ਮਿਤਾ ਸੇਨ ਵੀ ਇਸੇ ਮੁਕਾਬਲੇ ਦਾ ਹਿੱਸਾ ਸਨ। ਬਰਖਾ ਨੇ ਉਨ੍ਹਾਂ ਦੋਵਾਂ ਨੂੰ ਸਖ਼ਤ ਟੱਕਰ ਦਿੱਤੀ ਅਤੇ 'ਮਿਸ ਟੂਰਿਜ਼ਮ ਇੰਡੀਆ' ਦਾ ਖ਼ਿਤਾਬ ਆਪਣੇ ਨਾਮ ਕੀਤਾ। ਇਸ ਤੋਂ ਬਾਅਦ ਉਹ ਇੱਕ ਸਫਲ ਮਾਡਲ ਵਜੋਂ ਉੱਭਰੀ।


ਅਕਸ਼ੈ ਕੁਮਾਰ ਨਾਲ ਕੀਤੀਆਂ ਫਿਲਮਾਂ
ਮਾਡਲਿੰਗ ਤੋਂ ਬਾਅਦ ਬਰਖਾ ਨੇ ਬਾਲੀਵੁੱਡ 'ਚ ਕਦਮ ਰੱਖਿਆ। 1996 'ਚ ਉਨ੍ਹਾਂ ਨੇ ਅਕਸ਼ੈ ਕੁਮਾਰ, ਰੇਖਾ ਅਤੇ ਰਵੀਨਾ ਟੰਡਨ ਵਰਗੇ ਵੱਡੇ ਸਿਤਾਰਿਆਂ ਨਾਲ ਫਿਲਮ 'ਖਿਲਾੜੀਆਂ ਕਾ ਖਿਲਾੜੀ' 'ਚ ਕੰਮ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਫਿਲਮ 'ਭੂਤ' ਅਤੇ ਕਈ ਮਸ਼ਹੂਰ ਟੀਵੀ ਸ਼ੋਅ ਜਿਵੇਂ 'ਨਿਆਏ', '1857 ਕ੍ਰਾਂਤੀ' ਅਤੇ 'ਸਾਤ ਫੇਰੇ' 'ਚ ਵੀ ਦਮਦਾਰ ਭੂਮਿਕਾਵਾਂ ਨਿਭਾਈਆਂ।


ਕਿਉਂ ਚੁਣਿਆ ਅਧਿਆਤਮ ਦਾ ਰਾਹ?
ਸਫਲਤਾ ਦੇ ਸਿਖਰ 'ਤੇ ਹੋਣ ਦੇ ਬਾਵਜੂਦ ਬਰਖਾ ਅੰਦਰੋਂ ਖਾਲੀਪਨ ਮਹਿਸੂਸ ਕਰਦੀ ਸੀ। ਉਨ੍ਹਾਂ ਦਾ ਮਨ ਅਕਸਰ ਬੇਚੈਨ ਰਹਿੰਦਾ ਸੀ। ਅਖੀਰ ਉਨ੍ਹਾਂ ਨੇ ਆਪਣੀ ਅੰਤਰ-ਆਤਮਾ ਦੀ ਆਵਾਜ਼ ਸੁਣੀ ਅਤੇ ਦਲਾਈ ਲਾਮਾ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਬੌਧ ਧਰਮ ਅਪਣਾਉਣ ਦਾ ਫੈਸਲਾ ਕੀਤਾ।


ਹੁਣ ਜੀ ਰਹੇ ਹਨ ਸਾਦਾ ਜੀਵਨ
ਸਾਲ 2012 ਵਿੱਚ ਬਰਖਾ ਮਦਾਨ ਨੇ ਫਿਲਮੀ ਦੁਨੀਆ ਨੂੰ ਪੂਰੀ ਤਰ੍ਹਾਂ ਅਲਵਿਦਾ ਕਹਿ ਦਿੱਤਾ ਅਤੇ ਬੌਧ ਭਿਖਸ਼ੂ ਬਣ ਗਏ। ਉਨ੍ਹਾਂ ਨੇ ਆਪਣਾ ਨਾਮ ਬਦਲ ਕੇ 'ਗਿਆਲਟੇਨ ਸਮਤੇਨ' ਰੱਖ ਲਿਆ ਹੈ। ਅੱਜ ਉਹ ਹਿਮਾਲਿਆ ਦੀਆਂ ਸ਼ਾਂਤ ਵਾਦੀਆਂ ਵਿੱਚ ਰਹਿੰਦੇ ਹਨ ਅਤੇ ਹਮੇਸ਼ਾ ਮਰੂਨ ਰੰਗ ਦੇ ਕੱਪੜਿਆਂ (ਚੋਲੇ) 'ਚ ਨਜ਼ਰ ਆਉਂਦੇ ਹਨ। ਉਹ ਸੋਸ਼ਲ ਮੀਡੀਆ 'ਤੇ ਵੀ ਸਰਗਰਮ ਹਨ ਅਤੇ ਲੋਕਾਂ ਨੂੰ ਬੌਧ ਧਰਮ ਦੀਆਂ ਸਿੱਖਿਆਵਾਂ ਦਿੰਦੇ ਹਨ।

 

Have something to say? Post your comment

ਅਤੇ ਮਨੋਰੰਜਨ ਖਬਰਾਂ

'ਅਸੀ ਹਿੰਦੂ ਆਂ, ਸਾਡੇ ਇੱਥੇ ...!', ਪਤਨੀ ਸੁਨੀਤਾ ਵਲੋਂ ਤਲਾਕ ਦੀ ਅਰਜ਼ੀ ਵਾਪਸ ਲੈਣ ਮਗਰੋਂ ਗੋਵਿੰਦਾ ਦਾ ਵੱਡਾ ਬਿਆਨ

'ਅਸੀ ਹਿੰਦੂ ਆਂ, ਸਾਡੇ ਇੱਥੇ ...!', ਪਤਨੀ ਸੁਨੀਤਾ ਵਲੋਂ ਤਲਾਕ ਦੀ ਅਰਜ਼ੀ ਵਾਪਸ ਲੈਣ ਮਗਰੋਂ ਗੋਵਿੰਦਾ ਦਾ ਵੱਡਾ ਬਿਆਨ

"ਸਾਡੇ ਘਰਾਂ 'ਤੇ ਚੱਲ ਰਹੀਆਂ ਨੇ ਗੋਲੀਆਂ..." ਫਾਇਰਿੰਗ ਮਗਰੋਂ ਪਹਿਲੀ ਵਾਰ ਰੋਹਿਤ ਸ਼ੈੱਟੀ ਨੇ ਤੋੜੀ ਚੁੱਪੀ

ਰਜਨੀਕਾਂਤ ਦੀ 'ਜੇਲਰ 2' ਨੇ 7 ਦਿਨਾਂ 'ਚ ਦੁਨੀਆ ਭਰ 'ਚ ₹549 ਕਰੋੜ ਤੋਂ ਵੱਧ ਦੀ ਕੀਤੀ ਕਮਾਈ

ਰਜਨੀਕਾਂਤ ਦੀ 'ਜੇਲਰ 2' ਨੇ 7 ਦਿਨਾਂ 'ਚ ਦੁਨੀਆ ਭਰ 'ਚ ₹549 ਕਰੋੜ ਤੋਂ ਵੱਧ ਦੀ ਕੀਤੀ ਕਮਾਈ

‘ਬਾਹੂਬਲੀ’ ਤੋਂ ‘ਫੌਜੀ’ ਤੱਕ : ਪ੍ਰਭਾਸ ਦੀਆਂ 5 ਮੈਗਾ-ਬਜਟ ਫਿਲਮਾਂ ਜੋ ਰਚਣਗੀਆਂ ਇਤਿਹਾਸ

‘ਬਾਹੂਬਲੀ’ ਤੋਂ ‘ਫੌਜੀ’ ਤੱਕ : ਪ੍ਰਭਾਸ ਦੀਆਂ 5 ਮੈਗਾ-ਬਜਟ ਫਿਲਮਾਂ ਜੋ ਰਚਣਗੀਆਂ ਇਤਿਹਾਸ

ਦਿਲਜੀਤ ਦੇ ਦਿੱਲੀ ਸ਼ੋਅ ਨੂੰ ਲੈ ਕੇ ਆਈ ਵੱਡੀ ਖਬਰ; ਪੁਲਸ ਨੇ ਨਹੀਂ ਦਿੱਤੀ ਮਨਜ਼ੂਰੀ

ਦਿਲਜੀਤ ਦੇ ਦਿੱਲੀ ਸ਼ੋਅ ਨੂੰ ਲੈ ਕੇ ਆਈ ਵੱਡੀ ਖਬਰ; ਪੁਲਸ ਨੇ ਨਹੀਂ ਦਿੱਤੀ ਮਨਜ਼ੂਰੀ

ਅਨੁਸ਼ਕਾ ਸੇਨ ਬਣੀ ਗਲੋਬਲ ਅੰਬੈਸਡਰ: ਬੋਲੀ - 'ਦੁਨੀਆ ਸੁਣੇਗੀ ਭਾਰਤ ਦੀਆਂ ਕਹਾਣੀਆਂ'

ਅਨੁਸ਼ਕਾ ਸੇਨ ਬਣੀ ਗਲੋਬਲ ਅੰਬੈਸਡਰ: ਬੋਲੀ - 'ਦੁਨੀਆ ਸੁਣੇਗੀ ਭਾਰਤ ਦੀਆਂ ਕਹਾਣੀਆਂ'

Tiger Shroff 'ਤੇ ਫਾਇਰਿੰਗ ਮਗਰੋਂ ਬੌਲੀਵੁੱਡ 'ਚ ਦਹਿਸ਼ਤ! ਰੇਣੂਕਾ ਸ਼ਹਾਣੇ ਨੇ ਜਤਾਈ ਚਿੰਤਾ

Tiger Shroff 'ਤੇ ਫਾਇਰਿੰਗ ਮਗਰੋਂ ਬੌਲੀਵੁੱਡ 'ਚ ਦਹਿਸ਼ਤ! ਰੇਣੂਕਾ ਸ਼ਹਾਣੇ ਨੇ ਜਤਾਈ ਚਿੰਤਾ

ਦਲੇਰ ਮਹਿੰਦੀ ਦੇ ਹੱਕ 'ਚ ਨਿੱਤਰੇ ਅਨੁਪਮ ਖੇਰ ! ਮੰਤਰੀ ਦੇ ਵਿਹਾਰ 'ਤੇ ਚੁੱਕੇ ਸਵਾਲ , ਆਖ'ਤੀ ਇਹ ਗੱਲ

ਦਲੇਰ ਮਹਿੰਦੀ ਦੇ ਹੱਕ 'ਚ ਨਿੱਤਰੇ ਅਨੁਪਮ ਖੇਰ ! ਮੰਤਰੀ ਦੇ ਵਿਹਾਰ 'ਤੇ ਚੁੱਕੇ ਸਵਾਲ , ਆਖ'ਤੀ ਇਹ ਗੱਲ

ਦਲੇਰ ਮਹਿੰਦੀ ਦੇ ਹੱਕ 'ਚ ਨਿੱਤਰੇ ਕਪਿਲ ਸ਼ਰਮਾ; ਟਰੋਲਰਾਂ ਨੂੰ ਦਿੱਤਾ ਠੋਕਵਾਂ ਜਵਾਬ

ਦਲੇਰ ਮਹਿੰਦੀ ਦੇ ਹੱਕ 'ਚ ਨਿੱਤਰੇ ਕਪਿਲ ਸ਼ਰਮਾ; ਟਰੋਲਰਾਂ ਨੂੰ ਦਿੱਤਾ ਠੋਕਵਾਂ ਜਵਾਬ

'ਉਡਤਾ ਤੀਰ' ਦੀ ਰਿਲੀਜ਼ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖ਼ਾਨ

'ਉਡਤਾ ਤੀਰ' ਦੀ ਰਿਲੀਜ਼ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖ਼ਾਨ