Monday, August 03, 2026
BREAKING
ਰਾਜ ਸਭਾ 'ਚ MSME ਬਿੱਲ ਪਾਸ, ਹੁਣ ਮੁਫ਼ਤ ਰਜਿਸਟ੍ਰੇਸ਼ਨ ਨਾਲ ਕਾਰੋਬਾਰ ਸ਼ੁਰੂ ਕਰਨਾ ਹੋਵੇਗਾ ਆਸਾਨ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦਾ ਵੱਡਾ ਐਕਸ਼ਨ! ਇਨ੍ਹਾਂ ਆਗੂਆਂ 'ਤੇ ਡਿੱਗੀ ਗਾਜ, ਹੋਈ ਸਖ਼ਤ ਕਾਰਵਾਈ ਮੁਲਾਜ਼ਮਾਂ ਦੇ ਹੱਕ ਵਿਚ ਡੀ. ਏ. ਬਾਰੇ ਹਾਈਕੋਰਟ ਦੇ ਫੈਸਲੇ 'ਤੇ ਕੇਵਲ ਢਿੱਲੋਂ ਦਾ ਵੱਡਾ ਬਿਆਨ ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥਣ ਦੀ ਮੌਤ ਮਾਮਲੇ 'ਚ ਮੈਜਿਸਟ੍ਰੇਟ ਜਾਂਚ ਦੇ ਹੁਕਮ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਡੀ. ਏ. ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ ਵਿਰੋਧੀ ਧਿਰ ਨੇ ਹਿੰਦੂ ਸੰਤਾਂ ਦਾ ਅਪਮਾਨ ਕੀਤਾ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ: ਤਰੁਣ ਚੁੱਘ NEET ਪੇਪਰ ਲੀਕ ਪ੍ਰਦਰਸ਼ਨਾਂ 'ਚ ਸ਼ਾਮਲ ਵਿਦਿਆਰਥੀਆਂ ਖ਼ਿਲਾਫ਼ FIR ਵਾਪਸ ਲੈ ਸਕਦੀਆਂ ਹਨ ਸਰਕਾਰਾਂ : SC ਭਾਰਤ-ਉਜ਼ਬੇਕਿਸਤਾਨ ਨੂੰ ਅਗਲੇ 3 ਸਾਲਾਂ 'ਚ ਵਪਾਰ ਦੁੱਗਣਾ ਕਰਨ ਦਾ ਰੱਖਣਾ ਚਾਹੀਦਾ ਟੀਚਾ : ਗੋਇਲ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀ ਭਾਰਤ ਦੌਰੇ 'ਤੇ; ਵਪਾਰ ਤੇ ਕੁਨੈਕਟੀਵਿਟੀ ਨੂੰ ਮਜ਼ਬੂਤ ਕਰਨ 'ਤੇ ਰਹੇਗਾ ਜ਼ੋਰ ਬ੍ਰਿਜ ਭੂਸ਼ਣ ਸਿੰਘ ਬਰੀ... ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਕੇਸ 'ਚ ਕੋਰਟ ਤੋਂ ਰਾਹਤ

ਮਨੋਰੰਜਨ

ਮਿਰਜ਼ਾਪੁਰ: ਦਿ ਮੂਵੀ ਦਾ ਪਹਿਲਾ ਗਾਣਾ "ਦੋ ਨੰਬਰੀ," ਰਿਲੀਜ਼

03 ਅਗਸਤ, 2026 06:21 PM

ਮੁੰਬਈ : ਐਮਾਜ਼ਾਨ MGM ਸਟੂਡੀਓਜ਼ ਅਤੇ ਐਕਸਲ ਐਂਟਰਟੇਨਮੈਂਟ ਦੀ ਬਹੁਤ ਉਡੀਕੀ ਜਾ ਰਹੀ ਫਿਲਮ "ਮਿਰਜ਼ਾਪੁਰ: ਦਿ ਮੂਵੀ" ਦਾ ਪਹਿਲਾ ਗਾਣਾ "ਦੋ ਨੰਬਰੀ" ਸੋਮਵਾਰ ਨੂੰ ਰਿਲੀਜ਼ ਕਰ ਦਿੱਤਾ ਗਿਆ। ਇਸ ਗਾਣੇ ਨੂੰ ਹਰਿਆਣਵੀ ਰੈਪਰ ਢਾਂਡਾ ਨਿਓਲੀਵਾਲਾ ਦੁਆਰਾ ਗਾਇਆ, ਲਿਖਿਆ ਅਤੇ ਰਚਿਆ ਗਿਆ ਹੈ। ਇਸ ਦੇ ਨਾਲ ਹੀ ਉਸ ਨੇ ਬਾਲੀਵੁੱਡ ਵਿੱਚ ਆਪਣੇ ਸੰਗੀਤ ਕਰੀਅਰ ਦੀ ਸ਼ੁਰੂਆਤ ਵੀ ਕੀਤੀ ਹੈ। ਦਮਦਾਰ ਹਰਿਆਣਵੀ ਬੀਟਸ ਅਤੇ ਇੱਕ ਊਰਜਾਵਾਨ ਅੰਦਾਜ਼ ਨਾਲ ਸਜ਼ਿਆ "ਦੋ ਨੰਬਰੀ" ਫਿਲਮ ਦੀ ਅਪਰਾਧ, ਸੱਤਾ ਸੰਘਰਸ਼ ਅਤੇ ਧੱਕੇਸ਼ਾਹੀ ਨਾਲ ਭਰੀ ਦੁਨੀਆ ਦੀ ਇੱਕ ਝਲਕ ਪੇਸ਼ ਕਰਦਾ ਹੈ। ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਹ ਗਾਣਾ ਫਿਲਮ ਦੇ ਮਾਹੌਲ ਅਤੇ ਪਾਤਰਾਂ ਦੇ ਸਪੱਸ਼ਟ ਸੁਭਾਅ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣੇ ਲਿਆਉਂਦਾ ਹੈ।


ਨਿਰਮਾਤਾਵਾਂ ਨੇ ਐਲਾਨ ਕੀਤਾ ਕਿ ਫਿਲਮ ਦਾ ਅਧਿਕਾਰਤ ਟ੍ਰੇਲਰ 11 ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਸਾਲ ਦੇ ਸ਼ੁਰੂ ਵਿੱਚ ਰਿਲੀਜ਼ ਹੋਏ ਟੀਜ਼ਰ ਨੂੰ ਦਰਸ਼ਕਾਂ ਵੱਲੋਂ ਸਕਾਰਾਤਮਕ ਹੁੰਗਾਰਾ ਮਿਲਿਆ, ਜਿਸ ਨਾਲ ਫਿਲਮ ਲਈ ਉਮੀਦ ਵਧ ਗਈ ਹੈ। "ਮਿਰਜ਼ਾਪੁਰ: ਦਿ ਮੂਵੀ" ਪਹਿਲੀ ਵਾਰ ਪ੍ਰਸਿੱਧ ਵੈੱਬ ਸੀਰੀਜ਼ "ਮਿਰਜ਼ਾਪੁਰ" ਦੀ ਕਹਾਣੀ ਨੂੰ ਵੱਡੇ ਪਰਦੇ 'ਤੇ ਲੈ ਕੇ ਆ ਰਹੀ ਹੈ। ਇਸ ਫਿਲਮ ਵਿੱਚ ਅਲੀ ਫਜ਼ਲ, ਪੰਕਜ ਤ੍ਰਿਪਾਠੀ ਅਤੇ ਦਿਵਯੇਂਦੂ ਮੁੱਖ ਭੂਮਿਕਾਵਾਂ ਵਿੱਚ ਹਨ।


ਇਨ੍ਹਾਂ ਤੋਂ ਇਲਾਵਾ ਅਭਿਸ਼ੇਕ ਬੈਨਰਜੀ, ਰਸਿਕਾ ਦੁਗਲ, ਮੋਹਿਤ ਮਲਿਕ, ਸ਼ੀਬਾ ਚੱਢਾ, ਰਾਜੇਸ਼ ਤੈਲੰਗ, ਪ੍ਰਮੋਦ ਪਾਠਕ, ਸ਼੍ਰੀਆ ਪਿਲਗਾਂਵਕਰ, ਹਰਸ਼ਿਤਾ ਸ਼ੇਖਰ ਗੌੜ, ਸ਼ਵੇਤਾ ਤ੍ਰਿਪਾਠੀ ਅਤੇ ਸੋਨਲ ਐਸ ਚੌਹਾਨ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਹਨ। ਇਸ ਫਿਲਮ ਦਾ ਨਿਰਦੇਸ਼ਨ ਗੁਰਮੀਤ ਸਿੰਘ ਨੇ ਕੀਤਾ ਹੈ, ਜਦੋਂ ਕਿ ਇਸਦੀ ਕਹਾਣੀ ਪੁਨੀਤ ਕ੍ਰਿਸ਼ਨਾ ਨੇ ਲਿਖੀ ਹੈ। ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਨੇ ਇਸਨੂੰ ਐਕਸਲ ਐਂਟਰਟੇਨਮੈਂਟ ਦੇ ਬੈਨਰ ਹੇਠ ਤਿਆਰ ਕੀਤਾ ਹੈ। ਕਾਸਿਮ ਜਗਮਾਗੀਆ ਅਤੇ ਵਿਸ਼ਾਲ ਰਾਮਚੰਦਾਨੀ ਇਸ ਦੇ ਸਹਿ-ਨਿਰਮਾਤਾ ਹਨ। 'ਮਿਰਜ਼ਾਪੁਰ: ਦਿ ਮੂਵੀ' 4 ਸਤੰਬਰ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

 

Have something to say? Post your comment

ਅਤੇ ਮਨੋਰੰਜਨ ਖਬਰਾਂ

ਫਿਲਮ “ਦਿ ਗ੍ਰੇਟ ਪੰਜਾਬ ਰੌਬਰੀ” ਦੀ ਰਿਲੀਜ਼ ਤੋਂ ਪਹਿਲਾਂ ਸ੍ਰੀ ਹਰਿੰਮਦਰ ਸਾਹਿਬ ਵਿਖੇ ਨਤਮਸਤਕ ਹੋਏ ਰਾਜ ਕੁੰਦਰਾ

ਫਿਲਮ “ਦਿ ਗ੍ਰੇਟ ਪੰਜਾਬ ਰੌਬਰੀ” ਦੀ ਰਿਲੀਜ਼ ਤੋਂ ਪਹਿਲਾਂ ਸ੍ਰੀ ਹਰਿੰਮਦਰ ਸਾਹਿਬ ਵਿਖੇ ਨਤਮਸਤਕ ਹੋਏ ਰਾਜ ਕੁੰਦਰਾ

ਰਿਜੈਕਸ਼ਨ ਤੋਂ ਡਰਨਾ ਨਹੀਂ, ਸਗੋਂ ਉਸ ਤੋਂ ਸਿੱਖਣਾ ਚਾਹੀਦਾ ਹੈ: ਕ੍ਰਾਂਤੀ ਪ੍ਰਕਾਸ਼ ਝਾਅ

ਰਿਜੈਕਸ਼ਨ ਤੋਂ ਡਰਨਾ ਨਹੀਂ, ਸਗੋਂ ਉਸ ਤੋਂ ਸਿੱਖਣਾ ਚਾਹੀਦਾ ਹੈ: ਕ੍ਰਾਂਤੀ ਪ੍ਰਕਾਸ਼ ਝਾਅ

ਪੰਜਾਬੀ ਫ਼ਿਲਮ 'ਰਹਿਮਤ' ਵਿਸ਼ਵ ਫ਼ਿਲਮ ਪੁਰਸਕਾਰ ਲਈ ਨਾਮਜ਼ਦ ਸਿਖਰਲੀਆਂ 10 ਫ਼ਿਲਮਾਂ 'ਚ ਸ਼ਾਮਲ

ਪੰਜਾਬੀ ਫ਼ਿਲਮ 'ਰਹਿਮਤ' ਵਿਸ਼ਵ ਫ਼ਿਲਮ ਪੁਰਸਕਾਰ ਲਈ ਨਾਮਜ਼ਦ ਸਿਖਰਲੀਆਂ 10 ਫ਼ਿਲਮਾਂ 'ਚ ਸ਼ਾਮਲ

ਰੇਮੋ ਡਿਸੂਜ਼ਾ ਦੀ ਫਿਲਮ 'ਚ ਨਜ਼ਰ ਆਉਣਗੇ ਟਾਈਗਰ ਸ਼ਰਾਫ

ਰੇਮੋ ਡਿਸੂਜ਼ਾ ਦੀ ਫਿਲਮ 'ਚ ਨਜ਼ਰ ਆਉਣਗੇ ਟਾਈਗਰ ਸ਼ਰਾਫ

AA23 'ਚ ਹੁਣ ਤੱਕ ਦੇ ਆਪਣੇ ਸਭ ਤੋਂ ਵੱਖਰੇ ਲੁੱਕ 'ਚ ਨਜ਼ਰ ਆਉਣਗੇ ਅੱਲੂ ਅਰਜੁਨ

AA23 'ਚ ਹੁਣ ਤੱਕ ਦੇ ਆਪਣੇ ਸਭ ਤੋਂ ਵੱਖਰੇ ਲੁੱਕ 'ਚ ਨਜ਼ਰ ਆਉਣਗੇ ਅੱਲੂ ਅਰਜੁਨ

"ਰਾਮਾਇਣ: ਪਾਰਟ 1" 'ਚ ਰਕੁਲ ਪ੍ਰੀਤ ਸਿੰਘ ਨੇ ਨਿਭਾਇਆ ਸ਼ਰੂਪਨਖਾ ਦਾ ਕਿਰਦਾਰ, ਟ੍ਰੇਲਰ 'ਚ ਦਿਖੀ ਝਲਕ

ਡਰਾਮਾ ਸੀਰੀਜ਼ ‘ਸਰਵਿਸ ਗਰਲ’ ਨੇ AI ਮੈਨੀਪੁਲੇਸ਼ਨ ਦੇ ਖ਼ਤਰਨਾਕ ਸੱਚ ਨੂੰ ਕੀਤਾ ਉਜਾਗਰ

ਡਰਾਮਾ ਸੀਰੀਜ਼ ‘ਸਰਵਿਸ ਗਰਲ’ ਨੇ AI ਮੈਨੀਪੁਲੇਸ਼ਨ ਦੇ ਖ਼ਤਰਨਾਕ ਸੱਚ ਨੂੰ ਕੀਤਾ ਉਜਾਗਰ

ਲੋਕੇਸ਼ ਕਨਗਰਾਜ ਤੇ ਵਾਮਿਕਾ ਗੱਬੀ ਦੀ ਐਕਸ਼ਨ ਥ੍ਰਿਲਰ ਫਿਲਮ 'ਡੀਸੀ' ਦਾ ਟ੍ਰੇਲਰ ਰਿਲੀਜ਼

ਲੋਕੇਸ਼ ਕਨਗਰਾਜ ਤੇ ਵਾਮਿਕਾ ਗੱਬੀ ਦੀ ਐਕਸ਼ਨ ਥ੍ਰਿਲਰ ਫਿਲਮ 'ਡੀਸੀ' ਦਾ ਟ੍ਰੇਲਰ ਰਿਲੀਜ਼

ਹੈਦਰਾਬਾਦ 'ਚ ਹੋਵੇਗਾ ਸਪਾਈਡਰ-ਮੈਨ ਫਿਲਮ ਦਾ ਪਹਿਲਾ ਭਾਰਤੀ ਪ੍ਰੀਮੀਅਰ ਸ਼ੋਅ

ਹੈਦਰਾਬਾਦ 'ਚ ਹੋਵੇਗਾ ਸਪਾਈਡਰ-ਮੈਨ ਫਿਲਮ ਦਾ ਪਹਿਲਾ ਭਾਰਤੀ ਪ੍ਰੀਮੀਅਰ ਸ਼ੋਅ

ਰਿਚਾ ਚੱਢਾ ਨੇ ਨਵੇਂ ਸ਼ੋਅ

ਰਿਚਾ ਚੱਢਾ ਨੇ ਨਵੇਂ ਸ਼ੋਅ "ਮੁਸਾਫਿਰੀ" ਦਾ ਕੀਤਾ ਐਲਾਨ, ਅਗਸਤ 'ਚ ਯੂਟਿਊਬ 'ਤੇ ਹੋਵੇਗਾ ਪ੍ਰੀਮੀਅਰ