Tuesday, August 25, 2026
BREAKING
ਸੁਨਾਮ ਦੀ ਨਵੀਂ ਅਨਾਜ ਮੰਡੀ ਦੇ ਵਿਕਾਸ ਨੂੰ ਮਿਲੀ ਨਵੀਂ ਰਫ਼ਤਾਰ; ਕੈਬਨਿਟ ਮੰਤਰੀ ਅਮਨ ਅਰੋੜਾ ਨੇ 4.31 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਅਹਿਮ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਪਿੰਡ ਬਿਗੜਵਾਲ ਵਿਖੇ 33.11 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਸੁਨਾਮ ਚ 20 ਸਤੰਬਰ ਨੂੰ ਲੱਗੇਗਾ ਮੇਗਾ ਮੈਡੀਕਲ ਕੈਂਪ ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ ਨੇ ਮਾਰੀ 286 ਅੰਕਾਂ ਦੀ ਛਾਲ ਤੇ ਨਿਫਟੀ 24,300 ਦੇ ਪਾਰ ਬੰਦ ਫਰਾਂਸ 'ਚ ਬਵੰਡਰ ਨੇ ਮਚਾਈ ਤਬਾਹੀ, ਸੈਂਕੜੇ ਲੋਕ ਜ਼ਖਮੀ ; ਨੁਕਸਾਨੇ ਗਏ 300 ਘਰ ਪੰਜਾਬ ਵਿਚ ਦੁਬਾਰਾ ਆਉਣਗੇ ਬਿਜਲੀ ਦੇ ਬਿੱਲ, ਜਲਦ ਸ਼ੁਰੂ ਹੋਵੇਗੀ ਹੈਲਪਲਾਈਨ ਰਾਹੁਲ ਗਾਂਧੀ ਤੇ ਖੜਗੇ ਨੇ PM ਮੋਦੀ ਨੂੰ ਲਿਖੀ ਚਿੱਠੀ, ਜਾਤੀ ਜਨਗਣਨਾ ਨੂੰ ਲੈ ਕੇ ਕੀਤੇ ਇਹ ਸਵਾਲ 27 ਅਗਸਤ ਨੂੰ ‘ਪੰਜਾਬ ਬੰਦ’ ਦੀ ਕਾਲ ਦੇ ਵਿਰੋਧ 'ਚ ਵਪਾਰ ਮੰਡਲ ਦਾ ਵੱਡਾ ਐਲਾਨ ਸਰਹੱਦੀ ਵਿਵਾਦ ਵਿਚਾਲੇ ਭਾਰਤ ਆਉਣਗੇ ਚੀਨੀ ਰਾਸ਼ਟਰਪਤੀ ਜਿਨਪਿੰਗ ! ਨਾਲ ਆਵੇਗਾ 400 ਮੈਂਬਰਾਂ ਦਾ ਵਫ਼ਦ ਭਾਖੜਾ ਡੈਮ ਤੋਂ ਆਈ ਚਿੰਤਾ ਭਰੀ ਖ਼ਬਰ! BBMB ਨੇ ਜਾਰੀ ਕੀਤੀ ਵੱਡੀ ਚਿਤਾਵਨੀ, ਪੰਜਾਬੀਓ ਸਾਵਧਾਨ

ਮਨੋਰੰਜਨ

'ਮਿਰਜ਼ਾਪੁਰ: ਦਿ ਮੂਵੀ' ਦਾ ਨਵਾਂ ਪੋਸਟਰ ਜਾਰੀ, ਫਿਲਮ ਦੀ ਰਿਲੀਜ਼ ਨੂੰ ਬਚੇ ਹਨ ਸਿਰਫ 10 ਦਿਨ

25 ਅਗਸਤ, 2026 05:29 PM

ਮੁੰਬਈ : ਭਾਰਤੀ ਸਟ੍ਰੀਮਿੰਗ ਦੀ ਦੁਨੀਆ ਵਿੱਚ ਆਪਣੀ ਇਕ ਵੱਖਰੀ ਪਛਾਣ ਬਣਾ ਚੁੱਕੀ ਕ੍ਰਾਈਮ ਫਰੈਂਚਾਇਜ਼ੀ 'ਮਿਰਜ਼ਾਪੁਰ' ਹੁਣ ਵੱਡੇ ਪਰਦੇ 'ਤੇ ਤੂਫਾਨ ਲਿਆਉਣ ਲਈ ਤਿਆਰ ਹੈ। ਐਮਾਜ਼ਾਨ ਐੱਮਜੀਐਮ ਸਟੂਡੀਓਜ਼ ਅਤੇ ਐਕਸਲ ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ, 'ਮਿਰਜ਼ਾਪੁਰ: ਦਿ ਮੂਵੀ' ਰਿਲੀਜ਼ ਤੋਂ ਸਿਰਫ਼ 10 ਦਿਨ ਦੂਰ ਹੈ। ਇਸ ਮੌਕੇ ਨੂੰ ਮਨਾਉਣ ਲਈ, ਨਿਰਮਾਤਾਵਾਂ ਨੇ ਫਿਲਮ ਦਾ ਇੱਕ ਨਵਾਂ ਪੋਸਟਰ ਜਾਰੀ ਕਰਕੇ ਅੰਤਿਮ ਕਾਊਂਟਡਾਊਨ ਸ਼ੁਰੂ ਕਰ ਦਿੱਤਾ ਹੈ। ਗੁਰਮੀਤ ਸਿੰਘ ਦੁਆਰਾ ਨਿਰਦੇਸ਼ਤ ਅਤੇ ਪੁਨੀਤ ਕ੍ਰਿਸ਼ਨਾ ਦੁਆਰਾ ਲਿਖੀ ਗਈ, ਇਹ ਫਿਲਮ 4 ਸਤੰਬਰ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਨਵੇਂ ਪੋਸਟਰ ਵਿੱਚ ਪੰਕਜ ਤ੍ਰਿਪਾਠੀ ਦੇ ਕਾਲੀਨ ਭਈਆ, ਅਲੀ ਫਜ਼ਲ ਦੇ ਗੁੱਡੂ ਪੰਡਿਤ, ਅਤੇ ਦਿਵਯੇਂਦੂ ਦੇ ਮੁੰਨਾ ਭਈਆ ਸਮੇਤ ਮੁੱਖ ਕਿਰਦਾਰਾਂ ਦੀ ਝਲਕ ਦਿਖਾਈ ਗਈ ਹੈ।


ਪੋਸਟਰ ਫਿਲਮ ਦੇ ਉੱਚ-ਪੱਧਰੀ ਐਕਸ਼ਨ, ਜ਼ਬਰਦਸਤ ਡਰਾਮਾ ਅਤੇ ਇੱਕ ਸ਼ਾਨਦਾਰ ਵੱਡੇ-ਸਕ੍ਰੀਨ ਸਿਨੇਮੈਟਿਕ ਅਨੁਭਵ ਵੱਲ ਇਸ਼ਾਰਾ ਕਰਦਾ ਹੈ। ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਦੁਆਰਾ ਨਿਰਮਿਤ, ਇਹ ਫਿਲਮ ਕਾਸਿਮ ਜਗਮਾਗੀਆ ਅਤੇ ਵਿਸ਼ਾਲ ਰਾਮਚੰਦਾਨੀ ਦੁਆਰਾ ਸਹਿ-ਨਿਰਮਾਣ ਕੀਤੀ ਗਈ ਹੈ। ਫਿਲਮ ਵਿੱਚ ਪੰਕਜ ਤ੍ਰਿਪਾਠੀ, ਅਲੀ ਫਜ਼ਲ, ਅਭਿਸ਼ੇਕ ਬੈਨਰਜੀ, ਰਸਿਕਾ ਦੁੱਗਲ, ਮੋਹਿਤ ਮਲਿਕ, ਸ਼ੀਬਾ ਚੱਢਾ, ਰਾਜੇਸ਼ ਤੈਲੰਗ, ਪ੍ਰਮੋਦ ਪਾਠਕ, ਹਰਸ਼ਿਤਾ ਸ਼ੇਖਰ ਗੌਰ, ਸ਼ਵੇਤਾ ਤ੍ਰਿਪਾਠੀ ਅਤੇ ਸੋਨਲ ਐਸ. ਚੌਹਾਨ ਹਨ। ਫਿਲਮ ਵਿੱਚ ਫਰੈਂਚਾਇਜ਼ੀ ਦੇ ਕਈ ਪ੍ਰਸਿੱਧ ਕਿਰਦਾਰਾਂ ਦੀ ਵਾਪਸੀ ਵੀ ਦੇਖਣ ਨੂੰ ਮਿਲੇਗੀ, ਜਿਸ ਵਿੱਚ ਦਿਵਯੇਂਦੂ , ਕੁਲਭੂਸ਼ਣ ਖਰਬੰਦਾ ਅਤੇ ਸ਼੍ਰਿਆ ਪਿਲਗਾਂਵਕਰ ਸ਼ਾਮਲ ਹਨ, ਜੋ ਕਰਮਵਾਰ ਮੁੰਨਾ ਭਈਆ, ਸਤਿਆਨੰਦ ਤ੍ਰਿਪਾਠੀ ਅਤੇ ਸਵੀਟੀ ਗੁਪਤਾ ਦੇ ਕਿਰਾਦਰ ਵਿੱਚ ਨਜ਼ਰ ਆਉਣਗੇ।


ਐਕਸਲ ਐਂਟਰਟੇਨਮੈਂਟ ਨੇ ਸੋਸ਼ਲ ਮੀਡੀਆ 'ਤੇ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ, "ਤੂਫਾਨ ਦਾ ਨਵਾਂ ਘਰ: ਥੀਏਟਰ। 'ਮਿਰਜ਼ਾਪੁਰ: ਦਿ ਮੂਵੀ' ਦੇ ਵੱਡੇ ਪਰਦੇ 'ਤੇ ਆਉਣ ਵਿੱਚ ਸਿਰਫ਼ 10 ਦਿਨ ਬਾਕੀ ਹਨ! ਮਿਰਜ਼ਾਪੁਰ: ਦਿ ਮੂਵੀ, 4 ਸਤੰਬਰ ਨੂੰ ਹਿੰਦੀ ਅਤੇ ਤੇਲਗੂ ਵਿੱਚ ਥੀਏਟਰ ਵਿੱਚ ਰਿਲੀਜ਼ ਹੋ ਰਹੀ ਹੈ।"


2018 ਵਿੱਚ ਸ਼ੁਰੂ ਹੋਈ 'ਮਿਰਜ਼ਾਪੁਰ' ਫਰੈਂਚਾਇਜ਼ੀ ਨੇ OTT ਪਲੇਟਫਾਰਮਾਂ 'ਤੇ ਆਪਣੀ ਵੱਖਰੀ ਪਛਾਣ ਬਣਾਈ ਹੈ। ਹੁਣ, ਇਹ ਕਹਾਣੀ ਫਿਲਮ ਦੇ ਨਾਲ ਸਟ੍ਰੀਮਿੰਗ ਪਲੇਟਫਾਰਮਾਂ ਤੋਂ ਵੱਡੇ ਪਰਦੇ 'ਤੇ ਆ ਰਹੀ ਹੈ। ਫਿਲਮ ਦੀ ਰਿਲੀਜ਼ ਦੀ ਉਲਟੀ ਗਿਣਤੀ ਸ਼ੁਰੂ ਹੁੰਦੇ ਹੀ ਪ੍ਰਸ਼ੰਸਕ ਵਿੱਚ ਇਸ ਨੂੰ ਲੈ ਕੇ ਉਤਸ਼ਾਹ ਵੱਧ ਗਿਆ ਹੈ।

 

Have something to say? Post your comment

ਅਤੇ ਮਨੋਰੰਜਨ ਖਬਰਾਂ

ਅਸੀਂ ਇਹ ਦੱਸਣਾ ਕਦੋਂ ਬੰਦ ਕਰਾਂਗੇ ਕਿ ਔਰਤਾਂ ਨੂੰ ਕੀ ਪਹਿਨਣਾ ਚਾਹੀਦੈ? Ad ਵਿਵਾਦ 'ਤੇ ਕ੍ਰਿਤੀ ਸੈਨਨ ਨੇ ਤੋੜੀ ਚੁੱਪੀ

ਅਸੀਂ ਇਹ ਦੱਸਣਾ ਕਦੋਂ ਬੰਦ ਕਰਾਂਗੇ ਕਿ ਔਰਤਾਂ ਨੂੰ ਕੀ ਪਹਿਨਣਾ ਚਾਹੀਦੈ? Ad ਵਿਵਾਦ 'ਤੇ ਕ੍ਰਿਤੀ ਸੈਨਨ ਨੇ ਤੋੜੀ ਚੁੱਪੀ

"ਕੋਈ ਕੁੜੀ ਬਿਕਨੀ ਪਾ ਕੇ ਭਰਾ ਨੂੰ ਰੱਖੜੀ ਕਿਉਂ ਬੰਨ੍ਹੇਗੀ?" ਕੰਗਨਾ ਰਣੌਤ ਨੇ ਕ੍ਰਿਤੀ ਸੈਨਨ 'ਤੇ ਵਿੰਨ੍ਹਿਆ ਨਿਸ਼ਾਨਾ

'ਮੈਂ ਧਰਮ ਬਦਲਣ ਲਈ ਨਹੀਂ ਸਗੋਂ...'; ਹਿਮਾਂਸ਼ੀ ਖੁਰਾਨਾ ਵੱਲੋਂ ਲਾਏ ਗਏ ਇਲਜ਼ਾਮਾਂ 'ਤੇ ਆਸਿਮ ਰਿਆਜ਼ ਨੇ ਤੋੜੀ ਚੁੱਪੀ

'ਮੈਂ ਧਰਮ ਬਦਲਣ ਲਈ ਨਹੀਂ ਸਗੋਂ...'; ਹਿਮਾਂਸ਼ੀ ਖੁਰਾਨਾ ਵੱਲੋਂ ਲਾਏ ਗਏ ਇਲਜ਼ਾਮਾਂ 'ਤੇ ਆਸਿਮ ਰਿਆਜ਼ ਨੇ ਤੋੜੀ ਚੁੱਪੀ

ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ ! ਜੁੜਵਾ ਧੀਆਂ ਨੂੰ ਦਿੱਤਾ ਜਨਮ

ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ ! ਜੁੜਵਾ ਧੀਆਂ ਨੂੰ ਦਿੱਤਾ ਜਨਮ

ਤਾਪਸੀ ਪੰਨੂ ਦੀ

ਤਾਪਸੀ ਪੰਨੂ ਦੀ "ਗਾਂਧਾਰੀ" 3 ਸਤੰਬਰ ਨੂੰ ਨੈੱਟਫਲਿਕਸ 'ਤੇ ਹੋਵੇਗੀ ਰਿਲੀਜ਼

ਕੁਬਰਾ ਸੈਤ ​​ਨੇ ਸ਼ੁਰੂ ਕੀਤੀ 'ਫਰਜ਼ੀ 2' ਦੀ ਸ਼ੂਟਿੰਗ

ਕੁਬਰਾ ਸੈਤ ​​ਨੇ ਸ਼ੁਰੂ ਕੀਤੀ 'ਫਰਜ਼ੀ 2' ਦੀ ਸ਼ੂਟਿੰਗ

ਬੌਬੀ ਦਿਓਲ ਦੀ ਫਿਲਮ 'ਬੰਦਰ' ਦੀ OTT ਰਿਲੀਜ਼ ਤਰੀਕ ਆਈ ਸਾਹਮਣੇ

ਬੌਬੀ ਦਿਓਲ ਦੀ ਫਿਲਮ 'ਬੰਦਰ' ਦੀ OTT ਰਿਲੀਜ਼ ਤਰੀਕ ਆਈ ਸਾਹਮਣੇ

ਦਿਸ਼ਾ ਪਟਾਨੀ ਬਣੀ 'ਆਵਾਰਾਪਨ 2' ਲਈ ਪਹਿਲੀ ਪਸੰਦ

ਦਿਸ਼ਾ ਪਟਾਨੀ ਬਣੀ 'ਆਵਾਰਾਪਨ 2' ਲਈ ਪਹਿਲੀ ਪਸੰਦ

ਯਸ਼ ਦੀ

ਯਸ਼ ਦੀ "ਟੌਕਸਿਕ" ਦੀ ਉਲਟੀ ਗਿਣਤੀ ਸ਼ੁਰੂ, ਭਲਕੇ ਸ਼ੁਰੂ ਖੁੱਲ੍ਹੇਗੀ ਐਡਵਾਂਸ ਬੁਕਿੰਗ

ਗ਼ਮ 'ਚ ਡੁੱਬਿਆ ਦਿੱਗਜ ਅਦਾਕਾਰ ! Pet ਦੀ ਮੌਤ ਮਗਰੋਂ ਸ਼ੇਅਰ ਕੀਤੀਆਂ ਭਾਵੁਕ ਤਸਵੀਰਾਂ

ਗ਼ਮ 'ਚ ਡੁੱਬਿਆ ਦਿੱਗਜ ਅਦਾਕਾਰ ! Pet ਦੀ ਮੌਤ ਮਗਰੋਂ ਸ਼ੇਅਰ ਕੀਤੀਆਂ ਭਾਵੁਕ ਤਸਵੀਰਾਂ