ਨਵਾਂਸਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ.ਗੁਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਸ ਮੀਡੀਆ ਵਿੰਗ ਤੋਂ ਡਿਪਟੀ ਸਮੂਹ ਸਿਖਿਆ ਤੇ ਸੂਚਨਾਂ ਅਫ਼ਸਰ ਤਰਸੇਮ ਲਾਲ ਵਲੋਂ ਦੋਆਬਾ ਟਰੱਕ ਓਨਰਜ ਵੈਲਫੇਅਰ ਸੁਸਾਇਟੀ ਨਵਾਂਸ਼ਹਿਰ ਵਿਖੇ ਅਹੁਦੇਦਾਰਾਂ ਅਤੇ ਟਰੱਕ ਡਰਾਈਵਰ ਵੀਰਾਂ ਨੂੰ ਸਿਹਤ ਪ੍ਰੋਗਰਾਮਾਂ ਸਬੰਧੀ ਜਾਗਰੂਕ ਕੀਤਾ ਗਿਆ।
ਤਰਸੇਮ ਲਾਲ ਵਲੋਂ, ਪਰਾਲੀ ਦੇ ਧੂੰਏਂ ਕਾਰਨ ਮਨੁੱਖੀ ਸਿਹਤ ਉੱਤੇ ਪੈਂਦੇ ਬੂਰੇ ਪ੍ਰਭਾਵਾਂ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਜੇਕਰ ਆਪਾਂ ਸਿਹਤਮੰਦ ਤੇ ਤੰਦਰੁਸਤ ਜੀਵਨ ਪਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਕਿਉਂਕਿ ਇਸ ਨਾਲ਼ ਮਨੁੱਖ ਦੀ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ ਜਿਸ ਨਾਲ਼ ਅੱਖਾਂ ਦੀਆਂ ਬਿਮਾਰੀਆਂ, ਸ਼ਾਹ ਦੀਆਂ ਬਿਮਾਰੀਆਂ ਆਦਿ ਦਾ ਡਰ ਰਹਿੰਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਡੈਗੂ ਜਾਗਰੂਕਤਾ ਮੁਹਿੰਮ ਤਹਿਤ ਜਾਗਰੂਕ ਕਰਦਿਆਂ ਕਿਹਾਂ ਕਿ ਮਲੇਰੀਆ,ਡੈਗੂ ਅਤੇ ਚਿੰਕਨਗੁਨੀਆ ਤੋਂ ਬਚੋ ਕਿਉਂ ਕਿ "ਪਾਣੀ ਖੜੇਗਾ ਜਿੱਥੇ,ਮੱਛਰ ਪੈਦਾ ਹੋਵੇ ਗਾਂ ਉੱਥੇ " ਇਸ ਕਰਕੇ ਮੱਛਰ ਦੇ ਪੈਂਦਾ ਹੋਣ ਵਾਲੇ ਸਰੋਤ ਜਿਵੇਂ ਕੂਲਰਾਂ,ਟੂਟੇ ਭੱਜੇ/ਸੁੱਟੇ ਭਾਂਡਿਆਂ, ਫਰਿੱਜ਼ ਦੀ ਪਿਛਲੀ ਟਰੇਅ, ਬੇਕਾਰ ਟਾਇਰਾਂ, ਖੁੱਲੀਆਂ ਪਾਣੀਂ ਦੀਆਂ ਟੈਂਕੀਆਂ ਆਦਿ ਵਿੱਚ ਖੜ੍ਹਾ ਪਾਣੀ ਹਨ।ਡੈਗੂ ਦੇ ਆਮ ਲੱਛਣ ਤੇਜ਼ ਬੁਖਾਰ,ਸਿਰ ਦਰਦ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਉਲਟੀਆਂ ਆਦਿ ਹਨ। ਉਪਰੋਕਤ ਲੱਛਣ ਹੋਣ ਦੀ ਸੂਰਤ ਵਿੱਚ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਚੈਕ ਅੱਪ ਕਰਵਾਓ।ਮੱਛਰ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਓ ਲਈ ਮਹੱਤਵਪੂਰਨ ਸਾਵਧਾਨੀਆਂ ਲਈ ਟੈਂਕੀਆਂ ਚੰਗੀ ਤਰ੍ਹਾਂ ਢੱਕ ਕੇ ਰੱਖੋ, ਗਮਲਿਆਂ/ਕੰਟੇਨਰਾਂ ਆਦਿ ਵਿੱਚ ਪਾਣੀ ਜਮਾਂ ਨਾਂ ਹੋਣ ਦਿਓ, ਬੇਕਾਰ ਟਾਇਰਾਂ ਵਿੱਚ ਪਾਣੀ ਜਮ੍ਹਾਂ ਨਾਂ ਹੋਣ ਦਿਓ ਅਤੇ ਇਨ੍ਹਾਂ ਨੂੰ ਢੱਕ ਕੇ ਤਰਤੀਬ ਨਾਲ ਰੱਖੋਂ, ਪਾਣੀ ਦੇ ਬਰਤਨ ਢੱਕ ਕੇ ਰੱਖੋ, ਕੂਲਰਾਂ ਨੂੰ ਹਫਤੇ ਵਿੱਚ ਇੱਕ ਵਾਰ ਖਾਲੀ ਕਰਕੇ, ਸਾਫ਼ ਕਰਕੇ, ਚੰਗੀ ਤਰ੍ਹਾਂ ਸੁਕਾ ਕੇ ਫ਼ਿਰ ਪਾਣੀ ਭਰੋ।
ਸੋਣ ਵੇਲੇ ਮੱਛਰਦਾਨੀ ਦਾ ਇਸਤੇਮਾਲ ਕਰੋ, ਪੂਰਾਂ ਸ਼ਰੀਰ ਢੱਕਣ ਵਾਲੇ ਕੱਪੜੇ ਪਾਓ,ਮੱਛਰ ਭਜਾਉਣ/ਮਾਰਨ ਵਾਲੇ ਯੰਤਰ/ਕਰੀਮਾਂ ਆਦਿ ਦਾ ਇਸਤੇਮਾਲ ਕਰੋਂ।
ਇਸ ਦੇ ਨਾਲ ਹੀ ਉਨ੍ਹਾਂ ਨੇ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਖੇਡਾਂ ਵੱਲ ਪ੍ਰੇਰਿਤ ਕਰਨ ਤੇ ਨਸ਼ਾ ਕਰ ਰਹੇ ਵੀਰਾਂ ਨੂੰ ਨਸ਼ਾ ਛੁਡਾਊ ਕੇਂਦਰ ਵਿਖੇ ਭੇਜਣ ਲਈ ਸਿਹਤ ਸਿੱਖਿਆ ਦਿੱਤੀ।
ਇਸ ਮੌਕੇ ਪ੍ਰਧਾਨ ਦਲਵਾਰਾ ਸਿੰਘ ਹੀਰ, ਬੁੱਧ ਸਿੰਘ, ਤਰਲੋਚਨ ਸਿੰਘ, ਨਰਿੰਦਰ ਸਿੰਘ, ਰਾਜਵਿੰਦਰ ਸਿੰਘ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ, ਕੁਲਵੰਤ ਸਿੰਘ ਤੇ ਹਾਜ਼ਰ ਸਮੂਹ ਟਰੱਕ ਡਰਾਈਵਰ ਵੀਰਾਂ ਵਲੋਂ ਸੰਪੂਰਨ ਸਹਿਯੋਗ ਦਿੱਤਾ ਗਿਆ।