Wednesday, August 19, 2026
BREAKING
ਵੱਡੀ ਖ਼ਬਰ: ਪੰਜਾਬ 'ਚ ਕਰੋੜਾਂ ਦੀ ਹੈਰੋਇਨ, 8 ਪਿਸਤੌਲਾਂ ਤੇ 12.95 ਲੱਖ ਨਕਦੀ ਸਣੇ 9 ਮੁਲਜ਼ਮ ਗ੍ਰਿਫ਼ਤਾਰ ਅੰਮ੍ਰਿਤਪਾਲ ਦੀ ਸਿਹਤ ਹੋਈ ਖ਼ਰਾਬ, ਸਿਵਲ ਹਸਪਤਾਲ ਲੈ ਕੇ ਪੁੱਜੀ ਬਠਿੰਡਾ ਪੁਲਸ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ: ਸੈਂਸੈਕਸ 325 ਅੰਕ ਟੁੱਟਿਆ ਤੇ ਨਿਵੇਸ਼ਕਾਂ ਦੇ 2 ਲੱਖ ਕਰੋੜ ਡੁੱਬੇ ਪੰਜਾਬ: ਘਰੇਲੂ ਗੈਸ ਸਿਲੰਡਰ ਖ਼ਪਤਕਾਰਾਂ ਲਈ ਨਵੀਂ ਮੁਸੀਬਤ! 45 ਦਿਨ... ਇਮਰਾਨ ਖਾਨ ਨੇ 9 ਮਹੀਨਿਆਂ ਬਾਅਦ ਆਪਣੀ ਭੈਣ ਅਤੇ ਪਤਨੀ ਨਾਲ ਕੀਤੀ ਮੁਲਾਕਾਤ ਕਾਂਗਰਸ 'ਚ ਘਮਸਾਣ! ਦਿੱਲੀ 'ਚ ਵਰਕਿੰਗ ਕਮੇਟੀ ਮੀਟਿੰਗ 'ਚ ਚਰਨਜੀਤ ਚੰਨੀ ਨਹੀਂ ਹੋਣਗੇ ਸ਼ਾਮਲ ਪੰਜਾਬ : ਮਸ਼ਹੂਰ ਪੀਜ਼ਾ ਆਊਟਲੈੱਟ 'ਚ ਅੰਨ੍ਹੇਵਾਹ ਫਾਇਰਿੰਗ, ਤਿੰਨ ਸਕਿੰਟਾਂ 'ਚ ਕੱਢੇ ਫਾਇਰ ਜਲੰਧਰ 'ਚ ਵਪਾਰੀ ਤੋਂ ਕਰੀਬ 72 ਲੱਖ ਦੀ ਹੋਈ ਲੁੱਟ ਦੇ ਮਾਮਲੇ 'ਚ ਵੱਡੀ ਅਪਡੇਟ! ਸਾਹਮਣੇ ਆਇਆ ਪੂਰਾ ਸੱਚ ਚੰਡੀਗੜ੍ਹ 'ਚ 'ਪੈਟਰੋਲ ਦੇ ਲੰਗਰ' ਨੂੰ ਲੈ ਕੇ ਪਿਆ ਵੱਡਾ ਪੰਗਾ! ਪੁਲਸ ਨੇ ਕਰ 'ਤੀ ਕਾਰਵਾਈ ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਮੋਰਚਾ ਮੁਲਤਵੀ! 4 ਸਤੰਬਰ ਨੂੰ ਸਰਕਾਰ ਨਾਲ ਹੋਵੇਗੀ ਮੀਟਿੰਗ

ਪੰਜਾਬ

ਮਾਵਾਂ-ਧੀਆਂ ਸਤਿਕਾਰ ਯੋਜਨਾ : ਰੱਖੜੀ ਮੌਕੇ ਜਾਰੀ ਹੋਵੇਗਾ 3 ਮਹੀਨਿਆਂ ਦਾ ਭੱਤਾ, ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ

19 ਅਗਸਤ, 2026 06:45 PM

ਚੰਡੀਗੜ੍ਹ : ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤੀਜੇ ਪੜਾਅ ਦਾ ਆਗ਼ਾਜ਼ ਰੱਖੜੀ ਮੌਕੇ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਇਸ ਯੋਜਨਾ ਦੀ ਤੀਜੀ ਕਿਸ਼ਤ ਜਾਰੀ ਕਰਨਗੇ। ਇਸ ਲਈ ਬਕਾਇਦਾ ਰੱਖੜੀ ਮੌਕੇ ਸੂਬਾਈ ਸਮਾਗਮ ਕਰਵਾਇਆ ਜਾਵੇਗਾ ਜਿਸ ’ਚ ਤਿੰਨ ਮਹੀਨੇ ਦਾ ਸਤਿਕਾਰ ਭੱਤਾ ਉਨ੍ਹਾਂ ਔਰਤਾਂ ਨੂੰ ਜਾਰੀ ਕੀਤਾ ਜਾਵੇਗਾ ਜਿਨ੍ਹਾਂ ਦੇ ਖਾਤਿਆਂ ’ਚ ਅਜੇ ਤੱਕ ਰਕਮ ਨਹੀਂ ਪੁੱਜੀ ਹੈ। ਇਥੇ ਇਹ ਵੀ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਪਹਿਲੀ ਜੁਲਾਈ ਤੋਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਮਾਣ ਭੱਤਾ ਦੇਣਾ ਸ਼ੁਰੂ ਕੀਤਾ ਗਿਆ ਹੈ। ਅੰਕੜਿਆਂ ਮੁਤਾਬ ਹੁਣ ਤੱਕ ਇਸ ਯੋਜਨਾ ਦਾ ਲਾਭ ਲੈਣ ਲਈ 75.50 ਲੱਖ ਔਰਤਾਂ ਰਜਿਸਟਰਡ ਹੋਈਆਂ ਹਨ ਜਿਨ੍ਹਾਂ ’ਚੋਂ 51.62 ਲੱਖ ਜਨਰਲ ਵਰਗ ਅਤੇ 23.88 ਲੱਖ ਔਰਤਾਂ ਦਲਿਤ ਵਰਗ ਦੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਜੁਲਾਈ ਤੋਂ ਸਮਾਗਮ ਕਰ ਕੇ ਇਹ ਸਤਿਕਾਰ ਭੱਤਾ ਦੇਣਾ ਸ਼ੁਰੂ ਕੀਤਾ ਅਤੇ ਹੁਣ ਤੱਕ 65.62 ਲੱਖ ਔਰਤਾਂ ਦੇ ਖਾਤਿਆਂ ’ਚ ਪੈਸੇ ਟਰਾਂਸਫਰ ਹੋ ਚੁੱਕੇ ਹਨ ਜਦੋਂ ਕਿ 9.88 ਲੱਖ ਔਰਤਾਂ ਨੂੰ ਇਹ ਰਾਸ਼ੀ ਮਿਲਣੀ ਬਾਕੀ ਹੈ ਜਿਨ੍ਹਾਂ ਨੂੰ ਰੱਖੜੀ ਦੇ ਤਿਉਹਾਰ ਮੌਕੇ ਰਾਸ਼ੀ ਟਰਾਂਸਫਰ ਕੀਤੀ ਜਾਵੇਗੀ।

ਜਾਣਕਾਰੀ ਮਿਲੀ ਹੈ ਕਿ ਰੱਖੜੀ ਦੇ ਤਿਉਹਾਰ ’ਤੇ ਕਰੀਬ 348 ਕਰੋੜ ਰੁਪਏ ਔਰਤਾਂ ਦੇ ਖਾਤਿਆਂ ’ਚ ਭੇਜੇ ਜਾਣੇ ਹਨ। ਪੰਜਾਬ ਸਰਕਾਰ ਹੁਣ ਤੱਕ ਇਸ ਸਕੀਮ ਤਹਿਤ ਔਰਤਾਂ ਦੇ ਖਾਤਿਆਂ ’ਚ ਕਰੀਬ 2,275 ਕਰੋੜ ਰੁਪਏ ਭੇਜ ਚੁੱਕੀ ਹੈ। ਮੌਜੂਦਾ ਰਜਿਸਟ੍ਰੇਸ਼ਨ ਮੁਤਾਬਕ ਇਸ ਸਕੀਮ ’ਤੇ ਸਾਲਾਨਾ 10,492.80 ਕਰੋੜ ਦਾ ਖ਼ਰਚਾ ਆਵੇਗਾ ਜੋ ਪ੍ਰਤੀ ਮਹੀਨਾ 874.40 ਕਰੋੜ ਰੁਪਏ ਬਣਦਾ ਹੈ। ਔਸਤਨ ਦੇਖੀਏ ਤਾਂ ਔਰਤਾਂ ਦੀ ਝੋਲੀ ’ਚ ਰੋਜ਼ਾਨਾ 28.74 ਕਰੋੜ ਦਾ ਸਤਿਕਾਰ ਭੱਤਾ ਪਏਗਾ। ਉਂਝ ਜੇ ਅੰਕੜਿਆਂ ਉਪਰ ਨਜ਼ਰ ਮਾਰੀ ਜਾਵੇ ਤਾਂ ਪੰਜਾਬ ’ਚ ਔਰਤ ਵੋਟਰਾਂ ਦੀ ਗਿਣਤੀ ਇਕ ਕਰੋੜ ਤੋਂ ਵੱਧ ਹੈ। ਲਿਹਾਜ਼ਾ ਵੱਡੀ ਗਿਣਤੀ ’ਚ ਔਰਤਾਂ ਅਜੇ ਵੀ ਇਸ ਸਕੀਮ ਨਾਲ ਨਹੀਂ ਜੁੜੀਆਂ ਹਨ।

Have something to say? Post your comment

ਅਤੇ ਪੰਜਾਬ ਖਬਰਾਂ

ਵੱਡੀ ਖ਼ਬਰ: ਪੰਜਾਬ 'ਚ ਕਰੋੜਾਂ ਦੀ ਹੈਰੋਇਨ, 8 ਪਿਸਤੌਲਾਂ ਤੇ 12.95 ਲੱਖ ਨਕਦੀ ਸਣੇ 9 ਮੁਲਜ਼ਮ ਗ੍ਰਿਫ਼ਤਾਰ

ਵੱਡੀ ਖ਼ਬਰ: ਪੰਜਾਬ 'ਚ ਕਰੋੜਾਂ ਦੀ ਹੈਰੋਇਨ, 8 ਪਿਸਤੌਲਾਂ ਤੇ 12.95 ਲੱਖ ਨਕਦੀ ਸਣੇ 9 ਮੁਲਜ਼ਮ ਗ੍ਰਿਫ਼ਤਾਰ

ਅੰਮ੍ਰਿਤਪਾਲ ਦੀ ਸਿਹਤ ਹੋਈ ਖ਼ਰਾਬ, ਸਿਵਲ ਹਸਪਤਾਲ ਲੈ ਕੇ ਪੁੱਜੀ ਬਠਿੰਡਾ ਪੁਲਸ

ਅੰਮ੍ਰਿਤਪਾਲ ਦੀ ਸਿਹਤ ਹੋਈ ਖ਼ਰਾਬ, ਸਿਵਲ ਹਸਪਤਾਲ ਲੈ ਕੇ ਪੁੱਜੀ ਬਠਿੰਡਾ ਪੁਲਸ

ਪੰਜਾਬ: ਘਰੇਲੂ ਗੈਸ ਸਿਲੰਡਰ ਖ਼ਪਤਕਾਰਾਂ ਲਈ ਨਵੀਂ ਮੁਸੀਬਤ! 45 ਦਿਨ...

ਪੰਜਾਬ: ਘਰੇਲੂ ਗੈਸ ਸਿਲੰਡਰ ਖ਼ਪਤਕਾਰਾਂ ਲਈ ਨਵੀਂ ਮੁਸੀਬਤ! 45 ਦਿਨ...

ਕਾਂਗਰਸ 'ਚ ਘਮਸਾਣ! ਦਿੱਲੀ 'ਚ ਵਰਕਿੰਗ ਕਮੇਟੀ ਮੀਟਿੰਗ 'ਚ ਚਰਨਜੀਤ ਚੰਨੀ ਨਹੀਂ ਹੋਣਗੇ ਸ਼ਾਮਲ

ਕਾਂਗਰਸ 'ਚ ਘਮਸਾਣ! ਦਿੱਲੀ 'ਚ ਵਰਕਿੰਗ ਕਮੇਟੀ ਮੀਟਿੰਗ 'ਚ ਚਰਨਜੀਤ ਚੰਨੀ ਨਹੀਂ ਹੋਣਗੇ ਸ਼ਾਮਲ

ਪੰਜਾਬ : ਮਸ਼ਹੂਰ ਪੀਜ਼ਾ ਆਊਟਲੈੱਟ 'ਚ ਅੰਨ੍ਹੇਵਾਹ ਫਾਇਰਿੰਗ, ਤਿੰਨ ਸਕਿੰਟਾਂ 'ਚ ਕੱਢੇ ਫਾਇਰ

ਪੰਜਾਬ : ਮਸ਼ਹੂਰ ਪੀਜ਼ਾ ਆਊਟਲੈੱਟ 'ਚ ਅੰਨ੍ਹੇਵਾਹ ਫਾਇਰਿੰਗ, ਤਿੰਨ ਸਕਿੰਟਾਂ 'ਚ ਕੱਢੇ ਫਾਇਰ

ਜਲੰਧਰ 'ਚ ਵਪਾਰੀ ਤੋਂ ਕਰੀਬ 72 ਲੱਖ ਦੀ ਹੋਈ ਲੁੱਟ ਦੇ ਮਾਮਲੇ 'ਚ ਵੱਡੀ ਅਪਡੇਟ! ਸਾਹਮਣੇ ਆਇਆ ਪੂਰਾ ਸੱਚ

ਜਲੰਧਰ 'ਚ ਵਪਾਰੀ ਤੋਂ ਕਰੀਬ 72 ਲੱਖ ਦੀ ਹੋਈ ਲੁੱਟ ਦੇ ਮਾਮਲੇ 'ਚ ਵੱਡੀ ਅਪਡੇਟ! ਸਾਹਮਣੇ ਆਇਆ ਪੂਰਾ ਸੱਚ

ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਮੋਰਚਾ ਮੁਲਤਵੀ! 4 ਸਤੰਬਰ ਨੂੰ ਸਰਕਾਰ ਨਾਲ ਹੋਵੇਗੀ ਮੀਟਿੰਗ

ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਮੋਰਚਾ ਮੁਲਤਵੀ! 4 ਸਤੰਬਰ ਨੂੰ ਸਰਕਾਰ ਨਾਲ ਹੋਵੇਗੀ ਮੀਟਿੰਗ

ਹੁਣ RTI ਦੇ ਘੇਰੇ 'ਚ ਪੰਜਾਬ ਦੀਆਂ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ, ਸੂਚਨਾ ਕਮਿਸ਼ਨ ਦਾ ਵੱਡਾ ਫ਼ੈਸਲਾ

ਹੁਣ RTI ਦੇ ਘੇਰੇ 'ਚ ਪੰਜਾਬ ਦੀਆਂ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ, ਸੂਚਨਾ ਕਮਿਸ਼ਨ ਦਾ ਵੱਡਾ ਫ਼ੈਸਲਾ

ਸਤੇਂਦਰ ਜੈਨ ਦੀ ਗ੍ਰਿਫ਼ਤਾਰੀ 'ਤੇ CM ਮਾਨ ਦਾ ਆਇਆ ਪ੍ਰਤੀਕਰਮ

ਸਤੇਂਦਰ ਜੈਨ ਦੀ ਗ੍ਰਿਫ਼ਤਾਰੀ 'ਤੇ CM ਮਾਨ ਦਾ ਆਇਆ ਪ੍ਰਤੀਕਰਮ

ਪੰਜਾਬ : ਰੇਪ ਪੀੜਤ ਤਿੰਨ ਕੁੜੀਆਂ ਪਾਣੀ ਵਾਲੀ ਟੈਂਕੀ 'ਤੇ ਚੜ੍ਹੀਆਂ

ਪੰਜਾਬ : ਰੇਪ ਪੀੜਤ ਤਿੰਨ ਕੁੜੀਆਂ ਪਾਣੀ ਵਾਲੀ ਟੈਂਕੀ 'ਤੇ ਚੜ੍ਹੀਆਂ