Wednesday, August 26, 2026
BREAKING
ਵੱਡੀ ਖ਼ਬਰ : ਨੇਪਾਲ 'ਚ ਅਚਾਨਕ ਆਏ ਹੜ੍ਹ 'ਚ 100 ਤੋਂ ਵੱਧ ਭਾਰਤੀ ਲਾਪਤਾ ਜਾਨਲੇਵਾ ਹਮਲੇ ਮਗਰੋਂ ਪਹਿਲੀ ਵਾਰ ਸਟੇਜ 'ਤੇ ਗਰਜੇ ਸੁਖਬੀਰ ਬਾਦਲ, ਪੜ੍ਹੋ ਕੀ ਕਿਹਾ ਜਥੇਦਾਰ ਵੱਲੋਂ ਸਿੱਖ ਸੰਗਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ 29 ਅਗਸਤ ਨੂੰ ਅਰਦਾਸ ਕਰਨ ਦੀ ਅਪੀਲ 1 ਸਤੰਬਰ ਤੋਂ ਔਰਤਾਂ ਨੂੰ ਮਿਲਣਗੇ 2500-2500 ਰੁਪਏ, CM ਰੇਖਾ ਗੁਪਤਾ ਨੇ ਸ਼ੁਰੂ ਕੀਤੀ ਲਕਸ਼ਮੀ ਯੋਜਨਾ ਤਿੱਬਤ ਤੋਂ ਆਏ ਭਿਆਨਕ ਹੜ੍ਹ ਨੇ ਨੇਪਾਲ 'ਚ ਮਚਾਈ ਤਬਾਹੀ, ਦਰਜਨਾਂ ਪਿੰਡ ਤਬਾਹ ਨਗਰ ਨਿਗਮ ਲੁਧਿਆਣਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ! E-Mail ਨਾਲ ਪਈਆਂ ਭਾਜੜਾਂ ਤੇਜ਼ ਰਫ਼ਤਾਰ ਸਕਾਰਪੀਓ ਨੇ ਮਹਿਲਾ ਤੇ ਬੱਚੀ ਨੂੰ ਕੁਚਲਿਆ, ਡਰਾਈਵਰ ਗੱਡੀ ਛੱਡ ਕੇ ਹੋਇਆ ਫਰਾਰ ਫਿਰੋਜ਼ਪੁਰ 'ਚ 44.5 ਕਿੱਲੋ ਹੈਰੋਇਨ ਤੇ 3 ਕਿੱਲੋ ਆਈਸ ਡਰੱਗ ਬਰਾਮਦ ਭਲਕੇ ਨਹੀਂ ਹੋਵੇਗਾ ਪੰਜਾਬ ਬੰਦ, ਮੁਲਾਜ਼ਮ ਕਰਨਗੇ ਮਹਾ ਹੜਤਾਲ, ਪੂਰੀ ਤਰ੍ਹਾਂ ਬਹਾਲ ਰਹਿਣਗੀਆਂ ਸਾਰੀਆਂ ਸੇਵਾਵਾਂ ਹਰਿਆਣਾ ਦੀ ਮਿੱਟੀ 'ਚ ਸਿਰਫ਼ ਅੰਨ ਨਹੀਂ, ਚੈਂਪੀਅਨ ਪੈਦਾ ਹੁੰਦੇ ਹਨ: CM ਸੈਣੀ

ਮਨੋਰੰਜਨ

ਮਨਮੋਹਣ ਵਾਰਿਸ, ਸੰਗਤਾਰ ਤੇ ਕਮਲ ਹੀਰ ਬ੍ਰਿਸਬੇਨ ’ਚ 13 ਸਤੰਬਰ ਨੂੰ ਪੰਜਾਬੀ ਵਿਰਸੇ ਦੀਆਂ ਲਗਾਉਣਗੇ ਰੌਣਕਾਂ

26 ਅਗਸਤ, 2026 05:14 PM

ਬ੍ਰਿਸਬੇਨ : ਪੰਜਾਬੀ ਵਿਰਸਾ, ਆਪਣੀ ਮਾਂ-ਬੋਲੀ ਅਤੇ ਪੰਜਾਬੀਅਤ ਦੀ ਮਹਿਕ ਨੂੰ ਵਿਦੇਸ਼ੀ ਧਰਤੀ ’ਤੇ ਹੋਰ ਪ੍ਰਫੁੱਲਿਤ ਕਰਨ ਹਿਤ ਵਿਰਾਸਤ ਇੰਟਰਟੇਨਮੈਂਟ ਅਤੇ ਉਨ੍ਹਾਂ ਦੇ ਸਹਿਯੋਗੀ ਲੀਡਰ ਇੰਸਟੀਚਿਊਟ ਤੇ ਗ੍ਰਿਫਿਥ ਲੀਗਲ ਵੱਲੋਂ ਵਾਰਿਸ ਭਰਾਵਾਂ ਦਾ ‘ਪੰਜਾਬੀ ਵਿਰਸਾ 2026 ਸ਼ੋਅ’ ਦਾ ਸ਼ਾਨਦਾਰ ਸੰਗੀਤਕ ਪ੍ਰੋਗਰਾਮ 13 ਸਤੰਬਰ ਦਿਨ ਐਤਵਾਰ ਨੂੰ ਸਲੀਮਨ ਸਪੋਰਟਸ ਕੰਪਲੈਕਸ ਚੈਂਡਲਰ ਬ੍ਰਿਸਬੇਨ ਵਿਖੇ ਕਰਵਾਇਆ ਜਾ ਰਿਹਾ ਹੈ।


ਪ੍ਰਬੰਧਕਾਂ ਵੱਲੋ ‘ਪੰਜਾਬੀ ਵਿਰਸਾ 2026’ ਸ਼ੋਅ ਦਾ ਪੋਸਟਰ ਟਿੱਕਾ ਟਾਲਕਸ ਰੈਸਤਰਾਂ ਵਿਖੇ ਪ੍ਰਮੁੱਖ ਪੰਜਾਬੀ ਭਾਈਚਾਰੇ ਦੀਆਂ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਹਰਜੀਤ ਭੁੱਲਰ, ਮਨਜੀਤ ਭੁੱਲਰ, ਨਵਜੋਤ ਸਿੰਘ ਜਗਤਪੁਰ, ਫ਼ਤਿਹ ਪ੍ਰਤਾਪ ਸਿੰਘ, ਰਵਨਵੀਰ ਸਿੰਘ, ਅਮਨਦੀਪ ਸਿੰਘ, ਅਮਨਪ੍ਰੀਤ ਪੱਡਾ, ਏ. ਜੇ ਸਿੰਘ ਤੇ ਦਵਿੰਦਰ ਕੁਮਾਰ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।


ਸ਼ੋਅ ਦੇ ਮੁੱਖ ਪ੍ਰਬੰਧਕ ਹਰਜੀਤ ਭੁੱਲਰ, ਮਨਜੀਤ ਭੁੱਲਰ, ਨਵਜੋਤ ਸਿੰਘ ਜਗਤਪੁਰ, ਫ਼ਤਿਹ ਪ੍ਰਤਾਪ ਸਿੰਘ ਨੇ ਦੱਸਿਆ ਕਿ ਪਿਛਲੇ ਤਿੰਨ ਦਹਾਕਿਆਂ ਦੇ ਵੱਧ ਸਮੇ ਤੋਂ ਪਰਿਵਾਰਕ, ਸੱਭਿਆਚਾਰਕ ਅਤੇ ਉਸਾਰੂ ਗੀਤਾਂ ਰਾਹੀਂ ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਪਛਾਣ ਬਣਾਉਣ ਵਾਲੇ ਵਿਰਸੇ ਦਾ ਵਾਰਿਸ ਵਜੋ ਜਾਣੇ ਜਾਂਦੇ ਵਾਰਿਸ ਭਰਾਂ ਮਨਮੋਹਣ ਵਾਰਿਸ, ਸੰਗਤਾਰ ਅਤੇ ਕਮਲ ਹੀਰ ਬ੍ਰਿਸਬੇਨ ਵਿਖੇ ਆਪਣੇ ਪ੍ਰਸਿੱਧ ਪੰਜਾਬੀ ਗੀਤਾਂ, ਲੋਕ-ਧੁਨਾਂ, ਅਤੇ ਨਵੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹਣਗੇ। ਉਨਾ ਅੱਗੇ ਕਿਹਾ ਕਿ ਵਾਰਿਸ ਭਰਾਵਾਂ ਦੀ ਗਾਇਕੀ ਪੰਜਾਬੀ ਵਿਰਸੇ, ਮਾਂ-ਬੋਲੀ ਅਤੇ ਸੱਭਿਆਚਾਰ ਦੀ ਸੰਭਾਲ ਦਾ ਪ੍ਰਤੀਕ ਮੰਨੀ ਜਾਂਦੀ ਹੈ। ਇਸੇ ਲਈ ਪੰਜਾਬੀਆ ਵੱਲੋ ਉਨਾਂ ਨੂੰ ਭਰਵਾਂ ਪਿਆਰ ਦਿੱਤਾ ਜਾ ਰਿਹਾ ਹੈ।


ਪ੍ਰਬੰਧਕਾਂ ਨੇ ਪਰਿਵਾਰਾਂ ਨੂੰ ਬੱਚਿਆਂ ਸਮੇਤ ਇਸ ਸ਼ੋਅ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਵਾਰਿਸ ਭਰਾਵਾਂ ਦੇ ਗੀਤ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ, ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨਾਲ ਜੋੜਨ ਦਾ ਕੰਮ ਕਰਦੇ ਹਨ। ਪੰਜਾਬੀ ਸੰਗੀਤ ਪ੍ਰੇਮੀਆਂ ਵਿੱਚ ਵਾਰਿਸ ਭਰਾਵਾਂ ਦੇ ‘ਪੰਜਾਬੀ ਵਿਰਸਾ 2026’ ਆਸਟ੍ਰੇਲੀਆ ਦੌਰੇ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਸ਼ੋਅ ਬ੍ਰਿਸਬੇਨ ਵਿੱਚ ਪੰਜਾਬੀ ਸੱਭਿਆਚਾਰ ਅਤੇ ਸੰਗੀਤ ਦੀ ਇੱਕ ਯਾਦਗਾਰ ਸ਼ਾਮ ਸਾਬਤ ਹੋਵੇਗਾ।

 

Have something to say? Post your comment

ਅਤੇ ਮਨੋਰੰਜਨ ਖਬਰਾਂ

ਵਿਵਾਦ ਮਗਰੋਂ ਗਹਿਣਿਆਂ ਦੇ ਬ੍ਰਾਂਡ ਜੀਵਾ ਨੇ ਹਟਾਈ ਕ੍ਰਿਤੀ ਸੈਨਨ ਦੀ ਰੱਖੜੀ ਵਾਲੀ Ad

ਵਿਵਾਦ ਮਗਰੋਂ ਗਹਿਣਿਆਂ ਦੇ ਬ੍ਰਾਂਡ ਜੀਵਾ ਨੇ ਹਟਾਈ ਕ੍ਰਿਤੀ ਸੈਨਨ ਦੀ ਰੱਖੜੀ ਵਾਲੀ Ad

ਦਿੱਗਜ ਅਦਾਕਾਰਾ ਅਰੁਣਾ ਈਰਾਨੀ ਦੇ ਘਰ ਪਸਰਿਆ ਮਾਤਮ, ਪਤੀ ਦੀ ਹਾਰਟ ਅਟੈਕ ਨਾਲ ਮੌਤ

ਦਿੱਗਜ ਅਦਾਕਾਰਾ ਅਰੁਣਾ ਈਰਾਨੀ ਦੇ ਘਰ ਪਸਰਿਆ ਮਾਤਮ, ਪਤੀ ਦੀ ਹਾਰਟ ਅਟੈਕ ਨਾਲ ਮੌਤ

ਅਸੀਂ ਇਹ ਦੱਸਣਾ ਕਦੋਂ ਬੰਦ ਕਰਾਂਗੇ ਕਿ ਔਰਤਾਂ ਨੂੰ ਕੀ ਪਹਿਨਣਾ ਚਾਹੀਦੈ? Ad ਵਿਵਾਦ 'ਤੇ ਕ੍ਰਿਤੀ ਸੈਨਨ ਨੇ ਤੋੜੀ ਚੁੱਪੀ

ਅਸੀਂ ਇਹ ਦੱਸਣਾ ਕਦੋਂ ਬੰਦ ਕਰਾਂਗੇ ਕਿ ਔਰਤਾਂ ਨੂੰ ਕੀ ਪਹਿਨਣਾ ਚਾਹੀਦੈ? Ad ਵਿਵਾਦ 'ਤੇ ਕ੍ਰਿਤੀ ਸੈਨਨ ਨੇ ਤੋੜੀ ਚੁੱਪੀ

'ਮਿਰਜ਼ਾਪੁਰ: ਦਿ ਮੂਵੀ' ਦਾ ਨਵਾਂ ਪੋਸਟਰ ਜਾਰੀ, ਫਿਲਮ ਦੀ ਰਿਲੀਜ਼ ਨੂੰ ਬਚੇ ਹਨ ਸਿਰਫ 10 ਦਿਨ

'ਮਿਰਜ਼ਾਪੁਰ: ਦਿ ਮੂਵੀ' ਦਾ ਨਵਾਂ ਪੋਸਟਰ ਜਾਰੀ, ਫਿਲਮ ਦੀ ਰਿਲੀਜ਼ ਨੂੰ ਬਚੇ ਹਨ ਸਿਰਫ 10 ਦਿਨ

"ਕੋਈ ਕੁੜੀ ਬਿਕਨੀ ਪਾ ਕੇ ਭਰਾ ਨੂੰ ਰੱਖੜੀ ਕਿਉਂ ਬੰਨ੍ਹੇਗੀ?" ਕੰਗਨਾ ਰਣੌਤ ਨੇ ਕ੍ਰਿਤੀ ਸੈਨਨ 'ਤੇ ਵਿੰਨ੍ਹਿਆ ਨਿਸ਼ਾਨਾ

'ਮੈਂ ਧਰਮ ਬਦਲਣ ਲਈ ਨਹੀਂ ਸਗੋਂ...'; ਹਿਮਾਂਸ਼ੀ ਖੁਰਾਨਾ ਵੱਲੋਂ ਲਾਏ ਗਏ ਇਲਜ਼ਾਮਾਂ 'ਤੇ ਆਸਿਮ ਰਿਆਜ਼ ਨੇ ਤੋੜੀ ਚੁੱਪੀ

'ਮੈਂ ਧਰਮ ਬਦਲਣ ਲਈ ਨਹੀਂ ਸਗੋਂ...'; ਹਿਮਾਂਸ਼ੀ ਖੁਰਾਨਾ ਵੱਲੋਂ ਲਾਏ ਗਏ ਇਲਜ਼ਾਮਾਂ 'ਤੇ ਆਸਿਮ ਰਿਆਜ਼ ਨੇ ਤੋੜੀ ਚੁੱਪੀ

ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ ! ਜੁੜਵਾ ਧੀਆਂ ਨੂੰ ਦਿੱਤਾ ਜਨਮ

ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ ! ਜੁੜਵਾ ਧੀਆਂ ਨੂੰ ਦਿੱਤਾ ਜਨਮ

ਤਾਪਸੀ ਪੰਨੂ ਦੀ

ਤਾਪਸੀ ਪੰਨੂ ਦੀ "ਗਾਂਧਾਰੀ" 3 ਸਤੰਬਰ ਨੂੰ ਨੈੱਟਫਲਿਕਸ 'ਤੇ ਹੋਵੇਗੀ ਰਿਲੀਜ਼

ਕੁਬਰਾ ਸੈਤ ​​ਨੇ ਸ਼ੁਰੂ ਕੀਤੀ 'ਫਰਜ਼ੀ 2' ਦੀ ਸ਼ੂਟਿੰਗ

ਕੁਬਰਾ ਸੈਤ ​​ਨੇ ਸ਼ੁਰੂ ਕੀਤੀ 'ਫਰਜ਼ੀ 2' ਦੀ ਸ਼ੂਟਿੰਗ

ਬੌਬੀ ਦਿਓਲ ਦੀ ਫਿਲਮ 'ਬੰਦਰ' ਦੀ OTT ਰਿਲੀਜ਼ ਤਰੀਕ ਆਈ ਸਾਹਮਣੇ

ਬੌਬੀ ਦਿਓਲ ਦੀ ਫਿਲਮ 'ਬੰਦਰ' ਦੀ OTT ਰਿਲੀਜ਼ ਤਰੀਕ ਆਈ ਸਾਹਮਣੇ