ਭਾਰਤ ਦੇ ਬੈਂਕਿੰਗ ਸਿਸਟਮ ਵਿੱਚ ਜਮ੍ਹਾ ਰਾਸ਼ੀ (deposits) ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। RBI ਦੇ ਅੰਕੜਿਆਂ ਮੁਤਾਬਕ ਬੈਂਕਿੰਗ ਸਿਸਟਮ ਡਿਪਾਜ਼ਿਟ ਵਿੱਚ 31 ਜੁਲਾਈ ਤੱਕ ਪਿਛਲੇ ਤਿੰਨ ਪੰਦਰਵਾੜਿਆਂ ਵਿੱਚ ਕੁੱਲ 11 ਟ੍ਰਿਲੀਅਨ ਰੁਪਏ ($115.25 ਬਿਲੀਅਨ) ਦਾ ਵਾਧਾ ਹੋਇਆ ਹੈ। ਇਸ ਭਾਰੀ ਵਾਧੇ ਦਾ ਮੁੱਖ ਕਾਰਨ ਰਿਜ਼ਰਵ ਬੈਂਕ ਆਫ ਇੰਡੀਆ ਦੀ ਵਿਦੇਸ਼ੀ ਮੁਦਰਾ ਗੈਰ-ਨਿਵਾਸੀ (FCNR) ਤਹਿਤ ਬੈਂਕਾਂ ਵਿੱਚ ਡਾਲਰਾਂ ਦਾ ਆਉਣਾ ਹੈ। 1 ਅਪ੍ਰੈਲ ਤੋਂ 15 ਜੂਨ ਵਿਚਕਾਰ ਜਮ੍ਹਾਂ ਰਾਸ਼ੀ ਵਿੱਚ ਕੁੱਲ 3.87 ਟ੍ਰਿਲੀਅਨ ਰੁਪਏ ਦੀ ਕਮੀ ਦਰਜ ਕੀਤੀ ਗਈ ਸੀ।
ਜੂਨ ਵਿੱਚ RBI ਨੇ NRI ਡਿਪਾਜ਼ਿਟਾਂ ਨੂੰ ਆਕਰਸ਼ਿਤ ਕਰਨ ਲਈ 'ਡਿਸਕਾਊਂਟਡ ਸਵੈਪ ਵਿੰਡੋਜ਼' ਦਾ ਐਲਾਨ ਕੀਤਾ ਸੀ ਅਤੇ ਬੈਂਕਾਂ ਅਤੇ ਸਰਕਾਰੀ ਕੰਪਨੀਆਂ ਨੂੰ ਸਸਤਾ ਡਾਲਰ ਫੰਡ ਇਕੱਠਾ ਕਰਨ ਲਈ ਉਤਸ਼ਾਹਿਤ ਕੀਤਾ ਸੀ। RBI ਦੇ ਅੰਕੜਿਆਂ ਅਨੁਸਾਰ, ਜੁਲਾਈ ਦੇ ਅੰਤ ਤੱਕ ਇਨ੍ਹਾਂ ਸਕੀਮਾਂ ਤਹਿਤ ਲਗਭਗ $41 ਬਿਲੀਅਨ ਦਾ ਫੰਡ ਆਇਆ। ਭਾਰਤ ਦੇ ਬੈਂਕਿੰਗ ਸਿਸਟਮ ਵਿੱਚ ਹੁਣ ਕੁੱਲ ਜਮ੍ਹਾਂ ਰਾਸ਼ੀ ਰਿਕਾਰਡ 269.4 ਟ੍ਰਿਲੀਅਨ ਰੁਪਏ ਦੇ ਰਿਕਾਰਡ ਪੱਧਰ 'ਤੇ ਹੈ, ਜੋ ਅਪ੍ਰੈਲ ਤੋਂ ਸ਼ੁਰੂ ਹੋਏ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿੱਚ 7.1 ਟ੍ਰਿਲੀਅਨ ਰੁਪਏ ਵਧੀ ਹੈ।