Tuesday, October 20, 2026
BREAKING
• ਅਮਿਤ ਸ਼ਾਹ ਨੇ ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ, ਇਨਸਾਫ਼ ਦਾ ਦਿੱਤਾ ਭਰੋਸਾ • ਪਰਵਿੰਦਰ ਝੋਟਾ ਕਤਲ ਮਾਮਲੇ ਵਿਚ ਨਵਜੋਤ ਸਿੱਧੂ ਦਾ ਵੱਡਾ ਬਿਆਨ • ਗੁਰਦਾਸਪੁਰ 'ਚ ਬਿਕਰਮਜੀਤ ਸਿੰਘ ਦੇ ਪਰਿਵਾਰ ਨੂੰ ਮਿਲੇ ਅਮਿਤ ਸ਼ਾਹ, CBI ਜਾਂਚ ਦਾ ਦਿੱਤਾ ਭਰੋਸਾ • ਪੰਜਾਬ 'ਚ ਭਲਕੇ ਤੋਂ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ! ਪੀ. ਆਰ. ਟੀ. ਸੀ. ਮੁਲਾਜ਼ਮਾਂ ਨੇ ਕਰ ਦਿੱਤਾ ਵੱਡਾ ਐਲਾਨ • ਦਲੇਰ ਮਹਿੰਦੀ ਦੇ ਹੱਕ 'ਚ ਨਿੱਤਰੇ ਕਪਿਲ ਸ਼ਰਮਾ; ਟਰੋਲਰਾਂ ਨੂੰ ਦਿੱਤਾ ਠੋਕਵਾਂ ਜਵਾਬ • "ਭੰਨਤੋੜ ਕਰਨ ਵਾਲਿਆਂ ਨੂੰ ਚੁਕਾਉਣੀ ਪਵੇਗੀ ਕੀਮਤ"; ਅਲਬਾਨੀਆ ਦੇ PM ਨੇ ਦੇ'ਤੀ ਚੇਤਾਵਨੀ • ਦੁਸਹਿਰੇ ਵਾਲੇ ਦਿਨ ਪੰਜਾਬ ਪੁਲਸ ਨੇ ਕਰ 'ਤਾ ਐਨਕਾਊਂਟਰ, ਦੋਵਾਂ ਪਾਸਿਓਂ ਚੱਲੀਆਂ ਗੋਲੀਆਂ • ਪੰਜਾਬ: 8,00,00,000 ਰੁਪਏ ਦੀ ਹੈਰੋਇਨ ਸਮੇਤ 3 ਤਸਕਰ ਗ੍ਰਿਫ਼ਤਾਰ, ਮੁੰਢਲੀ ਜਾਂਚ 'ਚ ਹੋਇਆ ਵੱਡਾ ਖੁਲਾਸਾ • ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਮੁਕੰਮਲ, SGPC ਨੇ ਕੀਤੇ ਵਿਸ਼ੇਸ਼ ਪ੍ਰਬੰਧ • 'ਉਡਤਾ ਤੀਰ' ਦੀ ਰਿਲੀਜ਼ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖ਼ਾਨ

ਰਾਸ਼ਟਰੀ

ਭਾਰਤ ਪਹੁੰਚੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ! ਵਪਾਰ ਸਮਝੌਤੇ ਸਣੇ ਕਈ ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ

20 ਅਕਤੂਬਰ, 2026 06:12 PM

ਨਵੀਂ ਦਿੱਲੀ : ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਮੰਗਲਵਾਰ ਨੂੰ ਆਪਣੇ ਤਿੰਨ ਦਿਨਾ ਭਾਰਤ ਦੌਰੇ ਦੇ ਪਹਿਲੇ ਪੜਾਅ ਤਹਿਤ ਮੁੰਬਈ ਪਹੁੰਚ ਗਏ ਹਨ। ਇਸ ਸਾਲ ਰੂਬੀਓ ਦੀ ਇਹ ਦੂਜੀ ਭਾਰਤ ਫੇਰੀ ਹੈ। ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮਹਾਰਾਸ਼ਟਰ ਦੇ ਮੰਤਰੀ ਆਸ਼ੀਸ਼ ਸ਼ੇਲਾਰ ਅਤੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਉਨ੍ਹਾਂ ਦਾ ਸੁਆਗਤ ਕੀਤਾ। ਰੂਬੀਓ ਨਾਲ ਇੱਕ ਉੱਚ ਪੱਧਰੀ ਅਮਰੀਕੀ ਵਪਾਰਕ ਪ੍ਰਤੀਨਿਧ ਮੰਡਲ ਵੀ ਭਾਰਤ ਆਇਆ ਹੈ। ਉਹ ਮੰਗਲਵਾਰ ਦੁਪਹਿਰ ਮੁੰਬਈ ਵਿਖੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਅਹਿਮ ਬੈਠਕ ਕਰਨਗੇ।

ਇਸ ਦੌਰੇ ਤੋਂ ਠੀਕ ਪਹਿਲਾਂ ਉਜ਼ਬੇਕਿਸਤਾਨ 'ਚ ਇਕ ਬਿਆਨ ਦੌਰਾਨ ਰੂਬੀਓ ਨੇ ਸੰਕੇਤ ਦਿੱਤਾ ਕਿ ਭਾਰਤ ਅਤੇ ਅਮਰੀਕਾ ਪ੍ਰਸਤਾਵਿਤ ਵਪਾਰਕ ਸਮਝੌਤੇ ਦੇ ਬਹੁਤ ਕਰੀਬ ਪਹੁੰਚ ਚੁੱਕੇ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ, ਜਿਨ੍ਹਾਂ 'ਚ ਭਾਰਤ ਸ਼ਾਮਲ ਹੈ ਨੂੰ ਹਾਲ ਹੀ 'ਚ ਦਿੱਤੀ ਗਈ ਟੈਰਿਫ ਛੋਟ ਵੀ ਇਸ ਸਮਝੌਤੇ ਦੀ ਗੱਲਬਾਤ ਨਾਲ ਜੁੜੀ ਹੋਈ ਹੈ।

ਰੂਬੀਓ ਦੇ ਇਸ ਦੌਰੇ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਵਿਆਪਕ ਗਲੋਬਲ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਊਰਜਾ, ਰੱਖਿਆ, ਕ੍ਰਿਟੀਕਲ ਟੈਕਨਾਲੋਜੀ, ਨਿਵੇਸ਼ ਅਤੇ ਮਿਡਲ ਈਸਟ ਦੇ ਵਧਦੇ ਸੰਕਟ 'ਤੇ ਵਿਸਥਾਰ ਨਾਲ ਚਰਚਾ ਹੋਵੇਗੀ।

ਰੂਬੀਓ ਮੁੰਬਈ ਦੇ 'ਤਾਜ ਸਮਾਰਕ' ਵਿਖੇ 26/11 ਅੱਤਵਾਦੀ ਹਮਲੇ 'ਚ ਜਾਨ ਗੁਆਉਣ ਵਾਲੇ 160 ਤੋਂ ਵੱਧ ਲੋਕਾਂ ਨੂੰ ਫੁੱਲ ਭੇਂਟ ਕਰ ਕੇ ਸ਼ਰਧਾਂਜਲੀ ਦੇਣਗੇ। ਇਸ ਮਗਰੋਂ ਬੁੱਧਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਗੁਜਰਾਤ ਦੇ ਜਾਮਨਗਰ ਜਾਣਗੇ, ਜਿੱਥੇ ਉਹ ਊਰਜਾ ਖੇਤਰ ਅਤੇ ਰਿਫਾਇਨਰੀ ਪ੍ਰੋਜੈਕਟਾਂ ਨਾਲ ਜੁੜੀਆਂ ਮੀਟਿੰਗਾਂ 'ਚ ਹਿੱਸਾ ਲੈਣਗੇ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਮਰੀਕਾ ਵੱਲੋਂ ਭਾਰਤ 'ਤੇ ਲਗਾਏ ਗਏ ਰੈਸੀਪ੍ਰੋਕਲ ਟੈਰਿਫ, ਟਰੰਪ ਦੇ ਵਿਵਾਦਪੂਰਨ ਬਿਆਨਾਂ, H-1B ਵੀਜ਼ਾ ਫੀਸਾਂ 'ਚ ਵਾਧੇ ਅਤੇ ਭਾਰਤੀ IT ਕੰਪਨੀਆਂ ਦੇ ਗ੍ਰੀਨ-ਕਾਰਡ ਪ੍ਰੋਸੈੱਸਿੰਗ ਪ੍ਰੋਗਰਾਮਾਂ 'ਤੇ ਲਗਾਈਆਂ ਪਾਬੰਦੀਆਂ ਕਾਰਨ ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਆਈ ਖਟਾਸ ਤੋਂ ਬਾਅਦ, ਰੂਬੀਓ ਦਾ ਇਹ ਦੌਰਾ ਆਰਥਿਕ ਅਤੇ ਰਣਨੀਤਕ ਸਬੰਧਾਂ ਨੂੰ ਮੁੜ ਪਟੜੀ 'ਤੇ ਲਿਆਉਣ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

'OTT ਪਲੇਟਫਾਰਮਾਂ 'ਤੇ ਕੰਟੈਂਟ ਦਿਖਾਉਣ ਦੇ ਨਿਯਮਾਂ 'ਤੇ ਸਖ਼ਤੀ ਕਰਨ ਦੀ ਲੋੜ' ; ਮੋਹਨ ਭਾਗਵਤ

'OTT ਪਲੇਟਫਾਰਮਾਂ 'ਤੇ ਕੰਟੈਂਟ ਦਿਖਾਉਣ ਦੇ ਨਿਯਮਾਂ 'ਤੇ ਸਖ਼ਤੀ ਕਰਨ ਦੀ ਲੋੜ' ; ਮੋਹਨ ਭਾਗਵਤ

ਭਾਰਤ ਨੇ ਜੰਮੂ-ਕਸ਼ਮੀਰ 'ਤੇ OIC ਦੇ ਮਤੇ ਦੀ ਕੀਤੀ ਸਖ਼ਤ ਨਿੰਦਾ

ਭਾਰਤ ਨੇ ਜੰਮੂ-ਕਸ਼ਮੀਰ 'ਤੇ OIC ਦੇ ਮਤੇ ਦੀ ਕੀਤੀ ਸਖ਼ਤ ਨਿੰਦਾ

UPElections2027: 26 ਨਵੰਬਰ ਨੂੰ ਜਾਰੀ ਹੋਵੇਗਾ ਸਮਾਜਵਾਦੀ ਪਾਰਟੀ ਦਾ ਚੋਣ ਮੈਨੀਫੈਸਟੋ: ਅਖਿਲੇਸ਼ ਯਾਦਵ

UPElections2027: 26 ਨਵੰਬਰ ਨੂੰ ਜਾਰੀ ਹੋਵੇਗਾ ਸਮਾਜਵਾਦੀ ਪਾਰਟੀ ਦਾ ਚੋਣ ਮੈਨੀਫੈਸਟੋ: ਅਖਿਲੇਸ਼ ਯਾਦਵ

ਸਰਦੀਆਂ ਤੋਂ ਪਹਿਲਾਂ 'ਗੈਸ ਚੈਂਬਰ' ਬਣੀ ਦਿੱਲੀ, 72 ਘੰਟਿਆਂ 'ਚ ਦੁੱਗਣਾ ਹੋਇਆ AQI, ਜਾਣੋ ਵਜ੍ਹਾ

ਸਰਦੀਆਂ ਤੋਂ ਪਹਿਲਾਂ 'ਗੈਸ ਚੈਂਬਰ' ਬਣੀ ਦਿੱਲੀ, 72 ਘੰਟਿਆਂ 'ਚ ਦੁੱਗਣਾ ਹੋਇਆ AQI, ਜਾਣੋ ਵਜ੍ਹਾ

ਵੋਟਰ ਸੂਚੀ ’ਚ ਨਾਂ ਸ਼ਾਮਲ ਕਰਵਾਉਣ ਲਈ ਫਾਰਮ 6 ਦਾਖਲ ਕਰ ਸਕਦੈ ਵੋਟਰ, ਚੋਣ ਕਮਿਸ਼ਨ ਦਾ ਅਹਿਮ ਬਿਆਨ

ਵੋਟਰ ਸੂਚੀ ’ਚ ਨਾਂ ਸ਼ਾਮਲ ਕਰਵਾਉਣ ਲਈ ਫਾਰਮ 6 ਦਾਖਲ ਕਰ ਸਕਦੈ ਵੋਟਰ, ਚੋਣ ਕਮਿਸ਼ਨ ਦਾ ਅਹਿਮ ਬਿਆਨ

ਦਿੱਲੀ-NCR ਸਮੇਤ ਦੇਸ਼ ਦੇ ਮੁੱਖ ਖੇਤਰਾਂ ’ਚ ਲਾਗੂ ਹੋਣਗੇ ਨਵੇਂ ਸੁਰੱਖਿਆ ਪ੍ਰਬੰਧ

ਦਿੱਲੀ-NCR ਸਮੇਤ ਦੇਸ਼ ਦੇ ਮੁੱਖ ਖੇਤਰਾਂ ’ਚ ਲਾਗੂ ਹੋਣਗੇ ਨਵੇਂ ਸੁਰੱਖਿਆ ਪ੍ਰਬੰਧ

ਜੰਮੂ-ਕਸ਼ਮੀਰ ਜਾਣ ਵਾਲੀ ਬੱਸ 'ਤੇ ਪੱਥਰਬਾਜ਼ੀ ਮਾਮਲੇ 'ਚ ਹਰਿਆਣਾ ਸਰਕਾਰ ਕਰੇਗੀ ਕਾਰਵਾਈ: ਉਮਰ ਅਬਦੁੱਲਾ

ਤਾਜਿਕਿਸਤਾਨ 'ਚ SCO ਬੈਠਕ: ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਭਾਰਤ ਦੀ ਨੁਮਾਇੰਦਗੀ

ਤਾਜਿਕਿਸਤਾਨ 'ਚ SCO ਬੈਠਕ: ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਭਾਰਤ ਦੀ ਨੁਮਾਇੰਦਗੀ

ਪੂਰਾ ਦੇਸ਼ ਜਾਣਦਾ ਹੈ CEC ਗਿਆਨੇਸ਼ ਕੁਮਾਰ ਵੋਟ ਚੋਰੀ ਕਰਦੇ ਹਨ : ਰਾਹੁਲ ਗਾਂਧੀ

ਪੂਰਾ ਦੇਸ਼ ਜਾਣਦਾ ਹੈ CEC ਗਿਆਨੇਸ਼ ਕੁਮਾਰ ਵੋਟ ਚੋਰੀ ਕਰਦੇ ਹਨ : ਰਾਹੁਲ ਗਾਂਧੀ