Sunday, April 12, 2026
BREAKING
ਦਿਲਪ੍ਰੀਤ ਢਿੱਲੋਂ ਨੇ ਮਹਿੰਦਰਾ BE 6 ਲਈ ਲਾਂਚ ਕੀਤਾ ਧਮਾਕੇਦਾਰ ਐਂਥਮ, ਪ੍ਰੈੱਸ ਕਾਨਫਰੰਸ ‘ਚ ਛਾਇਆ ਜਲਵਾ ਪੰਜਾਬ ਦੇ ਹਰ ਨਾਗਰਿਕ ਲਈ ਸਿਹਤ ਸੇਵਾਵਾਂ; ‘ਸਿਹਤ ਕਾਰਡ’ ਲਈ ਉਮਰ, ਲਿੰਗ ਜਾਂ ਆਮਦਨ ਦੀ ਕੋਈ ਪਾਬੰਦੀ ਨਹੀਂ : ਡਾ. ਬਲਬੀਰ ਸਿੰਘ ਮਾਨ ਸਰਕਾਰ ਦਾ ਵੱਡਾ ਫ਼ੈਸਲਾ; ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ ਲਈ ਸੰਚਾਰ ਦੀਆਂ ਰੁਕਾਵਟਾਂ ਹੋਣਗੀਆਂ ਦੂਰ ਗੈਂਗਸਟਰਾਂ 'ਤੇ ਵਾਰ ਦਾ 80ਵਾਂ ਦਿਨ: ਪੰਜਾਬ ਪੁਲਿਸ ਵੱਲੋਂ 449 ਥਾਵਾਂ 'ਤੇ ਛਾਪੇਮਾਰੀ; 262 ਗ੍ਰਿਫ਼ਤਾਰ ਨਵੀਂ ਉਦਯੋਗਿਕ ਨੀਤੀ 2026 ਨਾਲ ਉਦਯੋਗਾਂ ਨੂੰ ਵੱਡੀ ਰਾਹਤ ਮਿਲੇਗੀ – ਮੰਤਰੀ ਸੰਜੀਵ ਅਰੋੜਾ ਕਿਸਾਨਾਂ ਲਈ ਵੱਡੀ ਰਾਹਤ; ਪੰਜਾਬ ਵਿੱਚ ਭਾਰਤੀ ਖੁਰਾਕ ਨਿਗਮ ਦੇ ਗੋਦਾਮਾਂ ਵਿੱਚ ਪਏ 155 ਲੱਖ ਮੀਟ੍ਰਿਕ ਟਨ ਚੌਲ ਅਤੇ ਕਣਕ ਦੇ ਸਟਾਕ ਦੀ ਲਿਫਟਿੰਗ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦੀ ਕਚਹਿਰੀ ਵਿੱਚ ਹਾਰ ਚੁੱਕਿਆ ਅਕਾਲੀ ਦਲ ਹੁਣ ਪਰਮਾਤਮਾ ਦੀ ਕਚਹਿਰੀ ਵਿੱਚ ਵੀ ਹਾਰੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਦੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਯਤਨਾਂ ਨੂੰ ਪਿਆ ਬੂਰ: ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਆਈ 94 ਫੀਸਦੀ ਕਮੀ ਸਦਕਾ ਮਿਲਿਆ ਕੌਮੀ ਪੱਧਰ ਦਾ ਪੁਰਸਕਾਰ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ

ਰਾਸ਼ਟਰੀ

ਭਾਰਤ ਉੱਚ ਵਿਕਾਸ ਤੇ ਘੱਟ ਮਹਿੰਗਾਈ ਦਾ ਮਾਡਲ : ਮੋਦੀ

07 ਦਸੰਬਰ, 2025 08:53 PM

ਨਵੀਂ ਦਿੱਲੀ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ  ਕਿਹਾ  ਹੈ ਕਿ ਭਾਰਤ ਉੱਚ ਵਿਕਾਸ ਤੇ ਘੱਟ ਮਹਿੰਗਾਈ ਦਾ ਮਾਡਲ ਹੈ। ਉਨ੍ਹਾਂ ਸ਼ਨੀਵਾਰ ਇੱਥੇ ਕਿਹਾ ਕਿ ਇਸ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਦੇਸ਼ ਦੀ 8.2 ਫੀਸਦੀ ਦੀ ਜੀ. ਡੀ. ਪੀ. ਦੀ ਵਿਕਾਸ ਦਰ ਦਰਸਾਉਂਦੀ ਹੈ ਕਿ ਭਾਰਤ ਵਿਸ਼ਵ ਅਰਥਵਿਵਸਥਾ ਦਾ ਵਿਕਾਸ ਇੰਜਣ ਬਣ ਰਿਹਾ ਹੈ। ਭਾਰਤ ਦਾ  ਭਰੋਸਾ ਬਸਤੀਵਾਦੀ ਮਾਨਸਿਕਤਾ ਕਾਰਨ ਹਿੱਲ ਗਿਆ ਸੀ ਪਰ ਹੁਣ ਅਸੀਂ ਇਸ ਤੋਂ ਅੱਗੇ ਵਧ ਰਹੇ ਹਾਂ। ਉਨ੍ਹਾਂ ਕਿਹਾ ਕਿ ਭਾਰਤ ’ਚ ਹੋ ਰਹੀਆਂ ਤਬਦੀਲੀਆਂ ਸਿਰਫ਼ ਸੰਭਾਵਨਾਵਾਂ ਬਾਰੇ ਨਹੀਂ ਹਨ, ਸਗੋਂ ਸੋਚ ਤੇ ਦਿਸ਼ਾ ਬਦਲਣ ਦੀ ਕਹਾਣੀ ਵੀ ਹਨ। ਅਸੀਂ ਇਕ ਅਜਿਹੇ ਮੋੜ ’ਤੇ ਖੜ੍ਹੇ ਹਾਂ ਜਿੱਥੇ 21ਵੀਂ ਸਦੀ ਦਾ ਇੱਕ ਚੌਥਾਈ ਹਿੱਸਾ ਬੀਤ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਦੁਨੀਆਂ ਨੇ ਬਹੁਤ ਸਾਰੇ ਉਤਰਾਅ-ਚੜ੍ਹਾਅ ਵੇਖੇ ਹਨ। ਵਿੱਤੀ ਸੰਕਟ, ਵਿਸ਼ਵ ਮਹਾਂਮਾਰੀ, ਤਕਨੀਕੀ ਰੁਕਾਵਟਾਂ ਤੇ ਜੰਗਾਂ ਅਸੀਂ ਵੇਖ ਰਹੇ ਹਾਂ। ਇਹ ਹਾਲਾਤ  ਕਿਸੇ ਨਾ ਕਿਸੇ ਰੂਪ ’ਚ ਦੁਨੀਆ ਲਈ ਚੁਣੌਤੀਆਂ ਖੜ੍ਹੀਆਂ ਕਰਦੇ ਰਹਿੰਦੇ ਹਨ। ਦੁਨੀਆ  ਗੈਰਯਕੀਨੀ ਆਂ ਨਾਲ ਭਰੀ ਹੋਈ ਹੈ ਪਰ ਭਾਰਤ ਨੂੰ ਇੱਕ ਵੱਖਰੇ ਵਰਗ ’ਚ ਦੇਖਿਆ ਜਾ ਰਿਹਾ ਹੈ।

ਮੋਦੀ ਨੇ ਕਿਹਾ ਕਿ ਜਦੋਂ ਆਰਥਿਕ ਮੰਦੀ ਦੀ ਗੱਲ ਹੁੰਦੀ ਹੈ ਤਾਂ ਭਾਰਤ ਵਿਕਾਸ ਦੀ ਕਹਾਣੀ ਲਿਖਦਾ ਹੈ। ਜਦੋਂ ਦੁਨੀਆ ’ਚ ਭਰੋਸੇ  ਦੀ ਘਾਟ ਹੁੰਦੀ ਹੈ ਤਾਂ ਭਾਰਤ ਭਰੋਸੇ ਦਾ ਥੰਮ੍ਹ ਬਣ  ਜਾਂਦਾ  ਹੈ। ਜਦੋਂ ਦੁਨੀਆ ਟੁਟਦੀ ਹੈ ਤਾਂ ਭਾਰਤ ਇਕ ਪੁਲ ਵਜੋਂ ਕੰਮ ਕਰਦਾ ਹੈ। ਦੂਜੀ ਤਿਮਾਹੀ ’ਚ ਭਾਰਤ ਦੀ ਕੁੱਲ ਘਰੇਲੂ ਉਤਪਾਦ ਦੀ 8 ਫੀਸਦੀ  ਤੋਂ ਵੱਧ ਵਿਕਾਸ ਦਰ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ  ਕਿ ਇਹ ਸਾਡੀ  ਰਫਤਾਰ ਦਾ ਪ੍ਰਤੀਕ ਹੈ।

ਭਾਰਤ ਵਿਸ਼ਵਿਵਆਪੀ ਅਰਥਵਿਵਸਥਾ ਦਾ ਵਿਕਾਸ ਇੰਜਣ ਬਣ ਰਿਹੈ
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਿਰਫ਼ ਇਕ  ਗਿਣਤੀ  ਨਹੀਂ ਸਗੋਂ ਇਕ ਮਜ਼ਬੂਤ ਆਰਥਿਕ ਸੰਕੇਤ ਹੈ। ਇਹ ਅਜਿਹਾ ਸੰਦੇਸ਼ ਹੈ ਕਿ ਭਾਰਤ ਵਿਸ਼ਵਵਿਆਪੀ ਅਰਥਵਿਵਸਥਾ ਦਾ ਵਿਕਾਸ ਇੰਜਣ ਬਣ ਰਿਹਾ ਹੈ। ਵਿਸ਼ਵ ਵਿਕਾਸ ਦਰ ਲਗਭਗ 3 ਫੀਸਦੀ ਹੈ, ਜਦੋਂ ਕਿ ਜੀ-7 ਅਰਥਵਿਵਸਥਾਵਾਂ ਲਗਭਗ 1.5 ਫੀਸਦੀ ਦੀ ਔਸਤ ਦਰ ਨਾਲ ਵਧ ਰਹੀਆਂ ਹਨ। ਅਜਿਹੇ ਸਮੇਂ ’ਚ ਭਾਰਤ ਉੱਚ ਵਿਕਾਸ ਤੇ ਘੱਟ ਮਹਿੰਗਾਈ ਦਾ ਇੱਕ ਮਾਡਲ ਹੈ।
ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਲੋਕ ਖਾਸ ਕਰ ਕੇ ਸਾਡੇ ਦੇਸ਼ ਦੇ ਅਰਥਸ਼ਾਸਤਰੀ, ਉੱਚ ਮਹਿੰਗਾਈ ਬਾਰੇ ਚਿੰਤਾ ਪ੍ਰਗਟ ਕਰਦੇ ਸਨ ਪਰ ਉਹੀ ਲੋਕ ਹੁਣ ਮਹਿੰਗਾਈ ਦੇ ਘਟਣ ਬਾਰੇ ਗੱਲ ਕਰਦੇ ਹਨ। ਭਾਰਤ ਦੀਆਂ ਪ੍ਰਾਪਤੀਆਂ ਸਾਧਾਰਨ ਨਹੀਂ ਹਨ, ਇਹ ਗਿਣਤੀਆਂ ਦੀ ਗੱਲ ਨਹੀਂ ਹੈ, ਸਗੋਂ ਪਿਛਲੇ ਦਹਾਕੇ ’ਚ ਹੋਈਆਂ ਬੁਨਿਆਦੀ  ਤਬਦੀਲੀਆਂ ਹਨ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਮਥੁਰਾ ਕਿਸ਼ਤੀ ਹਾਦਸਾ : PM ਮੋਦੀ ਨੇ ਪੀੜਤ ਪਰਿਵਾਰਾਂ ਨਾਲ ਪ੍ਰਗਟਾਈ ਹਮਦਰਦੀ

ਮਥੁਰਾ ਕਿਸ਼ਤੀ ਹਾਦਸਾ : PM ਮੋਦੀ ਨੇ ਪੀੜਤ ਪਰਿਵਾਰਾਂ ਨਾਲ ਪ੍ਰਗਟਾਈ ਹਮਦਰਦੀ

ਵੱਡਾ ਹਾਦਸਾ : ਪੰਜਾਬ ਦੇ ਸ਼ਰਧਾਲੂਆਂ ਦੀ ਵ੍ਰਿੰਦਾਵਨ 'ਚ ਪਲਟੀ ਕਿਸ਼ਤੀ, 9 ਦੀ ਮੌਤ ; ਕਈ ਲਾਪਤਾ

ਵੱਡਾ ਹਾਦਸਾ : ਪੰਜਾਬ ਦੇ ਸ਼ਰਧਾਲੂਆਂ ਦੀ ਵ੍ਰਿੰਦਾਵਨ 'ਚ ਪਲਟੀ ਕਿਸ਼ਤੀ, 9 ਦੀ ਮੌਤ ; ਕਈ ਲਾਪਤਾ

ਤੇਲੰਗਾਨਾ 'ਚ ਮਾਓਵਾਦੀ ਕਮਾਂਡਰ ਸਣੇ 42 ਮਾਓਵਾਦੀਆਂ ਨੇ ਹਥਿਆਰਾਂ ਨਾਲ ਕੀਤਾ ਆਤਮ-ਸਮਰਪਣ

ਤੇਲੰਗਾਨਾ 'ਚ ਮਾਓਵਾਦੀ ਕਮਾਂਡਰ ਸਣੇ 42 ਮਾਓਵਾਦੀਆਂ ਨੇ ਹਥਿਆਰਾਂ ਨਾਲ ਕੀਤਾ ਆਤਮ-ਸਮਰਪਣ

ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ ਨੇ ਦਿੱਤਾ ਅਸਤੀਫ਼ਾ

ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ ਨੇ ਦਿੱਤਾ ਅਸਤੀਫ਼ਾ

PM ਮੋਦੀ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣ 'ਤੇ ਨਿਤੀਸ਼ ਕੁਮਾਰ ਨੂੰ ਦਿੱਤੀ ਵਧਾਈ

PM ਮੋਦੀ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣ 'ਤੇ ਨਿਤੀਸ਼ ਕੁਮਾਰ ਨੂੰ ਦਿੱਤੀ ਵਧਾਈ

ਭਾਜਪਾ ਸੱਤਾ 'ਚ ਆਈ ਤਾਂ 6 ਮਹੀਨਿਆਂ ਅੰਦਰ ਲਾਗੂ ਕੀਤੀ ਜਾਵੇਗੀ UCC : ਅਮਿਤ ਸ਼ਾਹ

ਭਾਜਪਾ ਸੱਤਾ 'ਚ ਆਈ ਤਾਂ 6 ਮਹੀਨਿਆਂ ਅੰਦਰ ਲਾਗੂ ਕੀਤੀ ਜਾਵੇਗੀ UCC : ਅਮਿਤ ਸ਼ਾਹ

ਜੈਰਾਮ ਰਮੇਸ਼ ਨੇ ਕੇਂਦਰ ਸਰਕਾਰ ਨੂੰ ਘੇਰਿਆ, ਵਿਦੇਸ਼ ਨੀਤੀ 'ਤੇ ਖੜ੍ਹੇ ਕੀਤੇ ਵੱਡੇ ਸਵਾਲ

ਜੈਰਾਮ ਰਮੇਸ਼ ਨੇ ਕੇਂਦਰ ਸਰਕਾਰ ਨੂੰ ਘੇਰਿਆ, ਵਿਦੇਸ਼ ਨੀਤੀ 'ਤੇ ਖੜ੍ਹੇ ਕੀਤੇ ਵੱਡੇ ਸਵਾਲ

ਬਿਹਾਰ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਸ ਨੂੰ ਪਈਆਂ ਭਾਜੜਾਂ

ਬਿਹਾਰ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਸ ਨੂੰ ਪਈਆਂ ਭਾਜੜਾਂ

ਬੰਗਾਲ ਚੋਣਾਂ ਲਈ ਭਾਜਪਾ ਦਾ 'ਮੈਨੀਫੈਸਟੋ' ਜਾਰੀ, ਔਰਤਾਂ ਤੇ ਬੇਰੁਜ਼ਗਾਰਾਂ ਨੂੰ 3000 ਰੁਪਏ ਮਹੀਨਾ ਦੇਣ ਦਾ ਵਾਅਦਾ

ਬੰਗਾਲ ਚੋਣਾਂ ਲਈ ਭਾਜਪਾ ਦਾ 'ਮੈਨੀਫੈਸਟੋ' ਜਾਰੀ, ਔਰਤਾਂ ਤੇ ਬੇਰੁਜ਼ਗਾਰਾਂ ਨੂੰ 3000 ਰੁਪਏ ਮਹੀਨਾ ਦੇਣ ਦਾ ਵਾਅਦਾ

ਹਰੀਵੰਸ਼ ਮੁੜ ਬਣੇ ਰਾਜ ਸਭਾ ਸੰਸਦ ਮੈਂਬਰ, ਰਾਸ਼ਟਰਪਤੀ ਨੇ ਕੀਤਾ ਨਾਮਜ਼ਦ

ਹਰੀਵੰਸ਼ ਮੁੜ ਬਣੇ ਰਾਜ ਸਭਾ ਸੰਸਦ ਮੈਂਬਰ, ਰਾਸ਼ਟਰਪਤੀ ਨੇ ਕੀਤਾ ਨਾਮਜ਼ਦ