Wednesday, June 10, 2026
BREAKING
ਭਗਵੰਤ ਮਾਨ ਸਰਕਾਰ ਕਰਮਚਾਰੀਆਂ, ਮਜ਼ਦੂਰਾਂ ਅਤੇ ਹਾਸ਼ੀਏ 'ਤੇ ਮੌਜੂਦ ਭਾਈਚਾਰਿਆਂ ਦੀ ਭਲਾਈ ਲਈ ਵਚਨਬੱਧ; ਕਿਸੇ ਵੀ ਚਿੰਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ: ਹਰਪਾਲ ਸਿੰਘ ਚੀਮਾ ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀ ਕੈਡਿਟ ਦੀਕਸ਼ਾ ਸ਼ਰਮਾ ਦੀ ਇੰਡੀਅਨ ਨੇਵਲ ਅਕੈਡਮੀ ਵਿੱਚ ਪ੍ਰੀ-ਕਮਿਸ਼ਨ ਸਿਖਲਾਈ ਲਈ ਚੋਣ ਯੁੱਧ ਨਸ਼ਿਆਂ ਵਿਰੁੱਧ: ਨਸ਼ਾ ਤਸਕਰੀ ਦੇ ਵਿੱਤੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਲਈ ਗੈਰ-ਕਾਨੂੰਨੀ ਹਵਾਲਾ ਸੰਚਾਲਕਾਂ ਵਿਰੁੱਧ 3-ਰੋਜ਼ਾ ਸੂਬਾ ਪੱਧਰੀ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਪੰਜਾਬ ਦੇ ਸਪੀਕਰ ਵੱਲੋਂ ਨਾਗਰਿਕਾਂ ਨੂੰ 10 ਲੱਖ ਰੁਪਏ ਦੀ ਮੁਫ਼ਤ ਸਿਹਤ ਸੰਭਾਲ ਦਾ ਲਾਭ ਲੈਣ ਅਤੇ ਤੰਦਰੁਸਤ ਰਹਿਣ ਦੀ ਅਪੀਲ ਛੱਤਬੀਰ ਚਿੜੀਆਘਰ ਸਕੂਲ ਕਲੱਬ ਵਿੱਚ ਚਾਰ ਸਾਲਾਂ ਦੌਰਾਨ 4,850 ਸਕੂਲ ਹੋਏ ਰਜਿਸਟਰ, 4.2 ਲੱਖ ਤੋਂ ਵੱਧ ਵਿਦਿਆਰਥੀ ਨੇ ਲਿਆ ਹਿੱਸਾ ਹਰਦੀਪ ਸਿੰਘ ਮੁੰਡੀਆਂ ਨੇ 48 ਜ਼ਿਲ੍ਹਾ ਸਿਸਟਮ ਮੈਨੇਜਰਾਂ ਅਤੇ ਸਹਾਇਕ ਸਿਸਟਮ ਮੈਨੇਜਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਪੰਜਾਬ ਪੁਲਿਸ ਦੇ 'ਸਟੂਡੈਂਟ ਪੁਲਿਸ ਕੈਡੇਟ' ਪ੍ਰੋਗਰਾਮ ਨੂੰ ਮਿਲਿਆ ਵੱਡਾ ਹੁੰਗਾਰਾ; ਪੰਜਾਬ ਭਰ ਦੇ 280 ਸਕੂਲਾਂ ਦੇ ਲਗਭਗ 11,200 ਵਿਦਿਆਰਥੀ ਲੈ ਰਹੇ ਹਨ ਲਾਭ ਵਿਸ਼ਵ ਫੈਟੀ ਲਿਵਰ ਦਿਵਸ 2026: ਫੈਟੀ ਲਿਵਰ ਰੋਗ ਲਿਵਰ ਦੀ ਸਿਹਤ ਲਈ ਵੱਡੀ ਚੁਣੌਤੀ ਬਣਿਆ; ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨਾਲ ਸਮੇਂ ਸਿਰ ਜਾਂਚ ਅਤੇ ਇਲਾਜ ਨੂੰ ਮਿਲ ਰਿਹਾ ਬਲ ਮਾਨ ਸਰਕਾਰ ਵੱਲੋਂ ਪਟਿਆਲਾ ਵਿੱਚ ਹਾਈਬ੍ਰਿਡ ਸਫ਼ਾਈ ਮਾਡਲ ਦਾ ਆਗ਼ਾਜ਼; ਪਟਿਆਲਾ ਨੂੰ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਮਿੱਥਿਆ 30 ਦਿਨਾਂ ਦਾ ਟੀਚਾ ਬਜ਼ੁਰਗ ਮਾਂ ਦੀ ਪੁਕਾਰ 'ਤੇ ਤੁਰੰਤ ਐਕਸ਼ਨ; ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਮਿਲਿਆ ਇਨਸਾਫ਼

ਹਰਿਆਣਾ

ਭਾਜਪਾ ਲਈ ਸੱਤਾ ਸੇਵਾ ਦਾ ਮਾਧਿਅਮ, ਨਾ ਕਿ ਸੱਤਾ ਦਾ ਆਨੰਦ ਮਾਣਨ ਦਾ ਜ਼ਰੀਆ : CM ਸੈਣੀ

08 ਜੂਨ, 2026 06:13 PM

ਨਾਰਨੌਲ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੋਮਵਾਰ ਨੂੰ ਇੱਥੇ ਪਾਰਟੀ ਦੇ ਨਵੇਂ ਬਣੇ ਜ਼ਿਲ੍ਹਾ ਦਫ਼ਤਰ 'ਨਮੋ ਕਮਲ' ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਸੱਤਾ ਭਾਜਪਾ ਲਈ ਅਧਿਕਾਰ ਦਾ ਆਨੰਦ ਮਾਣਨ ਦਾ ਸਾਧਨ ਨਹੀਂ ਹੈ, ਸਗੋਂ ਲੋਕਾਂ ਦੀ ਸੇਵਾ ਕਰਨ ਦਾ ਮਾਧਿਅਮ ਹੈ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਪਾਰਟੀ ਦਾ ਝੰਡਾ ਲਹਿਰਾਇਆ ਅਤੇ ਹਵਨ 'ਚ ਹਿੱਸਾ ਲਿਆ। ਇਸ ਸਮਾਗਮ ਦੀ ਪ੍ਰਧਾਨਗੀ ਹਰਿਆਣਾ ਭਾਜਪਾ ਪ੍ਰਧਾਨ ਡਾ. ਅਰਚਨਾ ਗੁਪਤਾ ਨੇ ਕੀਤੀ। ਸੈਣੀ ਨੇ ਆਪਣੇ ਸੰਬੋਧਨ 'ਚ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੌਜੂਦਾ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਅਧੀਨ ਰਾਜ ਦੇ ਦੱਖਣੀ ਖੇਤਰ ਵਲੋਂ ਝੇਲੇ ਗਏ ਭੇਦਭਾਵ ਨੂੰ ਖ਼ਤਮ ਕਰਨ ਦਿੱਤਾ ਹੈ ਅਤੇ 'ਹਰਿਆਣਾ, ਇਕ, ਹਰਿਆਣਵੀ ਇਕ' ਦੇ ਦ੍ਰਿਸ਼ਟੀਕੋਣ ਨੂੰ ਹਕੀਕਤ 'ਚ ਬਦਲਦੇ ਹੋਏ ਪੂਰੇ ਸੂਬੇ 'ਚ ਸੰਤੁਲਿਤ ਵਿਕਾਸ ਯਕੀਨੀ ਕੀਤਾ ਹੈ। ਮਹਾਰਿਸ਼ੀ ਚਯਵਨ ਦੀ ਪਵਿੱਤਰ ਧਰਤੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਸੈਣੀ ਨੇ ਕਿਹਾ ਕਿ ਇਸ ਖੇਤਰ 'ਚ ਦੇਸ਼ ਭਗਤੀ ਅਤੇ ਬਲੀਦਾਨ ਦੀ ਵਿਰਾਸਤ ਹੈ, ਜਿਸ ਨੇ ਰਾਸ਼ਟਰ ਦੀ ਰੱਖਿਆ 'ਚ ਸਰਵਉੱਚ ਬਲੀਦਾਨ ਦੇਣ ਵਾਲੇ ਬਹਾਦਰ ਪੁੱਤਾਂ ਨੂੰ ਜਨਮ ਦਿੱਤਾ।

 

ਮਹੇਂਦਰਗੜ੍ਹ ਜ਼ਿਲ੍ਹੇ ਦੇ ਵਿਕਾਸ 'ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਕਿਹਾ ਕਿ ਨਾਰਨੌਲ ਅਤੇ ਨੇੜੇ-ਤੇੜੇ ਦੇ ਖੇਤਰਾਂ 'ਚ ਸੜਕ ਸੰਪਰਕ ਨੂੰ ਕਾਫ਼ੀ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਖੇਤਰ 'ਚ ਕਈ ਮਹੱਤਵਪੂਰਨ ਪ੍ਰਾਜੈਕਟ ਨਿਰਮਾਣ ਅਧੀਨ ਹਨ ਅਤੇ ਇਨ੍ਹਾਂ 'ਚ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇ ਮੌਕੇ ਪੈਦਾ ਹੋਣ ਦੀ ਉਮੀਦ ਹੈ। ਸੈਣੀ ਨੇ ਖੇਤਰ 'ਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਾਣੀ ਦੇ ਸੰਕਟ ਦੀ ਸਮੱਸਿਆ ਦੇ ਹੱਲ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਯਕੀਨੀ ਕਰਨ ਲਈ ਕੰਮ ਕੀਤਾ ਹੈ ਕਿ ਨਹਿਰ ਦਾ ਪਾਣੀ ਅੰਤਿਮ ਛੋਰ ਦੇ ਖੇਤਰਾਂ ਤੱਕ ਵੀ ਪਹੁੰਚੇ, ਜਿਸ ਨਾਲ ਸਾਲਾਂ ਤੋਂ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੇ ਨਿਵਾਸੀਆਂ ਨੂੰ ਰਾਹਤ ਮਿਲੇ। ਮਹੇਂਦਰਗੜ੍ਹ ਜ਼ਿਲ੍ਹੇ 'ਚ ਨਵੇਂ ਜ਼ਿਲ੍ਹਾ ਦਫ਼ਤਰ ਦੀ ਸਥਾਪਨਾ ਦਾ ਭਾਜਪਾ ਵਰਕਰਾਂ ਨੂੰ ਵਧਾਈ ਦਿੰਦੇ ਹੋਏ ਸੈਣੀ ਨੇ ਕਿਹਾ ਕਿ ਸੰਗਠਨਾਤਮਕ ਕੇਂਦਰ ਦਾ ਉਦਘਾਟਨ ਮਾਣ ਅਤੇ ਸੰਤੋਸ਼ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤਕ ਦਲਾਂ ਦੇ ਦਫ਼ਤਰ ਸਿਰਫ਼ ਇੱਟ, ਸੀਮੈਂਟ ਅਤੇ ਗਾਰੇ ਨਾਲ ਬਣੀਆਂ ਇਮਾਰਤਾਂ ਨਹੀਂ ਹਨ ਸਗੋਂ ਸੰਗਠਨਾਤਮਕ ਸ਼ਕਤੀ, ਵਿਚਾਰਧਾਰਾ ਅਤੇ ਊਰਜਾ ਦਾ ਕੇਂਦਰ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ਲਈ ਪਾਰਟੀ ਦਫ਼ਤਰ ਸੰਗਠਨ ਅਤੇ ਸੇਵਾ ਦਾ ਮੰਦਰ ਹੈ, ਜਿੱਥੋਂ ਰਾਸ਼ਟਰ ਦੀ ਸੇਵਾ ਕਰਨ ਦਾ ਸੰਕਲਪ ਮਜ਼ਬੂਤ ਹੁੰਦਾ ਹੈ ਅਤੇ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵਿਕਾਸ ਅਤੇ ਕਲਿਆਣਕਾਰੀ ਯੋਜਨਾਵਾਂ ਸਮਾਜ ਦੇ ਅੰਤਿਮ ਵਿਅਕਤੀ ਤੱਕ ਪਹੁੰਚੇ।

Have something to say? Post your comment

ਅਤੇ ਹਰਿਆਣਾ ਖਬਰਾਂ

PM ਮੋਦੀ ਦੀ ਅਗਵਾਈ ਹੇਠ ਭਾਰਤ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਗਿਆ: CM ਸੈਣੀ

PM ਮੋਦੀ ਦੀ ਅਗਵਾਈ ਹੇਠ ਭਾਰਤ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਗਿਆ: CM ਸੈਣੀ

ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਦਿੱਤਾ ਅਸਤੀਫ਼ਾ

ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਦਿੱਤਾ ਅਸਤੀਫ਼ਾ

ਰੋਹਤਕ ਅਗਨੀਕਾਂਡ: CM ਸੈਣੀ ਨੇ ਪ੍ਰਗਟਾਇਆ ਦੁੱਖ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣਗੇ 10-10 ਲੱਖ ਰੁਪਏ

ਰੋਹਤਕ ਅਗਨੀਕਾਂਡ: CM ਸੈਣੀ ਨੇ ਪ੍ਰਗਟਾਇਆ ਦੁੱਖ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣਗੇ 10-10 ਲੱਖ ਰੁਪਏ

'ਕਾਕਰੋਚ ਨੂੰ ਛੋਟਾ ਬੱਚਾ ਵੀ ਕੁਚਲ ਦਿੰਦੈ...', CJP ਨੂੰ ਲੈ ਕੇ ਅੰਬਾਲਾ 'ਚ ਬੋਲੇ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ

'ਕਾਕਰੋਚ ਨੂੰ ਛੋਟਾ ਬੱਚਾ ਵੀ ਕੁਚਲ ਦਿੰਦੈ...', CJP ਨੂੰ ਲੈ ਕੇ ਅੰਬਾਲਾ 'ਚ ਬੋਲੇ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ

42 ਇੰਸਪੈਕਟਰਾਂ ਦੇ ਟਰਾਂਸਫਰ ! ਹਰਿਆਣਾ ਪੁਲਸ ਵਿਭਾਗ 'ਚ ਵੱਡੇ ਪੱਧਰ 'ਤੇ ਤਬਾਦਲੇ

42 ਇੰਸਪੈਕਟਰਾਂ ਦੇ ਟਰਾਂਸਫਰ ! ਹਰਿਆਣਾ ਪੁਲਸ ਵਿਭਾਗ 'ਚ ਵੱਡੇ ਪੱਧਰ 'ਤੇ ਤਬਾਦਲੇ

ਕੈਪਟਨ ਦੀ ਕਾਂਗਰਸ 'ਚ ਵਾਪਸੀ ਨੂੰ ਲੈ ਕੇ ਸਾਬਕਾ CM ਭੁਪਿੰਦਰ ਹੁੱਡਾ ਦਾ ਵੱਡਾ ਬਿਆਨ

ਕੈਪਟਨ ਦੀ ਕਾਂਗਰਸ 'ਚ ਵਾਪਸੀ ਨੂੰ ਲੈ ਕੇ ਸਾਬਕਾ CM ਭੁਪਿੰਦਰ ਹੁੱਡਾ ਦਾ ਵੱਡਾ ਬਿਆਨ

13 ਜੂਨ ਨੂੰ ਅਨਾਜ ਮੰਡੀ ਵਿਖੇ CM ਨਾਇਬ ਸੈਣੀ ਕਰਨਗੇ ਵਿਸ਼ਾਲ ਜਨਤਕ ਮੀਟਿੰਗ

13 ਜੂਨ ਨੂੰ ਅਨਾਜ ਮੰਡੀ ਵਿਖੇ CM ਨਾਇਬ ਸੈਣੀ ਕਰਨਗੇ ਵਿਸ਼ਾਲ ਜਨਤਕ ਮੀਟਿੰਗ

31 ਅਗਸਤ ਤੋਂ ਲੱਗਣੇ ਸ਼ੁਰੂ ਹੋਣਗੇ ਸਮਾਰਟ ਮੀਟਰ ! ਹਰਿਆਣਾ ਲਈ ਹੋ ਗਿਆ ਵੱਡਾ ਐਲਾਨ

31 ਅਗਸਤ ਤੋਂ ਲੱਗਣੇ ਸ਼ੁਰੂ ਹੋਣਗੇ ਸਮਾਰਟ ਮੀਟਰ ! ਹਰਿਆਣਾ ਲਈ ਹੋ ਗਿਆ ਵੱਡਾ ਐਲਾਨ

ਹਰਿਆਣਾ 'ਚ ਹੁਣ ਨਹੀਂ ਹੋਵੇਗੀ ਇਹ ਭਰਤੀ, ਸੈਣੀ ਸਰਕਾਰ ਨੇ ਲਿਆ ਵੱਡਾ ਫੈਸਲਾ

ਹਰਿਆਣਾ 'ਚ ਹੁਣ ਨਹੀਂ ਹੋਵੇਗੀ ਇਹ ਭਰਤੀ, ਸੈਣੀ ਸਰਕਾਰ ਨੇ ਲਿਆ ਵੱਡਾ ਫੈਸਲਾ

ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਭਾਜਪਾ ਇੱਕਜੁੱਟ : ਨਾਇਬ ਸਿੰਘ ਸੈਣੀ

ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਭਾਜਪਾ ਇੱਕਜੁੱਟ : ਨਾਇਬ ਸਿੰਘ ਸੈਣੀ