Wednesday, September 23, 2026
BREAKING
ਮੁੱਖ ਮੰਤਰੀ ਸਿਹਤ ਯੋਜਨਾ ਪਰਿਵਾਰਾਂ ਲਈ ਮਹੱਤਵਪੂਰਨ ਸਿਹਤ ਸੁਰੱਖਿਆ ਕਵਚ : ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ ਬੀ.ਐਲ.ਐਮ. ਗਰਲਜ਼ ਕਾਲਜ, ਨਵਾਂਸ਼ਹਿਰ ਵਿਖੇ 11ਵਾਂ ਆਯੁਰਵੇਦ ਦਿਵਸ ਮਨਾਇਆ ਗਿਆ ਆਂਗਣਵਾੜੀ ਕੇਂਦਰਾਂ ਵਿੱਚ ਪੋਸ਼ਣ ਮਾਹ ਤਹਿਤ ਬੱਚਿਆਂ ਅਤੇ ਮਾਪਿਆਂ ਨੂੰ ਕੀਤਾ ਜਾ ਰਿਹਾ ਜਾਗਰੂਕ ਸੜਕ ਹਾਦਸੇ ਦੇ ਪੀੜਤਾਂ ਦੀ ਸਮੇਂ ਸਿਰ ਮਦਦ ਕਰਨ ਵਾਲਿਆਂ ਨੂੰ ਮਿਲੇਗੀ 25 ਹਜ਼ਾਰ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਝੋਨੇ ਦੀ ਪਰਾਲੀ ਸਾੜਨ 'ਤੇ ਪਾਬੰਦੀ, ਸ਼ਾਮ 6 ਤੋਂ ਸਵੇਰੇ 10 ਵਜੇ ਤੱਕ ਕੰਬਾਈਨ ਨਾਲ ਕਟਾਈ 'ਤੇ ਵੀ ਰੋਕ ਪੰਜਾਬ ਸੀਨੀਅਰ ਸਟੇਟ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਅਭਿਜੀਤ ਸਿੰਘ ਨੇ ਜਿੱਤਿਆ ਕਾਂਸੀ ਤਮਗਾ ਪੀਆਈਬੀ ਵੱਲੋਂ ‘ਵਾਰਤਾ’ ਦੇ ਜ਼ਰੀਏ ਨਸ਼ਾ ਮੁਕਤ ਭਾਰਤ, ਠੋਸ ਕਚਰਾ ਪ੍ਰਬੰਧਨ ਅਤੇ ਪੋਸ਼ਣ ਅਭਿਆਨ ‘ਤੇ ਜਨਸੰਪਰਕ ਨੂੰ ਮਜ਼ਬੂਤ ਕਰਨ ਲਈ ਮੀਡੀਆ ਅਤੇ ਮਾਹਰਾਂ ਵਿਚਕਾਰ ਮੰਚ ਸਾਂਝਾ ਕੀਤਾ ਗਿਆ ਪੰਜਾਬ 'ਚ ਭਾਜਪਾ ਨੇ ਥਾਪੇ 2 ਨਵੇਂ ਕੋ-ਇੰਚਾਰਜ, ਸਮ੍ਰਿਤੀ ਇਰਾਨੀ ਨੂੰ ਵੀ ਸੌਂਪੀ ਵੱਡੀ ਜ਼ਿੰਮੇਵਾਰੀ, ਪੜ੍ਹੋ LIST ਪੰਜਾਬ ਦੇ ਸੀਨੀਅਰ IAS ਅਧਿਕਾਰੀ ED ਦੀ ਰਾਡਾਰ 'ਤੇ! ਗਮਾਡਾ ਦਫ਼ਤਰ 'ਚ ਦੂਜੇ ਦਿਨ ਵੀ ਰੇਡ ਜਾਰੀ 'ਉਨ੍ਹਾਂ ਚੀਜ਼ਾਂ ਦਾ ਪ੍ਰਮੋਸ਼ਨ ਨਾ ਕਰੋ, ਜਿਨ੍ਹਾਂ ਨਾਲ ਸਿਹਤ ਖਰਾਬ ਹੋਵੇ'..! ਰਾਸ਼ਟਰਪਤੀ ਨੇ ਸਟਾਰਜ਼ ਨੂੰ ਕੀਤੀ ਅਪੀਲ

ਪੰਜਾਬ

ਬੀ.ਐਲ.ਐਮ. ਗਰਲਜ਼ ਕਾਲਜ, ਨਵਾਂਸ਼ਹਿਰ ਵਿਖੇ 11ਵਾਂ ਆਯੁਰਵੇਦ ਦਿਵਸ ਮਨਾਇਆ ਗਿਆ

23 ਸਤੰਬਰ, 2026 07:20 PM

ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਮੰਤਰਾਲਾ ਆਯੁਸ਼, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾ. ਸਰਬਜੀਤ ਕੌਰ, ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ, ਸ਼੍ਰੀ ਵਿਨੋਦ ਕੁਮਾਰ, ਸੁਪਰਡੈਂਟ ਅਤੇ ਸ੍ਰੀਮਤੀ ਪਰਮਜੀਤ ਕੌਰ ਦੀ ਅਗਵਾਈ ਹੇਠ ਬੀ.ਐਲ.ਐਮ. ਗਰਲਜ਼ ਕਾਲਜ, ਨਵਾਂਸ਼ਹਿਰ ਵਿਖੇ ਕਾਲਜ ਦੇ ਐਨ.ਐੱਸ.ਐੱਸ. ਯੂਨਿਟ ਇੰਚਾਰਜ ਡਾ. ਹਰਦੀਪ ਕੌਰ ਦੇ ਸਹਿਯੋਗ ਨਾਲ 11ਵਾਂ ਆਯੁਰਵੇਦ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਾਲ ਦੇ ਆਯੁਰਵੇਦ ਦਿਵਸ ਦਾ ਥੀਮ “Ayurveda for a Healthier Tomorrow” (ਸਿਹਤਮੰਦ ਭਵਿੱਖ ਲਈ ਆਯੁਰਵੇਦ) ਰਿਹਾ।  ਵਿਆਖਿਆਨਾਂ ਤੋਂ ਪਹਿਲਾਂ ਸਰੀਰਕ ਸਿੱਖਿਆ ਵਿਭਾਗ ਦੀ ਮੁਖੀ ਪ੍ਰੋ. ਗੁਭਿੰਦਰ ਕੌਰ, ਕਾਸਮੈਟੋਲੋਜੀ ਵਿਭਾਗ ਦੀ ਮੁਖੀ ਪ੍ਰੋ. ਰਣਜੀਤ ਕੌਰ ਅਤੇ ਆਯੁਰਵੇਦ ਵਿਭਾਗ ਦੇ ਮੈਂਬਰਾਂ ਵੱਲੋਂ ਕਾਲਜ ਦੀਆਂ ਵਿਦਿਆਰਥਣਾਂ ਨੂੰ ਯੋਗ ਅਭਿਆਸ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥਣਾਂ ਨੂੰ ਯੋਗ ਦੇ ਸਰੀਰਕ ਅਤੇ ਮਾਨਸਿਕ ਸਿਹਤ ਲਈ ਮਹੱਤਵ ਬਾਰੇ ਵੀ ਜਾਣੂ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਕਾਲਜ ਮੈਨੇਜਿੰਗ ਕਮੇਟੀ ਦੇ ਸਕੱਤਰ ਸ਼੍ਰੀ ਵਿਨੋਦ ਭਾਰਦਵਾਜ, ਵਿਸ਼ੇਸ਼ ਮਹਿਮਾਨ ਸ੍ਰੀਮਤੀ ਸ਼ੁਭਕਾਮਨਾ, ਡਾ. ਅਮਰਪ੍ਰੀਤ ਕੌਰ ਢਿੱਲੋਂ, ਡਾ. ਸਰਬਜੀਤ ਕੌਰ ਅਤੇ ਆਯੁਰਵੇਦ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਮੈਂਬਰਾਂ ਦੀ ਹਾਜ਼ਰੀ ਵਿੱਚ ਦੀਪ ਪ੍ਰਜਵਲਿਤ ਕਰਕੇ ਅਤੇ ਭਗਵਾਨ ਧਨਵੰਤਰੀ ਜੀ ਦੇ ਚਰਨਾਂ ਵਿੱਚ ਫੁੱਲ ਅਰਪਿਤ ਕਰਕੇ ਕੀਤੀ ਗਈ। ਇਸ ਮੌਕੇ ਮੁੱਖ ਬੁਲਾਰਿਆਂ ਵਜੋਂ ਡਾ. ਰਮਿੰਦਰ ਕੌਰ, ਡਾ. ਜੋਤੀ ਅਤੇ ਡਾ. ਰਾਮਨਦੀਪ ਕੁਮਾਰ ਨੇ ਵਿਦਿਆਰਥਣਾਂ ਨੂੰ ਆਯੁਰਵੇਦ ਅਤੇ ਸਿਹਤਮੰਦ ਜੀਵਨ-ਸ਼ੈਲੀ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ। ਪਹਿਲੇ ਬੁਲਾਰੇ ਡਾ. ਰਮਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਰੋਜ਼ਾਨਾ ਜੀਵਨ ਵਿੱਚ ਨਿਯਮਿਤ ਦਿਨਚਰਿਆ ਅਪਣਾਉਣ, ਧਿਆਨ ਕਰਨ, ਪੇਟ ਅਤੇ ਪਾਚਨ ਤੰਤਰ ਨੂੰ ਸੰਤੁਲਿਤ ਰੱਖਣ ਅਤੇ ਪੂਰੀ ਤੇ ਸਹੀ ਨੀਂਦ ਲੈਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਦੂਜੇ ਬੁਲਾਰੇ ਡਾ. ਜੋਤੀ ਨੇ ਮੌਸਮੀ ਸਬਜ਼ੀਆਂ ਅਤੇ ਫਲ ਖਾਣ, ਹਰੇ-ਭਰੇ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਅਤੇ ਰਸੋਈ ਵਿੱਚ ਮੌਜੂਦ ਕੁਦਰਤੀ ਚੀਜ਼ਾਂ ਦੀ ਔਸ਼ਧੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸਾਡੀ ਰਸੋਈ ਵੀ ਇੱਕ ਤਰ੍ਹਾਂ ਦੀ “ਫਾਰਮੇਸੀ” ਹੈ, ਜਿਸ ਵਿੱਚ ਕਈ ਕੁਦਰਤੀ ਅਤੇ ਸਿਹਤਮੰਦ ਚੀਜ਼ਾਂ ਮੌਜੂਦ ਹਨ। ਤੀਜੇ ਬੁਲਾਰੇ ਡਾ. ਰਾਮਨਦੀਪ ਕੁਮਾਰ ਨੇ ਵਿਦਿਆਰਥਣਾਂ ਨੂੰ ਤਣਾਅ ਪ੍ਰਬੰਧਨ ਅਤੇ ਆਪਣੇ ਆਪ ਵਿੱਚ ਸੁਧਾਰ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਆਯੁਰਵੇਦ ਸਾਨੂੰ ਸਿਹਤਮੰਦ ਜੀਵਨ ਜਿਊਣ ਦੀ ਕਲਾ ਸਿਖਾਉਂਦਾ ਹੈ ਅਤੇ ਸਰੀਰ, ਮਨ ਅਤੇ ਜੀਵਨ-ਸ਼ੈਲੀ ਵਿੱਚ ਸੰਤੁਲਨ ਬਣਾਈ ਰੱਖਣ ’ਤੇ ਜ਼ੋਰ ਦਿੰਦਾ ਹੈ। ਵਿਆਖਿਆਨਾਂ ਉਪਰੰਤ ਸ਼੍ਰੀ ਵਿਨੋਦ ਭਾਰਦਵਾਜ, ਸਕੱਤਰ, ਕਾਲਜ ਮੈਨੇਜਿੰਗ ਕਮੇਟੀ ਅਤੇ ਡਾ. ਸਰਬਜੀਤ ਕੌਰ, ਜ਼ਿਲ੍ਹਾ ਆਯੁਰਵੇਦਿਕ ਅਤੇ ਯੂਨਾਨੀ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਕੀਮਤੀ ਵਿਚਾਰ ਸਾਂਝੇ ਕਰਦਿਆਂ ਆਯੁਰਵੇਦ ਦੀ ਮਹੱਤਤਾ ਅਤੇ ਅਜੋਕੇ ਸਮੇਂ ਵਿੱਚ ਇਸ ਦੀ ਪ੍ਰਸੰਗਿਕਤਾ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੀ ਮੰਚ ਸੰਚਾਲਨਾ ਸ਼੍ਰੀ ਓਂਕਾਰ ਸਿੰਘ ਵੱਲੋਂ ਬਾਖੂਬੀ ਕੀਤੀ ਗਈ। ਵਿਆਖਿਆਨਾਂ ਤੋਂ ਬਾਅਦ ਆਯੁਰਵੇਦ ਵਿਭਾਗ ਦੇ ਮੈਂਬਰਾਂ ਵੱਲੋਂ ਆਯੁਰਵੇਦਿਕ ਮੈਡੀਕਲ ਕੈਂਪ ਵੀ ਲਗਾਇਆ ਗਿਆ, ਜਿਸ ਦੌਰਾਨ ਕਾਲਜ ਦੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥਣਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਸਿਹਤ ਸਬੰਧੀ ਜ਼ਰੂਰੀ ਸਲਾਹ ਦਿੱਤੀ ਗਈ। ਅੰਤ ਵਿੱਚ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਤਰਨਪ੍ਰੀਤ ਕੌਰ ਵਾਲੀਆ ਨੇ ਆਯੁਰਵੇਦ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਅਧਿਕਾਰੀਆਂ ਅਤੇ ਮੈਂਬਰਾਂ, ਐਨ.ਐੱਸ.ਐੱਸ. ਯੂਨਿਟ ਅਤੇ ਕਾਲਜ ਦੇ ਸਮੂਹ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਯੁਰਵੇਦ ਸਿਹਤਮੰਦ ਜੀਵਨ ਲਈ ਸਾਨੂੰ ਕੁਦਰਤ ਦੇ ਨੇੜੇ ਰਹਿਣ ਅਤੇ ਸੰਤੁਲਿਤ ਜੀਵਨ-ਸ਼ੈਲੀ ਅਪਣਾਉਣ ਦੀ ਪ੍ਰੇਰਣਾ ਦਿੰਦਾ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਮੁੱਖ ਮੰਤਰੀ ਸਿਹਤ ਯੋਜਨਾ ਪਰਿਵਾਰਾਂ ਲਈ ਮਹੱਤਵਪੂਰਨ ਸਿਹਤ ਸੁਰੱਖਿਆ ਕਵਚ : ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ

ਮੁੱਖ ਮੰਤਰੀ ਸਿਹਤ ਯੋਜਨਾ ਪਰਿਵਾਰਾਂ ਲਈ ਮਹੱਤਵਪੂਰਨ ਸਿਹਤ ਸੁਰੱਖਿਆ ਕਵਚ : ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ

ਆਂਗਣਵਾੜੀ ਕੇਂਦਰਾਂ ਵਿੱਚ ਪੋਸ਼ਣ ਮਾਹ ਤਹਿਤ ਬੱਚਿਆਂ ਅਤੇ ਮਾਪਿਆਂ ਨੂੰ ਕੀਤਾ ਜਾ ਰਿਹਾ ਜਾਗਰੂਕ

ਆਂਗਣਵਾੜੀ ਕੇਂਦਰਾਂ ਵਿੱਚ ਪੋਸ਼ਣ ਮਾਹ ਤਹਿਤ ਬੱਚਿਆਂ ਅਤੇ ਮਾਪਿਆਂ ਨੂੰ ਕੀਤਾ ਜਾ ਰਿਹਾ ਜਾਗਰੂਕ

ਸੜਕ ਹਾਦਸੇ ਦੇ ਪੀੜਤਾਂ ਦੀ ਸਮੇਂ ਸਿਰ ਮਦਦ ਕਰਨ ਵਾਲਿਆਂ ਨੂੰ ਮਿਲੇਗੀ 25 ਹਜ਼ਾਰ ਰੁਪਏ ਦੀ ਪ੍ਰੋਤਸਾਹਨ ਰਾਸ਼ੀ

ਸੜਕ ਹਾਦਸੇ ਦੇ ਪੀੜਤਾਂ ਦੀ ਸਮੇਂ ਸਿਰ ਮਦਦ ਕਰਨ ਵਾਲਿਆਂ ਨੂੰ ਮਿਲੇਗੀ 25 ਹਜ਼ਾਰ ਰੁਪਏ ਦੀ ਪ੍ਰੋਤਸਾਹਨ ਰਾਸ਼ੀ

ਝੋਨੇ ਦੀ ਪਰਾਲੀ ਸਾੜਨ 'ਤੇ ਪਾਬੰਦੀ, ਸ਼ਾਮ 6 ਤੋਂ ਸਵੇਰੇ 10 ਵਜੇ ਤੱਕ ਕੰਬਾਈਨ ਨਾਲ ਕਟਾਈ 'ਤੇ ਵੀ ਰੋਕ

ਝੋਨੇ ਦੀ ਪਰਾਲੀ ਸਾੜਨ 'ਤੇ ਪਾਬੰਦੀ, ਸ਼ਾਮ 6 ਤੋਂ ਸਵੇਰੇ 10 ਵਜੇ ਤੱਕ ਕੰਬਾਈਨ ਨਾਲ ਕਟਾਈ 'ਤੇ ਵੀ ਰੋਕ

ਪੰਜਾਬ ਸੀਨੀਅਰ ਸਟੇਟ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਅਭਿਜੀਤ ਸਿੰਘ ਨੇ ਜਿੱਤਿਆ ਕਾਂਸੀ ਤਮਗਾ

ਪੰਜਾਬ ਸੀਨੀਅਰ ਸਟੇਟ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਅਭਿਜੀਤ ਸਿੰਘ ਨੇ ਜਿੱਤਿਆ ਕਾਂਸੀ ਤਮਗਾ

ਪੰਜਾਬ 'ਚ ਭਾਜਪਾ ਨੇ ਥਾਪੇ 2 ਨਵੇਂ ਕੋ-ਇੰਚਾਰਜ, ਸਮ੍ਰਿਤੀ ਇਰਾਨੀ ਨੂੰ ਵੀ ਸੌਂਪੀ ਵੱਡੀ ਜ਼ਿੰਮੇਵਾਰੀ, ਪੜ੍ਹੋ LIST

ਪੰਜਾਬ 'ਚ ਭਾਜਪਾ ਨੇ ਥਾਪੇ 2 ਨਵੇਂ ਕੋ-ਇੰਚਾਰਜ, ਸਮ੍ਰਿਤੀ ਇਰਾਨੀ ਨੂੰ ਵੀ ਸੌਂਪੀ ਵੱਡੀ ਜ਼ਿੰਮੇਵਾਰੀ, ਪੜ੍ਹੋ LIST

ਪੰਜਾਬ ਦੇ ਸੀਨੀਅਰ IAS ਅਧਿਕਾਰੀ ED ਦੀ ਰਾਡਾਰ 'ਤੇ! ਗਮਾਡਾ ਦਫ਼ਤਰ 'ਚ ਦੂਜੇ ਦਿਨ ਵੀ ਰੇਡ ਜਾਰੀ

ਪੰਜਾਬ ਦੇ ਸੀਨੀਅਰ IAS ਅਧਿਕਾਰੀ ED ਦੀ ਰਾਡਾਰ 'ਤੇ! ਗਮਾਡਾ ਦਫ਼ਤਰ 'ਚ ਦੂਜੇ ਦਿਨ ਵੀ ਰੇਡ ਜਾਰੀ

ਪੰਜਾਬ 'ਚ ਭਿਆਨਕ ਹਾਦਸੇ ਦੌਰਾਨ ਭਾਜਪਾ ਆਗੂ ਦੀ ਮੌਤ, ਸਾਰੇ ਪ੍ਰੋਗਰਾਮ ਕੀਤੇ ਗਏ ਰੱਦ

ਪੰਜਾਬ 'ਚ ਭਿਆਨਕ ਹਾਦਸੇ ਦੌਰਾਨ ਭਾਜਪਾ ਆਗੂ ਦੀ ਮੌਤ, ਸਾਰੇ ਪ੍ਰੋਗਰਾਮ ਕੀਤੇ ਗਏ ਰੱਦ

ਜ਼ੀਰਕਪੁਰ 'ਚ ਫਲਾਈਓਵਰ ਤੋਂ ਹੇਠਾਂ ਡਿੱਗਿਆ ਨੌਜਵਾਨ, ਹਸਪਤਾਲ ਪੁੱਜਦੇ ਹੀ ਮੌਤ

ਜ਼ੀਰਕਪੁਰ 'ਚ ਫਲਾਈਓਵਰ ਤੋਂ ਹੇਠਾਂ ਡਿੱਗਿਆ ਨੌਜਵਾਨ, ਹਸਪਤਾਲ ਪੁੱਜਦੇ ਹੀ ਮੌਤ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋਇਆ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਬਟਾਲਾ ਪੁੱਜਣ 'ਤੇ ਭਰਵਾਂ ਸਵਾਗਤ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋਇਆ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਬਟਾਲਾ ਪੁੱਜਣ 'ਤੇ ਭਰਵਾਂ ਸਵਾਗਤ