Tuesday, April 21, 2026
BREAKING
ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਬਲਾਕ ਮਾਜਰੀ ਤੋਂ ਬਿੰਦਰਖ ਤੱਕ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੰਗਰੂਰ ਅਨਾਜ ਮੰਡੀ ਵਿਖੇ ਖ਼ਰੀਦ ਕਾਰਜਾਂ ਦਾ ਲਿਆ ਜਾਇਜ਼ਾ ਵਿਦੇਸ਼-ਅਧਾਰਤ ਗੈਂਗਸਟਰਾਂ ਦੇ ਚਾਰ ਸਾਥੀ ਦੋ ਪਿਸਤੌਲਾਂ ਸਮੇਤ ਗ੍ਰਿਫ਼ਤਾਰ 'ਟਰੰਪ ਜੋ ਜੰਗ 'ਚ ਨਾ ਜਿੱਤ ਸਕੇ, ਉਸ ਨੂੰ ਮੇਜ਼ 'ਤੇ ਵੀ..... ' ; ਈਰਾਨੀ ਰਾਜਦੂਤ ਦਾ ਵੱਡਾ ਦਾਅਵਾ 'ਛੱਡ ਦਿਓ ਘਰ-ਬਾਰ, ਤੁਰੰਤ ਭੱਜ ਲਓ ਪਹਾੜਾਂ ਵੱਲ..!', 7.5 ਦੀ ਤੀਬਰਤਾ ਦੇ ਭੂਚਾਲ ਮਗਰੋਂ PM ਤਾਕਾਇਚੀ ਦੀ ਅਪੀਲ ਟਰੰਪ ਦੇ ਫੈਸਲੇ ਨੂੰ ਕੋਰਟ ਨੇ ਦੱਸਿਆ ਗੈਰ-ਕਾਨੂੰਨੀ, ਹੁਣ ਦੇਣਾ ਪਵੇਗਾ 166 ਅਰਬ ਡਾਲਰ ਦਾ ਹਰਜਾਨਾ ਸ਼ਾਂਤੀ ਬਹਾਲੀ ਲਈ ਮਿਲ ਕੇ ਕਰਾਂਗੇ ਕੰਮ! ਸ਼ਰੀਫ਼ ਤੇ ਪੇਜੇਸ਼ਕੀਆਨ ਵਿਚਾਲੇ ਹੋਈ ਅਹਿਮ ਗੱਲਬਾਤ Strait of Hormuz ਦੇ ਫਿਰ ਬੰਦ ਹੋਣ ਕਾਰਨ ਨਿਵੇਸ਼ਕਾਂ ਦੀ ਵਧੀ ਚਿੰਤਾ, ਸ਼ੇਅਰ ਬਾਜ਼ਾਰ 'ਚ ਸਪਾਟ ਕਾਰੋਬਾਰ ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਭਰਾ ਦਰਸ਼ਨ ਕੁਮਾਰ ਦਾ ਦੇਹਾਂਤ ਚੰਡੀਗੜ੍ਹ 'ਚ ਹੀਟਵੇਵ ਨੂੰ ਲੈ ਕੇ ਐਡਵਾਈਜ਼ਰੀ ਜਾਰੀ, ਸਿਹਤ ਵਿਭਾਗ ਨੇ ਅਗਲੇ 3 ਦਿਨਾਂ ਲਈ ਦਿੱਤਾ ਅਲਰਟ

ਰਾਸ਼ਟਰੀ

ਬਿਹਾਰ ਵਿਧਾਨ ਸਭਾ ਚੋਣਾਂ 2025 : ਦੁਪਹਿਰ 3 ਵਜੇ ਤੱਕ ਹੋਈ ਕੁੱਲ 53.77 ਫ਼ੀਸਦੀ ਵੋਟਿੰਗ

06 ਨਵੰਬਰ, 2025 05:52 PM

ਬਿਹਾਰ ਵਿੱਚ 121 ਵਿਧਾਨ ਸਭਾ ਸੀਟਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਅੱਜ ਹੋ ਰਹੀ ਹੈ। ਇਸ ਦੌਰਾਨ ਕਈ ਪੋਲਿੰਗ ਸਟੇਸ਼ਨਾਂ 'ਤੇ ਵੋਟ ਪਾਉਣ ਲਈ ਲੋਕਾਂ ਦੀ ਭੀੜ ਦਿਖਾਈ ਦਿੱਤੀ। ਪੇਂਡੂ ਖੇਤਰਾਂ ਵਿੱਚ ਸਵੇਰੇ-ਸਵੇਰੇ ਵੋਟ ਪਾਉਣ ਦੇ ਚਾਹਵਾਨ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਜਾ ਰਹੀਆਂ ਹਨ।ਇਨ੍ਹਾਂ ਵਿਧਾਨ ਸਭਾ ਹਲਕਿਆਂ ਵਿੱਚ ਸ਼ਾਂਤੀਪੂਰਨ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸਾਰੇ ਪੋਲਿੰਗ ਸਟੇਸ਼ਨਾਂ 'ਤੇ ਪੁਲਸ ਬਲ ਤਾਇਨਾਤ ਕੀਤੇ ਗਏ ਹਨ।


ਦੁਪਹਿਰ 3 ਵਜੇ ਤੱਕ ਹੋਈ 53.77 ਫ਼ੀਸਦੀ ਵੋਟਿੰਗ
ਦੁਪਹਿਰ 3 ਵਜੇ ਤੱਕ ਸੂਬੇ ਦੇ ਬੇਗੂਸਰਾਏ, ਮੁਜ਼ੱਫਰਪੁਰ ਅਤੇ ਗੋਪਾਲਗੰਜ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਵੋਟਿੰਗ ਹੋਈ, ਜਦੋਂ ਕਿ ਪਟਨਾ, ਸ਼ੇਖਪੁਰਾ ਅਤੇ ਸਿਵਾਨ ਵਿੱਚ ਵੋਟਿੰਗ ਪ੍ਰਤੀਸ਼ਤਤਾ ਸਭ ਤੋਂ ਘੱਟ ਰਹੀ। ਮੁੱਖ ਚੋਣ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਦੁਪਹਿਰ 3 ਵਜੇ ਤੱਕ ਬੇਗੂਸਰਾਏ ਵਿੱਚ 59.82 ਪ੍ਰਤੀਸ਼ਤ, ਮੁਜ਼ੱਫਰਪੁਰ ਵਿੱਚ 58.40 ਪ੍ਰਤੀਸ਼ਤ ਅਤੇ ਗੋਪਾਲਗੰਜ ਵਿੱਚ 58.17 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ। ਇਸ ਤੋਂ ਇਲਾਵਾ, ਮਧੇਪੁਰਾ ਵਿੱਚ 55.96 ਪ੍ਰਤੀਸ਼ਤ, ਸਹਰਸਾ ਵਿੱਚ 55.22 ਪ੍ਰਤੀਸ਼ਤ, ਦਰਭੰਗਾ ਵਿੱਚ 51.75 ਪ੍ਰਤੀਸ਼ਤ, ਸਿਵਾਨ ਵਿੱਚ 50.93 ਪ੍ਰਤੀਸ਼ਤ, ਸਾਰਨ ਵਿੱਚ 54.60 ਪ੍ਰਤੀਸ਼ਤ, ਵੈਸ਼ਾਲੀ ਵਿੱਚ 53.63 ਪ੍ਰਤੀਸ਼ਤ, ਸਮਸਤੀਪੁਰ ਵਿੱਚ 56.35 ਪ੍ਰਤੀਸ਼ਤ, ਖਗੜੀਆ ਵਿੱਚ 54.77 ਪ੍ਰਤੀਸ਼ਤ, ਮੁੰਗੇਰ ਵਿੱਚ 52.17 ਪ੍ਰਤੀਸ਼ਤ, ਲਖੀਸਰਾਏ ਵਿੱਚ 57.39 ਪ੍ਰਤੀਸ਼ਤ, ਨਾਲੰਦਾ ਵਿੱਚ 52.32 ਪ੍ਰਤੀਸ਼ਤ, ਭੋਜਪੁਰ ਵਿੱਚ 50.07 ਪ੍ਰਤੀਸ਼ਤ ਅਤੇ ਬਕਸਰ ਵਿੱਚ 51.60 ਪ੍ਰਤੀਸ਼ਤ ਵੋਟਿੰਗ ਹੋਈ। ਸਭ ਤੋਂ ਘੱਟ ਪਟਨਾ (48.69 ਪ੍ਰਤੀਸ਼ਤ), ਸ਼ੇਖਪੁਰਾ (49.37 ਪ੍ਰਤੀਸ਼ਤ) ਅਤੇ ਸਿਵਾਨ (50.93 ਪ੍ਰਤੀਸ਼ਤ) ਵਿੱਚ ਵੋਟਿੰਗ ਦਰਜ ਕੀਤੀ ਗਈ।


ਦੁਪਹਿਰ 1 ਵਜੇ ਤੱਕ 42.31 ਫ਼ੀਸਦੀ ਹੋਈ ਵੋਟਿੰਗ
ਗੋਪਾਲਗੰਜ ਜ਼ਿਲ੍ਹੇ ਵਿੱਚ ਸਭ ਤੋਂ ਵੱਧ 46.73 ਫ਼ੀਸਦੀ, ਜਦਕਿ ਪਟਨਾ ਜ਼ਿਲ੍ਹੇ ਵਿੱਚ ਸਭ ਤੋਂ ਘੱਟ 37.72 ਫ਼ੀਸਦੀ ਵੋਟਿੰਗ ਹੋਈ। ਮਧੇਪੁਰਾ ਜ਼ਿਲ੍ਹੇ ਵਿੱਚ 44.16, ਸਹਰਸਾ ਜ਼ਿਲ੍ਹੇ ਵਿੱਚ 44.20, ਦਰਭੰਗਾ ਜ਼ਿਲ੍ਹੇ ਵਿੱਚ 39.35, ਮੁਜ਼ੱਫਰਪੁਰ ਜ਼ਿਲ੍ਹੇ ਵਿੱਚ 45.41, ਸਿਵਾਨ ਜ਼ਿਲ੍ਹੇ ਵਿੱਚ 41.20, ਸਾਰਨ ਜ਼ਿਲ੍ਹੇ ਵਿੱਚ 43.06, ਵੈਸ਼ਾਲੀ ਜ਼ਿਲ੍ਹੇ ਵਿੱਚ 42.60, ਸਮਸਤੀਪੁਰ ਜ਼ਿਲ੍ਹੇ ਵਿੱਚ 43.03, ਬੇਗੂਸਰਾਏ ਜ਼ਿਲ੍ਹੇ ਵਿੱਚ 46.02, ਖਗੜੀਆ ਜ਼ਿਲ੍ਹੇ ਵਿੱਚ 42.94, ਮੁੰਗੇਰ ਜ਼ਿਲ੍ਹੇ ਵਿੱਚ 41.47, ਲਖੀਸਰਾਏ ਜ਼ਿਲ੍ਹੇ ਵਿੱਚ 46.37, ਸ਼ੇਖਪੁਰਾ ਜ਼ਿਲ੍ਹੇ ਵਿੱਚ 41.23, ਨਾਲੰਦਾ ਜ਼ਿਲ੍ਹੇ ਵਿੱਚ 41.87, ਭੋਜਪੁਰ ਜ਼ਿਲ੍ਹੇ ਵਿੱਚ 41.15, ਬਕਸਰ ਜ਼ਿਲ੍ਹੇ ਵਿੱਚ 41.10 ਫ਼ੀਸਦੀ ਵੋਟਿੰਗ ਹੋਈ।


ਬਿਹਾਰ ਚੋਣਾਂ: 11 ਵਜੇ ਤੱਕ 27.65% ਪਈਆਂ ਵੋਟਾਂ
ਬੁੱਧਵਾਰ ਸਵੇਰੇ 11 ਵਜੇ ਤੱਕ ਰਾਜ ਵਿੱਚ ਔਸਤਨ 27.65 ਫ਼ੀਸਦੀ ਵੋਟਿੰਗ ਦਰਜ ਕੀਤੀ। ਚੋਣ ਕਮਿਸ਼ਨ ਦੇ ਮੁੱਢਲੇ ਅੰਕੜਿਆਂ ਅਨੁਸਾਰ ਵੋਟਿੰਗ ਸ਼ਾਂਤੀਪੂਰਵਕ ਜਾਰੀ ਹੈ। ਬੇਗੂਸਰਾਏ ਜ਼ਿਲ੍ਹੇ ਵਿੱਚ ਸਭ ਤੋਂ ਵੱਧ 30.37, ਜਦੋਂ ਕਿ ਪਟਨਾ 'ਚ ਸਭ ਤੋਂ ਘੱਟ 23.71 ਫ਼ੀਸਦੀ ਵੋਟਿੰਗ ਵਿਚ ਹੋਈ। ਇਸ ਤੋਂ ਇਲਾਵਾ ਗੋਪਾਲਗੰਜ (30.04) ਫ਼ੀਸਦੀ, ਲਖੀਸਰਾਏ (30.32) ਫ਼ੀਸਦੀ ਅਤੇ ਸਹਰਸਾ (29.68) ਫ਼ੀਸਦੀ, ਮਧੇਪੁਰਾ ਵਿੱਚ 28.46, ਦਰਭੰਗਾ ਵਿੱਚ 26.07, ਮੁਜ਼ੱਫਰਪੁਰ ਵਿੱਚ 29.66, ਸਿਵਾਨ ਵਿੱਚ 27.09, ਸਾਰਨ ਵਿੱਚ 28.52 ਪ੍ਰਤੀਸ਼ਤ, ਵੈਸ਼ਾਲੀ ਵਿੱਚ 28.67, ਸਮਸਤੀਪੁਰ ਵਿੱਚ 27.92, ਖਗੜੀਆ ਵਿੱਚ 28.96, ਮੁੰਗੇਰ ਵਿੱਚ 26.68, ਸ਼ੇਖਪੁਰਾ ਵਿੱਚ 26.04, ਨਾਲੰਦਾ ਵਿੱਚ 26.86, ਭੋਜਪੁਰ ਵਿੱਚ 26.76, ਬਕਸਰ ਵਿੱਚ 28.02 ਵੋਟਿੰਗ ਹੋਈ।


ਪਹਿਲੇ ਪੜਾਅ ਵਿੱਚ ਸਵੇਰੇ 9 ਵਜੇ ਤੱਕ ਹੋਈ ਕੁੱਲ 13.13 ਫ਼ੀਸਦੀ ਵੋਟਿੰਗ
ਇਸ ਦੌਰਾਨ ਸਭ ਤੋਂ ਵੱਧ ਵੋਟਿੰਗ ਸਹਰਸਾ ਜ਼ਿਲ੍ਹੇ ਵਿੱਚ 15.27 ਫ਼ੀਸਦੀ, ਜਦੋਂ ਕਿ ਸਭ ਤੋਂ ਘੱਟ ਪਟਨਾ ਵਿੱਚ 11.22 ਫ਼ੀਸਦੀ ਰਹੀ। ਮਧੇਪੁਰਾ ਵਿੱਚ 13.74 ਫ਼ੀਸਦੀ, ਦਰਭੰਗਾ ਵਿੱਚ 12.48 ਫ਼ੀਸਦੀ, ਮੁਜ਼ੱਫਰਪੁਰ ਵਿੱਚ 14.38 ਫ਼ੀਸਦੀ, ਗੋਪਾਲਗੰਜ ਵਿੱਚ 13.97ਫ਼ੀਸਦੀ, ਸਿਵਾਨ ਵਿੱਚ 13.35 ਫ਼ੀਸਦੀ, ਸਾਰਨ ਵਿੱਚ 13.30 ਫ਼ੀਸਦੀ, ਵੈਸ਼ਾਲੀ ਵਿੱਚ 14.30 ਫ਼ੀਸਦੀ, ਸਮਸਤੀਪੁਰ ਵਿੱਚ 12.86 ਫ਼ੀਸਦੀ, ਬੇਗੂਸਰਾਏ ਵਿੱਚ 14.60 ਫ਼ੀਸਦੀ, ਖਗੜੀਆ ਵਿੱਚ 14.15 ਫ਼ੀਸਦੀ, ਮੁੰਗੇਰ ਵਿੱਚ 13.37 ਫ਼ੀਸਦੀ, ਲਖੀਸਰਾਏ ਵਿੱਚ 13.39 ਫ਼ੀਸਦੀ, ਸ਼ੇਖਪੁਰਾ ਵਿੱਚ 12.97 ਫ਼ੀਸਦੀ, ਨਾਲੰਦਾ ਵਿੱਚ 12.45 ਫ਼ੀਸਦੀ, ਭੋਜਪੁਰ ਵਿੱਚ 13.11 ਫ਼ੀਸਦੀ ਅਤੇ ਬਕਸਰ ਵਿੱਚ 13.28 ਫ਼ੀਸਦੀ ਵੋਟਿੰਗ ਦਰਜ ਕੀਤੀ। ਕੁੱਲ ਮਿਲਾ ਕੇ 19 ਜ਼ਿਲ੍ਹਿਆਂ ਵਿੱਚ ਸਵੇਰੇ 9 ਵਜੇ ਤੱਕ ਔਸਤ ਵੋਟਿੰਗ 13.13 ਫ਼ੀਸਦੀ ਦਰਜ ਹੋਈ।


ਦੱਸ ਦੇਈਏ ਕਿ 121 ਵਿਧਾਨ ਸਭਾ ਹਲਕਿਆਂ ਲਈ ਪਹਿਲੇ ਪੜਾਅ ਦੀ ਵੋਟਿੰਗ ਦੌਰਾਨ 45,341 ਪੋਲਿੰਗ ਸਟੇਸ਼ਨਾਂ 'ਤੇ 375,13,302 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ 122 ਔਰਤਾਂ ਅਤੇ 1192 ਪੁਰਸ਼ਾਂ ਸਮੇਤ 1314 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਵਿੱਚ ਬੰਦ ਕਰ ਦੇਣਗੇ। ਵੋਟਰਾਂ ਵਿੱਚ 1 ਕਰੋੜ 98 ਲੱਖ 35 ਹਜ਼ਾਰ 325 ਪੁਰਸ਼, 1 ਕਰੋੜ 76 ਲੱਖ 77 ਹਜ਼ਾਰ 219 ਔਰਤਾਂ ਅਤੇ 758 ਤੀਸਰੇ ਜੈਂਡਰ ਦੇ ਲੋਕ ਸ਼ਾਮਲ ਹਨ। ਚੋਣਾਂ ਦੇ ਪਹਿਲੇ ਪੜਾਅ ਵਿੱਚ ਸਭ ਤੋਂ ਵੱਧ 20 ਉਮੀਦਵਾਰ ਕੁਧਨੀ ਅਤੇ ਮੁਜ਼ੱਫਰਪੁਰ ਵਿੱਚ ਚੋਣ ਲੜ ਰਹੇ ਹਨ, ਜਦੋਂਕਿ ਭੋਰਾ, ਅਲੌਲੀ ਅਤੇ ਪਰਬੱਟਾ ਵਿੱਚ ਘੱਟੋ ਘੱਟ ਪੰਜ ਉਮੀਦਵਾਰ ਚੋਣ ਲੜ ਰਹੇ ਹਨ।


6 ਨਵੰਬਰ ਨੂੰ ਪਹਿਲੇ ਪੜਾਅ ਵਿੱਚ ਵੋਟਿੰਗ ਦਾ ਆਮ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਸੁਰੱਖਿਆ ਕਾਰਨਾਂ ਕਰਕੇ ਮੁੰਗੇਰ ਜ਼ਿਲ੍ਹੇ ਦੀਆਂ ਤਿੰਨ ਸੀਟਾਂ ਤਾਰਾਪੁਰ, ਮੁੰਗੇਰ ਅਤੇ ਜਮਾਲਪੁਰ ਤੋਂ ਇਲਾਵਾ ਸਿਮਰੀ ਬਖਤਿਆਰਪੁਰ, ਮਹਿਸੀ ਅਤੇ ਸੂਰਿਆਗੜ੍ਹ ਦੇ 56 ਪੋਲਿੰਗ ਸਟੇਸ਼ਨਾਂ 'ਤੇ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ। ਚੋਣਾਂ ਦੇ ਪਹਿਲੇ ਪੜਾਅ ਵਿੱਚ ਐਨਡੀਏ ਦੇ ਭਾਈਵਾਲ ਜੇਡੀਯੂ ਨੇ 57 ਉਮੀਦਵਾਰ, ਭਾਜਪਾ ਨੇ 48, ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੇ 13 ਅਤੇ ਰਾਸ਼ਟਰੀ ਲੋਕ ਮੋਰਚਾ (ਆਰਐਲਐਮ) ਨੇ ਦੋ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ। ਜ਼ਿਕਰਯੋਗ ਹੈ ਕਿ ਬਿਹਾਰ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 22 ਨਵੰਬਰ, 2025 ਨੂੰ ਖ਼ਤਮ ਹੋ ਰਿਹਾ ਹੈ। 11 ਨਵੰਬਰ ਨੂੰ ਦੂਜੇ ਪੜਾਅ ਦੀ ਵੋਟਿੰਗ ਹੋਵੇਗੀ, ਜਿਸ ਦੇ ਨਤੀਜੇ 14 ਨਵੰਬਰ ਨੂੰ ਆਉਣਗੇ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

Chip ਤੋਂ ਲੈ ਕੇ ਜਹਾਜ਼ਾਂ ਤੱਕ..! ਭਾਰਤ ਤੇ ਦੱਖਣੀ ਕੋਰੀਆ ਨੇ 50 ਅਰਬ ਡਾਲਰ ਤੱਕ ਦੇ ਵਪਾਰ ਦਾ ਰੱਖਿਆ ਟੀਚਾ

Chip ਤੋਂ ਲੈ ਕੇ ਜਹਾਜ਼ਾਂ ਤੱਕ..! ਭਾਰਤ ਤੇ ਦੱਖਣੀ ਕੋਰੀਆ ਨੇ 50 ਅਰਬ ਡਾਲਰ ਤੱਕ ਦੇ ਵਪਾਰ ਦਾ ਰੱਖਿਆ ਟੀਚਾ

PM ਮੋਦੀ ਦੇ ਉਦਘਾਟਨ ਤੋਂ ਇਕ ਦਿਨ ਪਹਿਲਾਂ ਹੀ ਰਿਫਾਇਨਰੀ 'ਚ ਲੱਗੀ ਭਿਆਨਕ ਅੱਗ

PM ਮੋਦੀ ਦੇ ਉਦਘਾਟਨ ਤੋਂ ਇਕ ਦਿਨ ਪਹਿਲਾਂ ਹੀ ਰਿਫਾਇਨਰੀ 'ਚ ਲੱਗੀ ਭਿਆਨਕ ਅੱਗ

ਭਾਰਤ 'ਚੋਂ ਫਰਾਰ ਪਾਕਿਸਤਾਨੀ ਅੱਤਵਾਦੀ 'ਖਰਗੋਸ਼' ਸਾਊਦੀ ਅਰਬ 'ਚ ਟਰੇਸ

ਭਾਰਤ 'ਚੋਂ ਫਰਾਰ ਪਾਕਿਸਤਾਨੀ ਅੱਤਵਾਦੀ 'ਖਰਗੋਸ਼' ਸਾਊਦੀ ਅਰਬ 'ਚ ਟਰੇਸ

ਊਧਮਪੁਰ 'ਚ ਵਾਪਰੇ ਭਿਆਨਕ ਬੱਸ ਹਾਦਸੇ 'ਤੇ PM ਮੋਦੀ ਨੇ ਜਤਾਇਆ ਦੁੱਖ ! ਕੀਤਾ ਮੁਆਵਜ਼ੇ ਦਾ ਐਲਾਨ

ਊਧਮਪੁਰ 'ਚ ਵਾਪਰੇ ਭਿਆਨਕ ਬੱਸ ਹਾਦਸੇ 'ਤੇ PM ਮੋਦੀ ਨੇ ਜਤਾਇਆ ਦੁੱਖ ! ਕੀਤਾ ਮੁਆਵਜ਼ੇ ਦਾ ਐਲਾਨ

ਮਹਿੰਗਾਈ ਦੀ ਮਾਰ: ਦਿੱਲੀ 'ਚ ਵਪਾਰਕ ਵਾਹਨਾਂ ਦਾ ਦਾਖ਼ਲਾ ਹੋਇਆ ਮਹਿੰਗਾ, SC ਦੇ ਹੁਕਮਾਂ ਮਗਰੋਂ ਵਧੀਆਂ ਦਰਾਂ

ਮਹਿੰਗਾਈ ਦੀ ਮਾਰ: ਦਿੱਲੀ 'ਚ ਵਪਾਰਕ ਵਾਹਨਾਂ ਦਾ ਦਾਖ਼ਲਾ ਹੋਇਆ ਮਹਿੰਗਾ, SC ਦੇ ਹੁਕਮਾਂ ਮਗਰੋਂ ਵਧੀਆਂ ਦਰਾਂ

'ਪਾਕਿਸਤਾਨ ਦਾ ਅਮਰੀਕਾ-ਇਰਾਨ ਵਿਚਾਲੇ ਸ਼ਾਂਤੀਦੂਤ ਬਣਨਾ ਭਾਰਤੀ ਵਿਦੇਸ਼ ਨੀਤੀ ਲਈ ਵੱਡਾ ਝਟਕਾ' ; ਜੈਰਾਮ ਰਮੇਸ਼

'ਪਾਕਿਸਤਾਨ ਦਾ ਅਮਰੀਕਾ-ਇਰਾਨ ਵਿਚਾਲੇ ਸ਼ਾਂਤੀਦੂਤ ਬਣਨਾ ਭਾਰਤੀ ਵਿਦੇਸ਼ ਨੀਤੀ ਲਈ ਵੱਡਾ ਝਟਕਾ' ; ਜੈਰਾਮ ਰਮੇਸ਼

ਵੱਡਾ ਬੱਸ ਹਾਦਸਾ; 15 ਲੋਕਾਂ ਦੀ ਮੌਤ, ਊਧਮਪੁਰ 'ਚ ਰੈਸਕਿਊ ਮਿਸ਼ਨ ਜਾਰੀ

ਵੱਡਾ ਬੱਸ ਹਾਦਸਾ; 15 ਲੋਕਾਂ ਦੀ ਮੌਤ, ਊਧਮਪੁਰ 'ਚ ਰੈਸਕਿਊ ਮਿਸ਼ਨ ਜਾਰੀ

ਸੁਪਰੀਮ ਕੋਰਟ ਨੇ ਸੜਕ ਸੁਰੱਖਿਆ ਨੂੰ ਲੈ ਕੇ ਪੂਰੇ ਦੇਸ਼ ਲਈ ਜਾਰੀ ਕੀਤੇ ਨਿਰਦੇਸ਼-ਕਿਹਾ

ਸੁਪਰੀਮ ਕੋਰਟ ਨੇ ਸੜਕ ਸੁਰੱਖਿਆ ਨੂੰ ਲੈ ਕੇ ਪੂਰੇ ਦੇਸ਼ ਲਈ ਜਾਰੀ ਕੀਤੇ ਨਿਰਦੇਸ਼-ਕਿਹਾ

ਤਾਮਿਲਨਾਡੂ : ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ, 16 ਲੋਕਾਂ ਦੀ ਮੌਤ, ਕਈ ਜ਼ਖਮੀ

ਤਾਮਿਲਨਾਡੂ : ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ, 16 ਲੋਕਾਂ ਦੀ ਮੌਤ, ਕਈ ਜ਼ਖਮੀ

ਪੱਛਮੀ ਬੰਗਾਲ 'ਚ ਬੇਰੁਜ਼ਗਾਰੀ ਸਿਖਰ 'ਤੇ, ਮਮਤਾ ਸਰਕਾਰ ਨੇ ਲੁਟੇਰਿਆਂ ਤੇ ਜਿਹਾਦੀਆਂ ਨੂੰ ਦਿੱਤੀ ਸ਼ਰਨ : ਤਰੁਣ ਚੁੱਘ

ਪੱਛਮੀ ਬੰਗਾਲ 'ਚ ਬੇਰੁਜ਼ਗਾਰੀ ਸਿਖਰ 'ਤੇ, ਮਮਤਾ ਸਰਕਾਰ ਨੇ ਲੁਟੇਰਿਆਂ ਤੇ ਜਿਹਾਦੀਆਂ ਨੂੰ ਦਿੱਤੀ ਸ਼ਰਨ : ਤਰੁਣ ਚੁੱਘ