ਟਾਟਾ ਸਮੂਹ ਦੀ ਮਾਲਕੀ ਵਾਲੀ ਫਟਾਫਟ ਸਾਮਾਨ ਸਪਲਾਈ ਕਰਨ ਵਾਲੀ ਕੰਪਨੀ ਬਿਗਬਾਸਕਿਟ ਨੇ ਲੀਡਰਸ਼ਿਪ ਪੱਧਰ ’ਤੇ ਵੱਡਾ ਬਦਲਾਅ ਕਰਦੇ ਹੋਏ ਅਮਿਤ ਨੰਦਾ ਨੂੰ ਆਪਣਾ ਨਵਾਂ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨਿਯੁਕਤ ਕੀਤਾ ਹੈ। ਕੰਪਨੀ ਦੇ ਸਹਿ-ਸੰਸਥਾਪਕ ਹਰੀ ਮੈਨਨ ਹੁਣ ਸੀ. ਈ. ਓ. ਅਹੁਦਾ ਛੱਡ ਕੇ ਸਲਾਹਕਾਰ ਦੀ ਭੂਮਿਕਾ ਨਿਭਾਉਣਗੇ, ਜਦੋਂ ਕਿ ਉਹ ਨਿਰਦੇਸ਼ਕ ਮੰਡਲ ’ਚ ਬਣੇ ਰਹਿਣਗੇ। ਸਹਿ-ਸੰਸਥਾਪਕ ਵਿਪੁਲ ਪਾਰਿਖ ਵੀ ਬੋਰਡ ’ਚ ਆਪਣੀ ਭੂਮਿਕਾ ਜਾਰੀ ਰੱਖਣਗੇ।
ਬਿਗਬਾਸਕਿਟ ਅਨੁਸਾਰ, ਅਮਿਤ ਨੰਦਾ ਕੋਲ ਈ-ਕਾਮਰਸ, ਖਪਤਕਾਰ ਵਸਤੂ ਅਤੇ ਬੈਂਕਿੰਗ ਖੇਤਰਾਂ ’ਚ ਦੋ ਦਹਾਕਿਆਂ ਤੋਂ ਵੱਧ ਦਾ ਤਜ਼ਰਬਾ ਹੈ। ਉਹ ਇਸ ਤੋਂ ਪਹਿਲਾਂ ਐਮਾਜ਼ੋਨ ਇੰਡੀਆ ’ਚ ਨਿਰਦੇਸ਼ਕ (ਸੇਲਿੰਗ ਪਾਰਟਨਰ ਸਰਵਿਸਿਜ਼) ਦੇ ਅਹੁਦੇ ’ਤੇ ਤਾਇਨਾਤ ਸਨ। ਕੰਪਨੀ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਬਿਗਬਾਸਕਿਟ ਤੇਜ਼ੀ ਨਾਲ ਵਧ ਰਹੇ ਕੁਇੱਕ-ਕਾਮਰਸ ਬਾਜ਼ਾਰ ’ਚ ਆਪਣੀ ਸਥਿਤੀ ਹੋਰ ਮਜ਼ਬੂਤ ਕਰੇਗੀ।