Friday, September 11, 2026
BREAKING
ਵਿਦੇਸ਼ੀ ਫੁੱਲਾਂ ਨਾਲ ਸਜਿਆ ਸ੍ਰੀ ਹਰਿਮੰਦਰ ਸਾਹਿਬ, ਤਸਵੀਰਾਂ 'ਚ ਵੇਖੋ ਅਲੌਕਿਕ ਨਜ਼ਾਰਾ ਪੰਜਾਬ 'ਚ ਹੋ ਜਾਣਾ ਸੀ ਵੱਡਾ ਵਾਕਾ, ਟਾਰਗੇਟ ਕਿਲਿੰਗ ਦੀ ਵੱਡੀ ਸਾਜ਼ਿਸ਼ ਫੇਲ, ਹਥਿਆਰਾਂ ਸਣੇ 2 ਗ੍ਰਿਫ਼ਤਾਰ ਐੱਸ. ਆਈ. ਟੀ. ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਸਿੰਘ ਬਾਦਲ 100 ਅਰਬ ਡਾਲਰ ਤੱਕ ਪੁੱਜੇਗਾ ਭਾਰਤ-ਰੂਸ ਦਾ ਵਪਾਰ ! BRICS ਤੋਂ ਪਹਿਲਾਂ ਮਿਲੇ PM ਮੋਦੀ ਤੇ ਪੁਤਿਨ 9/11 ਹਮਲੇ ਦੀ 25ਵੀਂ ਵਰ੍ਹੇਗੰਢ: ਨਿਊਯਾਰਕ ਦੇ ਆਸਮਾਨ 'ਚ 2,977 ਡਰੋਨਾਂ ਨੇ ਬਣਾਏ 'ਟਵਿਨ ਟਾਵਰ' ਅਮਰੀਕਾ ਨਾਲ ਜੰਗ ਵਿਚਾਲੇ ਇਰਾਨੀ ਰਾਸ਼ਟਰਪਤੀ ਪਹੁੰਚੇ ਭਾਰਤ ! BRICS 'ਚ ਲੈਣਗੇ ਹਿੱਸਾ ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਭਾਜਪਾ ਦਾ ਵੱਡਾ ਐਕਸ਼ਨ, 18 ਸਤੰਬਰ ਤੋਂ 4 ਵੱਡੀਆਂ ਯਾਤਰਾਵਾਂ ਦਾ ਐਲਾਨ 12 ਕਿੱਲੋ ਤੋਂ ਵੱਧ ਹੈਰੋਇਨ ਸਮੇਤ ਤਰਨਤਾਰਨ ਦੇ 2 ਨੌਜਵਾਨ ਕਾਬੂ ਫੈਸਲਾਬਾਦ ਏਅਰਪੋਰਟ 'ਤੇ ਰੋਕੇ ਗਏ 104 ਸ਼ਰਧਾਲੂ, ਪਾਕਿ ਤੋਂ ਗੁਰਧਾਮਾਂ ਦੇ ਦਰਸ਼ਨਾਂ ਲਈ ਆ ਰਹੇ ਸਨ ਭਾਰਤ ਅਮਰੀਕਾ ਸਰਕਾਰ ਵੱਲੋਂ ਪੋਸਟਰ ’ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ: ਐਡਵੋਕੇਟ ਧਾਮੀ

ਪੰਜਾਬ

ਫੈਸਲਾਬਾਦ ਏਅਰਪੋਰਟ 'ਤੇ ਰੋਕੇ ਗਏ 104 ਸ਼ਰਧਾਲੂ, ਪਾਕਿ ਤੋਂ ਗੁਰਧਾਮਾਂ ਦੇ ਦਰਸ਼ਨਾਂ ਲਈ ਆ ਰਹੇ ਸਨ ਭਾਰਤ

11 ਸਤੰਬਰ, 2026 06:46 PM

ਅੰਮ੍ਰਿਤਸਰ : ਪਾਕਿਸਤਾਨ ਤੋਂ ਭਾਰਤ ਸਥਿਤ ਸਿੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਆ ਰਹੇ 104 ਸਿੱਖ ਸ਼ਰਧਾਲੂਆਂ ਨੂੰ ਫ਼ੈਸਲਾਬਾਦ ਏਅਰਪੋਰਟ 'ਤੇ ਕਰੀਬ 12 ਘੰਟਿਆਂ ਤੋਂ ਰੋਕ ਕੇ ਰੱਖਿਆ ਗਿਆ ਹੈ । ਇਹ 104 ਸ਼ਰਧਾਲੂ ਭਾਰਤ ਵਿੱਚ ਸ੍ਰੀ ਹੇਮਕੁੰਟ ਸਾਹਿਬ, ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ, ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਅਤੇ ਪੰਜਾਬ ਦੇ ਹੋਰ ਪ੍ਰਮੁੱਖ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਆ ਰਹੇ ਸਨ ।

ਸ਼ਰਧਾਲੂਆਂ ਮੁਤਾਬਕ ਉਨ੍ਹਾਂ ਕੋਲ ਇਸਲਾਮਾਬਾਦ ਸਥਿਤ ਭਾਰਤੀ ਦੂਤਾਵਾਸ ਵੱਲੋਂ ਜਾਰੀ ਕੀਤੇ ਗਏ ਵੈਧ ਵੀਜ਼ੇ ਮੌਜੂਦ ਹਨ। ਇਸ ਦੇ ਬਾਵਜੂਦ ਪਾਕਿਸਤਾਨ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਤੋਂ ਪਾਕਿਸਤਾਨ ਸਰਕਾਰ, ਗ੍ਰਹਿ ਵਿਭਾਗ ਅਤੇ ਵਿਦੇਸ਼ ਵਿਭਾਗ ਦੀ ਐਨ.ਓ.ਸੀ. (NOC) ਪੇਸ਼ ਕਰਨ ਦੀ ਮੰਗ ਕੀਤੀ ਹੈ। ਸ਼ਰਧਾਲੂਆਂ ਨੇ ਦੱਸਿਆ ਕਿ ਉਹ ਪਹਿਲਾਂ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਆਉਣ ਵਾਲੇ ਸਨ, ਪਰ ਪਾਕਿਸਤਾਨ ਵੱਲੋਂ ਜ਼ਮੀਨੀ ਰਸਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਮਹਿੰਗੀਆਂ ਟਿਕਟਾਂ ਖਰੀਦ ਕੇ ਹਵਾਈ ਯਾਤਰਾ ਕਰਨ ਦਾ ਫ਼ੈਸਲਾ ਕੀਤਾ । ਸ਼ਰਧਾਲੂਆਂ ਨੇ ਸਵਾਲ ਚੁੱਕਿਆ ਹੈ ਕਿ ਜੇਕਰ NOC ਜ਼ਰੂਰੀ ਸੀ ਤਾਂ ਉਨ੍ਹਾਂ ਨੂੰ ਟਿਕਟਾਂ ਖਰੀਦਣ ਤੋਂ ਪਹਿਲਾਂ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ।

ਸ਼ਰਧਾਲੂਆਂ ਨੂੰ ਰਾਤ 10 ਵਜੇ ਤੋਂ ਸਵੇਰੇ 7 ਵਜੇ ਤੱਕ ਏਅਰਪੋਰਟ 'ਤੇ ਹੀ ਪਰੇਸ਼ਾਨੀ ਝੱਲਣੀ ਪਈ। ਯਾਤਰਾ ਦੀ ਇਜਾਜ਼ਤ ਨਾ ਮਿਲਣ 'ਤੇ ਜਥੇ ਦੇ ਮੈਂਬਰ ਏਅਰਪੋਰਟ 'ਤੇ ਹੀ ਬੈਠ ਕੇ ਪਾਠ ਅਤੇ ਗੁਰੂ ਸਾਹਿਬ ਦਾ ਜਾਪ ਕਰਦੇ ਰਹੇ। ਟਿਕਟਾਂ ਰੱਦ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਵੀ ਹੋਇਆ ਹੈ। ਪਾਕਿਸ ਜਥੇ ਦੇ ਆਗੂਆਂ ਨੇ ਭਾਰਤ ਦੇ ਸਿੱਖ ਆਗੂਆਂ ਤੋਂ ਇਸ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ । ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਕੇ ਇਜਾਜ਼ਤ ਦਿਵਾਉਣ ਦੀ ਅਪੀਲ ਕੀਤੀ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਵਿਦੇਸ਼ੀ ਫੁੱਲਾਂ ਨਾਲ ਸਜਿਆ ਸ੍ਰੀ ਹਰਿਮੰਦਰ ਸਾਹਿਬ, ਤਸਵੀਰਾਂ 'ਚ ਵੇਖੋ ਅਲੌਕਿਕ ਨਜ਼ਾਰਾ

ਵਿਦੇਸ਼ੀ ਫੁੱਲਾਂ ਨਾਲ ਸਜਿਆ ਸ੍ਰੀ ਹਰਿਮੰਦਰ ਸਾਹਿਬ, ਤਸਵੀਰਾਂ 'ਚ ਵੇਖੋ ਅਲੌਕਿਕ ਨਜ਼ਾਰਾ

ਪੰਜਾਬ 'ਚ ਹੋ ਜਾਣਾ ਸੀ ਵੱਡਾ ਵਾਕਾ, ਟਾਰਗੇਟ ਕਿਲਿੰਗ ਦੀ ਵੱਡੀ ਸਾਜ਼ਿਸ਼ ਫੇਲ, ਹਥਿਆਰਾਂ ਸਣੇ 2 ਗ੍ਰਿਫ਼ਤਾਰ

ਪੰਜਾਬ 'ਚ ਹੋ ਜਾਣਾ ਸੀ ਵੱਡਾ ਵਾਕਾ, ਟਾਰਗੇਟ ਕਿਲਿੰਗ ਦੀ ਵੱਡੀ ਸਾਜ਼ਿਸ਼ ਫੇਲ, ਹਥਿਆਰਾਂ ਸਣੇ 2 ਗ੍ਰਿਫ਼ਤਾਰ

ਐੱਸ. ਆਈ. ਟੀ. ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਸਿੰਘ ਬਾਦਲ

ਐੱਸ. ਆਈ. ਟੀ. ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਸਿੰਘ ਬਾਦਲ

ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਭਾਜਪਾ ਦਾ ਵੱਡਾ ਐਕਸ਼ਨ, 18 ਸਤੰਬਰ ਤੋਂ 4 ਵੱਡੀਆਂ ਯਾਤਰਾਵਾਂ ਦਾ ਐਲਾਨ

ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਭਾਜਪਾ ਦਾ ਵੱਡਾ ਐਕਸ਼ਨ, 18 ਸਤੰਬਰ ਤੋਂ 4 ਵੱਡੀਆਂ ਯਾਤਰਾਵਾਂ ਦਾ ਐਲਾਨ

12 ਕਿੱਲੋ ਤੋਂ ਵੱਧ ਹੈਰੋਇਨ ਸਮੇਤ ਤਰਨਤਾਰਨ ਦੇ 2 ਨੌਜਵਾਨ ਕਾਬੂ

12 ਕਿੱਲੋ ਤੋਂ ਵੱਧ ਹੈਰੋਇਨ ਸਮੇਤ ਤਰਨਤਾਰਨ ਦੇ 2 ਨੌਜਵਾਨ ਕਾਬੂ

ਅਮਰੀਕਾ ਸਰਕਾਰ ਵੱਲੋਂ ਪੋਸਟਰ ’ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ: ਐਡਵੋਕੇਟ ਧਾਮੀ

ਅਮਰੀਕਾ ਸਰਕਾਰ ਵੱਲੋਂ ਪੋਸਟਰ ’ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ: ਐਡਵੋਕੇਟ ਧਾਮੀ

ਗੈਰ-ਹਾਜ਼ਰ ਰਹਿਣ ਵਾਲੇ ਪੰਜਾਬ ਦੇ ਮੁਲਾਜ਼ਮਾਂ ਨੂੰ ਰਾਹਤ, ਸਰਕਾਰ ਨੇ ਵਾਪਸ ਲਿਆ ਅਹਿਮ ਫ਼ੈਸਲਾ

ਗੈਰ-ਹਾਜ਼ਰ ਰਹਿਣ ਵਾਲੇ ਪੰਜਾਬ ਦੇ ਮੁਲਾਜ਼ਮਾਂ ਨੂੰ ਰਾਹਤ, ਸਰਕਾਰ ਨੇ ਵਾਪਸ ਲਿਆ ਅਹਿਮ ਫ਼ੈਸਲਾ

ਭਗਵਾਨ ਸ਼ਿਵ ਕਥਾ ਦੌਰਾਨ ਸ਼ਿਵ ਵਿਆਹ ਦੇ ਪ੍ਰਸੰਗ ਨਾਲ ਭਾਵ ਬਿਭੋਰ ਹੋਏ ਸ਼ਰਧਾਲੂ

ਭਗਵਾਨ ਸ਼ਿਵ ਕਥਾ ਦੌਰਾਨ ਸ਼ਿਵ ਵਿਆਹ ਦੇ ਪ੍ਰਸੰਗ ਨਾਲ ਭਾਵ ਬਿਭੋਰ ਹੋਏ ਸ਼ਰਧਾਲੂ

ਡਾ. ਬਲਜੀਤ ਕੌਰ ਦੀ ਅਗਵਾਈ ਹੇਠ ‘ਸਮਾਇਲ ਸਕੀਮ’ ਬਣੀ ਭਿਖਿਆ ਤੋਂ ਸਨਮਾਨਜਨਕ ਜੀਵਨ ਵੱਲ ਨਵੀਂ ਉਮੀਦ

ਡਾ. ਬਲਜੀਤ ਕੌਰ ਦੀ ਅਗਵਾਈ ਹੇਠ ‘ਸਮਾਇਲ ਸਕੀਮ’ ਬਣੀ ਭਿਖਿਆ ਤੋਂ ਸਨਮਾਨਜਨਕ ਜੀਵਨ ਵੱਲ ਨਵੀਂ ਉਮੀਦ

ਅਮਨ ਅਰੋੜਾ ਨੇ ਪੰਜਾਬ-ਸ਼ਾਰਜਾਹ ਵਪਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਸਾਂਝੇ ਉੱਦਮ, ਬਰਾਮਦ, ਤਕਨੀਕੀ ਸਹਿਯੋਗ ਤੇ ਸੁਖਾਲੀ ਮਾਰਕੀਟ ਪਹੁੰਚ 'ਤੇ ਦਿੱਤਾ ਜ਼ੋਰ

ਅਮਨ ਅਰੋੜਾ ਨੇ ਪੰਜਾਬ-ਸ਼ਾਰਜਾਹ ਵਪਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਸਾਂਝੇ ਉੱਦਮ, ਬਰਾਮਦ, ਤਕਨੀਕੀ ਸਹਿਯੋਗ ਤੇ ਸੁਖਾਲੀ ਮਾਰਕੀਟ ਪਹੁੰਚ 'ਤੇ ਦਿੱਤਾ ਜ਼ੋਰ