Wednesday, April 01, 2026
BREAKING
ਫਸਲਾਂ ਦੇ ਨੁਕਸਾਨ ਨੂੰ ਲੈ ਕੇ ਸੁਖਬੀਰ ਬਾਦਲ ਵੱਲੋਂ ਤੁਰੰਤ ਮੁਆਵਜ਼ੇ ਦੀ ਮੰਗ ਚੰਡੀਗੜ੍ਹ : ਭਾਜਪਾ ਦਫਤਰ ਦੇ ਬਾਹਰ ਵੱਡਾ ਧਮਾਕਾ ਭਾਰਤੀ ਫੌਜ ਦੀ ਵਧੀ ਤਾਕਤ! ਇਜ਼ਰਾਈਲ ਨੇ ਭੇਜੀ 'ਲਾਈਟ ਮਸ਼ੀਨਗੰਨਾਂ' ਦੀ ਪਹਿਲੀ ਖੇਪ ਪਾਕਿਸਤਾਨ 'ਚ ਜਲ ਸੰਕਟ ! ਫਟੀ 72 ਇੰਚ ਦੀ ਪਾਈਪਲਾਈਨ , ਲੱਖਾਂ ਲੋਕ ਬੂੰਦ-ਬੂੰਦ ਨੂੰ ਤਰਸੇ ਕਣਕ ਦੇ ਨਾੜ ਨੂੰ ਅੱਗ ਲਗਾਉਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੇਦਾਰਨਾਥ ਧਾਮ ਜਾਣ ਵਾਲਿਆਂ ਲਈ ਅਹਿਮ ਖ਼ਬਰ ! ਇਸ ਤਰੀਕ ਤੋਂ ਸ਼ੁਰੂ ਹੋਵੇਗੀ ਹੈਲੀਕਾਪਟਰ ਸੇਵਾ, ਜਾਣੋ ਕਿਰਾਇਆ ਮਹਿਬੂਬਾ ਨੇ J&K ਦੇ ਉੱਪ ਰਾਜਪਾਲ ਨੂੰ ਪਹਿਲਗਾਮ ਹਮਲੇ ਮਗਰੋਂ ਬੰਦ ਸੈਰ-ਸਪਾਟਾ ਸਥਾਨ ਖੋਲ੍ਹਣ ਦੀ ਕੀਤੀ ਅਪੀਲ ਖ਼ਤਮ ਹੋਵੇਗੀ ਕੁੜੱਤਣ ! 5 ਸਾਲਾਂ 'ਚ ਪਹਿਲੀ ਵਾਰ ਚੀਨ ਪਹੁੰਚਿਆ ਭਾਰਤੀ ਵਪਾਰੀਆਂ ਦਾ ਵਫ਼ਦ ਗੋਆ ਕਲੱਬ ਅਗਨੀਕਾਂਡ ਦੇ ਮੁਲਜ਼ਮ ਲੂਥਰਾ ਭਰਾਵਾਂ ਨੂੰ ਮਿਲੀ ਜ਼ਮਾਨਤ ! ਅਦਾਲਤ ਨੇ ਸੁਣਾਇਆ ਫ਼ੈਸਲਾ ਰਸੋਈ ਗੈਸ ਦੀਆਂ ਕੀਮਤਾਂ 'ਤੇ ਚਰਚਾ ਨੂੰ ਲੈ ਕੇ ਰਾਜ ਸਭਾ 'ਚ ਖੜਗੇ ਅਤੇ ਰਿਜਿਜੂ ਵਿਚਾਲੇ ਹੋਈ ਬਹਿਸ

ਮਨੋਰੰਜਨ

ਫਿਲਮ ‘ਸਵਯੰਭੂ’ ਦੀ ਪ੍ਰਮਾਣਿਕਤਾ ਲਈ ਸਾਲਾਂ ਤੱਕ ਕੀਤੀ ਗਈ ਖੋਜ: ਨਿਰਦੇਸ਼ਕ

31 ਮਾਰਚ, 2026 02:20 PM

ਮੁੰਬਈ : ਫਿਲਮ ‘ਕਾਰਤੀਕੇਯ 2’ ਰਾਹੀਂ ਦੇਸ਼ ਭਰ ਵਿੱਚ ਮਕਬੂਲ ਹੋਏ ਅਦਾਕਾਰ ਨਿਖਿਲ ਸਿਧਾਰਥ ਦੀ ਅਗਲੀ ਵੱਡੀ ਫਿਲਮ ‘ਸਵਯੰਭੂ’ ਇਨੀਂ ਦਿਨੀਂ ਕਾਫੀ ਚਰਚਾ ਵਿੱਚ ਹੈ। ਫਿਲਮ ਦੇ ਨਿਰਦੇਸ਼ਕ ਭਰਤ ਕ੍ਰਿਸ਼ਨਮਾਚਾਰੀ ਨੇ ਫਿਲਮ ਬਾਰੇ ਅਹਿਮ ਖੁਲਾਸਾ ਕਰਦਿਆਂ ਦੱਸਿਆ ਕਿ ਇਹ ਫਿਲਮ ਇੱਕ ਸੱਚੀ ਘਟਨਾ ‘ਤੇ ਅਧਾਰਿਤ ਹੈ ਅਤੇ ਇਸ ਦੀ ਇਤਿਹਾਸਕ ਪ੍ਰਮਾਣਿਕਤਾ ਨੂੰ ਬਰਕਰਾਰ ਰੱਖਣ ਲਈ ਟੀਮ ਨੇ ਸਾਲਾਂ ਤੱਕ ਡੂੰਘੀ ਖੋਜ ਕੀਤੀ ਹੈ।

ਨਿਰਦੇਸ਼ਕ ਭਰਤ ਨੇ ਦੱਸਿਆ, "ਸਵਯੰਭੂ ਇੱਕ ਅਸਲੀ ਘਟਨਾ ਹੈ, ਜਿਸ ਨੂੰ ਸਿਨੇਮਾ ਦੇ ਰੂਪ ਵਿੱਚ ਢਾਲਣ ਲਈ ਮਾਮੂਲੀ ਬਦਲਾਅ ਕੀਤੇ ਗਏ ਹਨ। ਸਾਡਾ ਮੁੱਖ ਮਕਸਦ ਹਕੀਕਤ ਦੇ ਨੇੜੇ ਰਹਿਣਾ ਸੀ। ਅਸੀਂ ਕਈ ਸਾਲਾਂ ਤੱਕ ਖੋਜ ਕੀਤੀ ਤਾਂ ਜੋ ਇਤਿਹਾਸਕ ਤੱਥਾਂ ਨਾਲ ਕੋਈ ਸਮਝੌਤਾ ਨਾ ਹੋਵੇ।" ਉਨ੍ਹਾਂ ਅੱਗੇ ਕਿਹਾ ਕਿ ਇਹ ਫਿਲਮ ਪ੍ਰਾਚੀਨ ਭਾਰਤ ਦੇ ਇੱਕ ਅਜਿਹੇ ਨਾਇਕ ਦੀ ਸਫਰ-ਗਾਥਾ ਹੈ, ਜਿਸ ਨੇ ਭਾਰਤ ਨੂੰ ਇੱਕ ਅਮੀਰ ਸੱਭਿਆਚਾਰਕ ਅਤੇ ਵਪਾਰਕ ਕੇਂਦਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਭਰਤ ਕ੍ਰਿਸ਼ਨਮਾਚਾਰੀ ਮੁਤਾਬਕ, ਫਿਲਮ ਦਾ ਮੁੱਖ ਪਾਤਰ ਕੋਈ ਰਾਜਾ ਨਹੀਂ ਸੀ, ਸਗੋਂ ਇੱਕ ਅਜਿਹਾ ਯੋਧਾ ਅਤੇ ਯੁੱਧ ਰਣਨੀਤੀਕਾਰ ਸੀ ਜਿਸ ਬਾਰੇ ਇਤਿਹਾਸ ਵਿੱਚ ਬਹੁਤੀ ਗੱਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ, "ਮੇਰੀ ਰਾਏ ਵਿੱਚ, ਉਹ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਬਿਹਤਰੀਨ ਯੋਧਿਆਂ ਵਿੱਚੋਂ ਇੱਕ ਹੈ। ਇਹ ਫਿਲਮ ਉਸ ਦੀ ‘ਓਰਿਜਿਨ ਸਟੋਰੀ’ ਹੈ, ਜੋ ਦਰਸ਼ਕਾਂ ਨੂੰ ਉਸ ਕਾਲਖੰਡ ਅਤੇ ਸਾਮਰਾਜ ਦੀ ਦੁਨੀਆ ਵਿੱਚ ਲੈ ਜਾਵੇਗੀ।" "ਸਵਯੰਭੂ" ਪਿਕਸਲ ਸਟੂਡੀਓ ਦੇ ਭੁਵਨ ਅਤੇ ਸ਼੍ਰੀਕਰ ਦੁਆਰਾ ਨਿਰਮਿਤ ਹੈ। ਇਹ ਫਿਲਮ 2026 ਦੀਆਂ ਗਰਮੀਆਂ ਵਿੱਚ ਦੁਨੀਆ ਭਰ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।

Have something to say? Post your comment

ਅਤੇ ਮਨੋਰੰਜਨ ਖਬਰਾਂ

ਵਿੱਕੀ ਕੌਸ਼ਲ ਨੇ ਫਿਲਮ 'ਧੁਰੰਦਰ 2' ਦੀ ਕੀਤੀ ਤਾਰੀਫ਼

ਵਿੱਕੀ ਕੌਸ਼ਲ ਨੇ ਫਿਲਮ 'ਧੁਰੰਦਰ 2' ਦੀ ਕੀਤੀ ਤਾਰੀਫ਼

ਸਿੱਧੂ ਮੂਸੇਵਾਲਾ ਦੇ ਮੈਨੇਜਰ ਰਹੇ ਸ਼ਗਨਪ੍ਰੀਤ ਦਾ ਪਿਤਾ ਗ੍ਰਿਫ਼ਤਾਰ, 1 ਕਰੋੜ ਦੀ ਫ਼ਿਰੌਤੀ ਮੰਗਣ ਦਾ ਇਲਜ਼ਾਮ

ਸਿੱਧੂ ਮੂਸੇਵਾਲਾ ਦੇ ਮੈਨੇਜਰ ਰਹੇ ਸ਼ਗਨਪ੍ਰੀਤ ਦਾ ਪਿਤਾ ਗ੍ਰਿਫ਼ਤਾਰ, 1 ਕਰੋੜ ਦੀ ਫ਼ਿਰੌਤੀ ਮੰਗਣ ਦਾ ਇਲਜ਼ਾਮ

ਮੁੜ ਨਾਨਾ ਬਣੇ ਅਨਿਲ ਕਪੂਰ, ਸੋਨਮ-ਆਨੰਦ ਨੂੰ ਦਿੱਤੀਆਂ ਵਧਾਈਆਂ

ਮੁੜ ਨਾਨਾ ਬਣੇ ਅਨਿਲ ਕਪੂਰ, ਸੋਨਮ-ਆਨੰਦ ਨੂੰ ਦਿੱਤੀਆਂ ਵਧਾਈਆਂ

ਗਾਇਕ ਜ਼ੁਬੀਨ ਗਰਗ ਦੇ ਨਾਮ 'ਤੇ ਰੱਖਿਆ ਗਿਆ ਅਰੁਣਾਚਲ ਪ੍ਰਦੇਸ਼ 'ਚ ਮਿਲੀ ਤਿਤਲੀ ਦੀ ਨਵੀਂ ਪ੍ਰਜਾਤੀ ਦਾ ਨਾਂ

ਗਾਇਕ ਜ਼ੁਬੀਨ ਗਰਗ ਦੇ ਨਾਮ 'ਤੇ ਰੱਖਿਆ ਗਿਆ ਅਰੁਣਾਚਲ ਪ੍ਰਦੇਸ਼ 'ਚ ਮਿਲੀ ਤਿਤਲੀ ਦੀ ਨਵੀਂ ਪ੍ਰਜਾਤੀ ਦਾ ਨਾਂ

'ਫੋਰਸ 3' ਦੀ ਸ਼ੂਟਿੰਗ ਦੇ ਨਾਲ-ਨਾਲ ਪੜ੍ਹਾਈ 'ਚ ਰੁੱਝੇ ਅਦਾਕਾਰ ਹਰਸ਼ਵਰਧਨ ਰਾਣੇ, ਵੀਡੀਓ ਕੀਤੀ ਸਾਂਝੀ

'ਫੋਰਸ 3' ਦੀ ਸ਼ੂਟਿੰਗ ਦੇ ਨਾਲ-ਨਾਲ ਪੜ੍ਹਾਈ 'ਚ ਰੁੱਝੇ ਅਦਾਕਾਰ ਹਰਸ਼ਵਰਧਨ ਰਾਣੇ, ਵੀਡੀਓ ਕੀਤੀ ਸਾਂਝੀ

ਬਾਲੀਵੁੱਡ ਸੁਪਰਸਟਾਰ ਰਿਤਿਕ ਰੋਸ਼ਨ ਨੇ ਬੇਟੇ ਰੇਹਾਨ ਨੂੰ 20ਵੇਂ ਜਨਮਦਿਨ 'ਤੇ ਦਿੱਤੀ ਵਧਾਈ

ਬਾਲੀਵੁੱਡ ਸੁਪਰਸਟਾਰ ਰਿਤਿਕ ਰੋਸ਼ਨ ਨੇ ਬੇਟੇ ਰੇਹਾਨ ਨੂੰ 20ਵੇਂ ਜਨਮਦਿਨ 'ਤੇ ਦਿੱਤੀ ਵਧਾਈ

ਸੋਸ਼ਲ ਮੀਡੀਆ 'ਤੇ ਚੱਲ ਰਹੇ ਵਿਵਾਦ 'ਤੇ ਗੁਰਪ੍ਰੀਤ ਘੁੱਗੀ ਨੇ ਤੋੜੀ ਚੁੱਪ; 'ਪੇਡ ਪ੍ਰਮੋਸ਼ਨ' ਦੇ ਲਾਏ ਇਲਜ਼ਾਮ

ਸੋਸ਼ਲ ਮੀਡੀਆ 'ਤੇ ਚੱਲ ਰਹੇ ਵਿਵਾਦ 'ਤੇ ਗੁਰਪ੍ਰੀਤ ਘੁੱਗੀ ਨੇ ਤੋੜੀ ਚੁੱਪ; 'ਪੇਡ ਪ੍ਰਮੋਸ਼ਨ' ਦੇ ਲਾਏ ਇਲਜ਼ਾਮ

ਇਸ ਸਾਲ ਦੀ ਸਭ ਤੋਂ ਪਹਿਲੀ ਤੇ ਵੱਡੀ ਫ਼ਿਲਮ ਹੋਵੇਗੀ 'ਰੱਬ ਦਾ ਰੇਡੀਓ 3'

ਇਸ ਸਾਲ ਦੀ ਸਭ ਤੋਂ ਪਹਿਲੀ ਤੇ ਵੱਡੀ ਫ਼ਿਲਮ ਹੋਵੇਗੀ 'ਰੱਬ ਦਾ ਰੇਡੀਓ 3'

ਰਾਮ ਚਰਨ ਦੇ ਜਨਮਦਿਨ 'ਤੇ

ਰਾਮ ਚਰਨ ਦੇ ਜਨਮਦਿਨ 'ਤੇ "ਪੈਡੀ ਪਹਿਲਵਾਨ" ਦਾ ਲੁੱਕ ਰਿਲੀਜ਼

ਬਾਕਸ ਆਫਿਸ 'ਤੇ 'ਧੁਰੰਦਰ 2' ਦਾ ਤੂਫਾਨ; 8 ਦਿਨਾਂ 'ਚ 1,000 ਕਰੋੜ ਦਾ ਅੰਕੜਾ ਪਾਰ

ਬਾਕਸ ਆਫਿਸ 'ਤੇ 'ਧੁਰੰਦਰ 2' ਦਾ ਤੂਫਾਨ; 8 ਦਿਨਾਂ 'ਚ 1,000 ਕਰੋੜ ਦਾ ਅੰਕੜਾ ਪਾਰ