Tuesday, August 25, 2026
BREAKING
ਸੁਨਾਮ ਦੀ ਨਵੀਂ ਅਨਾਜ ਮੰਡੀ ਦੇ ਵਿਕਾਸ ਨੂੰ ਮਿਲੀ ਨਵੀਂ ਰਫ਼ਤਾਰ; ਕੈਬਨਿਟ ਮੰਤਰੀ ਅਮਨ ਅਰੋੜਾ ਨੇ 4.31 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਅਹਿਮ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਪਿੰਡ ਬਿਗੜਵਾਲ ਵਿਖੇ 33.11 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਸੁਨਾਮ ਚ 20 ਸਤੰਬਰ ਨੂੰ ਲੱਗੇਗਾ ਮੇਗਾ ਮੈਡੀਕਲ ਕੈਂਪ ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ ਨੇ ਮਾਰੀ 286 ਅੰਕਾਂ ਦੀ ਛਾਲ ਤੇ ਨਿਫਟੀ 24,300 ਦੇ ਪਾਰ ਬੰਦ ਫਰਾਂਸ 'ਚ ਬਵੰਡਰ ਨੇ ਮਚਾਈ ਤਬਾਹੀ, ਸੈਂਕੜੇ ਲੋਕ ਜ਼ਖਮੀ ; ਨੁਕਸਾਨੇ ਗਏ 300 ਘਰ ਪੰਜਾਬ ਵਿਚ ਦੁਬਾਰਾ ਆਉਣਗੇ ਬਿਜਲੀ ਦੇ ਬਿੱਲ, ਜਲਦ ਸ਼ੁਰੂ ਹੋਵੇਗੀ ਹੈਲਪਲਾਈਨ ਰਾਹੁਲ ਗਾਂਧੀ ਤੇ ਖੜਗੇ ਨੇ PM ਮੋਦੀ ਨੂੰ ਲਿਖੀ ਚਿੱਠੀ, ਜਾਤੀ ਜਨਗਣਨਾ ਨੂੰ ਲੈ ਕੇ ਕੀਤੇ ਇਹ ਸਵਾਲ 27 ਅਗਸਤ ਨੂੰ ‘ਪੰਜਾਬ ਬੰਦ’ ਦੀ ਕਾਲ ਦੇ ਵਿਰੋਧ 'ਚ ਵਪਾਰ ਮੰਡਲ ਦਾ ਵੱਡਾ ਐਲਾਨ ਸਰਹੱਦੀ ਵਿਵਾਦ ਵਿਚਾਲੇ ਭਾਰਤ ਆਉਣਗੇ ਚੀਨੀ ਰਾਸ਼ਟਰਪਤੀ ਜਿਨਪਿੰਗ ! ਨਾਲ ਆਵੇਗਾ 400 ਮੈਂਬਰਾਂ ਦਾ ਵਫ਼ਦ ਭਾਖੜਾ ਡੈਮ ਤੋਂ ਆਈ ਚਿੰਤਾ ਭਰੀ ਖ਼ਬਰ! BBMB ਨੇ ਜਾਰੀ ਕੀਤੀ ਵੱਡੀ ਚਿਤਾਵਨੀ, ਪੰਜਾਬੀਓ ਸਾਵਧਾਨ

ਪੰਜਾਬ

ਪੰਜਾਬ ਵਿਚ ਦੁਬਾਰਾ ਆਉਣਗੇ ਬਿਜਲੀ ਦੇ ਬਿੱਲ, ਜਲਦ ਸ਼ੁਰੂ ਹੋਵੇਗੀ ਹੈਲਪਲਾਈਨ

25 ਅਗਸਤ, 2026 06:03 PM

ਚੰਡੀਗੜ੍ਹ : ਪੰਜਾਬ ਵਿਚ ਬਿਜਲੀ ਦੀ ਸਬਸਿਡੀ ਨਾ ਮਿਲਣ ਕਾਰਨ ਪਰੇਸ਼ਾਨ ਖਪਤਕਾਰਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਸਰਕਾਰ ਨੇ ਸੂਬੇ ਵਿਚ ਅਜਿਹੇ 63,702 ਖਪਤਕਾਰਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਮੁਫ਼ਤ ਬਿਜਲੀ ਦੀ ਸਬਸਿਡੀ ਦਾ ਲਾਭ ਨਹੀਂ ਮਿਲ ਸਕਿਆ ਸੀ। ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਨੇ ਚੰਡੀਗੜ੍ਹ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਨ੍ਹਾਂ ਸਾਰੇ ਖਪਤਕਾਰਾਂ ਦੇ ਬਿੱਲ ਦੁਬਾਰਾ ਤਿਆਰ ਕੀਤੇ ਜਾਣਗੇ ਅਤੇ ਅਗਲੇ ਤਿੰਨ ਕੰਮਕਾਜੀ ਦਿਨਾਂ ਵਿਚ ਨਵੇਂ ਬਿੱਲ ਜਾਰੀ ਕੀਤੇ ਜਾਣਗੇ।

ਮੰਤਰੀ ਸੋਂਧ ਨੇ ਦੱਸਿਆ ਕਿ ਮਈ, ਜੂਨ ਅਤੇ ਜੁਲਾਈ ਦੇ ਮਹੀਨਿਆਂ ਦੌਰਾਨ ਮੀਟਰ ਰੀਡਰ ਹੜਤਾਲ 'ਤੇ ਸਨ। ਇਸ ਕਾਰਨ, ਵਿਭਾਗ ਕੋਲ ਬਿੱਲ ਭੇਜਣ ਦਾ ਇੱਕੋ-ਇੱਕ ਵਿਕਲਪ ਸੀ ਕਿ ਪਿਛਲੇ ਸਾਲ ਦੀ ਖਪਤ ਦੇ ਆਧਾਰ 'ਤੇ ਔਸਤ ਬਿੱਲ ਭੇਜ ਦਿੱਤੇ ਜਾਣ। ਇਸ ਔਸਤ ਬਿਲਿੰਗ ਪ੍ਰਣਾਲੀ ਕਾਰਨ ਖਪਤਕਾਰਾਂ ਦੇ ਮਈ ਅਤੇ ਜੂਨ ਦੇ ਬਿੱਲਾਂ ਵਿਚ 300 ਯੂਨਿਟ ਦੀ ਮੁਫ਼ਤ ਬਿਜਲੀ ਸਬਸਿਡੀ ਨਹੀਂ ਜੁੜ ਸਕੀ। ਜਦੋਂ ਕੁੱਲ 78 ਲੱਖ ਖਪਤਕਾਰਾਂ ਦੇ ਡਾਟੇ ਦੀ ਜਾਂਚ ਕੀਤੀ ਗਈ, ਤਾਂ ਸਾਹਮਣੇ ਆਇਆ ਕਿ 1 ਪ੍ਰਤੀਸ਼ਤ ਤੋਂ ਵੀ ਘੱਟ (ਲਗਭਗ 63 ਹਜ਼ਾਰ) ਖਪਤਕਾਰ ਇਸ ਸਮੱਸਿਆ ਤੋਂ ਪ੍ਰਭਾਵਿਤ ਹੋਏ ਹਨ।

ਇਸ ਲਈ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ ਕਿ ਅਗਲੇ 3 ਕੰਮਕਾਜੀ ਦਿਨਾਂ ਵਿਚ ਸਾਰੇ ਪ੍ਰਭਾਵਿਤ ਖਪਤਕਾਰਾਂ ਨੂੰ ਨਵੇਂ ਬਿੱਲ ਜਾਰੀ ਕਰਕੇ ਮਈ-ਜੂਨ ਦੀ ਸਬਸਿਡੀ ਦਾ ਲਾਭ ਦਿੱਤਾ ਜਾਵੇਗਾ। ਜਿਨ੍ਹਾਂ ਖਪਤਕਾਰਾਂ ਨੇ ਪਹਿਲਾਂ ਹੀ ਬਿੱਲ ਜਮ੍ਹਾਂ ਕਰਵਾ ਦਿੱਤੇ ਹਨ, ਉਨ੍ਹਾਂ ਦੇ ਪੈਸੇ ਅਗਲੇ ਬਿੱਲ ਵਿਚ ਐਡਜਸਟ ਕਰ ਦਿੱਤੇ ਜਾਣਗੇ। ਬਿੱਲਾਂ ਸਬੰਧੀ ਸ਼ਿਕਾਇਤਾਂ ਦੇ ਹੱਲ ਲਈ ਇਕ ਵਿਸ਼ੇਸ਼ ਹੈਲਪਲਾਈਨ ਸ਼ੁਰੂ ਕੀਤੀ ਜਾਵੇਗੀ, ਜਿੱਥੇ 20 ਕਰਮਚਾਰੀਆਂ ਦੀ ਟੀਮ ਤਾਇਨਾਤ ਰਹੇਗੀ। ਹੈਲਪਲਾਈਨ 'ਤੇ ਸ਼ਿਕਾਇਤ ਦਰਜ ਹੋਣ ਤੋਂ ਬਾਅਦ 15 ਦਿਨਾਂ ਦੇ ਅੰਦਰ ਬਿੱਲ ਠੀਕ ਕਰ ਦਿੱਤਾ ਜਾਵੇਗਾ।

Have something to say? Post your comment

ਅਤੇ ਪੰਜਾਬ ਖਬਰਾਂ

ਸੁਨਾਮ ਦੀ ਨਵੀਂ ਅਨਾਜ ਮੰਡੀ ਦੇ ਵਿਕਾਸ ਨੂੰ ਮਿਲੀ ਨਵੀਂ ਰਫ਼ਤਾਰ; ਕੈਬਨਿਟ ਮੰਤਰੀ ਅਮਨ ਅਰੋੜਾ ਨੇ 4.31 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਅਹਿਮ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਸੁਨਾਮ ਦੀ ਨਵੀਂ ਅਨਾਜ ਮੰਡੀ ਦੇ ਵਿਕਾਸ ਨੂੰ ਮਿਲੀ ਨਵੀਂ ਰਫ਼ਤਾਰ; ਕੈਬਨਿਟ ਮੰਤਰੀ ਅਮਨ ਅਰੋੜਾ ਨੇ 4.31 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਅਹਿਮ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪਿੰਡ ਬਿਗੜਵਾਲ ਵਿਖੇ 33.11 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ

ਪਿੰਡ ਬਿਗੜਵਾਲ ਵਿਖੇ 33.11 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ

ਸੁਨਾਮ ਚ 20 ਸਤੰਬਰ ਨੂੰ ਲੱਗੇਗਾ ਮੇਗਾ ਮੈਡੀਕਲ ਕੈਂਪ

ਸੁਨਾਮ ਚ 20 ਸਤੰਬਰ ਨੂੰ ਲੱਗੇਗਾ ਮੇਗਾ ਮੈਡੀਕਲ ਕੈਂਪ

27 ਅਗਸਤ ਨੂੰ ‘ਪੰਜਾਬ ਬੰਦ’ ਦੀ ਕਾਲ ਦੇ ਵਿਰੋਧ 'ਚ ਵਪਾਰ ਮੰਡਲ ਦਾ ਵੱਡਾ ਐਲਾਨ

27 ਅਗਸਤ ਨੂੰ ‘ਪੰਜਾਬ ਬੰਦ’ ਦੀ ਕਾਲ ਦੇ ਵਿਰੋਧ 'ਚ ਵਪਾਰ ਮੰਡਲ ਦਾ ਵੱਡਾ ਐਲਾਨ

ਭਾਖੜਾ ਡੈਮ ਤੋਂ ਆਈ ਚਿੰਤਾ ਭਰੀ ਖ਼ਬਰ! BBMB ਨੇ ਜਾਰੀ ਕੀਤੀ ਵੱਡੀ ਚਿਤਾਵਨੀ, ਪੰਜਾਬੀਓ ਸਾਵਧਾਨ

ਭਾਖੜਾ ਡੈਮ ਤੋਂ ਆਈ ਚਿੰਤਾ ਭਰੀ ਖ਼ਬਰ! BBMB ਨੇ ਜਾਰੀ ਕੀਤੀ ਵੱਡੀ ਚਿਤਾਵਨੀ, ਪੰਜਾਬੀਓ ਸਾਵਧਾਨ

27 ਅਗਸਤ ਨੂੰ 'ਪੰਜਾਬ ਬੰਦ': ਕਾਂਗਰਸ ਪਾਰਟੀ ਵੱਲੋਂ ਸਮਰਥਨ ਦਾ ਐਲਾਨ

27 ਅਗਸਤ ਨੂੰ 'ਪੰਜਾਬ ਬੰਦ': ਕਾਂਗਰਸ ਪਾਰਟੀ ਵੱਲੋਂ ਸਮਰਥਨ ਦਾ ਐਲਾਨ

ਛੱਤਬੀੜ ਰੋਡ ’ਤੇ ਵੱਡਾ ਹਾਦਸਾ, ਤੇਜ਼ ਵਹਾਅ ਵਾਲੇ ਸੂਏ ’ਚ ਡਿੱਗੀ ਇਨੋਵਾ, ਇਕ ਦੀ ਮੌਤ

ਛੱਤਬੀੜ ਰੋਡ ’ਤੇ ਵੱਡਾ ਹਾਦਸਾ, ਤੇਜ਼ ਵਹਾਅ ਵਾਲੇ ਸੂਏ ’ਚ ਡਿੱਗੀ ਇਨੋਵਾ, ਇਕ ਦੀ ਮੌਤ

ਪੰਜਾਬ ਦੀ ਜਵਾਨੀ ਬਚਾਉਣ ਲਈ ਨਸ਼ੇ ਨੂੰ ਠੱਲ੍ਹ ਪਾਉਣੀ ਜ਼ਰੂਰੀ: ਜਥੇਦਾਰ ਗੜਗੱਜ

ਪੰਜਾਬ ਦੀ ਜਵਾਨੀ ਬਚਾਉਣ ਲਈ ਨਸ਼ੇ ਨੂੰ ਠੱਲ੍ਹ ਪਾਉਣੀ ਜ਼ਰੂਰੀ: ਜਥੇਦਾਰ ਗੜਗੱਜ

ਮੋਹਾਲੀ 'ਚ PWD ਦੇ ਦਫ਼ਤਰ ਨੂੰ ਲੱਗੀ ਭਿਆਨਕ ਅੱਗ, ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ

ਮੋਹਾਲੀ 'ਚ PWD ਦੇ ਦਫ਼ਤਰ ਨੂੰ ਲੱਗੀ ਭਿਆਨਕ ਅੱਗ, ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ

ਪੰਜਾਬ : ਚੱਲਦੀ ਗ੍ਰੈਂਡ ਵਿਟਾਰਾ 'ਤੇ ਜੜ੍ਹੋਂ ਉੱਖੜ ਕੇ ਡਿੱਗਿਆ ਬਿਜਲੀ ਦਾ ਖੰਭਾ, ਵਿੱਚ ਬੈਠਾ ਸੀ ਪਰਿਵਾਰ

ਪੰਜਾਬ : ਚੱਲਦੀ ਗ੍ਰੈਂਡ ਵਿਟਾਰਾ 'ਤੇ ਜੜ੍ਹੋਂ ਉੱਖੜ ਕੇ ਡਿੱਗਿਆ ਬਿਜਲੀ ਦਾ ਖੰਭਾ, ਵਿੱਚ ਬੈਠਾ ਸੀ ਪਰਿਵਾਰ