Wednesday, September 09, 2026
BREAKING
ਲਾਇਨਜ਼ ਕਲੱਬ ਖਰੜ ਵੱਲੋਂ ਅਧਿਆਪਕਾਂ ਦਾ ਸਨਮਾਨ, ਵਿਦਿਆਰਥੀਆਂ ਨੂੰ ਵੰਡੇ ਫਲ ਅਤੇ ਬਿਸਕੁਟ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਵਾਈਸ ਚੇਅਰਮੈਨ ਸ੍ਰੀ ਸੁਰਿੰਦਰ ਕਲਿਆਣ ਵੱਲੋਂ ਨਗਰ ਨਿਗਮ ਖਰੜ ਦੇ ਸਫ਼ਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਸਬੰਧੀ ਸੁਣਵਾਈ ਯੁਵਕ ਸੇਵਾਵਾਂ ਵਿਭਾਗ ਵੱਲੋਂ ਰਾਜ ਪੱਧਰੀ ਰੈੱਡ ਰਨ ਮੈਰਾਥਨ-2026 ਦਾ ਆਯੋਜਨ ਸਚਿਨ ਪਾਇਲਟ ਦੇ ਆਉਣ ਨਾਲ ਪੰਜਾਬ ਕਾਂਗਰਸ ’ਚ ਨਵੀਂ ਉਮੀਦ ਜਾਗੀ : ਚਰਨਜੀਤ ਚੰਨੀ ਫਟ ਗਿਆ ਜਵਾਲਾਮੁਖੀ ! ਰਿਪੋਰਟਿੰਗ ਕਰਨ ਗਏ 5 ਪੱਤਰਕਾਰ ਹੋ ਗਏ ਲਾਪਤਾ, ਬੈਂਟਨ 'ਚ ਪਿਆ ਭੜਥੂ ਮੋਹਾਲੀ ਦੇ ਪਿੰਡ ਸਨੇਟਾ 'ਚ ਵੱਡਾ ਐਨਕਾਊਂਟਰ, ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ ਇਲਾਕਾ ਜਲੰਧਰ 'ਚ ਸਕੂਲਾਂ ਨੂੰ ਲੈ ਕੇ CP ਸਤਿੰਦਰ ਸਿੰਘ ਦੀ ਸਖ਼ਤੀ! ਅਚਾਨਕ ਵਧਾਈ ਗਈ ਸੁਰੱਖਿਆ ਬਾਬਾ ਸਾਹਿਬ ਦੀ ਮੂਰਤੀ ਨਾਲ ਛੇੜਛਾੜ ਮਾਮਲੇ 'ਤੇ ਜਲੰਧਰ 'ਚ ਕਾਂਗਰਸ ਦਾ ਪ੍ਰਦਰਸ਼ਨ, ਪੰਜਾਬ ਬੰਦ ਦੀ ਚਿਤਾਵਨੀ ਨੇਪਾਲ ਹੜ੍ਹ 'ਚ ਭਾਰੀ ਜਾਨੀ ਨੁਕਸਾਨ, ਮ੍ਰਿਤਕਾਂ ਦੀ ਗਿਣਤੀ 1,360 ਤੋਂ ਪਾਰ ਮੋਹਾਲੀ ਦੇ SSP ਨੂੰ ਸੰਮਨ ਜਾਰੀ, ਸਨਟੈੱਕ ਸਿਟੀ ਮਾਮਲੇ 'ਚ ED ਨੇ ਕੀਤੀ ਕਾਰਵਾਈ

ਪੰਜਾਬ

ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਵਾਈਸ ਚੇਅਰਮੈਨ ਸ੍ਰੀ ਸੁਰਿੰਦਰ ਕਲਿਆਣ ਵੱਲੋਂ ਨਗਰ ਨਿਗਮ ਖਰੜ ਦੇ ਸਫ਼ਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਸਬੰਧੀ ਸੁਣਵਾਈ

09 ਸਤੰਬਰ, 2026 07:19 PM

ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) (ਪ੍ਰੀਤ ਪੱਤੀ) : ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਵਾਈਸ ਚੇਅਰਮੈਨ ਸ੍ਰੀ ਸੁਰਿੰਦਰ ਕਲਿਆਣ ਨੇ ਅੱਜ ਨਗਰ ਨਿਗਮ ਖਰੜ ਦੇ ਸਫ਼ਾਈ ਕਰਮਚਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਨਿਪਟਾਰੇ ਲਈ ਕਾਰਜ ਸਾਧਕ ਅਫ਼ਸਰ, ਨਗਰ ਕੌਂਸਲ ਖਰੜ, ਸ੍ਰੀ ਅਸ਼ੋਕ ਪਥਾਰੀਆ ਅਤੇ ਸਫਾਈ ਕਰਮਚਾਰੀਆਂ ਦੇ ਨੁਮਾਇੰਦਿਆਂ ਨਾਲ ਵਿਸਥਾਰ ਪੂਰਵਕ ਬੈਠਕ ਕੀਤੀ।

ਇਸ ਮੌਕੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਤੋਂ ਇਲਾਵਾ ਹੋਰ ਸਬੰਧਤ ਅਧਿਕਾਰੀ ਵੀ ਮੌਜੂਦ ਸਨ।

ਮੀਟਿੰਗ ਦੌਰਾਨ ਵਾਈਸ ਚੇਅਰਮੈਨ ਸੁਰਿੰਦਰ ਕਲਿਆਣ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਫ਼ਾਈ ਕਰਮਚਾਰੀਆਂ ਨੂੰ ਪੇਸ਼ ਆ ਰਹੀਆਂ ਮੁਸਕਿਲਾਂ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।

ਵਾਈਸ ਚੇਅਰਮੈਨ ਨੇ ਸਫ਼ਾਈ ਕਰਮਚਾਰੀਆਂ ਨੂੰ ਸਾਬਣ, ਤੇਲ ਅਤੇ ਵਰਦੀਆਂ ਮੁਹੱਈਆ ਕਰਵਾਉਣ ਸਬੰਧੀ ਮਾਮਲਿਆਂ ਦਾ ਵੀ ਜਾਇਜ਼ਾ ਲਿਆ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਰਾਜ ਸਫ਼ਾਈ ਕਮਿਸ਼ਨ ਸਫ਼ਾਈ ਕਰਮਚਾਰੀਆਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨਾ ਉਨ੍ਹਾਂ ਦਾ ਮੁੱਢਲਾ ਫਰਜ਼ ਹੈ ਅਤੇ ਕਿਸੇ ਵੀ ਕਰਮਚਾਰੀ ਨਾਲ ਧੱਕੇਸ਼ਾਹੀ ਜਾਂ ਸ਼ੋਸ਼ਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਸਫਾਈ ਕਰਮਚਾਰੀ ਆਪਣੀ ਸਮੱਸਿਆ ਲਈ ਬਿਨਾਂ ਝਿਜਕ ਕਮਿਸ਼ਨ ਨਾਲ ਸੰਪਰਕ ਕਰ ਸਕਦਾ ਹੈ।

ਇਸ ਮੌਕੇ ਕਾਰਜ ਸਾਧਕ ਅਫ਼ਸਰ, ਨਗਰ ਕੌਂਸਲ ਖਰੜ ਨੇ ਭਰੋਸਾ ਦਿਵਾਇਆ ਕਿ ਵਾਈਸ ਚੇਅਰਮੈਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ ਅਤੇ ਸਫਾਈ ਕਰਮਚਾਰੀਆਂ ਦੀਆਂ ਸੰਭਵ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ।

ਇਸ ਮੌਕੇ ਕਾਰਜ ਸਾਧਕ ਅਫਸਰ ਨੇ ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੇ ਉਪ ਚੇਅਰਮੈਨ ਨੂੰ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਠੇਕੇ ਤੋਂ ਰੈਗੂਲਰ ਅਤੇ ਆਊਟਸੋਰਸ ਤੋਂ ਠੇਕੇ 'ਤੇ ਲਿਆਂਦੇ ਜਾਣ ਵਾਲੇ ਸਫਾਈ ਕਾਮਿਆਂ ਦੀਆਂ ਸੂਚੀਆਂ ਸਰਕਾਰ ਨੂੰ ਭੇਜ ਦਿੱਤੀਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਖਰੜ ਵਿੱਚ 414 ਦੇ ਕਰੀਬ ਸਫਾਈ ਸੇਵਕ ਅਤੇ ਸੈਨੇਟਰੀ ਵਰਕਰ ਕੰਮ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਲੋੜ ਪੈਣ ਤੇ ਇਨ੍ਹਾਂ ਦੀ ਗਿਣਤੀ ਵਿੱਚ ਵਾਧਾ ਕਰਨ 'ਤੇ ਵੀ ਵਿਚਾਰ ਕੀਤਾ ਜਾਵੇਗਾ।

Have something to say? Post your comment

ਅਤੇ ਪੰਜਾਬ ਖਬਰਾਂ

ਲਾਇਨਜ਼ ਕਲੱਬ ਖਰੜ ਵੱਲੋਂ ਅਧਿਆਪਕਾਂ ਦਾ ਸਨਮਾਨ, ਵਿਦਿਆਰਥੀਆਂ ਨੂੰ ਵੰਡੇ ਫਲ ਅਤੇ ਬਿਸਕੁਟ

ਲਾਇਨਜ਼ ਕਲੱਬ ਖਰੜ ਵੱਲੋਂ ਅਧਿਆਪਕਾਂ ਦਾ ਸਨਮਾਨ, ਵਿਦਿਆਰਥੀਆਂ ਨੂੰ ਵੰਡੇ ਫਲ ਅਤੇ ਬਿਸਕੁਟ

ਯੁਵਕ ਸੇਵਾਵਾਂ ਵਿਭਾਗ ਵੱਲੋਂ ਰਾਜ ਪੱਧਰੀ ਰੈੱਡ ਰਨ ਮੈਰਾਥਨ-2026 ਦਾ ਆਯੋਜਨ

ਯੁਵਕ ਸੇਵਾਵਾਂ ਵਿਭਾਗ ਵੱਲੋਂ ਰਾਜ ਪੱਧਰੀ ਰੈੱਡ ਰਨ ਮੈਰਾਥਨ-2026 ਦਾ ਆਯੋਜਨ

ਸਚਿਨ ਪਾਇਲਟ ਦੇ ਆਉਣ ਨਾਲ ਪੰਜਾਬ ਕਾਂਗਰਸ ’ਚ ਨਵੀਂ ਉਮੀਦ ਜਾਗੀ : ਚਰਨਜੀਤ ਚੰਨੀ

ਸਚਿਨ ਪਾਇਲਟ ਦੇ ਆਉਣ ਨਾਲ ਪੰਜਾਬ ਕਾਂਗਰਸ ’ਚ ਨਵੀਂ ਉਮੀਦ ਜਾਗੀ : ਚਰਨਜੀਤ ਚੰਨੀ

ਮੋਹਾਲੀ ਦੇ ਪਿੰਡ ਸਨੇਟਾ 'ਚ ਵੱਡਾ ਐਨਕਾਊਂਟਰ, ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ ਇਲਾਕਾ

ਮੋਹਾਲੀ ਦੇ ਪਿੰਡ ਸਨੇਟਾ 'ਚ ਵੱਡਾ ਐਨਕਾਊਂਟਰ, ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ ਇਲਾਕਾ

ਜਲੰਧਰ 'ਚ ਸਕੂਲਾਂ ਨੂੰ ਲੈ ਕੇ CP ਸਤਿੰਦਰ ਸਿੰਘ ਦੀ ਸਖ਼ਤੀ! ਅਚਾਨਕ ਵਧਾਈ ਗਈ ਸੁਰੱਖਿਆ

ਜਲੰਧਰ 'ਚ ਸਕੂਲਾਂ ਨੂੰ ਲੈ ਕੇ CP ਸਤਿੰਦਰ ਸਿੰਘ ਦੀ ਸਖ਼ਤੀ! ਅਚਾਨਕ ਵਧਾਈ ਗਈ ਸੁਰੱਖਿਆ

ਬਾਬਾ ਸਾਹਿਬ ਦੀ ਮੂਰਤੀ ਨਾਲ ਛੇੜਛਾੜ ਮਾਮਲੇ 'ਤੇ ਜਲੰਧਰ 'ਚ ਕਾਂਗਰਸ ਦਾ ਪ੍ਰਦਰਸ਼ਨ, ਪੰਜਾਬ ਬੰਦ ਦੀ ਚਿਤਾਵਨੀ

ਬਾਬਾ ਸਾਹਿਬ ਦੀ ਮੂਰਤੀ ਨਾਲ ਛੇੜਛਾੜ ਮਾਮਲੇ 'ਤੇ ਜਲੰਧਰ 'ਚ ਕਾਂਗਰਸ ਦਾ ਪ੍ਰਦਰਸ਼ਨ, ਪੰਜਾਬ ਬੰਦ ਦੀ ਚਿਤਾਵਨੀ

ਮੋਹਾਲੀ ਦੇ SSP ਨੂੰ ਸੰਮਨ ਜਾਰੀ, ਸਨਟੈੱਕ ਸਿਟੀ ਮਾਮਲੇ 'ਚ ED ਨੇ ਕੀਤੀ ਕਾਰਵਾਈ

ਮੋਹਾਲੀ ਦੇ SSP ਨੂੰ ਸੰਮਨ ਜਾਰੀ, ਸਨਟੈੱਕ ਸਿਟੀ ਮਾਮਲੇ 'ਚ ED ਨੇ ਕੀਤੀ ਕਾਰਵਾਈ

12 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਅੰਮ੍ਰਿਤਸਰ 'ਚ ਸਕੂਲ, ਕਾਲਜ ਤੇ ਦਫਤਰ ਰਹਿਣਗੇ ਬੰਦ

12 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਅੰਮ੍ਰਿਤਸਰ 'ਚ ਸਕੂਲ, ਕਾਲਜ ਤੇ ਦਫਤਰ ਰਹਿਣਗੇ ਬੰਦ

CM ਮਾਨ ਦਾ ਰਾਹੁਲ ਗਾਂਧੀ ਨੂੰ ਜਵਾਬ, ਲਾਸ਼ਾਂ 'ਤੇ ਸਿਆਸਤ ਨਾ ਕਰੋ

CM ਮਾਨ ਦਾ ਰਾਹੁਲ ਗਾਂਧੀ ਨੂੰ ਜਵਾਬ, ਲਾਸ਼ਾਂ 'ਤੇ ਸਿਆਸਤ ਨਾ ਕਰੋ

ਲੁਧਿਆਣਾ ਬੰਦ, ਹਾਈਵੇ 'ਤੇ ਪੂਰੀ ਤਰ੍ਹਾਂ ਠੱਪ ਹੋਈ ਆਵਾਜਾਈ, ਵੱਡੀ ਗਿਣਤੀ ਪੁਲਸ ਤਾਇਨਾਤ

ਲੁਧਿਆਣਾ ਬੰਦ, ਹਾਈਵੇ 'ਤੇ ਪੂਰੀ ਤਰ੍ਹਾਂ ਠੱਪ ਹੋਈ ਆਵਾਜਾਈ, ਵੱਡੀ ਗਿਣਤੀ ਪੁਲਸ ਤਾਇਨਾਤ