Friday, August 21, 2026
BREAKING
ਗ੍ਰੀਨ ਕਾਰਡ ਦੇ ਚਾਹਵਾਨ ਭਾਰਤੀਆਂ ਲਈ ਵੱਡੀ ਖ਼ਬਰ, 18 ਸਤੰਬਰ ਤੋਂ ਨਵੇਂ ਨਿਯਮ ਲਾਗੂ ਪੈਲੇਟ ਗਨ ਮਾਮਲੇ 'ਚ ਥਾਣੇ ਪਹੁੰਚੇ ਰਾਹੁਲ ਗਾਂਧੀ, ਕਾਕਰੋਚ ਜਨਤਾ ਪਾਰਟੀ ਦੇ ਧਰਨੇ ਦੌਰਾਨ ਲੱਗੇ ਸੀ ਫਾਇਰਿੰਗ ਦੇ ਦੋਸ਼ ਪੰਜਾਬ ਬੰਦ ਦੌਰਾਨ ਜਾਮ 'ਚ ਫਸਿਆ ਲਾੜਾ, ਟਾਂਡਾ ਵਿਖੇ ਹਾਈਵੇਅ 'ਤੇ ਰੁਕੀਆਂ ਬਰਾਤ ਵਾਲੀਆਂ ਗੱਡੀਆਂ 'ਪੰਜਾਬ ਬੰਦ' ਵਿਚਾਲੇ ਜਾਮ 'ਚ ਫਸੀਆਂ ਐਂਬੂਲੈਂਸਾਂ! ਹਾਈਵੇ 'ਤੇ ਵੱਜੇ ਸਾਇਰਨ, ਮੌਕੇ 'ਤੇ ਭਖਿਆ ਮਾਹੌਲ ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਦੀ ਕਵਾਇਦ ਤੇਜ਼ ਪੰਜਾਬ ਬੰਦ: ਸਿੱਖ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇਅ ਜਾਮ ਪਟਿਆਲਾ-ਰਾਜਪੁਰਾ ਰੋਡ ’ਤੇ ਟਰੈਫਿਕ ਕੀਤਾ ਠੱਪ, ਭਾਰੀ ਪੁਲਸ ਤਾਇਨਾਤ PU ਵਿਦਿਆਰਥੀ ਕੌਂਸਲ ਚੋਣਾਂ ਦਾ ਐਲਾਨ, 31 ਨੂੰ ਪੈਣਗੀਆਂ ਵੋਟਾਂ ਉਸੇ ਦਿਨ ਆਉਣਗੇ ਨਤੀਜੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਬੰਦ, ਅੰਮ੍ਰਿਤਸਰ 'ਚ ਬਾਜ਼ਾਰ ਤੇ ਬੱਸ ਸੇਵਾਵਾਂ ਪ੍ਰਭਾਵਿਤ ਪੰਜਾਬ ਬੰਦ ਦੌਰਾਨ ਖੁੱਲ੍ਹੇ ਸਕੂਲ ਅਤੇ ਬੈਂਕ ਵੀ ਕਰਵਾਏ ਗਏ ਬੰਦ

ਪੰਜਾਬ

'ਪੰਜਾਬ ਬੰਦ' ਵਿਚਾਲੇ ਜਾਮ 'ਚ ਫਸੀਆਂ ਐਂਬੂਲੈਂਸਾਂ! ਹਾਈਵੇ 'ਤੇ ਵੱਜੇ ਸਾਇਰਨ, ਮੌਕੇ 'ਤੇ ਭਖਿਆ ਮਾਹੌਲ

21 ਅਗਸਤ, 2026 07:22 PM

ਮੋਹਾਲੀ : ਕੌਮੀ ਇਨਸਾਫ਼ ਮੋਰਚਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਤੇ 'ਪੰਜਾਬ ਬੰਦ' ਦੇ ਸੱਦੇ ਦਾ ਅੱਜ ਮੋਹਾਲੀ 'ਚ ਮੁਕੰਮਲ ਅਸਰ ਦੇਖਣ ਨੂੰ ਮਿਲਿਆ। ਇਸ ਦੌਰਾਨ ਮੋਹਾਲੀ-ਖਰੜ ਨੈਸ਼ਨਲ ਹਾਈਵੇ 'ਤੇ 2 ਐਂਬੂਲੈਂਸਾਂ ਟ੍ਰੈਫਿਕ ਜਾਮ 'ਚ ਫਸ ਗਈਆਂ, ਹਾਲਾਂਕਿ ਥੋੜ੍ਹੀ ਦੇਰ ਬਾਅਦ ਦੋਹਾਂ ਐਂਬੂਲੈਂਸਾਂ ਨੂੰ ਜਾਮ 'ਚੋਂ ਕੱਢਵਾ ਦਿੱਤਾ ਗਿਆ। ਇਸ ਦੌਰਾਨ ਮੌਕੇ 'ਤੇ ਆਮ ਜਨਤਾ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਬਹਿਸ ਵੀ ਹੋ ਗਈ ਪਰ ਪੁਲਸ ਨੇ ਮਾਹੌਲ ਸ਼ਾਂਤ ਕਰਵਾ ਦਿੱਤਾ। ਬੰਦ ਦੇ ਚੱਲਦਿਆਂ ਸ਼ਹਿਰ ਦੇ ਵਪਾਰਕ ਅਦਾਰੇ, ਸ਼ਾਪਿੰਗ ਮਾਲ, ਮਾਰਕੀਟਾਂ, ਬਾਜ਼ਾਰ, ਦਫ਼ਤਰ ਅਤੇ ਕਈ ਸਕੂਲ ਬੰਦ ਰਹੇ। ਸ਼ਹਿਰ ਦੀਆਂ ਸੜਕਾਂ ’ਤੇ ਆਮ ਦਿਨਾਂ ਦੇ ਮੁਕਾਬਲੇ ਆਵਾਜਾਈ ਵੀ ਕਾਫ਼ੀ ਘੱਟ ਰਹੀ।

ਬੰਦ ਦੀ ਹਮਾਇਤ 'ਚ ਵੱਖ-ਵੱਖ ਸਿੱਖ ਜੱਥੇਬੰਦੀਆਂ ਸਮੇਤ ਹੋਰ ਪ੍ਰਦਰਸ਼ਨਕਾਰੀਆਂ ਵੱਲੋਂ ਸ਼ਹਿਰ ਦੇ ਕਈ ਮੁੱਖ ਚੌਂਕਾਂ ਅਤੇ ਸ਼ਾਪਿੰਗ ਮਾਲਾਂ ਵਾਲੇ ਇਲਾਕਿਆਂ 'ਚ ਬੈਰੀਕੇਡਿੰਗ ਕਰਕੇ ਆਵਾਜਾਈ ਰੋਕ ਦਿੱਤੀ ਗਈ। ਏਅਰਪੋਰਟ ਰੋਡ ਤੋਂ ਇਲਾਵਾ ਹੋਰ ਕਈ ਮੁੱਖ ਰਸਤਿਆਂ ’ਤੇ ਪ੍ਰਦਰਸ਼ਨਕਾਰੀਆਂ ਦੀ ਮੌਜੂਦਗੀ ਕਾਰਨ ਆਵਾਜਾਈ ਵਿਵਸਥਾ ਪ੍ਰਭਾਵਿਤ ਰਹੀ ਅਤੇ ਲੋਕਾਂ ਨੂੰ ਕਈ ਥਾਵਾਂ ’ਤੇ ਬਦਲਵੇਂ ਰਸਤਿਆਂ ਦਾ ਸਹਾਰਾ ਲੈਣਾ ਪਿਆ। ਬੰਦ ਦਾ ਸਿੱਧਾ ਅਸਰ ਲੋਕਾਂ ਦੀ ਆਮ ਜ਼ਿੰਦਗੀ ’ਤੇ ਵੀ ਦੇਖਣ ਨੂੰ ਮਿਲਿਆ। ਪਬਲਿਕ ਟਰਾਂਸਪੋਰਟ, ਆਟੋ ਅਤੇ ਕੈਬ ਸੇਵਾਵਾਂ ਬੰਦ ਰਹਿਣ ਕਾਰਨ ਲੋਕਾਂ ਨੂੰ ਆਉਣ-ਜਾਣ 'ਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ’ਤੇ ਸਵਾਰੀ ਦੇ ਸਾਧਨ ਨਾ ਮਿਲਣ ਕਾਰਨ ਲੋਕ ਆਪਣੇ ਸਮਾਨ ਸਮੇਤ ਪੈਦਲ ਹੀ ਮੰਜ਼ਿਲ ਵੱਲ ਜਾਂਦੇ ਨਜ਼ਰ ਆਏ। ਇਸ ਕਾਰਨ ਬੰਦ ਦਾ ਅਸਰ ਸਿਰਫ਼ ਵਪਾਰਕ ਅਦਾਰਿਆਂ ਤੱਕ ਸੀਮਤ ਨਾ ਰਹਿ ਕੇ ਆਮ ਲੋਕਾਂ ਦੇ ਰੋਜ਼ਾਨਾ ਕੰਮਕਾਜ ’ਤੇ ਵੀ ਪੈਂਦਾ ਨਜ਼ਰ ਆਇਆ।

ਆਮ ਲੋਕਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਬਹਿਸ
ਇਸ ਦੌਰਾਨ ਕੁੱਝ ਥਾਵਾਂ ’ਤੇ ਰਸਤਾ ਖੋਲ੍ਹਣ ਨੂੰ ਲੈ ਕੇ ਆਮ ਲੋਕਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਬਹਿਸਬਾਜ਼ੀ ਦੇ ਮਾਮਲੇ ਵੀ ਸਾਹਮਣੇ ਆਏ। ਹਾਲਾਂਕਿ ਪੁਲਸ ਪ੍ਰਸ਼ਾਸਨ ਵੱਲੋਂ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਗਈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸ਼ਹਿਰ ਦੇ ਵੱਖ-ਵੱਖ ਸੰਵੇਦਨਸ਼ੀਲ ਸਥਾਨਾਂ ’ਤੇ ਪੁਲਸ ਦੀਆਂ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ। ਪੁਲਸ ਵੱਲੋਂ ਪ੍ਰਦਰਸ਼ਨਕਾਰੀਆਂ ਅਤੇ ਆਮ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਕਾਨੂੰਨ ਵਿਵਸਥਾ 'ਚ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਬੰਦ ਦੌਰਾਨ ਸਿਹਤ ਸੇਵਾਵਾਂ ਨਾਲ ਸਬੰਧਿਤ ਜ਼ਰੂਰੀ ਅਦਾਰੇ ਅਤੇ ਕੈਮਿਸਟ ਦੀਆਂ ਦੁਕਾਨਾਂ ਖੁੱਲ੍ਹੀਆਂ ਨਜ਼ਰ ਆਈਆਂ ਤਾਂ ਜੋ ਐਮਰਜੈਂਸੀ ਲੋੜਾਂ ਵਾਲੇ ਲੋਕਾਂ ਨੂੰ ਦਿੱਕਤ ਨਾ ਆਵੇ। ਕੁੱਲ ਮਿਲਾ ਕੇ ਪੰਜਾਬ ਬੰਦ ਦਾ ਮੋਹਾਲੀ 'ਚ ਵਿਆਪਕ ਅਸਰ ਦੇਖਣ ਨੂੰ ਮਿਲਿਆ ਅਤੇ ਸ਼ਹਿਰ ਦਾ ਆਮ ਜਨਜੀਵਨ ਕਈ ਘੰਟਿਆਂ ਤੱਕ ਪ੍ਰਭਾਵਿਤ ਰਿਹਾ।

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਬੰਦ ਦੌਰਾਨ ਜਾਮ 'ਚ ਫਸਿਆ ਲਾੜਾ, ਟਾਂਡਾ ਵਿਖੇ ਹਾਈਵੇਅ 'ਤੇ ਰੁਕੀਆਂ ਬਰਾਤ ਵਾਲੀਆਂ ਗੱਡੀਆਂ

ਪੰਜਾਬ ਬੰਦ ਦੌਰਾਨ ਜਾਮ 'ਚ ਫਸਿਆ ਲਾੜਾ, ਟਾਂਡਾ ਵਿਖੇ ਹਾਈਵੇਅ 'ਤੇ ਰੁਕੀਆਂ ਬਰਾਤ ਵਾਲੀਆਂ ਗੱਡੀਆਂ

ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਦੀ ਕਵਾਇਦ ਤੇਜ਼

ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਦੀ ਕਵਾਇਦ ਤੇਜ਼

ਪੰਜਾਬ ਬੰਦ: ਸਿੱਖ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇਅ ਜਾਮ

ਪੰਜਾਬ ਬੰਦ: ਸਿੱਖ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇਅ ਜਾਮ

ਪਟਿਆਲਾ-ਰਾਜਪੁਰਾ ਰੋਡ ’ਤੇ ਟਰੈਫਿਕ ਕੀਤਾ ਠੱਪ, ਭਾਰੀ ਪੁਲਸ ਤਾਇਨਾਤ

ਪਟਿਆਲਾ-ਰਾਜਪੁਰਾ ਰੋਡ ’ਤੇ ਟਰੈਫਿਕ ਕੀਤਾ ਠੱਪ, ਭਾਰੀ ਪੁਲਸ ਤਾਇਨਾਤ

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਬੰਦ, ਅੰਮ੍ਰਿਤਸਰ 'ਚ ਬਾਜ਼ਾਰ ਤੇ ਬੱਸ ਸੇਵਾਵਾਂ ਪ੍ਰਭਾਵਿਤ

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਬੰਦ, ਅੰਮ੍ਰਿਤਸਰ 'ਚ ਬਾਜ਼ਾਰ ਤੇ ਬੱਸ ਸੇਵਾਵਾਂ ਪ੍ਰਭਾਵਿਤ

ਪੰਜਾਬ ਬੰਦ ਦੌਰਾਨ ਖੁੱਲ੍ਹੇ ਸਕੂਲ ਅਤੇ ਬੈਂਕ ਵੀ ਕਰਵਾਏ ਗਏ ਬੰਦ

ਪੰਜਾਬ ਬੰਦ ਦੌਰਾਨ ਖੁੱਲ੍ਹੇ ਸਕੂਲ ਅਤੇ ਬੈਂਕ ਵੀ ਕਰਵਾਏ ਗਏ ਬੰਦ

ਡੇਰਾਬੱਸੀ ’ਚ 'ਪੰਜਾਬ ਬੰਦ' ਦਾ ਜ਼ਬਰਦਸਤ ਅਸਰ, ਆਵਾਜਾਈ ਪੂਰੀ ਤਰ੍ਹਾਂ ਠੱਪ, ਐਮਰਜੈਂਸੀ ਸੇਵਾਵਾਂ ਛੱਡ...

ਡੇਰਾਬੱਸੀ ’ਚ 'ਪੰਜਾਬ ਬੰਦ' ਦਾ ਜ਼ਬਰਦਸਤ ਅਸਰ, ਆਵਾਜਾਈ ਪੂਰੀ ਤਰ੍ਹਾਂ ਠੱਪ, ਐਮਰਜੈਂਸੀ ਸੇਵਾਵਾਂ ਛੱਡ...

ਪੰਜਾਬ ਬੰਦ : ਮੋਹਾਲੀ-ਖਰੜ ਫਲਾਈਓਵਰ ਪੂਰੀ ਤਰ੍ਹਾਂ ਬੰਦ, ਸਕੂਲਾਂ 'ਚ ਛੁੱਟੀ!

ਪੰਜਾਬ ਬੰਦ : ਮੋਹਾਲੀ-ਖਰੜ ਫਲਾਈਓਵਰ ਪੂਰੀ ਤਰ੍ਹਾਂ ਬੰਦ, ਸਕੂਲਾਂ 'ਚ ਛੁੱਟੀ!

ਮੋਹਾਲੀ ਅਤੇ ਰੋਪੜ ਜਿਲ੍ਹੇ ਵਿੱਚੋਂ ਲਾਇਨਜ਼ ਕਲੱਬ ਉਮੰਗ ਖਰੜ ਨੂੰ ਖ਼ੂਨਦਾਨ ਦੇ ਖੇਤਰ 'ਚ ਮਿਲਿਆ ਵਿਸ਼ੇਸ਼ ਸਨਮਾਨ

ਮੋਹਾਲੀ ਅਤੇ ਰੋਪੜ ਜਿਲ੍ਹੇ ਵਿੱਚੋਂ ਲਾਇਨਜ਼ ਕਲੱਬ ਉਮੰਗ ਖਰੜ ਨੂੰ ਖ਼ੂਨਦਾਨ ਦੇ ਖੇਤਰ 'ਚ ਮਿਲਿਆ ਵਿਸ਼ੇਸ਼ ਸਨਮਾਨ

41 ਕਰੋੜ ਦੀ ਲਾਗਤ ਨਾਲ ਖਰੜ-ਤੇਪਲਾ ਸੜਕ ਦਾ ਹੋਵੇਗਾ ਨਵੀਨੀਕਰਨ : ਸਤਨਾਮ ਸਿੰਘ ਸੰਧੂ

41 ਕਰੋੜ ਦੀ ਲਾਗਤ ਨਾਲ ਖਰੜ-ਤੇਪਲਾ ਸੜਕ ਦਾ ਹੋਵੇਗਾ ਨਵੀਨੀਕਰਨ : ਸਤਨਾਮ ਸਿੰਘ ਸੰਧੂ