ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਪੁਲਸ ਅਧਿਕਾਰੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ ਅਤੇ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੋਏ ਹੁਕਮਾਂ ਅਨੁਸਾਰ ਕੁੱਲ 8 ਆਈ.ਪੀ.ਐੱਸ. ਅਤੇ 12 ਪੀ. ਪੀ. ਐੱਸ ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਵੇਰਵਿਆਂ ਅਨੁਸਾਰ ਗੁਰਪ੍ਰੀਤ ਸਿੰਘ ਭੁੱਲਰ ਜੋ ਨਿਯੁਕਤੀ ਦੀ ਉਡੀਕ ਵਿੱਚ ਸਨ, ਨੂੰ ਹਰਮਨਬੀਰ ਸਿੰਘ ਦੀ ਥਾਂ 'ਤੇ ਆਈ.ਜੀ.ਪੀ. (IGP) ਬਾਰਡਰ ਰੇਂਜ, ਅੰਮ੍ਰਿਤਸਰ ਲਗਾਇਆ ਗਿਆ ਹੈ। ਹਰਮਨਬੀਰ ਸਿੰਘ : ਡੀ.ਆਈ.ਜੀ. ਬਾਰਡਰ ਰੇਂਜ, ਅੰਮ੍ਰਿਤਸਰ (ਵਾਧੂ ਚਾਰਜ ਕਮਿਸ਼ਨਰ ਆਫ਼ ਪੁਲਸ, ਅੰਮ੍ਰਿਤਸਰ) ਨੂੰ ਹੁਣ ਮੁਕੰਮਲ ਤੌਰ 'ਤੇ ਕਮਿਸ਼ਨਰ ਆਫ਼ ਪੁਲਸ, ਅੰਮ੍ਰਿਤਸਰ ਵਜੋਂ ਤਾਇਨਾਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਵਰੁਣ ਸ਼ਰਮਾ : ਐੱਸ.ਐੱਸ.ਪੀ. ਪਟਿਆਲਾ ਨੂੰ ਹਰਮਨਦੀਪ ਸਿੰਘ ਹੰਸ ਦੀ ਥਾਂ 'ਤੇ ਐੱਸ.ਐੱਸ.ਪੀ. ਐੱਸ.ਏ.ਐੱਸ. ਨਗਰ (ਮੋਹਾਲੀ) ਨਿਯੁਕਤ ਕੀਤਾ ਗਿਆ ਹੈ। ਹਰਮਨਦੀਪ ਸਿੰਘ ਹੰਸ : ਐੱਸ.ਐੱਸ.ਪੀ. ਐੱਸ.ਏ.ਐੱਸ. ਨਗਰ ਨੂੰ ਵਰੁਣ ਸ਼ਰਮਾ ਦੀ ਥਾਂ 'ਤੇ ਐੱਸ.ਐੱਸ.ਪੀ. ਪਟਿਆਲਾ ਲਗਾਇਆ ਗਿਆ ਹੈ। ਭਗੀਰਥ ਸਿੰਘ ਮੀਨਾ : ਐੱਸ.ਐੱਸ.ਪੀ. ਮਾਨਸਾ ਨੂੰ ਸੁਹੇਲ ਕਾਸਿਮ ਮੀਰ ਦੀ ਥਾਂ 'ਤੇ ਏ.ਆਈ.ਜੀ. ਪਰਸੋਨਲ-1, ਸੀ.ਪੀ.ਓ., ਪੰਜਾਬ ਲਗਾਇਆ ਗਿਆ ਹੈ।ਸੁਹੇਲ ਕਾਸਿਮ ਮੀਰ : ਏ.ਆਈ.ਜੀ. ਪਰਸੋਨਲ-1, ਸੀ.ਪੀ.ਓ., ਪੰਜਾਬ ਨੂੰ ਜੋਤੀ ਯਾਦਵ ਦੀ ਥਾਂ 'ਤੇ ਐੱਸ.ਐੱਸ.ਪੀ. ਬਠਿੰਡਾ ਨਿਯੁਕਤ ਕੀਤਾ ਗਿਆ ਹੈ। ਜੋਤੀ ਯਾਦਵ : ਐੱਸ.ਐੱਸ.ਪੀ. ਬਠਿੰਡਾ ਨੂੰ ਬਲਵਿੰਦਰ ਸਿੰਘ ਦੀ ਥਾਂ 'ਤੇ ਕਮਾਂਡੈਂਟ 82ਵੀਂ ਬਟਾਲੀਅਨ ਪੀ.ਏ.ਪੀ., ਚੰਡੀਗੜ੍ਹ ਲਗਾਇਆ ਗਿਆ ਹੈ। ਵੈਭਵ ਚੌਧਰੀ : ਐੱਸ.ਪੀ. ਹੈੱਡਕੁਆਰਟਰ ਪਟਿਆਲਾ ਨੂੰ ਭਗੀਰਥ ਸਿੰਘ ਮੀਨਾ ਦੀ ਥਾਂ 'ਤੇ ਐੱਸ.ਐੱਸ.ਪੀ. ਮਾਨਸਾ ਨਿਯੁਕਤ ਕੀਤਾ ਗਿਆ ਹੈ। ਹੁਕਮਾਂ ਅਨੁਸਾਰ ਸਾਰੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਤੁਰੰਤ ਆਪਣੀ ਨਵੀਂ ਤਾਇਨਾਤੀ ਵਾਲੀ ਥਾਂ 'ਤੇ ਡਿਊਟੀ ਜੁਆਇਨ ਕਰਨ।
ਪੀ. ਪੀ. ਐੱਸ.ਅਫਸਰਾਂ ਦੇ ਤਬਾਦਲੇ
ਹਰਕਮਲਪ੍ਰੀਤ ਸਿੰਘ ਖੱਖ : AIG NRI ਜਲੰਧਰ (ਤੇ ਵਾਧੂ ਚਾਰਜ) ਤੋਂ SSP ਮਲੇਰਕੋਟਲਾ (ਗੁਰਮੀਤ ਸਿੰਘ ਦੀ ਥਾਂ)।
ਗੁਰਮੀਤ ਸਿੰਘ : SSP ਮਲੇਰਕੋਟਲਾ ਤੋਂ ਕਮਾਂਡੈਂਟ, ISTC, ਕਪੂਰਥਲਾ।
ਬਲਵਿੰਦਰ ਸਿੰਘ: ਕਮਾਂਡੈਂਟ 82ਵੀਂ ਬਟਾਲੀਅਨ PAP ਚੰਡੀਗੜ੍ਹ ਤੋਂ AIG, ਲਾਅ ਐਂਡ ਆਰਡਰ, ਪੰਜਾਬ (ਚੰਡੀਗੜ੍ਹ)।
ਦਲਜਿੰਦਰ ਸਿੰਘ ਢਿੱਲੋਂ : SSP ਪਠਾਨਕੋਟ ਤੋਂ ਜ਼ੋਨਲ AIG, CID, ਜਲੰਧਰ (ਰਾਜੇਸ਼ਵਰ ਸਿੰਘ ਦੀ ਥਾਂ)।
ਰਾਜੇਸ਼ਵਰ ਸਿੰਘ : ਜ਼ੋਨਲ AIG, CID, ਜਲੰਧਰ ਤੋਂ ਕਮਾਂਡੈਂਟ, 7ਵੀਂ ਬਟਾਲੀਅਨ PAP, ਜਲੰਧਰ।
ਮਨਪ੍ਰੀਤ ਸਿੰਘ : SP ਇਨਵੈਸਟੀਗੇਸ਼ਨ ਸੰਗਰੂਰ ਤੋਂ SSP ਪਠਾਨਕੋਟ।
ਹਰਪਾਲ ਸਿੰਘ : DCP ਇਨਵੈਸਟੀਗੇਸ਼ਨ, ਲੁਧਿਆਣਾ ਵਜੋਂ ਸੇਵਾਵਾਂ ਜਾਰੀ ਰੱਖਣਗੇ।
ਪਰਵਿੰਦਰ ਕੌਰ : SP PBI ਤਰਨ ਤਾਰਨ ਤੋਂ ADCP ਸਪੈਸ਼ਲ ਬ੍ਰਾਂਚ, ਅੰਮ੍ਰਿਤਸਰ (ਹਰਪਾਲ ਸਿੰਘ ਦੀ ਥਾਂ)।
ਹਰਪਾਲ ਸਿੰਘ : ADCP ਸਪੈਸ਼ਲ ਬ੍ਰਾਂਚ ਅੰਮ੍ਰਿਤਸਰ ਤੋਂ AIG CID, ਅੰਮ੍ਰਿਤਸਰ।
ਤਲਵਿੰਦਰ ਸਿੰਘ ਗਿੱਲ : SP ਇੰਟੈਲੀਜੈਂਸ ਵਿੰਗ, ਪੰਜਾਬ (ਐੱਸ.ਏ.ਐੱਸ. ਨਗਰ)।
ਰਮਨਦੀਪ ਸਿੰਘ : SP ਟਰੈਫਿਕ, ਐੱਸ.ਏ.ਐੱਸ. ਨਗਰ (ਨਵਨੀਤ ਕੌਰ ਗਿੱਲ ਦੀ ਥਾਂ)।
ਨਵਨੀਤ ਕੌਰ ਗਿੱਲ : SP ਸਪੈਸ਼ਲ ਬ੍ਰਾਂਚ, ਹੁਸ਼ਿਆਰਪੁਰ।