Tuesday, September 08, 2026
BREAKING
ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਇੰਚਾਰਜ ਸਚਿਨ ਪਾਇਲਟ ਨੂੰ ਮਿਲੇ ਰਾਜਾ ਵੜਿੰਗ ਚੰਡੀਗੜ੍ਹ 'ਚ ਕਿਸਾਨਾਂ ਦਾ ਧਰਨਾ ਖ਼ਤਮ, ਸਰਕਾਰ ਤੋਂ ਲਿਖ਼ਤੀ ਭਰੋਸਾ ਮਿਲਣ ਮਗਰੋਂ ਕੀਤਾ ਐਲਾਨ ਪੰਜਾਬ ਤੇ ਹਰਿਅਣਾ ਹਾਈਕੋਰਟ ਨੂੰ ਮਿਲਿਆ ਨਵਾਂ ਚੀਫ਼ ਜੱਜ, ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਚੁੱਕੀ ਸਹੁੰ ਪੰਜਾਬ 'ਚ ਲੰਬੇ ਬਿਜਲੀ ਕੱਟਾਂ ਦਾ ਖ਼ਦਸ਼ਾ! ਕੋਲੇ ਦੀ ਕਮੀ ਵਿਚਾਲੇ ਬਿਜਲੀ ਸੰਕਟ ਗੰਭੀਰ ਹੋਣ ਦੇ ਆਸਾਰ ਰੂਪਨਗਰ ਦਾ ਹਰਪੁਨੀਤ ਫ਼ੌਜ 'ਚ ਬਣਿਆ ਲੈਫ਼ਟੀਨੈਂਟ ਲੁਧਿਆਣਾ ਦੇ IRS ਅਫ਼ਸਰ ਰੋਹਿਤ ਮਹਿਰਾ ਨੇ ਕਾਇਮ ਕੀਤੀ ਮਿਸਾਲ, ਬਣਾਏ 25 ਮਿੰਨੀ ਜੰਗਲ ਪੰਜਾਬ 'ਚ ਮੁਲਾਜ਼ਮਾਂ ਦੇ DA ਨੂੰ ਲੈ ਕੇ ਹਾਈਕੋਰਟ ਸਖ਼ਤ, ਪੜ੍ਹੋ ਪੂਰੀ ਖ਼ਬਰ ਚੰਡੀਗੜ੍ਹ ਪੁਲਸ 'ਚ ਵੱਡਾ ਫੇਰਬਦਲ, 13 ਪੁਲਸ ਅਫ਼ਸਰਾਂ ਦੇ ਤਬਾਦਲੇ, ਪੜ੍ਹੋ ਪੂਰੀ LIST ਮਾਨਸਾ ਜ਼ਿਲ੍ਹੇ ’ਚ 650 ਪੋਲਿੰਗ ਬੂਥਾਂ ’ਤੇ ਲੱਗੇ ਵਿਸ਼ੇਸ਼ SIR ਕੈਂਪ ਪਤੰਜਲੀ ਦੇ ਆਚਾਰੀਆ ਬਾਲਕ੍ਰਿਸ਼ਨ ਨੂੰ ਵੱਡੀ ਰਾਹਤ, ਫਰਜ਼ੀ ਪਾਸਪੋਰਟ ਕੇਸ 'ਚੋਂ ਬਰੀ

ਪੰਜਾਬ

ਪੰਜਾਬ 'ਚ ਲੰਬੇ ਬਿਜਲੀ ਕੱਟਾਂ ਦਾ ਖ਼ਦਸ਼ਾ! ਕੋਲੇ ਦੀ ਕਮੀ ਵਿਚਾਲੇ ਬਿਜਲੀ ਸੰਕਟ ਗੰਭੀਰ ਹੋਣ ਦੇ ਆਸਾਰ

07 ਸਤੰਬਰ, 2026 09:01 PM

ਬਠਿੰਡਾ : ਪੰਜਾਬ 'ਚ ਕੋਲੇ ਦੀ ਕਮੀ ਨੂੰ ਲੈ ਕੇ ਸਰਕਾਰ ਅਤੇ ਕੇਂਦਰ ਵਿਚਾਲੇ ਤਕਰਾਰ ਦੇ ਦਰਮਿਆਨ ਸੂਬੇ ਦਾ ਬਿਜਲੀ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ। ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਖ਼ੁਦ ਮੰਨਿਆ ਹੈ ਕਿ ਸੂਬੇ ਦੇ ਕੁੱਝ ਵੱਡੇ ਥਰਮਲ ਪਾਵਰ ਪਲਾਂਟ ਅੱਧੀ ਸਮਰੱਥਾ 'ਤੇ ਚੱਲ ਰਹੇ ਹਨ ਅਤੇ ਕਈ ਪਲਾਂਟਾਂ ਕੋਲ ਸਿਰਫ਼ ਤਿੰਨ ਤੋਂ ਚਾਰ ਦਿਨ ਦਾ ਕੋਲਾ ਸਟਾਕ ਬਚਿਆ ਹੈ। ਕੋਲੇ ਦੀ ਕਮੀ ਅਤੇ ਥਰਮਲ ਯੂਨਿਟਾਂ ਦੇ ਘੱਟ ਉਤਪਾਦਨ ਕਾਰਨ ਪੰਜਾਬ ਦੀ ਬਿਜਲੀ ਪੈਦਾਵਾਰ ਕਰੀਬ 1,500 ਮੈਗਾਵਾਟ ਘੱਟ ਗਈ ਹੈ। ਪਿਛਲੇ ਦੋ-ਤਿੰਨ ਦਿਨਾਂ ਤੋਂ ਬਿਜਲੀ ਦੀ ਮੰਗ ਅਤੇ ਉਪਲੱਬਧਤਾ ਵਿਚਲਾ ਫ਼ਰਕ ਵੱਧਣ ਕਾਰਨ ਘਰੇਲੂ ਖ਼ਪਤਕਾਰਾਂ ਦੇ ਨਾਲ-ਨਾਲ ਉਦਯੋਗਿਕ ਖੇਤਰ ਨੂੰ ਵੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਆਉਣ ਵਾਲੇ ਦਿਨਾਂ 'ਚ ਕੋਲੇ ਦੀ ਨਿਰਵਿਘਨ ਸਪਲਾਈ ਯਕੀਨੀ ਨਾ ਬਣੀ ਤਾਂ ਬਿਜਲੀ ਸੰਕਟ ਹੋਰ ਗਹਿਰਾਉਣ ਦਾ ਖ਼ਦਸ਼ਾ ਹੈ। ਬਿਜਲੀ ਮੰਤਰੀ ਨੇ ਦਾਅਵਾ ਕੀਤਾ ਕਿ ਦੇਸ਼ ਭਰ 'ਚ ਕੋਲੇ ਦੀ ਕਮੀ ਕਾਰਨ ਕਰੀਬ 63 ਗੀਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਮੁਤਾਬਕ ਕੇਂਦਰ ਵੱਲੋਂ ਰਾਜਪੁਰਾ ਸਥਿਤ ਨਾਭਾ ਪਾਵਰ ਪਲਾਂਟ ਅਤੇ ਮਾਨਸਾ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਨੂੰ ਲੋੜ ਅਨੁਸਾਰ ਕੋਲਾ ਨਾ ਮਿਲਣ ਕਾਰਨ ਪੰਜਾਬ ਦੀ ਬਿਜਲੀ ਵਿਵਸਥਾ 'ਤੇ ਦਬਾਅ ਵਧਿਆ ਹੈ।


ਸਰਕਾਰ ਦਾ ਕਹਿਣਾ ਹੈ ਕਿ ਝੋਨੇ ਦੇ ਸੀਜ਼ਨ ਦੌਰਾਨ ਖੇਤੀਬਾੜੀ ਲਈ ਟਿਊਬਵੈਲਾਂ ਦੀ ਵਧੀ ਵਰਤੋਂ ਅਤੇ ਘੱਟ ਮਾਨਸੂਨੀ ਮੀਂਹ ਨੇ ਬਿਜਲੀ ਦੀ ਮੰਗ ਨੂੰ ਹੋਰ ਚੜ੍ਹਾ ਦਿੱਤਾ ਹੈ। ਇਸ ਵਧੀ ਮੰਗ ਦੇ ਮੁਕਾਬਲੇ ਥਰਮਲ ਪਲਾਂਟਾਂ ਤੋਂ ਘੱਟ ਰਹੀ ਪੈਦਾਵਾਰ ਨੇ ਸਥਿਤੀ ਨੂੰ ਹੋਰ ਗੰਭੀਰ ਕਰ ਦਿੱਤਾ ਹੈ। ਪੰਜਾਬ 'ਚ ਬਿਜਲੀ ਦੀ ਮੰਗ ਲਗਾਤਾਰ ਉੱਚ ਪੱਧਰ 'ਤੇ ਬਣੀ ਹੋਈ ਹੈ। 2 ਸਤੰਬਰ ਨੂੰ ਸੂਬੇ 'ਚ ਬਿਜਲੀ ਦੀ ਵੱਧ ਤੋਂ ਵੱਧ ਮੰਗ 16,343 ਮੈਗਾਵਾਟ ਦਰਜ ਕੀਤੀ ਗਈ। ਮੰਗ ਪੂਰੀ ਕਰਨ ਲਈ ਸਰਕਾਰ ਨੂੰ ਬਾਹਰੋਂ ਮਹਿੰਗੀ ਬਿਜਲੀ ਖਰੀਦਣੀ ਪਈ ਅਤੇ ਇੱਕ ਹੀ ਦਿਨ 'ਚ ਕਰੀਬ 119.5 ਕਰੋੜ ਰੁਪਏ ਦੀ ਬਿਜਲੀ ਖਰੀਦੀ ਗਈ। ਥਰਮਲ ਪਲਾਂਟਾਂ ਦੇ ਪੰਜ ਯੂਨਿਟ ਬੰਦ ਰਹਿਣ ਕਾਰਨ ਉਦਯੋਗਿਕ ਇਲਾਕਿਆਂ 'ਤੇ ਵੀ ਸਿੱਧਾ ਅਸਰ ਪਿਆ ਹੈ। ਲੁਧਿਆਣਾ, ਖੰਨਾ, ਮੋਹਾਲੀ ਅਤੇ ਮੰਡੀ ਗੋਬਿੰਦਗੜ੍ਹ ਵਰਗੇ ਵੱਡੇ ਉਦਯੋਗਿਕ ਕੇਂਦਰਾਂ 'ਚ ਕਰੀਬ ਸਾਢੇ ਚਾਰ ਘੰਟੇ ਤੱਕ ਬਿਜਲੀ ਕੱਟ ਲਗਾਉਣੇ ਪਏ। ਉਦਯੋਗਿਕ ਇਕਾਈਆਂ ਦਾ ਉਤਪਾਦਨ ਪ੍ਰਭਾਵਿਤ ਹੋਣ ਨਾਲ ਕਾਰੋਬਾਰੀਆਂ ਦੀ ਚਿੰਤਾ ਵੀ ਵੱਧ ਗਈ ਹੈ।


ਕੇਂਦਰ ਨੇ ਕਿਹਾ ਹੈ ਕਿ ਕੋਲੇ ਦੀ ਕਮੀ ਨਹੀਂ
ਪੰਜਾਬ ਸਰਕਾਰ ਦੇ ਦਾਅਵਿਆਂ ਦੇ ਉਲਟ ਕੇਂਦਰੀ ਕੋਲਾ ਮੰਤਰਾਲੇ ਨੇ ਸੂਬੇ 'ਚ ਕੋਲੇ ਦੀ ਕਮੀ ਹੋਣ ਤੋਂ ਇਨਕਾਰ ਕੀਤਾ ਹੈ। ਮੰਤਰਾਲੇ ਮੁਤਾਬਕ 4 ਸਤੰਬਰ ਤੱਕ ਪੀ. ਐੱਸ. ਪੀ. ਸੀ. ਐੱਲ. ਦੇ ਆਪਣੇ ਥਰਮਲ ਪਲਾਂਟਾਂ ਕੋਲ ਨਿਰਧਾਰਿਤ ਲੋੜ ਦੇ ਮੁਕਾਬਲੇ 117 ਫ਼ੀਸਦੀ ਕੋਲਾ ਸਟਾਕ ਮੌਜੂਦ ਸੀ। ਕੇਂਦਰ ਨੇ ਇਹ ਵੀ ਦਾਅਵਾ ਕੀਤਾ ਕਿ ਅਗਸਤ ਦੌਰਾਨ ਪੰਜਾਬ ਦੇ ਆਪਣੇ ਥਰਮਲ ਪਲਾਂਟ ਔਸਤਨ ਸਿਰਫ਼ 42 ਫ਼ੀਸਦੀ ਪਲਾਂਟ ਲੋਡ ਫੈਕਟਰ 'ਤੇ ਚੱਲੇ, ਜਦਕਿ ਨਾਭਾ ਪਾਵਰ ਪਲਾਂਟ ਨੇ ਕਰੀਬ 93 ਫ਼ੀਸਦੀ ਸਮਰੱਥਾ ਨਾਲ ਬਿਜਲੀ ਪੈਦਾ ਕੀਤੀ। ਕੇਂਦਰ ਦਾ ਤਰਕ ਹੈ ਕਿ ਉਪਲੱਬਧ ਕੋਲੇ ਦੀ ਸਮੇਂ ਸਿਰ ਲਿਫਟਿੰਗ ਅਤੇ ਪਲਾਂਟਾਂ ਦੀ ਉਤਪਾਦਨ ਸਮਰੱਥਾ ਵਧਾਉਣ ਦੀ ਲੋੜ ਹੈ। ਇੱਕ ਪਾਸੇ ਪੰਜਾਬ ਸਰਕਾਰ ਕੋਲੇ ਦੀ ਘੱਟ ਸਪਲਾਈ ਨੂੰ ਬਿਜਲੀ ਸੰਕਟ ਦੀ ਮੁੱਖ ਵਜ੍ਹਾ ਦੱਸ ਰਹੀ ਹੈ, ਜਦਕਿ ਦੂਜੇ ਪਾਸੇ ਕੇਂਦਰ ਕੋਲੇ ਦੀ ਉਪਲੱਬਧਤਾ ਦੇ ਅੰਕੜੇ ਪੇਸ਼ ਕਰਕੇ ਸੂਬਾ ਸਰਕਾਰ ਦੇ ਦਾਅਵਿਆਂ 'ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਇਸ ਖਿੱਚੋਤਾਣ ਦਾ ਸਿੱਧਾ ਅਸਰ ਆਮ ਖ਼ਪਤਕਾਰ ਅਤੇ ਉਦਯੋਗ 'ਤੇ ਪੈ ਰਿਹਾ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹਨ ਕਿ ਥਰਮਲ ਪਲਾਂਟਾਂ ਲਈ ਕੋਲੇ ਦੀ ਸਪਲਾਈ ਕਦੋਂ ਆਮ ਹੁੰਦੀ ਹੈ ਅਤੇ ਬਿਜਲੀ ਉਤਪਾਦਨ ਕਦੋਂ ਪੂਰੀ ਸਮਰੱਥਾ 'ਤੇ ਵਾਪਸ ਆਉਂਦਾ ਹੈ। ਜੇਕਰ ਕੋਲੇ ਦਾ ਸਟਾਕ ਤਿੰਨ-ਚਾਰ ਦਿਨਾਂ ਵਿੱਚ ਮੁੜ ਨਾ ਵਧਿਆ ਤਾਂ ਪੰਜਾਬ ਵਿੱਚ ਬਿਜਲੀ ਕੱਟਾਂ ਦਾ ਸੰਕਟ ਹੋਰ ਵੱਡਾ ਰੂਪ ਧਾਰ ਸਕਦਾ ਹੈ।

 

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਇੰਚਾਰਜ ਸਚਿਨ ਪਾਇਲਟ ਨੂੰ ਮਿਲੇ ਰਾਜਾ ਵੜਿੰਗ

ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਇੰਚਾਰਜ ਸਚਿਨ ਪਾਇਲਟ ਨੂੰ ਮਿਲੇ ਰਾਜਾ ਵੜਿੰਗ

ਚੰਡੀਗੜ੍ਹ 'ਚ ਕਿਸਾਨਾਂ ਦਾ ਧਰਨਾ ਖ਼ਤਮ, ਸਰਕਾਰ ਤੋਂ ਲਿਖ਼ਤੀ ਭਰੋਸਾ ਮਿਲਣ ਮਗਰੋਂ ਕੀਤਾ ਐਲਾਨ

ਚੰਡੀਗੜ੍ਹ 'ਚ ਕਿਸਾਨਾਂ ਦਾ ਧਰਨਾ ਖ਼ਤਮ, ਸਰਕਾਰ ਤੋਂ ਲਿਖ਼ਤੀ ਭਰੋਸਾ ਮਿਲਣ ਮਗਰੋਂ ਕੀਤਾ ਐਲਾਨ

ਪੰਜਾਬ ਤੇ ਹਰਿਅਣਾ ਹਾਈਕੋਰਟ ਨੂੰ ਮਿਲਿਆ ਨਵਾਂ ਚੀਫ਼ ਜੱਜ, ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਚੁੱਕੀ ਸਹੁੰ

ਪੰਜਾਬ ਤੇ ਹਰਿਅਣਾ ਹਾਈਕੋਰਟ ਨੂੰ ਮਿਲਿਆ ਨਵਾਂ ਚੀਫ਼ ਜੱਜ, ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਚੁੱਕੀ ਸਹੁੰ

ਰੂਪਨਗਰ ਦਾ ਹਰਪੁਨੀਤ ਫ਼ੌਜ 'ਚ ਬਣਿਆ ਲੈਫ਼ਟੀਨੈਂਟ

ਰੂਪਨਗਰ ਦਾ ਹਰਪੁਨੀਤ ਫ਼ੌਜ 'ਚ ਬਣਿਆ ਲੈਫ਼ਟੀਨੈਂਟ

ਲੁਧਿਆਣਾ ਦੇ IRS ਅਫ਼ਸਰ ਰੋਹਿਤ ਮਹਿਰਾ ਨੇ ਕਾਇਮ ਕੀਤੀ ਮਿਸਾਲ, ਬਣਾਏ 25 ਮਿੰਨੀ ਜੰਗਲ

ਲੁਧਿਆਣਾ ਦੇ IRS ਅਫ਼ਸਰ ਰੋਹਿਤ ਮਹਿਰਾ ਨੇ ਕਾਇਮ ਕੀਤੀ ਮਿਸਾਲ, ਬਣਾਏ 25 ਮਿੰਨੀ ਜੰਗਲ

ਪੰਜਾਬ 'ਚ ਮੁਲਾਜ਼ਮਾਂ ਦੇ DA ਨੂੰ ਲੈ ਕੇ ਹਾਈਕੋਰਟ ਸਖ਼ਤ, ਪੜ੍ਹੋ ਪੂਰੀ ਖ਼ਬਰ

ਪੰਜਾਬ 'ਚ ਮੁਲਾਜ਼ਮਾਂ ਦੇ DA ਨੂੰ ਲੈ ਕੇ ਹਾਈਕੋਰਟ ਸਖ਼ਤ, ਪੜ੍ਹੋ ਪੂਰੀ ਖ਼ਬਰ

ਮਾਨਸਾ ਜ਼ਿਲ੍ਹੇ ’ਚ 650 ਪੋਲਿੰਗ ਬੂਥਾਂ ’ਤੇ ਲੱਗੇ ਵਿਸ਼ੇਸ਼ SIR ਕੈਂਪ

ਮਾਨਸਾ ਜ਼ਿਲ੍ਹੇ ’ਚ 650 ਪੋਲਿੰਗ ਬੂਥਾਂ ’ਤੇ ਲੱਗੇ ਵਿਸ਼ੇਸ਼ SIR ਕੈਂਪ

15 ਸਤੰਬਰ ਨੂੰ ਬੰਦ ਰਹਿਣਗੇ ਪੰਜਾਬ ਦੇ ਸਾਰੇ ਸੇਵਾ ਕੇਂਦਰ! ਮੁਲਾਜ਼ਮਾਂ ਵੱਲੋਂ ਹੜਤਾਲ ਦਾ ਐਲਾਨ

15 ਸਤੰਬਰ ਨੂੰ ਬੰਦ ਰਹਿਣਗੇ ਪੰਜਾਬ ਦੇ ਸਾਰੇ ਸੇਵਾ ਕੇਂਦਰ! ਮੁਲਾਜ਼ਮਾਂ ਵੱਲੋਂ ਹੜਤਾਲ ਦਾ ਐਲਾਨ

ਕੈਨੇਡਾ ਤੇ ਅਮਰੀਕਾ 'ਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਸਰਕਾਰਾਂ: ਐਡਵੋਕੇਟ ਧਾਮੀ

ਕੈਨੇਡਾ ਤੇ ਅਮਰੀਕਾ 'ਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਸਰਕਾਰਾਂ: ਐਡਵੋਕੇਟ ਧਾਮੀ

ਪੰਜਾਬ 'ਚ ਨਵਾਂ ਸਕੈਮ, ਨਵਾਂ ਖ਼ਤਰਨਾਕ ਤਰੀਕਾ! ਪੁਲਸ ਦੀ ਚਿਤਾਵਨੀ, ਰਹੋ ਸਾਵਧਾਨ

ਪੰਜਾਬ 'ਚ ਨਵਾਂ ਸਕੈਮ, ਨਵਾਂ ਖ਼ਤਰਨਾਕ ਤਰੀਕਾ! ਪੁਲਸ ਦੀ ਚਿਤਾਵਨੀ, ਰਹੋ ਸਾਵਧਾਨ