Thursday, September 10, 2026
BREAKING
ਤੀਰਥ ਯਾਤਰਾ ਬੱਸ ਨਾਲ ਵਾਪਰਿਆ ਵੱਡਾ ਹਾਦਸਾ ਪੰਜਾਬ: ਬੈਂਕ 'ਚ ਆ ਵੜੇ 5 ਲੁਟੇਰੇ, ਗਾਰਡ ਦੀ ਅੱਖ 'ਚ ਮਾਰੀ ਸਪਰੇਅ ਤੇ ਫਿਰ ਵੀ ਕੀਤਾ ਮੁਕਾਬਲਾ ਪੰਜਾਬ 'ਚ ਮੁਲਾਜ਼ਮਾਂ ਦੇ DA ਮਾਮਲੇ 'ਤੇ ਹਾਈਕੋਰਟ ਦਾ ਵੱਡਾ ਹੁਕਮ, ਇਸ ਤਾਰੀਖ਼ ਨੂੰ ਆ ਸਕਦੈ ਫ਼ੈਸਲਾ ਗੁਲਜ਼ਾਰ ਸਿੰਘ ਦੀ ਮੌਤ ਮਾਮਲੇ 'ਚ ਚੰਨੀ ਵਲੋਂ CBI ਜਾਂਚ ਦੀ ਮੰਗ, ਰਾਜਪਾਲ ਨਾਲ ਕੀਤੀ ਮੁਲਾਕਾਤ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦਾਸਪੁਰ 'ਚ ਡਰੋਨ ਸ਼ੋਅ, 5 ਦਿਨ ਲੱਗਣਗੀਆਂ ਰੌਣਕਾਂ ਆਸਟ੍ਰੇਲੀਆਈ ਹਾਈ ਕਮਿਸ਼ਨਰ ਨੇ ਪੰਜਾਬ ਭਾਜਪਾ ਪ੍ਰਧਾਨ ਨਾਲ ਕੀਤੀ ਮੁਲਾਕਾਤ ਪੰਜਾਬ 'ਚ CM ਚਿਹਰਾ ਐਲਾਨਣ ਬਾਰੇ ਕਾਂਗਰਸ ਦਾ ਵੱਡਾ ਫ਼ੈਸਲਾ! ਸਚਿਨ ਪਾਇਲਟ ਨੇ ਕੀਤਾ ਖ਼ੁਲਾਸਾ ਪੈਰਿਸ 'ਚ ਹੋਇਆ International Space Summit ਦਾ ਆਯੋਜਨ ! PM ਮੋਦੀ ਨੇ ਵਰਚੁਅਲੀ ਕੀਤੀ ਸ਼ਿਰਕਤ ਹੋਰ ਮਜ਼ਬੂਤ ਹੋਣਗੇ ਭਾਰਤ-ਸਾਊਦੀ ਦੇ ਸਬੰਧ ! ਦੋਵਾਂ ਦੇਸ਼ਾਂ ਵਿਚਾਲੇ ਰਿਆਧ 'ਚ ਹੋਈਆਂ ਹਾਈ ਲੈਵਲ ਮੀਟਿੰਗਾਂ ਨੂਰਪੁਰ ਪੁਲਸ ਦੀ ਵੱਡੀ ਕਾਰਵਾਈ; ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸਬੰਧਿਤ 3.32 ਕਰੋੜ ਦੀ ਜਾਇਦਾਦ ਜ਼ਬਤ

ਪੰਜਾਬ

ਪੰਜਾਬ 'ਚ CM ਚਿਹਰਾ ਐਲਾਨਣ ਬਾਰੇ ਕਾਂਗਰਸ ਦਾ ਵੱਡਾ ਫ਼ੈਸਲਾ! ਸਚਿਨ ਪਾਇਲਟ ਨੇ ਕੀਤਾ ਖ਼ੁਲਾਸਾ

10 ਸਤੰਬਰ, 2026 05:38 PM

ਪੰਜਾਬ ਕਾਂਗਰਸ 'ਚ ਸਾਲ 2027 ਦੀਆਂ ਚੋਣਾਂ ਨੂੰ ਲੈ ਕੇ ਵੱਡਾ ਸਿਆਸੀ ਮੰਥਨ ਚੱਲ ਰਿਹਾ ਹੈ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਪਾਰਟੀ ਪਹਿਲਾਂ ਤੋਂ ਕਿਸੇ ਇੱਕ ਆਗੂ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨਣ ਦੇ ਹੱਕ 'ਚ ਨਹੀਂ ਹੈ। ਪਾਇਲਟ ਦਾ ਕਹਿਣਾ ਹੈ ਕਿ ਕਾਂਗਰਸ ਪੰਜਾਬ 'ਚ ਇੱਕਜੁੱਟ ਹੋ ਕੇ ਚੋਣ ਲੜੇਗੀ ਅਤੇ ਚੋਣ ਮੁਹਿੰਮ ਦੀ ਅਗਵਾਈ ਰਾਹੁਲ ਗਾਂਧੀ ਕਰਨਗੇ। ਜਦੋਂ ਪਾਰਟੀ ਨੂੰ ਬਹੁਮਤ ਮਿਲੇਗਾ, ਉਸ ਤੋਂ ਬਾਅਦ ਇਹ ਤੈਅ ਕੀਤਾ ਜਾਵੇਗਾ ਕਿ ਕਿਸ ਆਗੂ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਜਾਣੀ ਹੈ। ਇੱਥੇ ਸਭ ਤੋਂ ਵੱਡਾ ਸਿਆਸੀ ਐਂਗਲ ਇਹ ਹੈ ਕਿ ਪੰਜਾਬ 'ਚ ਮੁੱਖ ਮੰਤਰੀ ਦੇ ਚਿਹਰੇ ਦਾ ਮੁੱਦਾ ਹਮੇਸ਼ਾ ਮਹੱਤਵਪੂਰਨ ਰਿਹਾ ਹੈ। 2017 ਦੀਆਂ ਚੋਣਾਂ 'ਚ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਿਹਰੇ ਵਜੋਂ ਅੱਗੇ ਰੱਖਿਆ। ਕੈਪਟਨ ਦੇ ਨਾਂ 'ਤੇ ਚੋਣ ਮੁਹਿੰਮ ਚਲਾਈ ਗਈ ਅਤੇ ਕਾਂਗਰਸ ਸੱਤਾ 'ਚ ਆਈ। 2022 'ਚ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਚੋਣ ਲੜੀ ਅਤੇ ਪਾਰਟੀ ਨੂੰ ਵੱਡਾ ਬਹੁਮਤ ਮਿਲਿਆ। ਇਸੇ ਲਈ ਹੁਣ ਕਾਂਗਰਸ ਦਾ ਇਹ ਫ਼ੈਸਲਾ ਕਿ ਪਹਿਲਾਂ ਤੋਂ ਕੋਈ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਨਹੀਂ ਜਾਵੇਗਾ, ਪੰਜਾਬ ਦੀ ਸਿਆਸਤ 'ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਦੇ ਪਿੱਛੇ ਇੱਕ ਹੋਰ ਵੱਡਾ ਕਾਰਨ ਕਾਂਗਰਸ ਦੀ ਅੰਦਰੂਨੀ ਸਿਆਸਤ ਵੀ ਮੰਨੀ ਜਾ ਰਹੀ ਹੈ। ਪੰਜਾਬ ਕਾਂਗਰਸ 'ਚ ਕਈ ਸੀਨੀਅਰ ਆਗੂ ਮੁੱਖ ਮੰਤਰੀ ਦੀ ਦੌੜ 'ਚ ਆਪਣੇ ਆਪ ਨੂੰ ਸਮਰੱਥ ਮੰਨਦੇ ਹਨ। ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਰਾਜਾ ਵੜਿੰਗ ਸਮੇਤ ਕਈ ਵੱਡੇ ਚਿਹਰਿਆਂ ਦੀ ਆਪਣੀ-ਆਪਣੀ ਸਿਆਸੀ ਪਕੜ ਹੈ। ਅਜਿਹੇ 'ਚ ਜੇਕਰ ਪਾਰਟੀ ਚੋਣਾਂ ਤੋਂ ਪਹਿਲਾਂ ਕਿਸੇ ਇੱਕ ਚਿਹਰੇ ਦਾ ਐਲਾਨ ਕਰਦੀ ਹੈ ਤਾਂ ਦੂਜੇ ਆਗੂਆਂ 'ਚ ਨਾਰਾਜ਼ਗੀ ਜਾਂ ਧੜੇਬੰਦੀ ਵੱਧਣ ਦਾ ਖ਼ਤਰਾ ਵੀ ਰਹਿ ਸਕਦਾ ਹੈ। ਇਸ ਲਈ ਕਾਂਗਰਸ ਦਾ ਫਾਰਮੂਲਾ ਸਾਫ਼ ਨਜ਼ਰ ਆ ਰਿਹਾ ਹੈ-ਪਹਿਲਾਂ ਚੋਣ, ਫਿਰ ਚਿਹਰਾ।


ਰਾਹੁਲ ਗਾਂਧੀ ਦਾ ਚਿਹਰਾ ਕਿੰਨਾ ਕਾਰਗਰ?
ਹਾਲਾਂਕਿ ਕਾਂਗਰਸ ਵੱਲੋਂ ਰਾਹੁਲ ਗਾਂਧੀ ਨੂੰ ਚੋਣ ਮੁਹਿੰਮ ਦਾ ਕੇਂਦਰੀ ਚਿਹਰਾ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਪੰਜਾਬ 'ਚ ਇਸ ਰਣਨੀਤੀ ਦੀ ਕਾਮਯਾਬੀ ਵੀ ਇੱਕ ਵੱਡਾ ਸਵਾਲ ਹੈ। ਕੌਮੀ ਪੱਧਰ 'ਤੇ ਰਾਹੁਲ ਗਾਂਧੀ ਕਾਂਗਰਸ ਦੀ ਸਭ ਤੋਂ ਵੱਡੀ ਲੀਡਰਸ਼ਿਪ ਹਨ, ਪਰ ਸਵਾਲ ਇਹ ਹੈ ਕਿ ਕੀ ਪੰਜਾਬ ਦੀ ਜਨਤਾ ਪੰਜਾਬ ਵਿਧਾਨ ਸਭਾ ਦੀ ਚੋਣ 'ਚ ਕੌਮੀ ਚਿਹਰੇ ਨੂੰ ਉਸੇ ਤਰ੍ਹਾਂ ਸਵੀਕਾਰ ਕਰੇਗੀ, ਜਿਸ ਤਰ੍ਹਾਂ ਉਹ ਸੂਬਾਈ ਚਿਹਰੇ ਨੂੰ ਕਰਦੀ ਹੈ? ਪੰਜਾਬ ਦੀ ਸਿਆਸਤ 'ਚ ਵੋਟਰ ਕਈ ਵਾਰ ਸਥਾਨਕ ਲੀਡਰਸ਼ਿਪ, ਉਮੀਦਵਾਰ ਅਤੇ ਮੁੱਖ ਮੰਤਰੀ ਦੇ ਚਿਹਰੇ ਨੂੰ ਖ਼ਾਸ ਤਰਜ਼ੀਹ ਦਿੰਦਾ ਰਿਹਾ ਹੈ। ਇਸ ਲਈ ਕਾਂਗਰਸ ਲਈ ਇਹ ਰਣਨੀਤੀ ਕਿੰਨੀ ਪ੍ਰਭਾਵਸ਼ਾਲੀ ਰਹੇਗੀ, ਇਹ ਚੋਣਾਂ ਨੇੜੇ ਆਉਣ 'ਤੇ ਹੋਰ ਸਪੱਸ਼ਟ ਹੋਵੇਗਾ।


ਵਿਧਾਨ ਸਭਾ ਚੋਣਾਂ 'ਚ 3 ਵੱਖ-ਵੱਖ ਮਾਡਲ
ਹੁਣ ਤੱਕ ਦੇ ਸਾਰੇ ਸਿਆਸੀ ਸੰਕੇਤਾਂ ਨੂੰ ਜੋੜ ਕੇ ਦੇਖਿਆ ਜਾਵੇ ਤਾਂ 2027 ਦੀ ਪੰਜਾਬ ਵਿਧਾਨ ਸਭਾ ਚੋਣ 'ਚ ਤਿੰਨ ਵੱਖ-ਵੱਖ ਮਾਡਲ ਨਜ਼ਰ ਆ ਰਹੇ ਹਨ। ਭਾਜਪਾ ਕੌਮੀ ਲੀਡਰਸ਼ਿਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿਹਰੇ ਨਾਲ ਪੰਜਾਬ 'ਚ ਆਪਣਾ ਆਧਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਰਾਹੁਲ ਗਾਂਧੀ ਦੀ ਅਗਵਾਈ ਹੇਠ ਸਾਂਝੀ ਟੀਮ ਵਜੋਂ ਚੋਣ ਲੜਨ ਅਤੇ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣ ਦੀ ਰਣਨੀਤੀ 'ਤੇ ਚੱਲ ਰਹੀ ਹੈ। ਆਮ ਆਦਮੀ ਪਾਰਟੀ ਕੋਲ ਪਹਿਲਾਂ ਤੋਂ ਸੂਬਾਈ ਚਿਹਰਾ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਹਨ, ਇਸ ਲਈ ਉਸ ਦੀ ਪੂਰੀ ਮੁਹਿੰਮ ਸਰਕਾਰ ਦੇ ਕੰਮ ਅਤੇ ਮਾਨ ਦੀ ਲੀਡਰਸ਼ਿਪ ਦੇ ਆਲੇ-ਦੁਆਲੇ ਰਹਿਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਅਕਾਲੀ ਦਲ ਆਪਣੇ ਆਪ ਨੂੰ ਪੰਜਾਬ ਦੀ ਖੇਤਰੀ ਸਿਆਸਤ ਦੀ ਮਜ਼ਬੂਤ ਆਵਾਜ਼ ਵਜੋਂ ਮੁੜ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

 

Have something to say? Post your comment

ਅਤੇ ਪੰਜਾਬ ਖਬਰਾਂ

ਤੀਰਥ ਯਾਤਰਾ ਬੱਸ ਨਾਲ ਵਾਪਰਿਆ ਵੱਡਾ ਹਾਦਸਾ

ਤੀਰਥ ਯਾਤਰਾ ਬੱਸ ਨਾਲ ਵਾਪਰਿਆ ਵੱਡਾ ਹਾਦਸਾ

ਪੰਜਾਬ: ਬੈਂਕ 'ਚ ਆ ਵੜੇ 5 ਲੁਟੇਰੇ, ਗਾਰਡ ਦੀ ਅੱਖ 'ਚ ਮਾਰੀ ਸਪਰੇਅ ਤੇ ਫਿਰ ਵੀ ਕੀਤਾ ਮੁਕਾਬਲਾ

ਪੰਜਾਬ: ਬੈਂਕ 'ਚ ਆ ਵੜੇ 5 ਲੁਟੇਰੇ, ਗਾਰਡ ਦੀ ਅੱਖ 'ਚ ਮਾਰੀ ਸਪਰੇਅ ਤੇ ਫਿਰ ਵੀ ਕੀਤਾ ਮੁਕਾਬਲਾ

ਪੰਜਾਬ 'ਚ ਮੁਲਾਜ਼ਮਾਂ ਦੇ DA ਮਾਮਲੇ 'ਤੇ ਹਾਈਕੋਰਟ ਦਾ ਵੱਡਾ ਹੁਕਮ, ਇਸ ਤਾਰੀਖ਼ ਨੂੰ ਆ ਸਕਦੈ ਫ਼ੈਸਲਾ

ਪੰਜਾਬ 'ਚ ਮੁਲਾਜ਼ਮਾਂ ਦੇ DA ਮਾਮਲੇ 'ਤੇ ਹਾਈਕੋਰਟ ਦਾ ਵੱਡਾ ਹੁਕਮ, ਇਸ ਤਾਰੀਖ਼ ਨੂੰ ਆ ਸਕਦੈ ਫ਼ੈਸਲਾ

ਗੁਲਜ਼ਾਰ ਸਿੰਘ ਦੀ ਮੌਤ ਮਾਮਲੇ 'ਚ ਚੰਨੀ ਵਲੋਂ CBI ਜਾਂਚ ਦੀ ਮੰਗ, ਰਾਜਪਾਲ ਨਾਲ ਕੀਤੀ ਮੁਲਾਕਾਤ

ਗੁਲਜ਼ਾਰ ਸਿੰਘ ਦੀ ਮੌਤ ਮਾਮਲੇ 'ਚ ਚੰਨੀ ਵਲੋਂ CBI ਜਾਂਚ ਦੀ ਮੰਗ, ਰਾਜਪਾਲ ਨਾਲ ਕੀਤੀ ਮੁਲਾਕਾਤ

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦਾਸਪੁਰ 'ਚ ਡਰੋਨ ਸ਼ੋਅ, 5 ਦਿਨ ਲੱਗਣਗੀਆਂ ਰੌਣਕਾਂ

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦਾਸਪੁਰ 'ਚ ਡਰੋਨ ਸ਼ੋਅ, 5 ਦਿਨ ਲੱਗਣਗੀਆਂ ਰੌਣਕਾਂ

ਆਸਟ੍ਰੇਲੀਆਈ ਹਾਈ ਕਮਿਸ਼ਨਰ ਨੇ ਪੰਜਾਬ ਭਾਜਪਾ ਪ੍ਰਧਾਨ ਨਾਲ ਕੀਤੀ ਮੁਲਾਕਾਤ

ਆਸਟ੍ਰੇਲੀਆਈ ਹਾਈ ਕਮਿਸ਼ਨਰ ਨੇ ਪੰਜਾਬ ਭਾਜਪਾ ਪ੍ਰਧਾਨ ਨਾਲ ਕੀਤੀ ਮੁਲਾਕਾਤ

ਅੰਮ੍ਰਿਤਸਰ ’ਚ ਹੋਰ ਸਖ਼ਤ ਪਾਬੰਦੀਆਂ ਲਾਗੂ

ਅੰਮ੍ਰਿਤਸਰ ’ਚ ਹੋਰ ਸਖ਼ਤ ਪਾਬੰਦੀਆਂ ਲਾਗੂ

ਪੰਜਾਬ 'ਚ AK-47 ਸਮੇਤ 3 ਤਸਕਰ ਗ੍ਰਿਫਤਾਰ! ਵਿਦੇਸ਼ ਤੋਂ ਹੋ ਰਹੀ ਸੀ ਹਥਿਆਰਾਂ ਦੀ ਸਪਲਾਈ

ਪੰਜਾਬ 'ਚ AK-47 ਸਮੇਤ 3 ਤਸਕਰ ਗ੍ਰਿਫਤਾਰ! ਵਿਦੇਸ਼ ਤੋਂ ਹੋ ਰਹੀ ਸੀ ਹਥਿਆਰਾਂ ਦੀ ਸਪਲਾਈ

ਲਾਇਨਜ਼ ਕਲੱਬ ਖਰੜ ਵੱਲੋਂ ਅਧਿਆਪਕਾਂ ਦਾ ਸਨਮਾਨ, ਵਿਦਿਆਰਥੀਆਂ ਨੂੰ ਵੰਡੇ ਫਲ ਅਤੇ ਬਿਸਕੁਟ

ਲਾਇਨਜ਼ ਕਲੱਬ ਖਰੜ ਵੱਲੋਂ ਅਧਿਆਪਕਾਂ ਦਾ ਸਨਮਾਨ, ਵਿਦਿਆਰਥੀਆਂ ਨੂੰ ਵੰਡੇ ਫਲ ਅਤੇ ਬਿਸਕੁਟ

ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਵਾਈਸ ਚੇਅਰਮੈਨ ਸ੍ਰੀ ਸੁਰਿੰਦਰ ਕਲਿਆਣ ਵੱਲੋਂ ਨਗਰ ਨਿਗਮ ਖਰੜ ਦੇ ਸਫ਼ਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਸਬੰਧੀ ਸੁਣਵਾਈ

ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਵਾਈਸ ਚੇਅਰਮੈਨ ਸ੍ਰੀ ਸੁਰਿੰਦਰ ਕਲਿਆਣ ਵੱਲੋਂ ਨਗਰ ਨਿਗਮ ਖਰੜ ਦੇ ਸਫ਼ਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਸਬੰਧੀ ਸੁਣਵਾਈ