ਪ੍ਰੀਤ ਪੱਤੀ
ਕੁਰਾਲੀ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਪ੍ਰਾਚੀਨ ਪ੍ਰਸਿੱਧ ਡੇਰਾ ਬਾਬਾ ਗੁਸਾਈਂ ਵਾਲਿਆਂ (ਡੇਰਾ ਸਿੱਧ ਪੁਰਸ਼ਾਂ) ਵਿਖੇ 10ਵਾਂ ਸਾਲਾਨਾ ਮੇਲਾ 12 ਅਤੇ 13 ਸਤੰਬਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮੇਲੇ ਦਾ ਪੋਸਟਰ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਧੰਨਰਾਜ ਗਿਰ ਜੀ ਅਤੇ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਸਾਂਝੇ ਤੌਰ ’ਤੇ ਜਾਰੀ ਕੀਤਾ ਗਿਆ।ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 12 ਸਤੰਬਰ ਨੂੰ ਰਾਤ 8 ਵਜੇ ਮਾਤਾ ਦੀ ਚੌਂਕੀ ਲਗਾਈ ਜਾਵੇਗੀ, ਜਿਸ ਵਿੱਚ ਦੀਪਕ ਰੋਪੜ ਵਾਲਾ ਮਾਤਾ ਦੇ ਗੁਣਗਾਨ ਕਰਨਗੇ। ਇਸ ਤੋਂ ਬਾਅਦ 13 ਸਤੰਬਰ ਨੂੰ ਸਾਲਾਨਾ ਮੇਲਾ ਲਗਾਇਆ ਜਾਵੇਗਾ। ਜਿਸ ਵਿੱਚ ਸ਼ਾਮ ਸਮੇਂ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਸੱਭਿਆਚਾਰਕ ਮੇਲੇ ਵਿੱਚ ਅਮਰਿੰਦਰ ਬੋਬੀ, ਗੁਰਬਖਸ਼ ਸ਼ੌਂਕੀ, ਹਰਵਿੰਦਰ ਨੂਰਪੁਰੀ, ਸੁੱਖੀ ਘੁਮਾਣ, ਅਮਰਿੰਦਰ ਓਮਾ, ਦਵਿੰਦਰ ਜੁਗਨੀ, ਦੀਪਕ ਮਾਨ ਸਮੇਤ ਕਈ ਪ੍ਰਸਿੱਧ ਪੰਜਾਬੀ ਗਾਇਕ ਆਪਣੀ ਕਲਾ ਦਾ ਜਾਦੂ ਬਿਖੇਰਨਗੇ। ਇਸ ਸਾਲਾਨਾ ਮੇਲੇ ਦਾ ਪੋਸਟਰ ਜਾਰੀ ਕਰਨ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਜਨਰਲ ਸਕੱਤਰ ਪੰਜਾਬ ਕਿਸਾਨ ਕਾਂਗਰਸ, ਬਹਾਦਰ ਸਿੰਘ ਓ.ਕੇ ਪ੍ਰਧਾਨ ਨਗਰ ਕੌਂਸਲ ਕੁਰਾਲੀ, ਰਣਧੀਰ ਸਿੰਘ ਧੀਰਾ ਬੀਜੇਪੀ ਆਗੂ, ਕੌਂਸਲਰ ਅਸ਼ਵਨੀ ਸ਼ਰਮਾ, ਕੌਂਸਲਰ ਪ੍ਰਦੀਪ ਕੁਮਾਰ ਰੂੜਾ, ਅਮਨਵੀਰ ਸਿੰਘ ਰਿੱਕੀ, ਜੈ ਸਿੰਘ ਚੱਕਲ, ਬਿਕਰਮ ਸਿੰਘ ਰਾਣਾ, ਹੈਪੀ ਧੀਮਾਨ, ਆਸੂ ਗੋਇਲ, ਚੇਅਰਮੈਨ ਨੰਦੀਪਾਲ ਬੰਸਲ, ਪੰਜਾਬੀ ਲੋਕ ਗਾਇਕ ਉਮਿੰਦਰ ਓਮਾ, ਰਣਵੀਰ ਸਿੰਘ ਕੁਰਾਲੀ, ਪੁਨੀਤ ਜੋਸ਼ੀ, ਸੋਨੂ ਨਿਹੋਲਕਾ, ਵਿਸ਼ਾਲ ਬੰਸਲ, ਰਤਨ ਬਾਈ, ਗੁੱਡੂ ਸਲੇਮਪੁਰ, ਪ੍ਰਿੰਸ ਸ਼ਰਮਾ, ਮੱਖਣ ਸਿੰਘ, ਜਸਵੀਰ ਸਿੰਘ, ਮਨਜੀਤ ਸਿੰਘ ਜੈਲਦਾਰ, ਰਜਨੀਸ਼ ਸ਼ੁਕਲਾ, ਮੁਕੇਸ਼ ਰਾਣਾ ਸਾਬਕਾ ਕੌਂਸਲਰ, ਚਾਮਨ ਲਾਲ, ਬਿੱਟੂ ਰਾਜੇ ਮਾਜਰਾ ਅਤੇ ਸਟੇਜ ਸੈਕਟਰੀ ਤਰਿੰਦਰ ਤਾਰਾ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ।