Friday, September 04, 2026
BREAKING
ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਮਨੋਰੰਜਨ

ਪ੍ਰਸਿੱਧ ਗਾਇਕ ਗੁਰਦਾਸ ਮਾਨ ਕੈਨੇਡਾ ਵਿਖੇ ਸਫਲ ਸ਼ੋਅ ਕਰਕੇ ਵਤਨ ਪਰਤੇ

16 ਅਪ੍ਰੈਲ, 2026 07:21 PM

ਬਠਿੰਡਾ (ਕੁਲਜੀਤ ਸਿੰਘ ਢੀਂਗਰਾ) : ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਤਕਰੀਬਨ 15 ਦਿਨਾਂ ਦੇ ਕੈਨੇਡਾ ਦੌਰੇ ਤੋਂ ਬਾਅਦ ਵਤਨ ਪਰਤ ਆਏ ਹਨ। ਉਨਾਂ ਦੇ ਚਾਰ ਸ਼ੋਅ ਝੱਜ ਪ੍ਰੋਡਕਸ਼ਨ ਏ.ਵੀ ਸੀ. ਫਰੈਂਡਸ ਇੰਟਰਟੇਨਮੈਂਟ ਦੀ ਪੇਸ਼ਕਾਰੀ ਹੇਠ ਟੋਰਾਂਟੋ, ਕੈਲਗਰੀ, ਐਡਮਿੰਟਨ ਤੇ ਵੈਨਕੂਵਰ ਵਿਖੇ ਹੋਏ। ਇਹ ਸਾਰੇ ਸ਼ੋ ਜਿੱਥੇ ਸੋਲਡ ਆਊਟ ਰਹਿ ਕੇ ਫੁੱਲ ਹਾਊਸ ਰਹੇ। ਤਕਰੀਬਨ ਸੱਤ ਸਾਲਾਂ ਦੇ ਲੰਬੇ ਅਰਸੇ ਬਾਅਦ ਕੈਨੇਡਾ ਸ਼ੋਅ ਤੇ ਗਏ ਗੁਰਦਾਸ ਮਾਨ ਨੂੰ ਕਨੇਡਾ ਦੇ ਪੰਜਾਬੀਆਂ ਤੇ ਗੋਰਿਆਂ ਨੇ ਖੂਬ ਮਾਣ ਸਤਿਕਾਰ ਦਿੱਤਾ ਤੇ ਉਹਨਾਂ ਵੱਲੋਂ ਗਾਏ ਗੀਤਾਂ ਤੇ ਖੂਬ ਜਿੱਥੇ ਠੁਮਕੇ ਲਾਏ ਗਏ ਤਾਂ ਮਾਨ ਵੱਲੋਂ ਕਰੀਆਂ ਗਈਆਂ ਬੇਸ਼ਕੀਮਤੀ ਗੱਲਾਂ ਤੇ ਵੀ ਸਰੋਤਿਆਂ ਤੇ ਦਰਸ਼ਕਾਂ ਨੇ ਖੂਬ ਗੌਰ ਫਰਮਾਇਆ। ਗਾਇਕ ਗੁਰਦਾਸ ਮਾਨ ਦੇ ਮੈਨੇਜਰ ਪਰਮ ਦੀ ਅਗਵਾਈ ਹੇਠ ਸਮੁੱਚਾ ਸੰਗੀਤ ਪਰਿਵਾਰ ਵੀ ਆਪਣੀ ਜਿੰਮੇਵਾਰੀ ਤੋਂ ਵੱਧ ਕੇ ਫਰਜ ਨਿਭਾ ਗਿਆ ਕਿਉਂਕਿ ਗੁਰਦਾਸ ਮਾਨ ਦੀ ਆਵਾਜ਼ ਦੇ ਨਾਲ ਨਾਲ ਮਿਊਜ਼ਿਕ ਟੀਮ ਨੇ ਵੀ ਗਾਇਕ ਮਾਨ ਦਾ ਖੂਬ ਸਾਥ ਦਿੱਤਾ। ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਨੇ ਕੈਲਗਰੀ, ਟੋਰਾਂਟੋ, ਵੈਨਕੂਵਰ ਤੇ ਐਡਮਿੰਟਨ ਵਿਖੇ ਸ਼ੋਅ ਲਾ ਕੇ ਜਿੱਥੇ ਆਪਣੀ ਕਲਾ ਦਾ ਲੋਹਾ ਮਨਵਾਇਆ ਉੱਥੇ ਹੀ ਪੰਜਾਬੀਆਂ ਤੇ ਗੋਰਿਆਂ ਨੇ ਮਾਨ ਦੇ ਗੀਤਾਂ ਨੂੰ ਇਨਜੁਆਏ ਕੀਤਾ ਤੇ ਕਾਫੀ ਸੋਅਜ਼ ਫੁੱਲ ਹੋਣ ਦੇ ਬਾਵਜੂਦ ਵੀ ਦਰਸ਼ਕ ਖੜ ਕੇ ਗੁਰਦਾਸ ਮਾਨ‌ ਦੀ ਪ੍ਰਫਾਰਮੈਂਸ ਵਿੱਚ ਲੀਨ ਸਨ। ਇਸ ਗੱਲ ਦੀ ਗਵਾਹੀ ਵੱਖ-ਵੱਖ ਸੋਸ਼ਲ ਸਾਈਟਾਂ ਤੇ ਕੈਨੇਡਾ ਸ਼ੋਅਜ਼ ਦੀਆਂ ਵੀਡੀਓਜ ਭਰਦੀਆਂ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਕੈਨੇਡਾ ਵਸੇ ਪੰਜਾਬੀਆਂ ਨੇ ਤੇ ਉੱਥੋਂ ਦੇ ਗੋਰਿਆਂ ਨੇ ਮਾਨ ਸਾਹਿਬ ਨੂੰ ਇੰਨਾ ਮਾਣ ਬਖਸ਼ਿਆ ਕਿ ਉਨਾਂ ਦੇ ਸਾਰੇ ਸ਼ੋਅ ਸੋਲਡ ਆਊਟ (ਫੁੱਲ ਹਾਊਸ) ਰਹੇ। ਸੱਤ ਸਾਲਾਂ ਬਾਅਦ ਕੈਨੇਡਾ ਵਿਖੇ ਪ੍ਰਫਾਰਮੈਂਸ ਕਰਨ ਗਏ ਗੁਰਦਾਸ ਮਾਨ ਦੇ ਪ੍ਰਸ਼ੰਸਕਾਂ ਭਾਵ ਕੈਨੇਡਾ ਵਾਲਿਆਂ ਦਾ ਇਸ ਗੱਲ ਤੇ ਧੰਨਵਾਦ ਤਾਂ ਕਰਨਾ ਬਣਦਾ ਹੈ। ਮਾਨ ਸਾਹਿਬ ਦੇ ਸਾਰੇ ਲਾਈਵ ਸੋਅ ਨੂੰ ਪਿਆਰ ਦਿੱਤਾ ਤਾਂ ਖੁਦ ਗੁਰਦਾਸ ਮਾਨ ਤੇ ਉਨਾਂ ਦੀ ਟੀਮ ਕੈਨੇਡਾ ਵਾਸੀਆਂ ਤੋਂ ਗਦਗਦ ਹੋ ਉੱਠੀ। ਕੈਨੇਡਾ ਤੋਂ ਵਾਪਸ ਪਰਤਣ ਸਮੇਂ ਗੁਰਦਾਸ ਮਾਨ ਨੇ ਮਣਾਂਮੂੰਹੀ ਪਿਆਰ ਦੇਣ ਲਈ ਸਮੁੱਚੇ ਪੰਜਾਬੀਆਂ ਤੇ ਗੋਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਵੱਲੋਂ ਦਿੱਤੇ ਗਏ ਪਿਆਰ ਦਾ ਹਮੇਸ਼ਾ ਕਰਜ਼ਦਾਰ ਰਹਾਂਗਾ ਤੇ ਪੰਜਾਬੀ ਮਾਂ-ਬੋਲੀ ਨੂੰ ਸਿਖਰਾਂ ਵੱਲ ਲੈ ਕੇ ਜਾਣ ਲਈ ਸ਼ੁਰੂ ਤੋਂ ਹੀ ਤੱਤਪਰ ਹਾਂ ਪਰ ਕੈਨੇਡਾ ਦੇ ਲੋਕਾਂ ਵੱਲੋਂ ਦਿੱਤੇ ਪਿਆਰ ਸਦਕਾ ਪੰਜਾਬੀ ਮਾਂ ਬੋਲੀ ਪ੍ਰਤੀ ਹੋਰ ਵੀ ਜਿੰਮੇਵਾਰੀ ਵੱਧ ਗਈ ਹੈ। ਗੁਰਦਾਸ ਮਾਨ ਨੇ ਆਪਦੇ ਸੋਸ਼ਲ ਮੀਡੀਆ ਹੈਂਡਲ ਤੇ ਕੈਨੇਡਾ ਵਾਲਿਆਂ ਦਾ ਧੰਨਵਾਦ ਕੀਤਾ‌।

Have something to say? Post your comment

ਅਤੇ ਮਨੋਰੰਜਨ ਖਬਰਾਂ

ਫਿਲਮ

ਫਿਲਮ "ਓਮ ਕਾ ਹਰੀ" ਦਾ ਟ੍ਰੇਲਰ ਰਿਲੀਜ਼

"ਡੋਂਟ ਬੀ ਸ਼ਾਯ" ਦਾ ਨਵਾਂ ਗਾਣਾ "ਝੂਮੋ" ਰਿਲੀਜ਼

"ਦਾਇਰਾ" ਦੇ ਮਲਿਆਲਮ ਵਰਜਨ 'ਚ ਕਰੀਨਾ ਦੇ ਕਿਰਦਾਰ "ਅਜੂਨੀ" ਨੂੰ ਆਵਾਜ਼ ਦੇਵੇਗੀ ਪਾਰਵਤੀ ਥਿਰੂਵੋਥੂ

ਸੋਨੂੰ ਸੂਦ ਹੜ੍ਹ ਪ੍ਰਭਾਵਿਤਾਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੇ ਨੇਪਾਲ

ਸੋਨੂੰ ਸੂਦ ਹੜ੍ਹ ਪ੍ਰਭਾਵਿਤਾਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੇ ਨੇਪਾਲ

ਸੁਸ਼ਾਂਤ ਦੀ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਦੀ ਜਾਂਚ ਕਰੇਗੀ CBI, ਹਾਈ ਕੋਰਟ ਨੇ ਦਿੱਤੇ ਹੁਕਮ

ਸੁਸ਼ਾਂਤ ਦੀ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਦੀ ਜਾਂਚ ਕਰੇਗੀ CBI, ਹਾਈ ਕੋਰਟ ਨੇ ਦਿੱਤੇ ਹੁਕਮ

5 ਮਹੀਨੇ ਬਾਅਦ ਹੀ ਟੁੱਟ ਗਿਆ ਰੈਪਰ ਬਾਦਸ਼ਾਹ ਦਾ ਵਿਆਹ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

5 ਮਹੀਨੇ ਬਾਅਦ ਹੀ ਟੁੱਟ ਗਿਆ ਰੈਪਰ ਬਾਦਸ਼ਾਹ ਦਾ ਵਿਆਹ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਰਸ਼ਮਿਕਾ ਮੰਦਾਨਾ ਦੀ 'ਮਾਈਸਾ' ਦੀ ਰਿਲੀਜ਼ ਦਾ ਹੋਇਆ ਐਲਾਨ

ਰਸ਼ਮਿਕਾ ਮੰਦਾਨਾ ਦੀ 'ਮਾਈਸਾ' ਦੀ ਰਿਲੀਜ਼ ਦਾ ਹੋਇਆ ਐਲਾਨ

ਕੋਰੀਆ ਦੀ ਸਭ ਤੋਂ ਵੱਡੀ ਸਾਇੰਸ-ਫਿਕਸ਼ਨ ਐਕਸ਼ਨ ਫਿਲਮ

ਕੋਰੀਆ ਦੀ ਸਭ ਤੋਂ ਵੱਡੀ ਸਾਇੰਸ-ਫਿਕਸ਼ਨ ਐਕਸ਼ਨ ਫਿਲਮ "ਹੋਪ" ਇਸ ਦਿਨ ਹੋਵੇਗੀ ਭਾਰਤ 'ਚ ਰਿਲੀਜ਼

ਰਸ਼ਮਿਕਾ ਮੰਦਾਨਾ ਜਲਦ ਕਰੇਗੀ ਕੰਮ 'ਤੇ ਵਾਪਸੀ, Hip Injury ਕਾਰਨ ਬ੍ਰੇਕ 'ਤੇ ਸੀ ਅਦਾਕਾਰਾ

ਰਸ਼ਮਿਕਾ ਮੰਦਾਨਾ ਜਲਦ ਕਰੇਗੀ ਕੰਮ 'ਤੇ ਵਾਪਸੀ, Hip Injury ਕਾਰਨ ਬ੍ਰੇਕ 'ਤੇ ਸੀ ਅਦਾਕਾਰਾ

‘ਸਿੰਘ ਵਰਸਿਜ਼ ਕੌਰ-2’ ਦੇ ਗੀਤਾਂ ਨੇ ਮਚਾਈ ਧੂਮ, ‘ਨੋਟਾਂ’ ਦੀ ਮਸਤੀ ਤੋਂ ਬਾਅਦ ‘ਸੋਹਣੀ’ ਨੇ ਛੇੜਿਆ ਪਿਆਰ ਦਾ ਰੰਗ

‘ਸਿੰਘ ਵਰਸਿਜ਼ ਕੌਰ-2’ ਦੇ ਗੀਤਾਂ ਨੇ ਮਚਾਈ ਧੂਮ, ‘ਨੋਟਾਂ’ ਦੀ ਮਸਤੀ ਤੋਂ ਬਾਅਦ ‘ਸੋਹਣੀ’ ਨੇ ਛੇੜਿਆ ਪਿਆਰ ਦਾ ਰੰਗ