ਖਰੜ (ਪ੍ਰੀਤ ਪੱਤੀ) : ਅੱਜ ਪੈਨਸ਼ਨਰਜ਼ ਭਲਾਈ ਸੰਸਥਾ ਰਜਿ. ਖਰੜ ਦੀ ਮੀਟਿੰਗ ਗੁਰਦੁਆਰਾ ਅਕਾਲੀ ਦਫ਼ਤਰ ਖਰੜ ਵਿਖੇ ਸ੍ਰੀ ਰਾਮ ਕਿਸ਼ਨ ਧੂੰਨਕੀਆ ਪ੍ਰਧਾਨ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸ੍ਰੀ ਧੂੰਨਕੀਆ ਜੀ ਵਲੋਂ ਹਾਜ਼ਰ ਪੈਨਸ਼ਨਰਜ਼ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਐਲ ਟੀ ਸੀ ਦੀ ਅਦਾਇਗੀ ਲਈ ਫਾਰਮ ਅਨੈਕਚਰ ਏ ਆਨ ਲਾਈਨ ਭਰਿਆ ਗਿਆ ਤਾਂ ਜ਼ੋ ਉਨ੍ਹਾਂ ਨੂੰ ਐਲ ਟੀ ਸੀ ਦੀ ਅਦਾਇਗੀ ਲਈ ਕੋਈ ਪ੍ਰੇਸ਼ਾਨੀ ਨਾ ਆਵੇ ਜਿਨ੍ਹਾਂ ਨੇ ਇਹ ਫਾਰਮ ਨਹੀਂ ਭਰਿਆ ਉਨ੍ਹਾਂ ਨੂੰ ਬੇਨਤੀ ਹੈ ਕਿ ਆਪਣਾ ਪੀ ਪੀਓ, ਬੈਂਕ ਅਕਾਊਂਟ ਨੰਬਰ,ਅਧਾਰ ਕਾਰਡ ਨੰਬਰ ਅਤੇ ਲਾਈਵ ਸਰਟੀਫਿਕੇਟ ਦਾ ਨੰਬਰ ਲੈ ਕੇ ਸ੍ਰੀ ਧੂੰਨਕੀਆ ਪ੍ਰਧਾਨ ਜੀ ਨਾਲ ਸਪੰਰਕ ਕਰ ਲੈਣ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਕੁਝ ਦਿਨਾਂ ਵਿੱਚ ਅਜਿਹਾ ਕੈਂਪ ਕੁਰਾਲੀ ਵਿਖੇ ਵੀ ਲਗਾਇਆ ਜਾਵੇਗਾ ਜਿਸ ਵਿਚ ਜੋ ਬਜ਼ੁਰਗ ਜਾਂ ਬਿਮਾਰ ਰਿਟਾਇਰੀ ਆਉਣ ਤੋਂ ਅਸਮਰਥ ਹਨ, ਉਨ੍ਹਾਂ ਦੀ ਐਲ ਟੀ ਸੀ ਫਾਰਮ ਘਰ ਜਾ ਕੇ ਵੀ ਭਰਿਆ ਜਾਵੇਗਾ। ਮੀਟਿੰਗ ਵਿੱਚ ਸਰਵ ਸ੍ਰੀ ਸਵਰਨ ਸਿੰਘ ਜਨਰਲ ਸਕੱਤਰ, ਗੁਣਵੰਤ ਸਿੰਘ ਵਿੱਤ ਸਕੱਤਰ, ਮਹਿੰਦਰ ਸਿੰਘ ਖੋਖਰ ਸਹਾਇਕ ਵਿੱਤ ਸਕੱਤਰ, ਸੁਦਾਗਰ ਸਿੰਘ ਕੋਮਲ, ਮਹਿੰਦਰ ਸਿੰਘ ਰਾਹੀ, ਮਾਸਟਰ ਦਿਆਲ ਸਿੰਘ, ਰਜਿੰਦਰ ਸਿੰਘ ਘੜੂੰਆਂ, ਦਰਸ਼ਨ ਸਿੰਘ ਖੇੜੀ, ਅਵਿਨਾਸ਼ ਚੰਦਰ,ਮਾਮ ਚੰਦ, ਕਰਨੈਲ ਸਿੰਘ ਭਾਗੋਮਾਜਰਾ, ਚਰਨਜੀਤ ਕੌਰ ਮੁਹਾਲੀ, ਸ਼ਮਸ਼ੇਰ ਸਿੰਘ,ਸੋਹਣ ਸਿੰਘ,ਰੂੜ ਸਿੰਘ,ਅਨੈਬ ਸਿੰਘ,ਬਲਵੀਰ ਸਿੰਘ, ਹਰਚੰਦ ਸਿੰਘ, ਅਤੇ ਹੋਰ ਸ਼ਾਮਿਲ ਸਨ।