Friday, August 21, 2026
BREAKING
ਐਲੋਨ ਮਸਕ ਦੀ 'ਸਟਾਰਲਿੰਕ' ਨੇ ਮੁੜ ਮੰਗੀ ਭਾਰਤ 'ਚ ਐਂਟਰੀ! ਸੈਟੇਲਾਈਟ ਨੈੱਟਵਰਕ ਦੀ ਤਿਆਰੀ ਅਮਰੀਕਾ ਅਤੇ ਦੱਖਣੀ ਕੋਰੀਆ ਦਾ ਸਾਲਾਨਾ ਫੌਜੀ ਅਭਿਆਸ ਨਿਰਧਾਰਤ ਸਮੇਂ ਤੋਂ ਪਹਿਲਾਂ ਸਮਾਪਤ ਈਰਾਨ ਨੇ ਅਮਰੀਕਾ ਦੀਆਂ ਧਮਕੀਆਂ ਨੂੰ ਕਰ'ਤਾ ਖਾਰਿਜ ਤਾਪਸੀ ਪੰਨੂ ਦੀ "ਗਾਂਧਾਰੀ" 3 ਸਤੰਬਰ ਨੂੰ ਨੈੱਟਫਲਿਕਸ 'ਤੇ ਹੋਵੇਗੀ ਰਿਲੀਜ਼ ਕੁਬਰਾ ਸੈਤ ​​ਨੇ ਸ਼ੁਰੂ ਕੀਤੀ 'ਫਰਜ਼ੀ 2' ਦੀ ਸ਼ੂਟਿੰਗ SL vs IND ਟੈਸਟ ਲਈ ਪਲੇਇੰਗ ਇਲੈਵਨ ਦਾ ਐਲਾਨ ! ਦੋਹਰਾ ਸੈਂਕੜਾ ਲਾਉਣ ਵਾਲੇ ਖਿਡਾਰੀ ਨੂੰ ਮਿਲਿਆ ਮੌਕਾ ਬੌਬੀ ਦਿਓਲ ਦੀ ਫਿਲਮ 'ਬੰਦਰ' ਦੀ OTT ਰਿਲੀਜ਼ ਤਰੀਕ ਆਈ ਸਾਹਮਣੇ ਕੁਸ਼ਤੀ: ਕਾਜਲ ਨੇ ਲਗਾਤਾਰ ਦੂਜੀ ਵਾਰ ਅੰਡਰ-20 ਵਿਸ਼ਵ ਚੈਂਪੀਅਨਸ਼ਿਪ ਜਿੱਤੀ, ਤਨੂ ਤੇ ਸਵਿਤਾ ਨੇ ਜਿੱਤੀ ਚਾਂਦੀ SL vs IND: ਕੁਲਦੀਪ ਸਾਹਮਣਾ ਮੁਸ਼ਕਲਾਂ, ਇਸ ਖਿਡਾਰੀ ਨੂੰ ਦੂਜੇ ਟੈਸਟ 'ਚ ਮਿਲ ਸਕਦੈ ਮੌਕਾ ਡ੍ਰਿਵਨ ਨੇ ਟਾਟਾ ਮੋਟਰਜ਼ ਨਾਲ ਆਪਣੇ ਇਲੈਕਟ੍ਰਿਕ ਕਮਰਸ਼ੀਅਲ ਵਾਹਨਾਂ ਲਈ ਕੀਤਾ ਸਮਝੌਤਾ

ਪੰਜਾਬ

ਪਿੰਡ ਘੜੂੰਆਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਿਹਤ ਵਿਭਾਗ ਵੱਲੋਂ ਕੰਟੇਨਰ ਸਰਵੇ

21 ਅਗਸਤ, 2026 04:57 PM

ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) (ਪ੍ਰੀਤ ਪੱਤੀ) : ਪੰਜਾਬ ਸਰਕਾਰ ਵੱਲੋਂ ਡੇਂਗੂ ਅਤੇ ਹੋਰ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਚਲਾਈਆਂ ਜਾ ਰਹੀ ਮੁਹਿੰਮ ਹਰ ਸ਼ੁਕਰਵਾਰ ਡੈਂਗੂ ਤੇ ਵਾਰ ਤਹਿਤ ਸਿਵਲ ਸਰਜਨ ਡਾ. ਸੰਗੀਤਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੀਤ ਮੋਹਨ ਸਿੰਘ ਖੁਰਾਣਾ ਦੀ ਅਗਵਾਈ ਹੇਠ ਪੀ.ਐਚ.ਸੀ. ਘੜੂੰਆਂ ਸਟਾਫ ਵੱਲੋਂ ਪਿੰਡ ਘੜੂੰਆਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕੰਟੇਨਰ ਸਰਵੇ ਕੀਤਾ ਗਿਆ।

ਇਸ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪ੍ਰਾਈਵੇਟ ਹਸਪਤਾਲਾਂ, ਸਰਕਾਰੀ ਹਸਪਤਾਲਾਂ, ਵੈਟਰਨਰੀ ਹਸਪਤਾਲਾਂ ਅਤੇ ਫਾਰਮੇਸੀ ਸਟੋਰਾਂ ਦੀ ਜਾਂਚ ਕੀਤੀ ਗਈ। ਟੀਮਾਂ ਨੇ ਵੱਖ-ਵੱਖ ਥਾਵਾਂ ’ਤੇ ਪਾਣੀ ਦੇ ਕੰਟੇਨਰਾਂ, ਟੈਂਕੀਆਂ ਅਤੇ ਹੋਰ ਪਾਣੀ ਇਕੱਠਾ ਹੋਣ ਵਾਲੀਆਂ ਥਾਵਾਂ ਦੀ ਜਾਂਚ ਕਰਕੇ ਮੱਛਰਾਂ ਦੇ ਲਾਰਵੇ ਦੀ ਸੰਭਾਵਿਤ ਮੌਜੂਦਗੀ ਬਾਰੇ ਸਰਵੇ ਕੀਤਾ ਅਤੇ ਲੋਕਾਂ ਨੂੰ ਪਾਣੀ ਖੜ੍ਹਾ ਨਾ ਹੋਣ ਦੇਣ ਸਬੰਧੀ ਜਾਗਰੂਕ ਕੀਤਾ।

ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੀਤ ਮੋਹਨ ਸਿੰਘ ਖੁਰਾਣਾ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਆਪਣੇ ਆਲੇ-ਦੁਆਲੇ ਸਫਾਈ ਰੱਖਣਾ ਅਤੇ ਕਿਸੇ ਵੀ ਥਾਂ ’ਤੇ ਪਾਣੀ ਖੜ੍ਹਾ ਨਾ ਹੋਣ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਲਗਾਤਾਰ ਸਰਵੇ ਅਤੇ ਮੱਛਰਾਂ ਦੇ ਪੈਦਾ ਹੋਣ ਵਾਲੀਆਂ ਥਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਸਮੂਹ ਹਸਪਤਾਲਾਂ, ਮੈਡੀਕਲ ਸਟੋਰਾਂ ਅਤੇ ਆਮ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।

ਇਸ ਸਰਵੇ ਦੌਰਾਨ ਹੈਲਥ ਸੁਪਰਵਾਈਜ਼ਰ ਦਵਿੰਦਰ ਸਿੰਘ, ਹੈਲਥ ਵਰਕਰ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਬ੍ਰੀਡਿੰਗ ਚੈਕਰਾਂ ਵੱਲੋਂ ਸਰਗਰਮ ਭੂਮਿਕਾ ਨਿਭਾਈ ਗਈ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਹਰ ਸ਼ੁੱਕਰਵਾਰ ਆਪਣੇ ਘਰਾਂ ਅਤੇ ਆਲੇ-ਦੁਆਲੇ ਪਾਣੀ ਦੇ ਸਰੋਤਾਂ ਦੀ ਜਾਂਚ ਕਰਕੇ ਮੱਛਰਾਂ ਦੀ ਪੈਦਾਵਾਰ ਨੂੰ ਰੋਕਿਆ ਜਾਵੇ।

Have something to say? Post your comment

ਅਤੇ ਪੰਜਾਬ ਖਬਰਾਂ

ਮੋਹਾਲੀ ਅਤੇ ਰੋਪੜ ਜਿਲ੍ਹੇ ਵਿੱਚੋਂ ਲਾਇਨਜ਼ ਕਲੱਬ ਉਮੰਗ ਖਰੜ ਨੂੰ ਖ਼ੂਨਦਾਨ ਦੇ ਖੇਤਰ 'ਚ ਮਿਲਿਆ ਵਿਸ਼ੇਸ਼ ਸਨਮਾਨ

ਮੋਹਾਲੀ ਅਤੇ ਰੋਪੜ ਜਿਲ੍ਹੇ ਵਿੱਚੋਂ ਲਾਇਨਜ਼ ਕਲੱਬ ਉਮੰਗ ਖਰੜ ਨੂੰ ਖ਼ੂਨਦਾਨ ਦੇ ਖੇਤਰ 'ਚ ਮਿਲਿਆ ਵਿਸ਼ੇਸ਼ ਸਨਮਾਨ

41 ਕਰੋੜ ਦੀ ਲਾਗਤ ਨਾਲ ਖਰੜ-ਤੇਪਲਾ ਸੜਕ ਦਾ ਹੋਵੇਗਾ ਨਵੀਨੀਕਰਨ : ਸਤਨਾਮ ਸਿੰਘ ਸੰਧੂ

41 ਕਰੋੜ ਦੀ ਲਾਗਤ ਨਾਲ ਖਰੜ-ਤੇਪਲਾ ਸੜਕ ਦਾ ਹੋਵੇਗਾ ਨਵੀਨੀਕਰਨ : ਸਤਨਾਮ ਸਿੰਘ ਸੰਧੂ

ਅੰਮ੍ਰਿਤਸਰ 'ਚ 5 ਕਿਲੋ ਤੋਂ ਵੱਧ ਹੈਰੋਇਨ ਸਮੇਤ 5 ਤਸਕਰ ਕਾਬੂ

ਅੰਮ੍ਰਿਤਸਰ 'ਚ 5 ਕਿਲੋ ਤੋਂ ਵੱਧ ਹੈਰੋਇਨ ਸਮੇਤ 5 ਤਸਕਰ ਕਾਬੂ

ਕਤਲ ਦੇ 41 ਸਾਲ ਮਗਰੋਂ ਵੀ ਸੰਤ ਲੌਂਗੋਵਾਲ ਦੀ ਫਾਈਲ ਅਧੂਰੀ, ਸਿੱਧੂ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਲਿਖੀ ਚਿੱਠੀ

ਕਤਲ ਦੇ 41 ਸਾਲ ਮਗਰੋਂ ਵੀ ਸੰਤ ਲੌਂਗੋਵਾਲ ਦੀ ਫਾਈਲ ਅਧੂਰੀ, ਸਿੱਧੂ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਲਿਖੀ ਚਿੱਠੀ

ਪੰਜਾਬ ਬੰਦ ਦੌਰਾਨ ਸਕੂਲ ਖੁੱਲ੍ਹਣ ਨੂੰ ਲੈ ਕੇ ਜਾਣੋ ਕੀ ਬੋਲੇ ਮੰਤਰੀ ਹਰਜੋਤ ਬੈਂਸ

ਪੰਜਾਬ ਬੰਦ ਦੌਰਾਨ ਸਕੂਲ ਖੁੱਲ੍ਹਣ ਨੂੰ ਲੈ ਕੇ ਜਾਣੋ ਕੀ ਬੋਲੇ ਮੰਤਰੀ ਹਰਜੋਤ ਬੈਂਸ

ਨਾਇਬ ਸਿੰਘ ਸੈਣੀ ਨੇ ਐਨ ਮੌਕੇ 'ਤੇ ਪੁਨਰ ਸੁਰਜੀਤ ਨਾਲ ਸਟੇਜ ਸਾਂਝੀ ਕਰਨ ਤੋਂ ਪੈਰ ਖਿੱਚੇ ਪਛਾਂਹ

ਨਾਇਬ ਸਿੰਘ ਸੈਣੀ ਨੇ ਐਨ ਮੌਕੇ 'ਤੇ ਪੁਨਰ ਸੁਰਜੀਤ ਨਾਲ ਸਟੇਜ ਸਾਂਝੀ ਕਰਨ ਤੋਂ ਪੈਰ ਖਿੱਚੇ ਪਛਾਂਹ

ਪੰਜਾਬ ਯੂਨੀਵਰਸਿਟੀ 'ਚ ਪੇਪਰ ਦੇਣ ਪੁੱਜੇ ਚਰਨਜੀਤ ਚੰਨੀ, ਬੋਲੇ-ਪੂਰੀ ਤਿਆਰੀ ਕਰਕੇ ਆਇਆ ਹਾਂ

ਪੰਜਾਬ ਯੂਨੀਵਰਸਿਟੀ 'ਚ ਪੇਪਰ ਦੇਣ ਪੁੱਜੇ ਚਰਨਜੀਤ ਚੰਨੀ, ਬੋਲੇ-ਪੂਰੀ ਤਿਆਰੀ ਕਰਕੇ ਆਇਆ ਹਾਂ

ਥਾਰ ਸਵਾਰ ਹਮਲਾਵਰਾਂ ਨੇ ਨੌਜਵਾਨ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜਾਨਲੇਵਾ ਹਮਲਾ

ਥਾਰ ਸਵਾਰ ਹਮਲਾਵਰਾਂ ਨੇ ਨੌਜਵਾਨ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜਾਨਲੇਵਾ ਹਮਲਾ

ਮੁੜ ਵਿਵਾਦਾਂ 'ਚ ਘਿਰੇ ਹਰਭਜਨ ਸਿੰਘ, ਹੁਣ ਪੰਜਾਬ ਦੇ ਸਕੂਲ ਦੀ ਵੀਡੀਓ ਸਾਂਝੀ ਕਰ ਚੁੱਕੇ ਸਵਾਲ

ਮੁੜ ਵਿਵਾਦਾਂ 'ਚ ਘਿਰੇ ਹਰਭਜਨ ਸਿੰਘ, ਹੁਣ ਪੰਜਾਬ ਦੇ ਸਕੂਲ ਦੀ ਵੀਡੀਓ ਸਾਂਝੀ ਕਰ ਚੁੱਕੇ ਸਵਾਲ

ਮੋਹਾਲੀ : ਭਰਾ ਨੇ ਹੱਥੀਂ ਉਜਾੜਿਆ ਭੈਣ ਦਾ ਸੁਹਾਗ, ਪ੍ਰਾਪਰਟੀ ਡੀਲਰ ਜੀਜੇ ਦਾ ਚਾਕੂ ਮਾਰ ਕੇ ਕਤਲ

ਮੋਹਾਲੀ : ਭਰਾ ਨੇ ਹੱਥੀਂ ਉਜਾੜਿਆ ਭੈਣ ਦਾ ਸੁਹਾਗ, ਪ੍ਰਾਪਰਟੀ ਡੀਲਰ ਜੀਜੇ ਦਾ ਚਾਕੂ ਮਾਰ ਕੇ ਕਤਲ