Wednesday, October 14, 2026
BREAKING
• ਸਿਹਤ ਮੰਤਰੀ ਡਾ. ਬਲਬੀਰ ਸਿੰਘ ਭਲਕੇ ਪਿੰਡ ਭੌਰਾ ਵਿਖੇ ਨਵੇਂ ਆਮ ਆਦਮੀ ਕਲੀਨਿਕ ਦਾ ਕਰਨਗੇ ਉਦਘਾਟਨ • ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਸੁਕਾ ਕੇ ਹੀ ਮੰਡੀਆਂ ਵਿੱਚ ਲੈ ਕੇ ਆਉਣ ਕਿਸਾਨ: ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ • 15 ਅਕਤੂਬਰ ਨੂੰ ਪੰਜਾਬ ਬੰਦ: SGPC ਵੱਲੋਂ ਸਮਰਥਨ ਦਾ ਐਲਾਨ • 15 ਅਕਤੂਬਰ ਨੂੰ ਪੰਜਾਬ ਬੰਦ ਦੇ ਸੱਦੇ ਦਰਮਿਆਨ ਕਿਸਾਨ ਯੂਨੀਅਨ ਨੇ ਕਰ 'ਤਾ ਵੱਡਾ ਐਲਾਨ • ਨੀਲਾ ਡਰੰਮ ਮਾਮਲੇ 'ਚ ਆਇਆ ਫੈਸਲਾ, ਮੁਸਕਾਨ ਤੇ ਸਾਹਿਲ ਨੂੰ ਮਿਲੀ ਫਾਂਸੀ ਦੀ ਸਜ਼ਾ • ਪਰਵਿੰਦਰ ਝੋਟਾ ਕਤਲ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ • ਗਲੋਬਲ ਤਣਾਅ ਕਾਰਨ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ , ਸੈਂਸੈਕਸ 250 ਅੰਕ ਟੁੱਟਿਆ • ਪਰਵਿੰਦਰ ਸਿੰਘ ਝੋਟਾ ਕਤਲਕਾਂਡ ਦੀ ਹੋਵੇ CBI ਜਾਂਚ: ਕੇਵਲ ਸਿੰਘ ਢਿੱਲੋਂ • 'ਕੌਕਰੋਚ ਜਨਤਾ ਪਾਰਟੀ' ਨੂੰ ਅਮਰੀਕਾ ਤੋਂ ਮਿਲ ਰਹੀ ਹੈ ਫੰਡਿੰਗ; ਮਸ਼ਹੂਰ ਹਾਲੀਵੁੱਡ ਗਾਇਕਾ ਦਾ ਵੱਡਾ ਦਾਅਵਾ • ਪਰਵਿੰਦਰ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਲਾਏ ਧਰਨੇ 'ਚ ਪੁੱਜੇ ਪਰਗਟ ਸਿੰਘ, ਪੜ੍ਹੋ ਕੀ ਬੋਲੇ

ਰਾਸ਼ਟਰੀ

ਨੀਲਾ ਡਰੰਮ ਮਾਮਲੇ 'ਚ ਆਇਆ ਫੈਸਲਾ, ਮੁਸਕਾਨ ਤੇ ਸਾਹਿਲ ਨੂੰ ਮਿਲੀ ਫਾਂਸੀ ਦੀ ਸਜ਼ਾ

14 ਅਕਤੂਬਰ, 2026 07:09 PM

ਮੇਰਠ : ਮੇਰਠ ਦੇ ਚਰਚਿਤ ਸੌਰਭ ਕਤਲਕਾਂਡ 'ਚ ਦੋਸ਼ੀ ਕਰਾਰ ਦਿੱਤੀ ਗਈ ਉਸ ਦੀ ਪਤਨੀ ਮੁਸਕਾਨ ਅਤੇ ਉਸ ਦੇ ਪ੍ਰੇਮੀ ਸਾਹਿਲ ਨੂੰ ਇਕ ਸਥਾਨਕ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹਾ ਸਰਕਾਰੀ ਵਕੀਲ ਕੇਕੇ ਚੌਬੇ ਨੇ ਦੱਸਿਆ ਕਿ ਜ਼ਿਲ੍ਹਾ ਜੱਜ ਅਰਵਿੰਦ ਕੁਮਾਰ ਮਿਸ਼ਰਾ ਦੀ ਅਦਾਲਤ 'ਚ ਬੁੱਧਵਾਰ ਨੂੰ ਸਜ਼ਾ 'ਤੇ ਸੁਣਵਾਈ ਦੌਰਾਨ ਦੋਵੇਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ।

ਉਨ੍ਹਾਂ ਦੱਸਿਆ ਕਿ 30 ਸਤੰਬਰ ਨੂੰ ਸੌਰਭ ਰਾਜਪੂਤ ਕਤਲਕਾਂਡ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਸਾਹਿਲ ਅਤੇ ਮੁਸਕਾਨ ਜੇਲ੍ਹ ਤੋਂ ਵੀਡੀਓ ਕਾਨਫਰੈਂਸ ਰਾਹੀਂ ਅਦਾਲਤ ਦੇ ਸਾਹਮਣੇ ਪੇਸ਼ ਹੋਏ, ਜਿਸ ਤੋਂ ਬਾਅਦ ਸਜ਼ਾ 'ਤੇ ਬਹਿਸ ਅਤੇ ਦੋਸ਼ੀਆਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦੇਣ ਲਈ ਸੁਣਵਾਈ ਹੋਈ। ਚੌਬੇ ਨੇ ਦੱਸਿਆ ਕਿ ਸੁਣਵਾਈ ਦੌਰਾਨ ਜੱਜ ਨੇ ਦੋਵਾਂ ਤੋਂ ਪੁੱਛਿਆ ਕਿ ਉਹ ਸਜ਼ਾ ਦੇ ਸੰਬੰਧ 'ਚ ਕੁਝ ਕਹਿਣਾ ਚਾਹੁੰਦੇ ਹਨ ਜਾਂ ਨਹੀਂ।

ਜੇਲ੍ਹ ਪ੍ਰਸ਼ਾਸਨ ਅਨੁਸਾਰ, ਮੁਸਕਾਨ ਅਤੇ ਸਾਹਿਲ ਨੂੰ ਵੱਖ-ਵੱਖ ਪੇਸ਼ ਕੀਤਾ ਗਿਆ ਅਤੇ ਦੋਵਾਂ ਨੇ ਆਪਣਾ ਪੱਖ ਰੱਖਿਆ। ਸੀਨੀਅਰ ਜੇਲ੍ਹ ਸੁਪਰਡੈਂਟ ਰਾਜ ਸ਼ਰਮਾ ਨੇ ਦੱਸਿਆ ਕਿ ਸੁਣਵਾਈ ਸੰਖੇਪ ਸੀ। ਉਨ੍ਹਾਂ ਦੱਸਿਆ ਕਿ ਕੋਰਟ ਨੇ ਦੋਵਾਂ ਤੋਂ ਵੱਖ-ਵੱਖ ਬਿੰਦੂਆਂ 'ਤੇ ਸਵਾਲ ਕੀਤੇ, ਜਿਸ 'ਚ ਫੋਰੈਂਸਿਕ ਰਿਪੋਰਟ ਨਾਲ ਜੁੜੇ ਸਵਾਲ ਵੀ ਸ਼ਾਮਲ ਸਨ। ਹਾਲਾਂਕਿ ਉਨ੍ਹਾਂ ਨੇ ਸਵਾਲਾਂ ਦਾ ਵਿਸਤ੍ਰਿਤ ਵੇਰਵਾ ਸਾਂਝਾ ਕਰਨ ਤੋਂ ਇਨਕਾਰ ਕੀਤਾ।

ਇਸਤਗਾਸਾ ਪੱਖ ਅਨੁਸਾਰ, ਸੌਰਭ ਰਾਜਪੂਤ ਦਾ ਕਤਲ ਮਾਰਚ 2025 'ਚ ਕੀਤਾ ਗਿਆ ਸੀ। ਦੋਸ਼ ਸੀ ਕਿ ਮੁਸਤਕਾਨ ਨੇ ਆਪਣੇ ਪ੍ਰੇਮੀ ਸਾਹਿਲ ਨਾਲ ਮਿਲ ਕੇ ਪਤੀ ਦਾ ਕਤਲ ਕੀਤਾ ਅਤੇ ਲਾਸ਼ ਦੇ ਟੁਕੜੇ ਨੀਲੇ ਡਰੰਮ 'ਚ ਪਾ ਕੇ ਉਸ ਨੂੰ ਸੀਮੈਂਟ ਨਾਲ ਸੀਲ ਕਰ ਦਿੱਤਾ ਸੀ। ਮਾਮਲੇ ਸਾਹਮਣੇ ਆਉਣ ਮਗਰੋਂ ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਮਾਮਲੇ ਦੀ ਸੁਣਵਾਈ ਦੌਰਾਨ ਇਸਤਗਾਸਾ ਪੱਖ ਨੇ ਅਦਾਲਤ 'ਚ ਗਵਾਹ ਅਤੇ ਸਬੂਤ ਪੇਸ਼ ਕੀਤੇ ਅਤੇ ਕਰੀਬ 126 ਤਰੀਕਾਂ ਤੱਕ ਚੱਲੀ ਸੁਣਵਾਈ ਮਗਰੋਂ ਅਦਾਲਤ ਨੇ 30 ਸਤੰਬਰ ਨੂੰ ਦੋਵਾਂ ਨੂੰ ਦੋਸ਼ੀ ਠਹਿਰਾਇਆ ਸੀ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਰੈਸਟੋਰੈਂਟ 'ਚ ਲੱਗੀ ਅੱਗ, ਜਾਨ ਬਚਾਉਣ ਲਈ ਪਹਿਲੀ ਮੰਜ਼ਲ ਤੋਂ ਲੋਕਾਂ ਨੇ ਮਾਰੀ ਛਾਲ

ਰੈਸਟੋਰੈਂਟ 'ਚ ਲੱਗੀ ਅੱਗ, ਜਾਨ ਬਚਾਉਣ ਲਈ ਪਹਿਲੀ ਮੰਜ਼ਲ ਤੋਂ ਲੋਕਾਂ ਨੇ ਮਾਰੀ ਛਾਲ

ਮੁਖਰਜੀ ਨਗਰ ਵਿੱਚ ਕੋਚਿੰਗ ਸੰਸਥਾਵਾਂ ਦਾ CM ਰੇਖਾ ਗੁਪਤਾ ਵਲੋਂ ਨਿਰੀਖਣ, ਦਿੱਤੇ ਇਹ ਹੁਕਮ

ਮੁਖਰਜੀ ਨਗਰ ਵਿੱਚ ਕੋਚਿੰਗ ਸੰਸਥਾਵਾਂ ਦਾ CM ਰੇਖਾ ਗੁਪਤਾ ਵਲੋਂ ਨਿਰੀਖਣ, ਦਿੱਤੇ ਇਹ ਹੁਕਮ

ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਦੁਨੀਆ ਭਰ 'ਚ ਤੇਜ਼ੀ ਨਾਲ ਮਿਲ ਰਹੀ ਮਾਨਤਾ: PM ਮੋਦੀ

ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਦੁਨੀਆ ਭਰ 'ਚ ਤੇਜ਼ੀ ਨਾਲ ਮਿਲ ਰਹੀ ਮਾਨਤਾ: PM ਮੋਦੀ

ਜੰਤਰ-ਮੰਤਰ 'ਤੇ ਤਿਰੰਗਾ ਲਹਿਰਾਉਣ ਦੀ ਗ੍ਰਿਫ਼ਤਾਰੀ 'ਤੇ ਰਾਹੁਲ ਗਾਂਧੀ ਦਾ ਬਿਆਨ

ਜੰਤਰ-ਮੰਤਰ 'ਤੇ ਤਿਰੰਗਾ ਲਹਿਰਾਉਣ ਦੀ ਗ੍ਰਿਫ਼ਤਾਰੀ 'ਤੇ ਰਾਹੁਲ ਗਾਂਧੀ ਦਾ ਬਿਆਨ

ਦਿੱਲੀ 'ਚ SIR ਨਾਲ ਸਬੰਧਤ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 28 ਅਕਤੂਬਰ ਨੂੰ ਹੋਵੇਗੀ ਸੁਣਵਾਈ

ਦਿੱਲੀ 'ਚ SIR ਨਾਲ ਸਬੰਧਤ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 28 ਅਕਤੂਬਰ ਨੂੰ ਹੋਵੇਗੀ ਸੁਣਵਾਈ

ਪੋਪ ਦੇ ਸਫ਼ਲ ਆਪ੍ਰੇਸ਼ਨ ਤੋਂ ਬਾਅਦ PM ਮੋਦੀ ਨੇ ਜਲਦ ਠੀਕ ਹੋਣ ਦੀ ਕੀਤੀ ਕਾਮਨਾ

ਪੋਪ ਦੇ ਸਫ਼ਲ ਆਪ੍ਰੇਸ਼ਨ ਤੋਂ ਬਾਅਦ PM ਮੋਦੀ ਨੇ ਜਲਦ ਠੀਕ ਹੋਣ ਦੀ ਕੀਤੀ ਕਾਮਨਾ

ਬਿਹਾਰ ਕਿਸ਼ਤੀ ਹਾਦਸੇ 'ਚ ਬੱਚਿਆਂ ਦੀ ਮੌਤ ਬਹੁਤ ਦੁਖਦਾਈ: ਰਾਸ਼ਟਰਪਤੀ ਮੁਰਮੂ

ਬਿਹਾਰ ਕਿਸ਼ਤੀ ਹਾਦਸੇ 'ਚ ਬੱਚਿਆਂ ਦੀ ਮੌਤ ਬਹੁਤ ਦੁਖਦਾਈ: ਰਾਸ਼ਟਰਪਤੀ ਮੁਰਮੂ

ਦਿੱਲੀ ’ਚ 24 ਘੰਟੇ ਕੰਮ ਕਰਨ ਵਾਲੇ 13 ਨਵੇਂ ਹਵਾ ਗੁਣਵੱਤਾ ਨਿਗਰਾਨੀ ਕੇਂਦਰ ਸ਼ੁਰੂ

ਦਿੱਲੀ ’ਚ 24 ਘੰਟੇ ਕੰਮ ਕਰਨ ਵਾਲੇ 13 ਨਵੇਂ ਹਵਾ ਗੁਣਵੱਤਾ ਨਿਗਰਾਨੀ ਕੇਂਦਰ ਸ਼ੁਰੂ

ਰਾਹੁਲ ਗਾਂਧੀ ਨੇ ਵਿਰੋਧੀ ਆਗੂਆਂ ਨੂੰ ਦਿੱਤੀ ਚਾਹ ਪਾਰਟੀ, ਅੰਦੋਲਨ ਜਾਰੀ ਰੱਖਣ 'ਤੇ ਜ਼ੋਰ

ਰਾਹੁਲ ਗਾਂਧੀ ਨੇ ਵਿਰੋਧੀ ਆਗੂਆਂ ਨੂੰ ਦਿੱਤੀ ਚਾਹ ਪਾਰਟੀ, ਅੰਦੋਲਨ ਜਾਰੀ ਰੱਖਣ 'ਤੇ ਜ਼ੋਰ

ਰਾਜਨਾਥ ਸਿੰਘ ਨੇ ਚੈੱਕ ਗਣਰਾਜ ਦੇ ਉੱਪ ਪ੍ਰਧਾਨ ਮੰਤਰੀ ਨਾਲ ਕੀਤੀ ਬੈਠਕ, ਰੱਖਿਆ ਸਹਿਯੋਗ ਵਧਾਉਣ 'ਤੇ ਹੋਈ ਗੱਲਬਾਤ

ਰਾਜਨਾਥ ਸਿੰਘ ਨੇ ਚੈੱਕ ਗਣਰਾਜ ਦੇ ਉੱਪ ਪ੍ਰਧਾਨ ਮੰਤਰੀ ਨਾਲ ਕੀਤੀ ਬੈਠਕ, ਰੱਖਿਆ ਸਹਿਯੋਗ ਵਧਾਉਣ 'ਤੇ ਹੋਈ ਗੱਲਬਾਤ