Thursday, October 01, 2026
BREAKING
• ''ਮੇਰੇ ਲਈ ਇਹੀ ਬਹੁਤ ਐ..!'', 174 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਪਾਇਲਟ ਨੇ ਦਿੱਤਾ ਪਹਿਲਾ ਬਿਆਨ • ਰਾਜਾ ਵੜਿੰਗ ਦੇ ਅਸਤੀਫੇ 'ਤੇ ਰਵਨੀਤ ਬਿੱਟੂ ਦਾ ਤੰਜ • ਪੰਜਾਬ ਬੋਰਡ ਦਾ ਸਰਟੀਫਿਕੇਟਾਂ 'ਚ ਸੋਧ ਲਈ ਨਵਾਂ ਫਾਰਮੂਲਾ, ਬਿਨੈਕਾਰਾਂ ਨੂੰ ਮਿਲੇਗੀ ਵੱਡੀ ਰਾਹਤ • ਪੰਜਾਬ ਵਿਚ ਅਮਿਤ ਸ਼ਾਹ ਦੀ ਰੈਲੀ ਮਗਰੋਂ ਭਾਜਪਾ ਨੇ ਸੱਦ ਲਈ ਹਾਈ ਲੈਵਲ ਮੀਟਿੰਗ • LPU ਦੇ ਮਾਮਲੇ 'ਚ ਵੱਡੀ ਅਪਡੇਟ! ਪੁਲਸ ਨੇ 3 ਮੁਲਜ਼ਮ ਕੀਤੇ ਗ੍ਰਿਫ਼ਤਾਰ, ਮੁੰਬਈ ਨਾਲ ਜੁੜੇ ਤਾਰ • ਤਾਲਮੇਲ ਕਮੇਟੀ ਨੇ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026' ਸਬੰਧੀ ਮੀਟਿੰਗ ਸੱਦੀ • ਯੂਏਈ 'ਚ ਭਾਰਤੀ ਰਾਜਦੂਤ ਨੇ ਦੁਬਈ 'ਚ 'ਹੀਰੋ' ਪਾਇਲਟ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ • ਗੁਰਦਾਸਪੁਰ: 4 ਅਸਲਾ ਤਸਕਰ 7 ਪਿਸਤੌਲਾਂ ਸਮੇਤ ਗ੍ਰਿਫ਼ਤਾਰ, ਦੁਬਈ-ਅਮਰੀਕਾ ਨਾਲ ਜੁੜੇ ਤਾਰ • ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਟਰੱਕ 'ਚ ਵੱਜੀ ਸਕਾਰਪੀਓ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਵਿਅਕਤੀ • 180 ਜਾਨਾਂ ਬਚਾਉਣ ਵਾਲੇ ਭਾਰਤੀ ਪਾਇਲਟ ਸਮਿਤ ਮਾਛਰ ਨੂੰ ਇਜ਼ਰਾਈਲ ਕਰੇਗਾ 'ਸਨਮਾਨਿਤ'

ਰਾਸ਼ਟਰੀ

ਨੀਲਾ ਡਰੰਮ ਮਾਮਲੇ 'ਚ ਅਦਾਲਤ ਨੇ ਸੌਰਭ ਤੇ ਸੋਨਮ ਨੂੰ ਐਲਾਨਿਆ ਦੋਸ਼ੀ ! 15 ਦਿਨਾਂ 'ਚ ਸੁਣਾਏਗੀ ਸਜ਼ਾ

01 ਅਕਤੂਬਰ, 2026 07:15 PM

ਬਹੁਚਰਚਿਤ ਨੀਲਾ ਡਰੱਮ ਹੱਤਿਆਕਾਂਡ ’ਚ ਅਦਾਲਤ ਨੇ ਬੁੱਧਵਾਰ ਨੂੰ ਸੌਰਭ ਰਾਜਪੂਤ ਦੇ ਕਤਲ ਮਾਮਲੇ ’ਚ ਉਸ ਦੀ ਪਤਨੀ ਮੁਸਕਾਨ ਰਸਤੋਗੀ ਅਤੇ ਉਸ ਦੇ ਪ੍ਰੇਮੀ ਸਾਹਿਲ ਸ਼ੁਕਲਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਦੋਵਾਂ ਨੂੰ ਕਤਲ ਅਤੇ ਸਬੂਤ ਮਿਟਾਉਣ ਦਾ ਦੋਸ਼ੀ ਮੰਨਿਆ ਗਿਆ ਹੈ। ਅਦਾਲਤ ਸਜ਼ਾ ਦਾ ਐਲਾਨ 15 ਦਿਨਾਂ ਬਾਅਦ ਕਰੇਗੀ।

ਫੈਸਲਾ ਸੁਣਾਏ ਜਾਣ ਦੌਰਾਨ ਸੌਰਭ ਦੀ ਮਾਂ ਰੇਣੂ ਦੇਵੀ, ਭਰਾ ਬਬਲੂ ਅਤੇ ਪਰਿਵਾਰ ਦੇ ਹੋਰ ਮੈਂਬਰ ਅਦਾਲਤ ’ਚ ਮੌਜੂਦ ਸਨ। ਉੱਥੇ ਹੀ ਮੁਸਕਾਨ ਅਤੇ ਸਾਹਿਲ ਦੀ ਮੰਗ ’ਤੇ ਉਨ੍ਹਾਂ ਦੀ ਪੇਸ਼ੀ ਜੇਲ ’ਚੋਂ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਈ ਗਈ। ਦੋਵਾਂ ਨੇ ਉੱਥੋਂ ਹੀ ਅਦਾਲਤ ਦੀ ਕਾਰਵਾਈ ਦੇਖੀ।

ਇਹ ਮਾਮਲਾ ਮਾਰਚ 2025 ’ਚ ਸਾਹਮਣੇ ਆਇਆ ਸੀ। ਇਸਤਗਾਸਾ ਧਿਰ ਅਨੁਸਾਰ, 3 ਮਾਰਚ 2025 ਨੂੰ ਮੁਸਕਾਨ ਨੇ ਪ੍ਰੇਮੀ ਸਾਹਿਲ ਨਾਲ ਮਿਲ ਕੇ ਸੌਰਭ ਦਾ ਕਤਲ ਕੀਤਾ। ਦੋਸ਼ ਸੀ ਕਿ ਪਹਿਲਾਂ ਖਾਣੇ ’ਚ ਦਵਾਈ ਮਿਲਾ ਕੇ ਉਸ ਨੂੰ ਬੇਹੋਸ਼ ਕੀਤਾ ਗਿਆ ਅਤੇ ਬਾਅਦ ’ਚ ਚਾਕੂ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਰੀਰ ਦੇ ਟੁਕੜੇ ਕਰ ਕੇ ਉਨ੍ਹਾਂ ਨੂੰ ਨੀਲੇ ਪਲਾਸਟਿਕ ਦੇ ਡਰੱਮ ’ਚ ਰੱਖਿਆ ਗਿਆ ਅਤੇ ਸੀਮੈਂਟ ਪਾ ਕੇ ਪੈਕ ਕਰ ਦਿੱਤਾ ਗਿਆ।

ਸੌਰਭ ਦੇ ਲੰਡਨ ਤੋਂ ਪਰਤਣ ਤੋਂ ਕੁਝ ਦਿਨਾਂ ਬਾਅਦ ਇਹ ਵਾਰਦਾਤ ਹੋਈ ਸੀ। ਘਟਨਾ ਦਾ ਖੁਲਾਸਾ 18 ਮਾਰਚ ਨੂੰ ਉਦੋਂ ਹੋਇਆ ਜਦੋਂ ਸੌਰਭ ਦਾ ਭਰਾ ਰਾਹੁਲ ਉਸ ਦੇ ਘਰ ਪਹੁੰਚਿਆ। ਉੱਥੇ ਮੁਸਕਾਨ ਨੂੰ ਸਾਹਿਲ ਨਾਲ ਦੇਖ ਕੇ ਉਸ ਨੇ ਭਰਾ ਬਾਰੇ ਪੁੱਛਿਆ। ਤਸੱਲੀਬਖਸ਼ ਜਵਾਬ ਨਾ ਮਿਲਣ ਅਤੇ ਘਰ ’ਚੋਂ ਬਦਬੂ ਆਉਣ ’ਤੇ ਮਾਮਲਾ ਪੁਲਸ ਤੱਕ ਪੁੱਜਾ।

ਪੁਲਸ ਨੇ ਲੱਗਭਗ 1,000 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ
ਮਾਮਲੇ ’ਚ ਪੁਲਸ ਨੇ ਲੱਗਭਗ 1,000 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ। ਜੁਲਾਈ 2025 ’ਚ ਟ੍ਰਾਇਲ ਸ਼ੁਰੂ ਹੋਇਆ ਅਤੇ 126 ਤਰੀਕਾਂ ਦੌਰਾਨ ਇਸਤਗਾਸਾ ਧਿਰ ਨੇ 22 ਗਵਾਹ ਪੇਸ਼ ਕੀਤੇ। 17 ਸਤੰਬਰ ਨੂੰ ਅੰਤਿਮ ਬਹਿਸ ਮੁਕੰਮਲ ਹੋਈ ਅਤੇ 19 ਸਤੰਬਰ ਨੂੰ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਸੌਰਭ ਦੀ ਮਾਂ ਰੇਣੂ ਦੇਵੀ ਨੇ ਕਿਹਾ ਕਿ ਪਰਿਵਾਰ ਚਾਹੁੰਦਾ ਹੈ ਕਿ ਦੋਵਾਂ ਨੂੰ ਫਾਂਸੀ ਦੀ ਸਜ਼ਾ ਮਿਲੇ।

Have something to say? Post your comment

ਅਤੇ ਰਾਸ਼ਟਰੀ ਖਬਰਾਂ

''ਮੇਰੇ ਲਈ ਇਹੀ ਬਹੁਤ ਐ..!'', 174 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਪਾਇਲਟ ਨੇ ਦਿੱਤਾ ਪਹਿਲਾ ਬਿਆਨ

''ਮੇਰੇ ਲਈ ਇਹੀ ਬਹੁਤ ਐ..!'', 174 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਪਾਇਲਟ ਨੇ ਦਿੱਤਾ ਪਹਿਲਾ ਬਿਆਨ

ਯੂਏਈ 'ਚ ਭਾਰਤੀ ਰਾਜਦੂਤ ਨੇ ਦੁਬਈ 'ਚ 'ਹੀਰੋ' ਪਾਇਲਟ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

ਯੂਏਈ 'ਚ ਭਾਰਤੀ ਰਾਜਦੂਤ ਨੇ ਦੁਬਈ 'ਚ 'ਹੀਰੋ' ਪਾਇਲਟ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

180 ਜਾਨਾਂ ਬਚਾਉਣ ਵਾਲੇ ਭਾਰਤੀ ਪਾਇਲਟ ਸਮਿਤ ਮਾਛਰ ਨੂੰ ਇਜ਼ਰਾਈਲ ਕਰੇਗਾ 'ਸਨਮਾਨਿਤ'

180 ਜਾਨਾਂ ਬਚਾਉਣ ਵਾਲੇ ਭਾਰਤੀ ਪਾਇਲਟ ਸਮਿਤ ਮਾਛਰ ਨੂੰ ਇਜ਼ਰਾਈਲ ਕਰੇਗਾ 'ਸਨਮਾਨਿਤ'

ਫਰਾਂਸ ਪਹੁੰਚਿਆ INS ਤ੍ਰਿਸ਼ੂਲ ! ਫ੍ਰੈਂਚ ਨੇਵੀ ਦੇ ਜੰਗੀ ਜਹਾਜ਼ਾਂ ਨਾਲ ਕੀਤਾ ਜੰਗੀ ਅਭਿਆਸ

ਫਰਾਂਸ ਪਹੁੰਚਿਆ INS ਤ੍ਰਿਸ਼ੂਲ ! ਫ੍ਰੈਂਚ ਨੇਵੀ ਦੇ ਜੰਗੀ ਜਹਾਜ਼ਾਂ ਨਾਲ ਕੀਤਾ ਜੰਗੀ ਅਭਿਆਸ

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਸਤੀਫ਼ਾ ਦੇ ਦੇਣਾ ਚਾਹੀਦੈ: ਅਭਿਜੀਤ ਦੀਪਕੇ

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਸਤੀਫ਼ਾ ਦੇ ਦੇਣਾ ਚਾਹੀਦੈ: ਅਭਿਜੀਤ ਦੀਪਕੇ

'ਪੱਤਰਕਾਰਾਂ ਨੂੰ ਮਿਲੇਗੀ ਬੁਲੇਟਪ੍ਰੂਫ ਜੈਕੇਟ ਅਤੇ ਹੈਲਮੈਟ', ਅਖਿਲੇਸ਼ ਯਾਦਵ ਦਾ ਵੱਡਾ ਐਲਾਨ

'ਪੱਤਰਕਾਰਾਂ ਨੂੰ ਮਿਲੇਗੀ ਬੁਲੇਟਪ੍ਰੂਫ ਜੈਕੇਟ ਅਤੇ ਹੈਲਮੈਟ', ਅਖਿਲੇਸ਼ ਯਾਦਵ ਦਾ ਵੱਡਾ ਐਲਾਨ

ਹਰ ਵਿਅਕਤੀ ਨੂੰ ਨਿਆਂ ਤੱਕ ਪਹੁੰਚ ਦਾ ਬਰਾਬਰ ਅਧਿਕਾਰ ਹੈ : ਸੁਪਰੀਮ ਕੋਰਟ

ਹਰ ਵਿਅਕਤੀ ਨੂੰ ਨਿਆਂ ਤੱਕ ਪਹੁੰਚ ਦਾ ਬਰਾਬਰ ਅਧਿਕਾਰ ਹੈ : ਸੁਪਰੀਮ ਕੋਰਟ

ਤੁਰਕੀ ਦੇ ਰਾਸ਼ਟਰਪਤੀ ਨੂੰ ਭਾਰਤ ਦੀ ਪ੍ਰਭੂਸੱਤਾ ਨਾਲ ਜੁੜੇ ਮਾਮਲੇ ’ਚ ਬੋਲਣ ਦਾ ਅਧਿਕਾਰ ਨਹੀਂ : ਵਿਦੇਸ਼ ਮੰਤਰਾਲਾ

ਤੁਰਕੀ ਦੇ ਰਾਸ਼ਟਰਪਤੀ ਨੂੰ ਭਾਰਤ ਦੀ ਪ੍ਰਭੂਸੱਤਾ ਨਾਲ ਜੁੜੇ ਮਾਮਲੇ ’ਚ ਬੋਲਣ ਦਾ ਅਧਿਕਾਰ ਨਹੀਂ : ਵਿਦੇਸ਼ ਮੰਤਰਾਲਾ

'ਸਰਕਾਰੀ ਅਹੁਦੇ ਨਹੀਂ, ਲੋਕਾਂ ਦੀ ਸੇਵਾ ਨਾਲ ਕਰੋ ਪਿਆਰ' ; PM ਮੋਦੀ ਨੇ ਦੇਸ਼ ਦੇ ਨੌਜਵਾਨਾਂ ਨੂੰ ਕੀਤੀ ਖ਼ਾਸ ਅਪੀਲ

'ਸਰਕਾਰੀ ਅਹੁਦੇ ਨਹੀਂ, ਲੋਕਾਂ ਦੀ ਸੇਵਾ ਨਾਲ ਕਰੋ ਪਿਆਰ' ; PM ਮੋਦੀ ਨੇ ਦੇਸ਼ ਦੇ ਨੌਜਵਾਨਾਂ ਨੂੰ ਕੀਤੀ ਖ਼ਾਸ ਅਪੀਲ

ਭਾਰਤੀ ਪਾਇਲਟ ਸਮਿਤ ਮਾਛਰ ਨੇ ਬਚਾਈ 174 ਲੋਕਾਂ ਦੀ ਜਾਨ, ਰਾਸ਼ਟਰਪਤੀ ਮੁਰਮੂ ਬੋਲੇ-ਦੇਸ਼ ਨੂੰ ਕੈਪਟਨ 'ਤੇ ਮਾਣ

ਭਾਰਤੀ ਪਾਇਲਟ ਸਮਿਤ ਮਾਛਰ ਨੇ ਬਚਾਈ 174 ਲੋਕਾਂ ਦੀ ਜਾਨ, ਰਾਸ਼ਟਰਪਤੀ ਮੁਰਮੂ ਬੋਲੇ-ਦੇਸ਼ ਨੂੰ ਕੈਪਟਨ 'ਤੇ ਮਾਣ