Friday, September 04, 2026
BREAKING
ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਮਨੋਰੰਜਨ

ਨਕੋਦਰ 'ਚ ਸਾਈਂ ਗੁਲਾਮ ਸ਼ਾਹ ਜੀ ਦਾ ਜੋੜ ਮੇਲਾ ਸੰਪੰਨ, ਗੁਰਦਾਸ ਮਾਨ ਸਣੇ ਕਈ ਪੰਜਾਬੀ ਗਾਇਕਾਂ ਨੇ ਬੰਨ੍ਹਿਆ ਰੰਗ

03 ਮਈ, 2026 06:54 PM

ਨਕੋਦਰ : ਨਕੋਦਰ ਵਿਖੇ ਡੇਰਾ ਬਾਬਾ ਮੁਰਾਦ ਸ਼ਾਹ ਜੀ ਦੀ ਦਰਗਾਹ 'ਤੇ ਸਾਈਂ ਗੁਲਾਮ ਸ਼ਾਹ ਜੀ ਦੀ ਯਾਦ 'ਚ ਮਨਾਇਆ ਗਿਆ 18ਵਾਂ ਦੋ ਰੋਜ਼ਾ ਉਰਸ (ਜੋੜ ਮੇਲਾ) ਯਾਦਗਾਰੀ ਢੰਗ ਨਾਲ ਸੰਪੰਨ ਹੋਇਆ। ਇਸ ਮੇਲੇ ਦੌਰਾਨ ਦਿੱਗਜ ਪੰਜਾਬੀ ਗਾਇਕਾਂ ਨੇ ਆਪਣੀ ਕਲਾ ਨਾਲ ਪੰਡਾਲ 'ਚ ਅਜਿਹਾ ਰੰਗ ਬੰਨ੍ਹਿਆ ਕਿ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੀ ਸੰਗਤ ਝੂਮਣ ਲਈ ਮਜਬੂਰ ਹੋ ਗਈ। ਮੇਲੇ ਦੇ ਪਹਿਲੇ ਦਿਨ ਦੀ ਸ਼ੁਰੂਆਤ ਟਰੱਸਟ ਦੇ ਚੇਅਰਮੈਨ ਅਤੇ ਮਸ਼ਹੂਰ ਗਾਇਕ ਗੁਰਦਾਸ ਮਾਨ ਵੱਲੋਂ ਝੰਡਾ ਚੜ੍ਹਾਉਣ ਦੀ ਰਸਮ ਨਾਲ ਕੀਤੀ ਗਈ ਅਤੇ ਰਾਤ ਦੇ ਸਮੇਂ ਕਵਾਲੀਆਂ ਦਾ ਪ੍ਰੋਗਰਾਮ ਕਰਵਾਇਆ ਗਿਆ।


ਨਾਮੀ ਕਲਾਕਾਰਾਂ ਦੀ ਹਾਜ਼ਰੀ
ਦੂਜੇ ਦਿਨ ਦੇ ਪ੍ਰੋਗਰਾਮ 'ਚ ਮਾਸਟਰ ਸਲੀਮ, ਕੰਵਰ ਗ੍ਰੇਵਾਲ, ਜੀ ਖਾਨ, ਰਿਆਜ਼ ਅਲੀ ਅਤੇ ਲਵਿਸ਼ ਚੌਹਾਨ ਵਰਗੇ ਨਾਮੀ ਕਲਾਕਾਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਗਾਇਕ ਕੇ. ਐਸ. ਮੱਖਣ ਵੀ ਮੌਜੂਦ ਸਨ। ਗੁਰਦਾਸ ਮਾਨ ਨੇ ਗਣੇਸ਼ ਵੰਦਨਾ ਨਾਲ ਆਪਣੀ ਪੇਸ਼ਕਾਰੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਅਤੇ ਹੋਰ ਗਾਇਕਾਂ ਨੇ 'ਸੋਹਣਿਆ', 'ਜੁਗ ਜੁਗ ਜੀਣ', 'ਪੰਜਾਬੀ ਦੀ ਮਾਤ ਭਾਸ਼ਾ', 'ਕਮਾਲ ਹੋ ਗਿਆ ਸਾਈਂ ਜੀ' ਅਤੇ 'ਸਾਈਂ ਜੀ' ਵਰਗੇ ਸੁਪਰਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ।


ਸਟੇਜ ਸੰਚਾਲਨ
ਮੇਲੇ ਦੇ ਪਹਿਲੇ ਦਿਨ ਸਟੇਜ ਦਾ ਸੰਚਾਲਨ ਰਾਕੇਸ਼ ਕੇਸ਼ੂ ਅਤੇ ਹੇਮੰਤ ਵਾਲੀ ਵੱਲੋਂ ਕੀਤਾ ਗਿਆ, ਜਦਕਿ ਦੂਜੇ ਦਿਨ ਦੀ ਜ਼ਿੰਮੇਵਾਰੀ ਰਣਜੀਤ ਮਾਨ ਨੇ ਸੰਭਾਲੀ। ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਡੇਰਾ ਬਾਬਾ ਮੁਰਾਦ ਸ਼ਾਹ ਟਰੱਸਟ ਵੱਲੋਂ ਸੰਗਤ ਲਈ ਬਹੁਤ ਹੀ ਵਧੀਆ ਇੰਤਜ਼ਾਮ ਕੀਤੇ ਗਏ ਸਨ। ਲੰਗਰ ਭੰਡਾਰੇ 'ਚ ਠੰਡੇ ਪਾਣੀ ਦੀਆਂ ਟੈਂਕੀਆਂ ਲਗਾਈਆਂ ਗਈਆਂ ਸਨ ਅਤੇ ਸਾਫ਼-ਸਫ਼ਾਈ ਦੇ ਵੀ ਸ਼ਲਾਘਾਯੋਗ ਪ੍ਰਬੰਧ ਸਨ। ਇਸ ਤੋਂ ਇਲਾਵਾ ਪੁਲਸ ਪ੍ਰਸ਼ਾਸਨ ਵੱਲੋਂ ਆਵਾਜਾਈ ਨੂੰ ਸੁਚਾਰੂ ਰੱਖਣ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਵਿਆਪਕ ਇੰਤਜ਼ਾਮ ਕੀਤੇ ਗਏ ਸਨ।

 

Have something to say? Post your comment

ਅਤੇ ਮਨੋਰੰਜਨ ਖਬਰਾਂ

ਫਿਲਮ

ਫਿਲਮ "ਓਮ ਕਾ ਹਰੀ" ਦਾ ਟ੍ਰੇਲਰ ਰਿਲੀਜ਼

"ਡੋਂਟ ਬੀ ਸ਼ਾਯ" ਦਾ ਨਵਾਂ ਗਾਣਾ "ਝੂਮੋ" ਰਿਲੀਜ਼

"ਦਾਇਰਾ" ਦੇ ਮਲਿਆਲਮ ਵਰਜਨ 'ਚ ਕਰੀਨਾ ਦੇ ਕਿਰਦਾਰ "ਅਜੂਨੀ" ਨੂੰ ਆਵਾਜ਼ ਦੇਵੇਗੀ ਪਾਰਵਤੀ ਥਿਰੂਵੋਥੂ

ਸੋਨੂੰ ਸੂਦ ਹੜ੍ਹ ਪ੍ਰਭਾਵਿਤਾਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੇ ਨੇਪਾਲ

ਸੋਨੂੰ ਸੂਦ ਹੜ੍ਹ ਪ੍ਰਭਾਵਿਤਾਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੇ ਨੇਪਾਲ

ਸੁਸ਼ਾਂਤ ਦੀ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਦੀ ਜਾਂਚ ਕਰੇਗੀ CBI, ਹਾਈ ਕੋਰਟ ਨੇ ਦਿੱਤੇ ਹੁਕਮ

ਸੁਸ਼ਾਂਤ ਦੀ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਦੀ ਜਾਂਚ ਕਰੇਗੀ CBI, ਹਾਈ ਕੋਰਟ ਨੇ ਦਿੱਤੇ ਹੁਕਮ

5 ਮਹੀਨੇ ਬਾਅਦ ਹੀ ਟੁੱਟ ਗਿਆ ਰੈਪਰ ਬਾਦਸ਼ਾਹ ਦਾ ਵਿਆਹ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

5 ਮਹੀਨੇ ਬਾਅਦ ਹੀ ਟੁੱਟ ਗਿਆ ਰੈਪਰ ਬਾਦਸ਼ਾਹ ਦਾ ਵਿਆਹ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਰਸ਼ਮਿਕਾ ਮੰਦਾਨਾ ਦੀ 'ਮਾਈਸਾ' ਦੀ ਰਿਲੀਜ਼ ਦਾ ਹੋਇਆ ਐਲਾਨ

ਰਸ਼ਮਿਕਾ ਮੰਦਾਨਾ ਦੀ 'ਮਾਈਸਾ' ਦੀ ਰਿਲੀਜ਼ ਦਾ ਹੋਇਆ ਐਲਾਨ

ਕੋਰੀਆ ਦੀ ਸਭ ਤੋਂ ਵੱਡੀ ਸਾਇੰਸ-ਫਿਕਸ਼ਨ ਐਕਸ਼ਨ ਫਿਲਮ

ਕੋਰੀਆ ਦੀ ਸਭ ਤੋਂ ਵੱਡੀ ਸਾਇੰਸ-ਫਿਕਸ਼ਨ ਐਕਸ਼ਨ ਫਿਲਮ "ਹੋਪ" ਇਸ ਦਿਨ ਹੋਵੇਗੀ ਭਾਰਤ 'ਚ ਰਿਲੀਜ਼

ਰਸ਼ਮਿਕਾ ਮੰਦਾਨਾ ਜਲਦ ਕਰੇਗੀ ਕੰਮ 'ਤੇ ਵਾਪਸੀ, Hip Injury ਕਾਰਨ ਬ੍ਰੇਕ 'ਤੇ ਸੀ ਅਦਾਕਾਰਾ

ਰਸ਼ਮਿਕਾ ਮੰਦਾਨਾ ਜਲਦ ਕਰੇਗੀ ਕੰਮ 'ਤੇ ਵਾਪਸੀ, Hip Injury ਕਾਰਨ ਬ੍ਰੇਕ 'ਤੇ ਸੀ ਅਦਾਕਾਰਾ

‘ਸਿੰਘ ਵਰਸਿਜ਼ ਕੌਰ-2’ ਦੇ ਗੀਤਾਂ ਨੇ ਮਚਾਈ ਧੂਮ, ‘ਨੋਟਾਂ’ ਦੀ ਮਸਤੀ ਤੋਂ ਬਾਅਦ ‘ਸੋਹਣੀ’ ਨੇ ਛੇੜਿਆ ਪਿਆਰ ਦਾ ਰੰਗ

‘ਸਿੰਘ ਵਰਸਿਜ਼ ਕੌਰ-2’ ਦੇ ਗੀਤਾਂ ਨੇ ਮਚਾਈ ਧੂਮ, ‘ਨੋਟਾਂ’ ਦੀ ਮਸਤੀ ਤੋਂ ਬਾਅਦ ‘ਸੋਹਣੀ’ ਨੇ ਛੇੜਿਆ ਪਿਆਰ ਦਾ ਰੰਗ