Friday, September 04, 2026
BREAKING
ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਮਨੋਰੰਜਨ

ਧੁਰੰਦਰ' ਦੀ ਸਫਲਤਾ ਪਿੱਛੇ ਰਣਵੀਰ ਸਿੰਘ ਦੀ ਸਖ਼ਤ ਮਿਹਨਤ, ਮੇਕਅਪ ਆਰਟਿਸਟ ਨੇ ਖੋਲ੍ਹੇ ਕਈ ਅਹਿਮ ਰਾਜ਼

04 ਅਪ੍ਰੈਲ, 2026 06:07 PM

ਮੁੰਬਈ : ਮੇਕਅਪ ਅਤੇ ਪ੍ਰੋਸਥੈਟਿਕ ਆਰਟਿਸਟ ਕਰਨਦੀਪ ਸਿੰਘ ਨੇ ਫਿਲਮ 'ਧੁਰੰਦਰ: ਦਿ ਰੀਵੈਂਜ' ਦੇ ਕਲਾਈਮੈਕਸ ਦੀ ਸ਼ੂਟਿੰਗ ਦੌਰਾਨ ਆਈਆਂ ਮੁਸ਼ਕਲਾਂ ਅਤੇ ਅਦਾਕਾਰ ਰਣਵੀਰ ਸਿੰਘ ਦੇ ਜਜ਼ਬੇ ਬਾਰੇ ਹੈਰਾਨੀਜਨਕ ਖੁਲਾਸੇ ਕੀਤੇ ਹਨ। ਕਰਨਦੀਪ ਨੇ ਦੱਸਿਆ ਕਿ ਕਿਵੇਂ ਰਣਵੀਰ ਨੇ ਅਤਿ ਦੀ ਗਰਮੀ ਵਿੱਚ ਵੀ ਆਪਣੇ ਕੰਮ ਪ੍ਰਤੀ ਸਮਰਪਣ ਦਿਖਾਇਆ, ਜਿਸ ਸਦਕਾ ਅੱਜ ਇਹ ਫਿਲਮ ਇਤਿਹਾਸ ਰਚ ਰਹੀ ਹੈ।

ਲੁਧਿਆਣਾ ਦੀ 48 ਡਿਗਰੀ ਗਰਮੀ 'ਚ ਹੋਈ ਸ਼ੂਟਿੰਗ

ਕਰਨਦੀਪ ਨੇ ਦੱਸਿਆ ਕਿ ਫਿਲਮ ਦੇ ਹਾਈ-ਓਕਟੇਨ ਕਲਾਈਮੈਕਸ ਸੀਨ ਦੀ ਸ਼ੂਟਿੰਗ ਲੁਧਿਆਣਾ ਦੇ ਬਾਹਰੀ ਇਲਾਕੇ ਵਿੱਚ ਹੋਈ ਸੀ। ਉਸ ਸਮੇਂ ਉੱਥੇ ਤਾਪਮਾਨ 47 ਤੋਂ 48 ਡਿਗਰੀ ਦੇ ਕਰੀਬ ਸੀ। ਸ਼ੂਟਿੰਗ ਵਾਲੀ ਜਗ੍ਹਾ 'ਤੇ ਦੂਰ-ਦੂਰ ਤੱਕ ਕੋਈ ਦਰੱਖਤ ਜਾਂ ਛਾਂ ਨਹੀਂ ਸੀ। ਆਲੇ-ਦੁਆਲੇ ਖੜ੍ਹੀਆਂ ਗੱਡੀਆਂ, ਕੰਟੇਨਰਾਂ ਅਤੇ ਮਾਲ ਗੱਡੀਆਂ ਦੀਆਂ ਮੈਟਲ ਸਤਹਾਂ ਕਾਰਨ ਗਰਮੀ ਹੋਰ ਵੀ ਵਧ ਗਈ ਸੀ।

ਤਪਦੇ ਕੰਟੇਨਰਾਂ 'ਤੇ ਰਣਵੀਰ ਦੇ ਐਕਸ਼ਨ ਸੀਨ

ਕਰਨਦੀਪ ਮੁਤਾਬਕ, ਰਣਵੀਰ ਸਿੰਘ ਅਜਿਹੀ ਭਿਆਨਕ ਗਰਮੀ ਵਿੱਚ ਇੱਕ ਕੰਟੇਨਰ ਤੋਂ ਦੂਜੇ ਕੰਟੇਨਰ 'ਤੇ ਛਾਲਾਂ ਮਾਰ ਕੇ ਫਾਈਟ ਸੀਨ ਸ਼ੂਟ ਕਰ ਰਹੇ ਸਨ। ਇੰਨੀ ਗਰਮੀ ਸੀ ਕਿ ਪੱਖੇ ਅਤੇ ਏਸੀ ਵੀ ਫੇਲ੍ਹ ਹੋ ਗਏ ਸਨ। ਇਸ ਦੇ ਬਾਵਜੂਦ ਰਣਵੀਰ ਨੇ, ਭਾਰੀ ਪਠਾਨੀ ਸੂਟ, ਲੈਦਰ ਜੈਕਟ ਅਤੇ ਓਵਰਕੋਟ ਪਹਿਨ ਕੇ ਸ਼ੂਟਿੰਗ ਜਾਰੀ ਰੱਖੀ। ਭਾਰੀ ਵਿੱਗ ਪਹਿਨੀ ਹੋਈ ਸੀ, ਜੋ ਕਿ ਗਰਮੀ ਵਿੱਚ ਕਿਸੇ ਸਜ਼ਾ ਤੋਂ ਘੱਟ ਨਹੀਂ ਸੀ। ਇੰਨੀ ਤਪਿਸ਼ ਸੀ ਕਿ ਅਸੀਂ ਠੀਕ ਤਰ੍ਹਾਂ ਖਾਣਾ ਤੱਕ ਨਹੀਂ ਸੀ ਖਾ ਪਾ ਰਹੇ, ਪਰ ਰਣਵੀਰ ਨੇ ਆਪਣੀ ਪਰਫਾਰਮੈਂਸ ਨਾਲ ਕਦੇ ਕੋਈ ਸਮਝੌਤਾ ਨਹੀਂ ਕੀਤਾ।

1000 ਕਰੋੜ ਦੇ ਕਲੱਬ ਵੱਲ ਵਧ ਰਹੀ ਹੈ 'ਧੁਰੰਦਰ'

ਰਣਵੀਰ ਸਿੰਘ ਦੀ ਇਹ ਮਿਹਨਤ ਰੰਗ ਲਿਆ ਰਹੀ ਹੈ। 'ਧੁਰੰਧਰ: ਦਿ ਰੀਵੈਂਜ' ਭਾਰਤ ਵਿੱਚ 1000 ਕਰੋੜ ਦਾ ਅੰਕੜਾ ਪਾਰ ਕਰਨ ਦੇ ਬਿਲਕੁਲ ਨੇੜੇ ਹੈ। ਇਹ ਅਜਿਹਾ ਇਤਿਹਾਸਕ ਬੈਂਚਮਾਰਕ ਹਾਸਲ ਕਰਨ ਵਾਲੀ ਪਹਿਲੀ ਹਿੰਦੀ ਫਿਲਮ ਬਣਨ ਲਈ ਤਿਆਰ ਹੈ। ਰਣਵੀਰ ਦੀ ਇਸ ਪਰਫਾਰਮੈਂਸ ਨੂੰ ਹਾਲ ਦੇ ਸਮੇਂ ਦੀ ਸਭ ਤੋਂ ਪ੍ਰਭਾਵਸ਼ਾਲੀ ਅਦਾਕਾਰੀ ਮੰਨਿਆ ਜਾ ਰਿਹਾ ਹੈ।

 

Have something to say? Post your comment

ਅਤੇ ਮਨੋਰੰਜਨ ਖਬਰਾਂ

ਫਿਲਮ

ਫਿਲਮ "ਓਮ ਕਾ ਹਰੀ" ਦਾ ਟ੍ਰੇਲਰ ਰਿਲੀਜ਼

"ਡੋਂਟ ਬੀ ਸ਼ਾਯ" ਦਾ ਨਵਾਂ ਗਾਣਾ "ਝੂਮੋ" ਰਿਲੀਜ਼

"ਦਾਇਰਾ" ਦੇ ਮਲਿਆਲਮ ਵਰਜਨ 'ਚ ਕਰੀਨਾ ਦੇ ਕਿਰਦਾਰ "ਅਜੂਨੀ" ਨੂੰ ਆਵਾਜ਼ ਦੇਵੇਗੀ ਪਾਰਵਤੀ ਥਿਰੂਵੋਥੂ

ਸੋਨੂੰ ਸੂਦ ਹੜ੍ਹ ਪ੍ਰਭਾਵਿਤਾਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੇ ਨੇਪਾਲ

ਸੋਨੂੰ ਸੂਦ ਹੜ੍ਹ ਪ੍ਰਭਾਵਿਤਾਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੇ ਨੇਪਾਲ

ਸੁਸ਼ਾਂਤ ਦੀ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਦੀ ਜਾਂਚ ਕਰੇਗੀ CBI, ਹਾਈ ਕੋਰਟ ਨੇ ਦਿੱਤੇ ਹੁਕਮ

ਸੁਸ਼ਾਂਤ ਦੀ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਦੀ ਜਾਂਚ ਕਰੇਗੀ CBI, ਹਾਈ ਕੋਰਟ ਨੇ ਦਿੱਤੇ ਹੁਕਮ

5 ਮਹੀਨੇ ਬਾਅਦ ਹੀ ਟੁੱਟ ਗਿਆ ਰੈਪਰ ਬਾਦਸ਼ਾਹ ਦਾ ਵਿਆਹ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

5 ਮਹੀਨੇ ਬਾਅਦ ਹੀ ਟੁੱਟ ਗਿਆ ਰੈਪਰ ਬਾਦਸ਼ਾਹ ਦਾ ਵਿਆਹ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਰਸ਼ਮਿਕਾ ਮੰਦਾਨਾ ਦੀ 'ਮਾਈਸਾ' ਦੀ ਰਿਲੀਜ਼ ਦਾ ਹੋਇਆ ਐਲਾਨ

ਰਸ਼ਮਿਕਾ ਮੰਦਾਨਾ ਦੀ 'ਮਾਈਸਾ' ਦੀ ਰਿਲੀਜ਼ ਦਾ ਹੋਇਆ ਐਲਾਨ

ਕੋਰੀਆ ਦੀ ਸਭ ਤੋਂ ਵੱਡੀ ਸਾਇੰਸ-ਫਿਕਸ਼ਨ ਐਕਸ਼ਨ ਫਿਲਮ

ਕੋਰੀਆ ਦੀ ਸਭ ਤੋਂ ਵੱਡੀ ਸਾਇੰਸ-ਫਿਕਸ਼ਨ ਐਕਸ਼ਨ ਫਿਲਮ "ਹੋਪ" ਇਸ ਦਿਨ ਹੋਵੇਗੀ ਭਾਰਤ 'ਚ ਰਿਲੀਜ਼

ਰਸ਼ਮਿਕਾ ਮੰਦਾਨਾ ਜਲਦ ਕਰੇਗੀ ਕੰਮ 'ਤੇ ਵਾਪਸੀ, Hip Injury ਕਾਰਨ ਬ੍ਰੇਕ 'ਤੇ ਸੀ ਅਦਾਕਾਰਾ

ਰਸ਼ਮਿਕਾ ਮੰਦਾਨਾ ਜਲਦ ਕਰੇਗੀ ਕੰਮ 'ਤੇ ਵਾਪਸੀ, Hip Injury ਕਾਰਨ ਬ੍ਰੇਕ 'ਤੇ ਸੀ ਅਦਾਕਾਰਾ

‘ਸਿੰਘ ਵਰਸਿਜ਼ ਕੌਰ-2’ ਦੇ ਗੀਤਾਂ ਨੇ ਮਚਾਈ ਧੂਮ, ‘ਨੋਟਾਂ’ ਦੀ ਮਸਤੀ ਤੋਂ ਬਾਅਦ ‘ਸੋਹਣੀ’ ਨੇ ਛੇੜਿਆ ਪਿਆਰ ਦਾ ਰੰਗ

‘ਸਿੰਘ ਵਰਸਿਜ਼ ਕੌਰ-2’ ਦੇ ਗੀਤਾਂ ਨੇ ਮਚਾਈ ਧੂਮ, ‘ਨੋਟਾਂ’ ਦੀ ਮਸਤੀ ਤੋਂ ਬਾਅਦ ‘ਸੋਹਣੀ’ ਨੇ ਛੇੜਿਆ ਪਿਆਰ ਦਾ ਰੰਗ