Wednesday, June 17, 2026
BREAKING
ਪੰਜਾਬ ਉਦਯੋਗ ਲਈ ਆਲਮੀ ਹੱਬ ਬਣਨ ਦੀ ਰਾਹ 'ਤੇ: ਸਪੀਕਰ ਕੁਲਤਾਰ ਸਿੰਘ ਸੰਧਵਾਂ ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਤਹਿਤ 437 ਸਰਕਾਰੀ ਸੇਵਾਵਾਂ ਨਾਗਰਿਕਾਂ ਦੀਆਂ ਬਰੂਹਾਂ ਉੱਤੇ ਪਹੁੰਚੀਆਂ, ਲੰਬਿਤ ਮਾਮਲਿਆਂ ਦੀ ਦਰ ਘਟ ਕੇ ਹੋਈ 0.33 ਫੀਸਦੀ ਲੋਕ ਸੰਪਰਕ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਅਤੇ ਨਿਰਜਲਾ ਇਕਾਦਸ਼ੀ ਨੂੰ ਸਮਰਪਿਤ ਛਬੀਲ ਬੈਂਕ ਪੀ.ਓ. ਅਤੇ ਐਲ.ਆਈ.ਸੀ./ਜੀ.ਆਈ.ਸੀ. ਪ੍ਰੀਖਿਆਵਾਂ ਲਈ ਪੰਜਾਬ ਸਰਕਾਰ ਵੱਲੋਂ ਮੁਫ਼ਤ ਕੋਚਿੰਗ ਦਾ ਐਲਾਨ; ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 30 ਜੂਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੈਥਾਨੌਲ ਨੂੰ ਨਿਯਮਤ ਕਰਨ ਅਤੇ ਜ਼ਹਿਰੀਲੀ ਸ਼ਰਾਬ ਦੇ ਦੁਖਾਂਤਾਂ ਨੂੰ ਰੋਕਣ ਲਈ ਤੁਰੰਤ ਕੇਂਦਰੀ ਕਾਨੂੰਨ ਬਣਾਉਣ ਦੀ ਮੰਗ ਮਾਨਸਿਕ ਸਿਹਤ ਨੂੰ ਤਰਜੀਹ: ਸਿਜ਼ੋਫਰੀਨੀਆ, ਡਿਪ੍ਰੈਸ਼ਨ ਅਤੇ ਐਂਜ਼ਾਇਟੀ ਵਰਗੀਆਂ ਬੀਮਾਰੀਆਂ ਕੈਸ਼ਲੈੱਸ ਯੋਜਨਾ ਤਹਿਤ ਕੀਤੀਆਂ ਜਾ ਰਹੀਆਂ ਕਵਰ : ਡਾ. ਬਲਬੀਰ ਸਿੰਘ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਪਿੰਡ ਸ਼ਾਹਪੁਰ ਕਲਾਂ ਵਿਖੇ ਮੇਰੀ ਰਸੋਈ ਸਕੀਮ ਤਹਿਤ 700 ਰਾਸ਼ਨ ਕਿੱਟਾਂ ਦੀ ਵੰਡ ਮਹਾਵੀਰ ਜੈਨ ਯੁਵਕ ਮੰਡਲ ਵੱਲੋਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰ ਕਮੇਟੀ ਵੱਲੋਂ ਸੁਨਾਮ ਦੇ ਨਵੇਂ ਚੁਣੇ ਸਾਰੇ ਕੌਂਸਲਰਾਂ ਦਾ ਸਨਮਾਨ ਨਸ਼ਾ ਮੁਕਤ ਭਾਰਤ ਅਭਿਆਨ: ਵਧੀਕ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਸਹੁੰ ਚੁਕਾਈ ਗਈ

ਬਾਜ਼ਾਰ

ਦੇਸ਼ ਦੀ ਬਰਾਮਦ ’ਚ ਬੰਪਰ ਵਾਧਾ, ਕੱਚੇ ਤੇਲ ਦੀ ਵਜ੍ਹਾ ਨਾਲ ਵਧਿਆ ਵਪਾਰ ਘਾਟਾ

16 ਜੂਨ, 2026 05:32 PM

ਦੇਸ਼ ਦੀ ਬਰਾਮਦ ਮਈ ’ਚ 18 ਫੀਸਦੀ ਵਧ ਕੇ 6 ਮਹੀਨਿਆਂ ਦੇ ਉੱਚੇ ਪੱਧਰ 45.2 ਅਰਬ ਅਮਰੀਕੀ ਡਾਲਰ ’ਤੇ ਪਹੁੰਚ ਗਈ। ਉੱਥੇ ਹੀ, ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਦਰਮਿਆਨ ਕੱਚੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਦੀ ਦਰਾਮਦ ’ਚ ਹੋਏ ਵਾਧੇ ਨਾਲ ਵਪਾਰ ਘਾਟਾ 28.21 ਅਰਬ ਡਾਲਰ ਤੱਕ ਵਧ ਗਿਆ।

ਹਾਲਾਂਕਿ, ਮਹੀਨਾਵਾਰੀ ਆਧਾਰ ’ਤੇ ਵਪਾਰ ਘਾਟਾ ਅਪ੍ਰੈਲ ਦੇ 28.38 ਅਰਬ ਡਾਲਰ ਦੇ ਮੁਕਾਬਲੇ ਮਾਮੂਲੀ ਤੌਰ ’ਤੇ ਘੱਟ ਹੋਇਆ ਹੈ। ਪਿਛਲੇ ਸਾਲ ਮਈ ’ਚ ਵਪਾਰ ਘਾਟਾ 21.88 ਅਰਬ ਡਾਲਰ ਸੀ।

ਇਸ ਸਾਲ ਮਈ ’ਚ ਦੇਸ਼ ਦੀ ਦਰਾਮਦ ਸਾਲਾਨਾ ਆਧਾਰ ’ਤੇ 10 ਫੀਸਦੀ ਵਧ ਕੇ 3 ਮਹੀਨਿਆਂ ਦੇ ਉੱਚੇ ਪੱਧਰ 73.41 ਅਰਬ ਡਾਲਰ ’ਤੇ ਪਹੁੰਚ ਗਈ, ਜਿਸ ਨਾਲ ਪਿਛਲੇ ਸਾਲ ਵਾਂਗ ਵਪਾਰ ਘਾਟਾ ਹੋਰ ਜ਼ਿਆਦਾ ਵਧ ਗਿਆ। ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਗਲੋਬਲ ਭੂ-ਸਿਆਸੀ ਅਸਥਿਰਤਾ ਦੇ ਬਾਵਜੂਦ ਦੇਸ਼ ਦੀ ਬਰਾਮਦ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਈ ਦੇ ਅੰਕੜੇ ਸਭ ਤੋਂ ਜ਼ਿਆਦਾ ਮਹੀਨਾਵਾਰੀ ਬਰਾਮਦ ਅੰਕੜਿਆਂ ’ਚੋਂ ਇਕ ਹਨ ਅਤੇ ਰੁਝਾਨ ਨੂੰ ਦੇਖਦੇ ਹੋਏ ਇਹ ਸਾਲ ਬਰਾਮਦ ਲਈ ਚੰਗਾ ਰਹੇਗਾ।

ਚਾਲੂ ਮਾਲੀ ਸਾਲ ਦੇ ਸ਼ੁਰੂਆਤੀ 2 ਮਹੀਨਿਆਂ ’ਚ ਕਿਵੇਂ ਦੀ ਰਹੀ ਦਰਾਮਦ-ਬਰਾਮਦ
ਚਾਲੂ ਮਾਲੀ ਸਾਲ ਦੇ ਸ਼ੁਰੂਆਤੀ 2 ਮਹੀਨਿਆਂ (ਅਪ੍ਰੈਲ-ਮਈ) ’ਚ ਦੇਸ਼ ਦੀ ਬਰਾਮਦ 16.09 ਫੀਸਦੀ ਵਧ ਕੇ 88.91 ਅਰਬ ਡਾਲਰ ਹੋ ਗਈ, ਜਦੋਂ ਕਿ ਦਰਾਮਦ 15.14 ਫੀਸਦੀ ਵਧ ਕੇ 145.35 ਅਰਬ ਅਮਰੀਕੀ ਡਾਲਰ ਰਹੀ। ਇਸ ਦੌਰਾਨ ਵਪਾਰ ਘਾਟਾ 56.44 ਅਰਬ ਅਮਰੀਕੀ ਡਾਲਰ ਰਿਹਾ।

ਰਾਜੇਸ਼ ਅਗਰਵਾਲ ਨੇ ਕਿਹਾ ਕਿ ਇਸ ਸਾਲ ਮਈ ’ਚ ਪੱਛਮੀ ਏਸ਼ੀਆ ਨੂੰ ਭਾਰਤ ਦੀ ਬਰਾਮਦ ਲੱਗਭਗ ਪਿਛਲੇ ਸਾਲ ਦੇ ਬਰਾਬਰ ਪੱਧਰ ’ਤੇ ਪਹੁੰਚ ਗਈ, ਜਦੋਂ ਕਿ ਉਸ ਖੇਤਰ ’ਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਬਣੀਆਂ ਰਹੀਆਂ। ਭਾਰਤ ਦੀ ਪੱਛਮੀ ਏਸ਼ੀਆ ਨੂੰ ਬਰਾਮਦ ਮਈ ’ਚ ਮਾਮੂਲੀ ਤੌਰ ’ਤੇ ਘਟ ਕੇ 5.30 ਅਰਬ ਡਾਲਰ ਰਹੀ।

ਮਈ ’ਚ ਸੋਨੇ ਦੀ ਦਰਾਮਦ 34 ਫੀਸਦੀ ਵਧੀ
ਦੇਸ਼ ’ਚ ਸੋਨੇ ਦੀ ਦਰਾਮਦ ਮਈ ’ਚ ਸਾਲਾਨਾ ਆਧਾਰ ’ਤੇ 34 ਫੀਸਦੀ ਵਧ ਕੇ 3.41 ਅਰਬ ਡਾਲਰ ’ਤੇ ਪਹੁੰਚ ਗਈ, ਜਦੋਂ ਕਿ ਇਸੇ ਮਿਆਦ ’ਚ ਚਾਂਦੀ ਦੀ ਦਰਾਮਦ ’ਚ 86.65 ਫੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ। ਵਣਜ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਕੀਮਤੀ ਧਾਤਾਂ ’ਤੇ ਇੰਪੋਰਟ ਡਿਊਟੀ 6 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ, ਜੋ 13 ਮਈ ਤੋਂ ਲਾਗੂ ਹੋਈ।

ਵਣਜ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਮਿਆਦ ’ਚ ਚਾਂਦੀ ਦੀ ਦਰਾਮਦ ਘਟ ਕੇ 7.55 ਕਰੋੜ ਡਾਲਰ ਰਹਿ ਗਈ। ਸੋਨੇ ਦੀ ਦਰਾਮਦ ’ਚ ਵਾਧੇ ਕਾਰਨ ਮਈ ’ਚ ਦੇਸ਼ ਦਾ ਵਪਾਰ ਘਾਟਾ ਵਧ ਕੇ 28.21 ਅਰਬ ਡਾਲਰ ਹੋ ਗਿਆ। ਸਵਿਟਜ਼ਰਲੈਂਡ ਸੋਨਾ ਦਰਾਮਦ ਦਾ ਸਭ ਤੋਂ ਵੱਡਾ ਸੋਮਾ ਬਣਿਆ ਹੋਇਆ ਹੈ, ਜਿਸ ਦੀ ਹਿੱਸੇਦਾਰੀ ਲੱਗਭਗ 40 ਫੀਸਦੀ ਹੈ। ਇਸ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (16 ਫੀਸਦੀ ਤੋਂ ਵੱਧ) ਅਤੇ ਦੱਖਣ ਅਫਰੀਕਾ (ਲੱਗਭਗ 10 ਫੀਸਦੀ) ਦਾ ਸਥਾਨ ਹੈ। ਸਵਿਟਜ਼ਰਲੈਂਡ ਤੋਂ ਮਈ ’ਚ ਸੋਨੇ ਦੀ ਦਰਾਮਦ 57.73 ਫੀਸਦੀ ਘਟ ਗਈ, ਜਦੋਂ ਕਿ ਮਾਲੀ ਸਾਲ 2026-27 ਦੇ ਪਹਿਲੇ 2 ਮਹੀਨਿਆਂ ’ਚ ਇਸ ’ਚ 20.34 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

ਸੋਨੇ ਦੀ ਦਰਾਮਦ ਅਪ੍ਰੈਲ-ਮਈ 2026-27 ਦੌਰਾਨ 60.14 ਫੀਸਦੀ ਵਧ ਕੇ 9.04 ਅਰਬ ਡਾਲਰ ਹੋ ਗਈ, ਜਦੋਂ ਕਿ ਚਾਂਦੀ ਦੀ ਦਰਾਮਦ ’ਚ ਲੱਗਭਗ 33 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਸੋਨੇ ਦੀ ਦਰਾਮਦ ਮਾਲੀ ਸਾਲ 2025-26 ’ਚ 24 ਫੀਸਦੀ ਵਧ ਕੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 71.98 ਅਰਬ ਡਾਲਰ ’ਤੇ ਰਹੀ ਸੀ। ਹਾਲਾਂਕਿ, ਮਾਤਰਾ ਦੇ ਹਿਸਾਬ ਨਾਲ ਇਸ ’ਚ 4.76 ਫੀਸਦੀ ਦੀ ਗਿਰਾਵਟ ਰਹੀ ਅਤੇ ਇਹ 721.03 ਟਨ ਰਿਹਾ।

Have something to say? Post your comment

ਅਤੇ ਬਾਜ਼ਾਰ ਖਬਰਾਂ

ਲਗਾਤਾਰ ਚੌਥੇ ਦਿਨ ਸ਼ੇਅਰ ਬਾਜ਼ਾਰ ਦੀ ਹਰੇ ਨਿਸ਼ਾਨ 'ਚ ਕਲੋਜ਼ਿੰਗ, ਨਿਫਟੀ ਪਹੁੰਚਿਆ 24,000 ਦੇ ਪਾਰ

ਲਗਾਤਾਰ ਚੌਥੇ ਦਿਨ ਸ਼ੇਅਰ ਬਾਜ਼ਾਰ ਦੀ ਹਰੇ ਨਿਸ਼ਾਨ 'ਚ ਕਲੋਜ਼ਿੰਗ, ਨਿਫਟੀ ਪਹੁੰਚਿਆ 24,000 ਦੇ ਪਾਰ

ਭਾਰਤ ਤੇ ਕੈਨੇਡਾ ਵਿਚਾਲੇ ਹੋਵੇਗਾ ਫ੍ਰੀ ਟਰੇਡ ਐਗਰੀਮੈਂਟ ! ਸਾਲ ਦੇ ਅਖ਼ੀਰ ਤੱਕ ਪੂਰੀ ਹੋਵੇਗੀ ਗੱਲਬਾਤ

ਭਾਰਤ ਤੇ ਕੈਨੇਡਾ ਵਿਚਾਲੇ ਹੋਵੇਗਾ ਫ੍ਰੀ ਟਰੇਡ ਐਗਰੀਮੈਂਟ ! ਸਾਲ ਦੇ ਅਖ਼ੀਰ ਤੱਕ ਪੂਰੀ ਹੋਵੇਗੀ ਗੱਲਬਾਤ

Bata ਨੂੰ ਮਹਿੰਗਾ ਪਿਆ 6 ਰੁਪਏ ਦਾ ਕੈਰੀ ਬੈਗ! ਅਦਾਲਤ ਨੇ ਠੋਕਿਆ 10,000 ਦਾ ਜੁਰਮਾਨਾ

Bata ਨੂੰ ਮਹਿੰਗਾ ਪਿਆ 6 ਰੁਪਏ ਦਾ ਕੈਰੀ ਬੈਗ! ਅਦਾਲਤ ਨੇ ਠੋਕਿਆ 10,000 ਦਾ ਜੁਰਮਾਨਾ

20 ਕਿਲੋਮੀਟਰ ਦੇ ਘੇਰੇ ਦੇ ਅੰਦਰ ਰਹਿਣ ਵਾਲਿਆਂ ਲਈ ਵਿਸ਼ੇਸ਼ ਸਹੂਲਤ, ਵਾਰ-ਵਾਰ ਨਹੀਂ ਦੇਣਾ ਹੋਵੇਗਾ ਟੋਲ ਟੈਕਸ

20 ਕਿਲੋਮੀਟਰ ਦੇ ਘੇਰੇ ਦੇ ਅੰਦਰ ਰਹਿਣ ਵਾਲਿਆਂ ਲਈ ਵਿਸ਼ੇਸ਼ ਸਹੂਲਤ, ਵਾਰ-ਵਾਰ ਨਹੀਂ ਦੇਣਾ ਹੋਵੇਗਾ ਟੋਲ ਟੈਕਸ

ਬਿਗਬਾਸਕਿਟ ਦੇ ਨਵੇਂ CEO ਬਣੇ ਅਮਿਤ ਨੰਦਾ, ਹਰੀ ਮੈਨਨ ਹੁਣ ਨਿਭਾਉਣਗੇ ਸਲਾਹਕਾਰ ਦੀ ਭੂਮਿਕਾ

ਬਿਗਬਾਸਕਿਟ ਦੇ ਨਵੇਂ CEO ਬਣੇ ਅਮਿਤ ਨੰਦਾ, ਹਰੀ ਮੈਨਨ ਹੁਣ ਨਿਭਾਉਣਗੇ ਸਲਾਹਕਾਰ ਦੀ ਭੂਮਿਕਾ

ਦੋ ਵੱਡੀਆਂ ਗਲੋਬਲ ਖ਼ਬਰਾਂ ਨੇ ਸ਼ੇਅਰ ਬਾਜ਼ਾਰਾਂ 'ਚ ਭਰਿਆ ਜੋਸ਼, ਸੈਂਸੈਕਸ-ਨਿਫਟੀ ਦੋਵੇਂ ਵਾਧਾ ਲੈ ਕੇ ਹੋਏ ਬੰਦ

ਦੋ ਵੱਡੀਆਂ ਗਲੋਬਲ ਖ਼ਬਰਾਂ ਨੇ ਸ਼ੇਅਰ ਬਾਜ਼ਾਰਾਂ 'ਚ ਭਰਿਆ ਜੋਸ਼, ਸੈਂਸੈਕਸ-ਨਿਫਟੀ ਦੋਵੇਂ ਵਾਧਾ ਲੈ ਕੇ ਹੋਏ ਬੰਦ

Gold imports 'ਚ 34% ਦਾ ਵਾਧਾ ਤੇ ਚਾਂਦੀ ਦਾ ਆਯਾਤ 86% ਘਟਿਆ

Gold imports 'ਚ 34% ਦਾ ਵਾਧਾ ਤੇ ਚਾਂਦੀ ਦਾ ਆਯਾਤ 86% ਘਟਿਆ

ਮਈ 'ਚ ਥੋਕ ਮਹਿੰਗਾਈ ਵਧ ਕੇ ਪਹੁੰਚੀ 9.68 ਪ੍ਰਤੀਸ਼ਤ 'ਤੇ, ਈਂਧਨ ਤੇ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿਗਾੜਿਆ ਬਜਟ

ਮਈ 'ਚ ਥੋਕ ਮਹਿੰਗਾਈ ਵਧ ਕੇ ਪਹੁੰਚੀ 9.68 ਪ੍ਰਤੀਸ਼ਤ 'ਤੇ, ਈਂਧਨ ਤੇ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿਗਾੜਿਆ ਬਜਟ

8th Pay Commission 'ਤੇ ਆ ਗਿਆ ਵੱਡਾ ਅਪਡੇਟ, ਜਾਣੋ ਕਦੋਂ ਲਾਗੂ ਹੋਵੇਗਾ ਨਵਾਂ ਤਨਖਾਹ ਫਾਰਮੂਲਾ

8th Pay Commission 'ਤੇ ਆ ਗਿਆ ਵੱਡਾ ਅਪਡੇਟ, ਜਾਣੋ ਕਦੋਂ ਲਾਗੂ ਹੋਵੇਗਾ ਨਵਾਂ ਤਨਖਾਹ ਫਾਰਮੂਲਾ

ਇਕ ਮਹੀਨੇ ਦੇ ਹਾਈ 'ਤੇ ਭਾਰਤੀ ਕਰੰਸੀ, ਅਮਰੀਕੀ ਡਾਲਰ ਮੁਕਾਬਲੇ 58 ਪੈਸੇ ਹੋਈ ਮ਼ਜ਼ਬੂਤ

ਇਕ ਮਹੀਨੇ ਦੇ ਹਾਈ 'ਤੇ ਭਾਰਤੀ ਕਰੰਸੀ, ਅਮਰੀਕੀ ਡਾਲਰ ਮੁਕਾਬਲੇ 58 ਪੈਸੇ ਹੋਈ ਮ਼ਜ਼ਬੂਤ