Tuesday, July 28, 2026
BREAKING
ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਨਿਊਟ੍ਰੀਸ਼ਨ ਗਾਰਡਨਜ਼ ਦੀ ਸਮੇਂ ਸਮੇਂ ਨਿਗਰਾਨੀ ਤੇ ਤਕਨੀਕੀ ਸੁਧਾਰ ਦੇ ਨਿਰਦੇਸ਼ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 6 ਮਹੀਨਿਆਂ ਵਿੱਚ 14,032 ਮਰੀਜ਼ਾਂ ਨੂੰ ਸਾਹ ਨਾਲ ਸਬੰਧਿਤ ਬੀਮਾਰੀਆਂ ਦਾ ਕੈਸ਼ਲੈੱਸ ਇਲਾਜ ਉਪਲੱਬਧ, 37.30 ਕਰੋੜ ਰੁਪਏ ਦੇ ਇਲਾਜ ਦਾ ਖ਼ਰਚ ਕੀਤਾ ਕਵਰ ਸੂਰਿਆਵੰਸ਼ੀ ਦਾ ਤੂਫਾਨੀ ਅਰਧ ਸੈਂਕੜਾ, ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 193 ਦੌੜਾਂ ਦਾ ਟੀਚਾ 'ਮੈਂ 2028 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ', ਸਿੱਧਰਮਈਆ ਨੇ ਕਰ'ਤਾ ਵੱਡਾ ਐਲਾਨ IND vs ZIM 3rd T20I: 9 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 89/1 ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ ਕੇ ਕਤਲ ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ

ਰਾਸ਼ਟਰੀ

ਦੁਨੀਆ ਸੱਚ ਨੂੰ ਨਹੀਂ, ਤਾਕਤ ਨੂੰ ਦੇਖਦੀ ਹੈ : ਮੋਹਨ ਭਾਗਵਤ

14 ਦਸੰਬਰ, 2025 05:39 PM

ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਸ਼ਨੀਵਾਰ ਨੂੰ ਹਿੰਦੂ ਭਾਈਚਾਰੇ ਨੂੰ ਸਵਾਮੀ ਵਿਵੇਕਾਨੰਦ ਦੇ ਉਸ ਸੰਦੇਸ਼ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ ਕਿ ਹਰੇਕ ਰਾਸ਼ਟਰ ਦੀ ਇਕ ਜ਼ਿੰਮੇਵਾਰੀ ਹੁੰਦੀ ਹੈ ਜਿਸਨੂੰ ਨਿਭਾਉਣਾ ਹੁੰਦਾ ਹੈ ਅਤੇ ਇਕ ਨੀਅਤ ਹੁੰਦੀ ਹੈ, ਜਿਸਨੂੰ ਉਸਨੂੰ ਪ੍ਰਾਪਤ ਕਰਨਾ ਹੁੰਦਾ ਹੈ।
ਇੱਥੇ ਨੇਤਾਜੀ ਸਟੇਡੀਅਮ ਵਿਖੇ ਵਿਰਾਟ ਹਿੰਦੂ ਸੰਮੇਲਨ ਸਮਿਤੀ ਵੱਲੋਂ ਆਯੋਜਿਤ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਵਿਸ਼ਵਵਿਆਪੀ ਧਾਰਨਾ ਨੂੰ ਆਕਾਰ ਦੇਣ ਵਿਚ ਸਿਰਫ ਸੱਚ ਤੋਂ ਕਿਤੇ ਵਧੇਰੇ ਤਾਕਤ ਦਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਦੁਨੀਆ ਸੱਚਾਈ ਨੂੰ ਨਹੀਂ ਦੇਖਦੀ, ਤਾਕਤ ਨੂੰ ਦੇਖਦੀ ਹੈ। ਜਿਸ ਕੋਲ ਤਾਕਤ ਹੈ, ਉਸਨੂੰ ਮੰਨਦੀ ਹੈ...ਭਾਵੇਂ ਮਨ ਨਾਲ ਨਹੀਂ, ਪਰ ਮੰਨਦੀ ਜ਼ਰੂਰ ਹੈ। ਭਗਵਾਨ ਕ੍ਰਿਸ਼ਨ ਅਤੇ ਜੰਗਲ ਵਿਚ ਰਹਿਣ ਵਾਲੇ ਇਕ ਰਾਕਸ਼ ਬਾਰੇ ਮਹਾਭਾਰਤ ਦੀ ਇਕ ਕਥਾ ਸੁਣਾਉਂਦੇ ਹੋ ਮੋਹਨ ਭਾਗਵਤ ਨੇ ਕਿਹਾ ਕਿ ਟਕਰਾਅ ਹਮੇਸ਼ਾ ਹੱਲ ਨਹੀਂ ਹੁੰਦਾ।

ਉਨ੍ਹਾਂ ਕਿਹਾ ਕਿ ਅਰਜੁਨ ਅਤੇ ਸਤਿਅਕੀ ਨੇ ਦੈਂਤ ਨਾਲ ਲੜਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਹ ਵੱਡਾ ਹੁੰਦਾ ਗਿਆ। ਕ੍ਰਿਸ਼ਨ ਨੇ ਦਖਲ ਦਿੱਤਾ, ਟਕਰਾਅ ਤੋਂ ਬਚਦੇ ਹੋਏ ਅਤੇ ਸਮਝਦਾਰੀ ਨਾਲ ਉਸਨੂੰ ਬਿਨਾਂ ਲੜਾਈ ਦੇ ਕਾਬੂ ਕਰ ਲਿਆ। ਇਹ ਸਾਨੂੰ ਸਿਖਾਉਂਦਾ ਹੈ ਕਿ ਹਰ ਸਮੱਸਿਆ ਲਈ ਤਾਕਤ ਦੀ ਲੋੜ ਨਹੀਂ ਹੁੰਦੀ; ਹੱਲ ਸਥਿਤੀ ਨੂੰ ਸਮਝਣ ’ਤੇ ਨਿਰਭਰ ਕਰਦਾ ਹੈ। ਆਰ. ਐੱਸ. ਐੱਸ. ਮੁਖੀ ਨੇ ਕਿਹਾ ਕਿ ਇਕ ਮਜ਼ਬੂਤ ਅਤੇ ਸਿਹਤਮੰਦ ਸਮਾਜ ਬਣਾਉਣ ਦੀਆਂ ਕੋਸ਼ਿਸ਼ਾਂ ਘਰ ਤੋਂ ਸ਼ੁਰੂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਆਪਣੇ ਆਂਢ-ਗੁਆਂਢ ਵਿਚ ਦੋਸਤ ਬਣਾਓ, ਪਰਿਵਾਰਕ ਮੈਂਬਰਾਂ ਨਾਲ ਸਮਾਂ ਬਿਤਾਓ ਅਤੇ ਨਿਯਮਿਤ ਤੌਰ ’ਤੇ ਪਰਿਵਾਰਕ ਇਕੱਠਾਂ ਦਾ ਆਯੋਜਨ ਕਰੋ। ਰਵਾਇਤੀ ਪਹਿਰਾਵਾ ਪਹਿਨਣ ਅਤੇ ਖਾਸ ਮੌਕਿਆਂ ’ਤੇ ਪਰਿਵਾਰ ਨਾਲ ਭੋਜਨ ਸਾਂਝਾ ਕਰਨ ਵਿਚ ਮਾਣ ਕਰੋ। ਦੇਸ਼ ਭਗਤੀ ਇਕ ਨਾਗਰਿਕ ਫਰਜ਼ ਹੈ।

‘ਜੇਕਰ ਹਿੰਦੂ ਜਾਗ੍ਰਿਤ ਹੋਣ, ਤਾਂ ਦੁਨੀਆ ਜਾਗ੍ਰਿਤ ਹੋਵੇਗੀ’

ਭਾਗਵਤ ਨੇ ਕਿਹਾ ਕਿ ਇਕ ਮਜ਼ਬੂਤ ਸਮਾਜ ਦੇ ਨਿਰਮਾਣ ਅਤੇ ਰਾਸ਼ਟਰੀ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਏਕਤਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹਿੰਦੂ ਜਾਗ੍ਰਿਤ ਹੋਣਗੇ, ਤਾਂ ਦੁਨੀਆਂ ਜਾਗ੍ਰਿਤ ਹੋਵੇਗੀ। ਦੁਨੀਆਂ ਨੂੰ ਭਰੋਸਾ ਹੈ ਕਿ ਭਾਰਤ ਅਗਵਾਈ ਕਰੇਗਾ। ਸਮੱਸਿਆਵਾਂ ’ਤੇ ਸਮਾਂ ਬਰਬਾਦ ਕਰਨ ਦੀ ਬਜਾਏ, ਸਾਨੂੰ ਹੱਲ ਲੱਭਣੇ ਚਾਹੀਦੇ ਹਨ। ਕਿਸੇ ਵੀ ਕਾਰਜ ਨੂੰ ਪੂਰਾ ਕਰਨ ਲਈ ਤਾਕਤ ਦੀ ਲੋੜ ਹੁੰਦੀ ਹੈ ਅਤੇ ਤਾਕਤ ਸਿਰਫ਼ ਏਕਤਾ ਤੋਂ ਹੀ ਆਉਂਦੀ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

'ਮੈਂ 2028 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ', ਸਿੱਧਰਮਈਆ ਨੇ ਕਰ'ਤਾ ਵੱਡਾ ਐਲਾਨ

'ਮੈਂ 2028 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ', ਸਿੱਧਰਮਈਆ ਨੇ ਕਰ'ਤਾ ਵੱਡਾ ਐਲਾਨ

ਸਕੂਲ ਅਤੇ ਕਾਲਜ ਦੀ ਫੀਸ 'ਚ ਪਿਛਲੇ ਇਕ ਦਹਾਕੇ ਦੌਰਾਨ ਲਗਾਤਾਰ ਹੋਇਆ ਵਾਧਾ : ਜੈਰਾਮ ਰਮੇਸ਼

ਸਕੂਲ ਅਤੇ ਕਾਲਜ ਦੀ ਫੀਸ 'ਚ ਪਿਛਲੇ ਇਕ ਦਹਾਕੇ ਦੌਰਾਨ ਲਗਾਤਾਰ ਹੋਇਆ ਵਾਧਾ : ਜੈਰਾਮ ਰਮੇਸ਼

5 ਪਹਾੜੀਆਂ, ਜਿੱਥੇ ਇਤਿਹਾਸ ਰਚ ਭਾਰਤ ਨੇ ਜਿੱਤੀ ਕਾਰਗਿਲ ਦੀ ਜੰਗ

5 ਪਹਾੜੀਆਂ, ਜਿੱਥੇ ਇਤਿਹਾਸ ਰਚ ਭਾਰਤ ਨੇ ਜਿੱਤੀ ਕਾਰਗਿਲ ਦੀ ਜੰਗ

ਕੋਈ ਗਰੀਬ ਪਿੱਛੇ ਨਹੀਂ ਰਹੇਗਾ, ਕੋਈ ਲੋੜਵੰਦ ਮੌਕੇ ਤੋਂ ਵਾਂਝਾ ਨਹੀਂ ਰਹੇਗਾ : CM ਸੈਣੀ

ਕੋਈ ਗਰੀਬ ਪਿੱਛੇ ਨਹੀਂ ਰਹੇਗਾ, ਕੋਈ ਲੋੜਵੰਦ ਮੌਕੇ ਤੋਂ ਵਾਂਝਾ ਨਹੀਂ ਰਹੇਗਾ : CM ਸੈਣੀ

ਤਾਮਿਲਨਾਡੂ : ਨਾਜਾਇਜ਼ ਪਟਾਕਿਆਂ ਦੀ ਫੈਕਟਰੀ 'ਚ ਹੋਇਆ ਭਿਆਨਕ ਧਮਾਕਾ, ਦੋ ਲੋਕਾਂ ਦੀ ਮੌਤ

ਤਾਮਿਲਨਾਡੂ : ਨਾਜਾਇਜ਼ ਪਟਾਕਿਆਂ ਦੀ ਫੈਕਟਰੀ 'ਚ ਹੋਇਆ ਭਿਆਨਕ ਧਮਾਕਾ, ਦੋ ਲੋਕਾਂ ਦੀ ਮੌਤ

ਪ੍ਰਹਿਲਾਦ ਜੋਸ਼ੀ ਨੇ ਸੰਭਾਲਿਆ ਸਿੱਖਿਆ ਮੰਤਰੀ ਦਾ ਅਹੁਦਾ

ਪ੍ਰਹਿਲਾਦ ਜੋਸ਼ੀ ਨੇ ਸੰਭਾਲਿਆ ਸਿੱਖਿਆ ਮੰਤਰੀ ਦਾ ਅਹੁਦਾ

'ਆਪਰੇਸ਼ਨ ਸਿੰਦੂਰ' ਨੇ ਭਾਰਤ ਦਾ ਸੰਕਲਪ ਦਿਖਾਇਆ, ਪਾਕਿਸਤਾਨ ਨਾਲ ਗੱਲਬਾਤ ਸਿਰਫ਼ 'PoK' 'ਤੇ ਹੋਵੇਗੀ : ਰਾਜਨਾਥ ਸਿੰਘ

'ਆਪਰੇਸ਼ਨ ਸਿੰਦੂਰ' ਨੇ ਭਾਰਤ ਦਾ ਸੰਕਲਪ ਦਿਖਾਇਆ, ਪਾਕਿਸਤਾਨ ਨਾਲ ਗੱਲਬਾਤ ਸਿਰਫ਼ 'PoK' 'ਤੇ ਹੋਵੇਗੀ : ਰਾਜਨਾਥ ਸਿੰਘ

''ਮੈਨੂੰ ਦੇਸ਼ ਦੀ Youth Power 'ਤੇ ਮਾਣ ਹੈ..!'', PM ਮੋਦੀ ਨੇ ਭਾਰਤੀ ਨੌਜਵਾਨਾਂ ਦੀ ਕੀਤੀ ਤਾਰੀਫ਼

''ਮੈਨੂੰ ਦੇਸ਼ ਦੀ Youth Power 'ਤੇ ਮਾਣ ਹੈ..!'', PM ਮੋਦੀ ਨੇ ਭਾਰਤੀ ਨੌਜਵਾਨਾਂ ਦੀ ਕੀਤੀ ਤਾਰੀਫ਼

'ਮਨ ਕੀ ਬਾਤ' 'ਚ ਡਿਫੈਂਸ ਸੈਕਟਰ 'ਚ ਭਾਰਤ ਦੀ ਵਧ ਰਹੀ ਆਤਮਨਿਰਭਰਤਾ ਦੀ PM ਮੋਦੀ ਨੇ ਕੀਤੀ ਤਾਰੀਫ਼

'ਮਨ ਕੀ ਬਾਤ' 'ਚ ਡਿਫੈਂਸ ਸੈਕਟਰ 'ਚ ਭਾਰਤ ਦੀ ਵਧ ਰਹੀ ਆਤਮਨਿਰਭਰਤਾ ਦੀ PM ਮੋਦੀ ਨੇ ਕੀਤੀ ਤਾਰੀਫ਼

ਪ੍ਰਣਾਮ ਸ਼ਹੀਦਾਂ ਨੂੰ ; ਕਾਰਗਿਲ ਵਿਜੇ ਦਿਵਸ ਮੌਕੇ PM ਮੋਦੀ ਨੇ ਵੀਰ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

ਪ੍ਰਣਾਮ ਸ਼ਹੀਦਾਂ ਨੂੰ ; ਕਾਰਗਿਲ ਵਿਜੇ ਦਿਵਸ ਮੌਕੇ PM ਮੋਦੀ ਨੇ ਵੀਰ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ