Tuesday, April 14, 2026
BREAKING
ਅਪਰਾਧ ਲਈ ਕੋਈ ਨਰਮੀ ਨਹੀਂ ਵਰਤੀ ਜਾਵੇਗੀ; ਭਗਵੰਤ ਮਾਨ ਸਰਕਾਰ ਦੇ ‘ਅਪਰਾਧ-ਮੁਕਤ ਪੰਜਾਬ' ਦੇ ਟੀਚੇ ਨੂੰ ਸਾਕਾਰ ਕਰ ਰਹੀਆਂ ਹਨ ਮਹਿਲਾ ਪੁਲਿਸ ਮੁਲਾਜ਼ਮ ਅਮਰੀਕਾ ਨੇ ਇਰਾਨ ਨੂੰ ਘੇਰਨ ਦੀ ਖਿੱਚੀ ਤਿਆਰੀ ! ਫ਼ਿਰਾਕ 'ਚ ਬੈਠੇ 15 ਤੋਂ ਵੱਧ ਜੰਗੀ ਜਹਾਜ਼ ਈਰਾਨ ਨੂੰ 270 ਅਰਬ ਡਾਲਰ ਦਾ ਨੁਕਸਾਨ! US-ਇਜ਼ਰਾਈਲ ਦੇ ਹਮਲਿਆਂ ਨੇ ਵਿਗਾੜੀ ਆਰਥਿਕਤਾ ਦਾਦੀ ਆਸ਼ਾ ਭੋਸਲੇ ਦੇ ਅੰਤਿਮ ਸੰਸਕਾਰ 'ਚ ਉਮੜਿਆ ਜਨ ਸੈਲਾਬ ਦੇਖ ਪੋਤੀ ਜ਼ਨਾਈ ਹੋਈ ਭਾਵੁਕ ਪੰਜਾਬ ਕਿੰਗਜ਼ ਦੇ ਫੈਨ ਹੋਏ ਬਾਲੀਵੁੱਡ ਦੇ 'ਭਾਈਜਾਨ' ! ਟੀਮ ਮਾਲਕਣ ਪ੍ਰਿਟੀ ਜ਼ਿੰਟਾ ਨੂੰ ਦਿੱਤੀਆਂ ਵਧਾਈਆਂ IPL ਡੈਬਿਊ 'ਚ ਹੀ ਨੌਜਵਾਨ ਗੇਂਦਬਾਜ਼ ਨੇ ਪਾ'ਤੀ ਧੱਕ ! ਰਾਤੋ-ਰਾਤ 3000 ਤੋਂ 3,00,000 ਤੱਕ ਪਹੁੰਚੇ Followers ਜਾਨਿਕ ਸਿਨਰ ਫਿਰ ਬਣਿਆ ਦੁਨੀਆ ਦਾ ਨੰਬਰ-1 ਟੈਨਿਸ ਖਿਡਾਰੀ ਬੁਮਰਾਹ ਦੇ 4 ਓਵਰਾਂ ਤੋਂ ਅੱਗੇ ਦੇ ਬਾਰੇ ’ਚ ਵੀ ਸੋਚੇ ਮੁੰਬਈ : ਪਲੇਸਿਸ ਅੱਜ ਦੇ ਮੈਚ 'ਚ ਕੀ CSK ਆਪਣਾ ਜੇਤੂ ਸਫਰ ਰੱਖੇਗੀ ਜਾਰੀ ਜਾਂ ਖੁੱਲ੍ਹੇਗਾ KKR ਦਾ ਖਾਤਾ? ਆਨਲਾਈਨ ਸ਼ਾਪਿੰਗ ਦਾ ਲੱਗਾ ਵੱਡਾ ਝਟਕਾ! ਭਰਨਾ ਪਿਆ 21 ਹਜ਼ਾਰ ਟੈਕਸ, ਫਸਿਆ ਰਿਫੰਡ

ਖੇਡ

ਦਿੱਲੀ ਦਾ ਸਾਹਮਣਾ ਅੱਜ ਹੈਦਰਾਬਾਦ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

05 ਮਈ, 2025 04:42 PM

ਹੈਦਰਾਬਾਦ : ਅਕਸ਼ਰ ਪਟੇਲ ਦੀ ਅਗਵਾਈ ਵਾਲੀ ਦਿੱਲੀ ਕੈਪੀਟਲਸ ਦੀ ਟੀਮ ਘਰੇਲੂ ਮੈਦਾਨ ’ਤੇ ਕਮਜ਼ੋਰ ਪ੍ਰਦਰਸ਼ਨ ਤੋਂ ਉਭਰ ਕੇ ਸੋਮਵਾਰ ਇਥੇ ਹੇਠਲੇ ਹਾਫ ’ਚ ਚੱਲ ਰਹੀ ਸਨਰਾਈਜਰਜ਼ ਹੈਦਰਾਬਾਦ ਖਿਲਾਫ ਜਿੱਤ ਦੀ ਰਾਹ ’ਤੇ ਪਰਤਣ ਦੇ ਇਰਾਦੇ ਨਾਲ ਉਤਰੇਗੀ।


ਦਿੱਲੀ ਕੈਪੀਟਲਸ ਨੂੰ ਪਿਛਲੇ ਮੈਚ ’ਚ ਆਪਣੇ ਘਰੇਲੂ ਮੈਦਾਨ ਅਰੁਣ ਜੇਤਲੀ ਸਟੇਡੀਅਮ ’ਚ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ 14 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਟੀਮ ਨੇ ਵਿਰੋਧੀਆਂ ਦੇ ਮੈਦਾਨ ’ਤੇ ਬਿਹਤਰ ਪ੍ਰਦਰਸ਼ਨ ਦੀ ਬਦੌਲਤ ਪਲੇਆਫ ’ਚ ਜਗ੍ਹਾ ਬਣਾਉਣ ਦੀ ਉਮੀਦ ਜਿਊਂਦੀ ਰੱਖੀ ਹੈ। ਦਿੱਲੀ ਦੀ ਟੀਮ ਪੈਟ ਕਮਿੰਸ ਦੀ ਟੀਮ ਖਿਲਾਫ ਵੀ ਉਸ ਦੇ ਮੈਦਾਨ ’ਤੇ ਜਿੱਤ ਦਰਜ ਕਰਨੀ ਚਾਹੇਗੀ। ਅਕਸ਼ਰ ਪਟੇਲ ਸੱਟ ਨਾਲ ਜੂਝ ਰਿਹਾ ਹੈ। ਉਹ 30 ਅਪ੍ਰੈਲ ਨੂੰ ਨਾਈਟ ਰਾਈਡਰਜ਼ ਖਿਲਾਫ ਫੀਲਡਿੰਗ ਕਰਦੇ ਹੋਏ ਖੱਬੇ ਹੱਥ ’ਤੇ ਸੱਟ ਲੱਗਣ ਤੋਂ ਬਾਅਦ ਮੈਦਾਨ ਤੋਂ ਚਲਾ ਗਿਆ ਸੀ। ਦੇਖਣਾ ਹੋਵੇਗਾ ਕਿ ਉਹ ਸੱਟ ਤੋਂ ਉਭਰ ਕੇ ਸਨਰਾਈਜਰਜ਼ ਖਿਲਾਫ ਖੇਡਦਾ ਹੈ ਜਾਂ ਨਹੀਂ।

 

ਅਕਸ਼ਰ ਨੇ ਹਾਲਾਂਕਿ ਜ਼ਖਮੀ ਹੋਣ ਦੇ ਬਾਅਦ ਵੀ 23 ਗੇਂਦਾਂ ’ਚ 43 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਜੇਕਰ ਉਸ ਦੀ ਸੱਟ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੀ ਤਾਂ ਉਸ ਨੂੰ ਗੇਂਦਬਾਜ਼ੀ ’ਚ ਸਮੱਸਿਆ ਹੋ ਸਕਦੀ ਹੈ। ਦਿੱਲੀ ਕੈਪੀਟਲਸ ਦੀ ਟੀਮ ਅਜੇ 10 ਮੈਚਾਂ ’ਚ 12 ਅੰਕਾਂ ਨਾਲ 5ਵੇਂ ਸਥਾਨ ’ਤੇ ਹੈ। ਅਕਸ਼ਰ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜੇਕਰ ਉਹ ਨਹੀਂ ਖੇਡਦੇ ਜਾਂ ਮੈਚ ’ਚ ਉਸ ਦੀ ਭੂਮਿਕਾ ਸੀਮਤ ਹੁੰਦੀ ਹੈ ਤਾਂ ਇਸ ਨਾਲ ਟੀਮ ਦੇ ਪ੍ਰਦਰਸ਼ਨ ’ਤੇ ਅਸਰ ਪਵੇਗਾ। ਟੀਮ ਨੂੰ ਆਪਣੇ ਪਿਛਲੇ ਮੈਚ ’ਚ ਘਰੇਲੂ ਮੈਦਾਨ ’ਤੇ ਨਾਈਟ ਰਾਈਡਰਜ਼ ਅਤੇ ਰਾਇਲ ਚੈਲੰਜ਼ਰਸ ਬੈਂਗਲੁਰੂ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਹੈ।


ਦਿੱਲੀ ਨੇ ਆਪਣੇ ਪਿਛਲੇ 5 ’ਚੋਂ 3 ਮੁਕਾਬਲੇ ਹਾਰੇ ਹਨ ਅਤੇ ਟੀਮ ਲੀਗ ਦੇ ਇਸ ਮਹੱਤਵਪੂਰਨ ਪੜਾਅ ’ਚ ਹੋਰ ਝਟਕਿਆਂ ਤੋਂ ਬਚਣ ਦੀ ਕੋਸ਼ਿਸ਼ ਕਰੇਗੀ। ਨਾਈਟ ਰਾਈਡਰਸ ਖਿਲਾਫ ਦੱਖਣੀ ਅਫਰੀਕਾ ਦੇ ਚੋਟੀ ਦੇ ਫਾਫ ਡੁ ਪਲੇਸਿਸ ਨੇ ਫਾਰਮ ’ਚ ਵਾਪਸੀ ਕਰਦੇ ਹੋਏ ਅਰਧ-ਸੈਂਕੜਾ ਜੜਿਆ ਸੀ ਪਰ ਹੌਲੀ ਪਿੱਚ ਨਾਲ ਤਾਲਮੇਲ ਬਿਠਾਉਣਾ ਉਸ ਦੇ ਲਈ ਚਿੰਤਾ ਦਾ ਸਬਬ ਬਣਿਆ ਹੋਇਆ ਹੈ। ਲੋਕੇਸ਼ ਰਾਹੁਲ 9 ਮੈਚਾਂ ’ਚ 371 ਦੌੜਾਂ ਨਾਲ ਦਿੱਲੀ ਦਾ ਟਾਪ ਸਕੋਰ ਹੈ ਪਰ ਉਹ ਘਰੇਲੂ ਮੈਦਾਨ ’ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਖਿਲਾਫ 39 ਗੇਂਦਾਂ ’ਤੇ 41 ਦੌੜਾਂ ਹੀ ਬਣਾ ਸਕਿਆ।


ਨਾਈਟ ਰਾਈਡਰਜ਼ ਖਿਲਾਫ ਉਹ 7 ਦੌੜਾਂ ਬਣਾ ਕੇ ਸੁਨੀਲ ਨਾਰਾਇਣ ਦੇ ਸ਼ਾਨਦਾਰ ਥ੍ਰੋਅ ਦਾ ਸ਼ਿਕਾਰ ਬਣਿਆ। ਵਿਕਟਕੀਪਰ-ਬੱਲੇਬਾਜ਼ ਰਾਹੁਲ ਕਮਿੰਸ, ਮੁਹੰਮਦ ਸ਼ੰਮੀ ਅਤੇ ਹਰਸ਼ਲ ਪਟੇਲ ਵਰਗੇ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਲਈ ਖੁਦ ਨੂੰ ਤਿਆਰ ਕਰੇਗਾ ਕਿਉਂਕਿ ਸਨਰਾਈਜਰਜ਼ ਦੀ ਇਹ ਤਿੱਕੜੀ ਕਿਸੇ ਵੀ ਬੱਲੇਬਾਜ਼ੀ ਕ੍ਰਮ ਨੂੰ ਢੇਰ ਕਰਨ ਦੇ ਸਮਰੱਥ ਹੈ।


ਅਭਿਸ਼ੇਕ ਪੋਰੇਲ ਨੇ ਵੀ ਟਾਪ ਕ੍ਰਮ ’ਚ ਕਾਪੀ ਹਮਲਾਵਰ ਬੱਲੇਬਾਜ਼ੀ ਕੀਤੀ ਹੈ ਅਤੇ ਇਕ ਅਰਧ-ਸੈਂਕੜੇ ਸਮੇਤ 250 ਦੌੜਾਂ ਬਣਾਈਆਂ ਹਨ ਪਰ ਮੌਜੂਦਾ ਸੈਸ਼ਨ ’ਚ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ’ਚ ਬਦਲਣ ’ਚ ਨਾਕਾਮ ਰਿਹਾ ਹੈ। ਦਿੱਲੀ ਦੇ ਬੱਲੇਬਾਜ਼ੀ ਕ੍ਰਮ ’ਚ ਗੇਂਦਬਾਜ਼ੀ ਆਲਰਾਊਂਡਰ ਵਿਪਰਾਜ ਨਿਗਮ ਵਰਗੇ ਖਿਡਾਰੀ ਵੀ ਹਨ, ਜੋ ਆਖਰੀ ਓਵਰਾਂ ’ਚ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਸਮਰੱਥਾ ਰੱਖਦੇ ਹਨ ਪਰ ਇਹ ਦਿੱਲੀ ਦੀ ਗੇਂਦਬਾਜ਼ੀ ਹੈ, ਜੋ ਉਸ ਨੂੰ ਜਿੱਤ ਲਈ ਪੂਰੀ ਤਾਕਤ ਲਾਉਣ ਦਾ ਆਤਮਵਿਸ਼ਵਾਸ ਦਿੰਦੀ ਹੈ।

 

ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਦੀ ਅਗਵਾਈ ’ਚ ਦੁਸ਼ਮੰਤਾ ਚਮੀਰਾ ਅਤੇ ਮੁਕੇਸ਼ ਕੁਮਾਰ ਵਰਗੇ ਤਜੁਰਬੇਕਾਰ ਗੇਂਦਬਾਜ਼ਾਂ ਨਾਲ ਦਿੱਲੀ ਦੀ ਟੀਮ ਮਜ਼ਬੂਤ ਸਥਿਤੀ ’ਚ ਹੈ। ਅਕਸ਼ਰ ਪੂਰੀ ਤਰ੍ਹਾਂ ਫਿੱਟ ਹੁੰਦਾ ਹੈ ਤਾਂ ਦਿੱਲੀ ਕੈਪੀਟਲਸ ਕੋਲ ਉਹ ਆਈ. ਪੀ. ਐੱਲ. 2025 ’ਚ ਸਭ ਤੋਂ ਤਾਕਤਵਰ ਹਮਲਿਆਂ ’ਚੋਂ ਇਕ ਹੈ। ਨਾਈਟ ਰਾਈਡਰਸ ਖਿਲਾਫ ਪਿਛਲੇ ਮੈਚ ’ਚ ਸਟਾਰਕ ਅਤੇ ਅਕਸ਼ਰ ਨੇ ਮਿਲ ਕੇ 5 ਵਿਕਟਾਂ ਲਈਆਂ ਸਨ। ਹਾਲਾਂਕਿ ਮੌਜੂਦਾ ਆਈ. ਪੀ. ਐੱਲ. ਚੈਂਪੀਅਨ ਨੇ ਫਿਰ ਵੀ 200 ਤੋਂ ਵੱਧ ਦਾ ਸਕੋਰ ਬਣਾਇਆ ਹੈ, ਜੋ ਮੰਨਿਆ ਜਾ ਸਕਦਾ ਹੈ ਵਿਕਟ ਦੀ ਨੇਚਰ ਕਾਰਨ ਸੰਭਵ ਹੋਇਆ ਹੈ।

 

ਦੂਸਰੇ ਪਾਸੇ ਸਨਰਾਈਜਰਜ਼ ਦੀ ਟੀਮ ਆਪਣੇ ਕੋਲ ਮੌਜੂਦਾ ਤਜੁਰਬੇ ਦਾ ਫਾਇਦਾ ਨਹੀਂ ਚੁੱਕ ਸਕੀ। ਕਮਿੰਸ ਦੀ ਅਗਵਾਈ ’ਚ ਸ਼ੰਮੀ, ਟ੍ਰੈਵਿਸ ਹੈੱਡ, ਈਸ਼ਾਨ ਕਿਸ਼ਨ, ਹੈਨਰਿਕ ਕਲਾਸੇਨ ਅਤੇ ਜੈਦੇਵ ਉਨਾਦਕਟ ਦੀ ਮੌਜੂਦਗੀ ਵਾਲੀ ਟੀਮ ਸੰਘਰਸ਼ ਕਰ ਰਹੀ ਹੈ। ਉਨਾਦਕਟ ਨੇ ਹਾਲ ਹੀ ’ਚ ਸਨਰਾਈਜਰਜ਼ ਦੇ ਲੜਖੜਾਉਂਦੇ ਆਈ. ਪੀ. ਐੱਲ. ਅਭਿਆਨ ’ਤੇ ਖੁੱਲ੍ਹ ਕੇ ਗੱਲ ਕੀਤੀ। ਉਸ ਨੇ ਪ੍ਰਭਾਵਹੀਣ ਗੇਂਦਬਾਜ਼ੀ ਅਤੇ ਬਦਲਦੀ ਪਿੱਚ ਦੀ ਸਥਿਤੀ ਨੂੰ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਲਈ ਜ਼ਿੰਮੇਵਾਰ ਠਹਿਰਾਇਆ। ਸ਼ੁੱਕਰਵਾਰ ਨੂੰ ਗੁਜਰਾਤ ਟਾਈਟਨਸ ਖਿਲਾਫ 38 ਦੌੜਾਂ ਨਾਲ ਹਾਰ ਤੋਂ ਬਾਅਦ ਟੀਮ ਪਲੇਆਫ ਦੀ ਦੌੜ ਤੋਂ ਲਗਭਗ ਬਾਹਰ ਹੋ ਗਈ ਹੈ।

 

Have something to say? Post your comment

ਅਤੇ ਖੇਡ ਖਬਰਾਂ

ਪੰਜਾਬ ਕਿੰਗਜ਼ ਦੇ ਫੈਨ ਹੋਏ ਬਾਲੀਵੁੱਡ ਦੇ 'ਭਾਈਜਾਨ' ! ਟੀਮ ਮਾਲਕਣ ਪ੍ਰਿਟੀ ਜ਼ਿੰਟਾ ਨੂੰ ਦਿੱਤੀਆਂ ਵਧਾਈਆਂ

ਪੰਜਾਬ ਕਿੰਗਜ਼ ਦੇ ਫੈਨ ਹੋਏ ਬਾਲੀਵੁੱਡ ਦੇ 'ਭਾਈਜਾਨ' ! ਟੀਮ ਮਾਲਕਣ ਪ੍ਰਿਟੀ ਜ਼ਿੰਟਾ ਨੂੰ ਦਿੱਤੀਆਂ ਵਧਾਈਆਂ

IPL ਡੈਬਿਊ 'ਚ ਹੀ ਨੌਜਵਾਨ ਗੇਂਦਬਾਜ਼ ਨੇ ਪਾ'ਤੀ ਧੱਕ ! ਰਾਤੋ-ਰਾਤ 3000 ਤੋਂ 3,00,000 ਤੱਕ ਪਹੁੰਚੇ Followers

IPL ਡੈਬਿਊ 'ਚ ਹੀ ਨੌਜਵਾਨ ਗੇਂਦਬਾਜ਼ ਨੇ ਪਾ'ਤੀ ਧੱਕ ! ਰਾਤੋ-ਰਾਤ 3000 ਤੋਂ 3,00,000 ਤੱਕ ਪਹੁੰਚੇ Followers

ਜਾਨਿਕ ਸਿਨਰ ਫਿਰ ਬਣਿਆ ਦੁਨੀਆ ਦਾ ਨੰਬਰ-1 ਟੈਨਿਸ ਖਿਡਾਰੀ

ਜਾਨਿਕ ਸਿਨਰ ਫਿਰ ਬਣਿਆ ਦੁਨੀਆ ਦਾ ਨੰਬਰ-1 ਟੈਨਿਸ ਖਿਡਾਰੀ

ਬੁਮਰਾਹ ਦੇ 4 ਓਵਰਾਂ ਤੋਂ ਅੱਗੇ ਦੇ ਬਾਰੇ ’ਚ ਵੀ ਸੋਚੇ ਮੁੰਬਈ : ਪਲੇਸਿਸ

ਬੁਮਰਾਹ ਦੇ 4 ਓਵਰਾਂ ਤੋਂ ਅੱਗੇ ਦੇ ਬਾਰੇ ’ਚ ਵੀ ਸੋਚੇ ਮੁੰਬਈ : ਪਲੇਸਿਸ

ਅੱਜ ਦੇ ਮੈਚ 'ਚ ਕੀ CSK ਆਪਣਾ ਜੇਤੂ ਸਫਰ ਰੱਖੇਗੀ ਜਾਰੀ ਜਾਂ ਖੁੱਲ੍ਹੇਗਾ KKR ਦਾ ਖਾਤਾ?

ਅੱਜ ਦੇ ਮੈਚ 'ਚ ਕੀ CSK ਆਪਣਾ ਜੇਤੂ ਸਫਰ ਰੱਖੇਗੀ ਜਾਰੀ ਜਾਂ ਖੁੱਲ੍ਹੇਗਾ KKR ਦਾ ਖਾਤਾ?

SRH vs RR, IPL 2026: ਰਾਜਸਥਾਨ ਨੇ ਜਿੱਤੀ ਟਾਸ, ਹੈਦਰਾਬਾਦ ਨੂੰ ਦਿੱਤਾ ਪਹਿਲਾਂ ਬੱਲੇਬਾਜ਼ੀ ਦਾ ਸੱਦਾ

SRH vs RR, IPL 2026: ਰਾਜਸਥਾਨ ਨੇ ਜਿੱਤੀ ਟਾਸ, ਹੈਦਰਾਬਾਦ ਨੂੰ ਦਿੱਤਾ ਪਹਿਲਾਂ ਬੱਲੇਬਾਜ਼ੀ ਦਾ ਸੱਦਾ

ਮਹਿਲਾ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ 'ਚ ਵੈਸ਼ਾਲੀ 'ਚ

ਮਹਿਲਾ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ 'ਚ ਵੈਸ਼ਾਲੀ 'ਚ

IPL 2026: ਲਗਾਤਾਰ ਤੀਜੀ ਹਾਰ ਤੋਂ ਬਾਅਦ ਹਾਰਦਿਕ ਪੰਡਯਾ ਨੇ ਟੀਮ ਨੂੰ ਦਿੱਤੀ ਸਖਤ ਚੇਤਾਵਨੀ

IPL 2026: ਲਗਾਤਾਰ ਤੀਜੀ ਹਾਰ ਤੋਂ ਬਾਅਦ ਹਾਰਦਿਕ ਪੰਡਯਾ ਨੇ ਟੀਮ ਨੂੰ ਦਿੱਤੀ ਸਖਤ ਚੇਤਾਵਨੀ

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, IPL 'ਚ ਸਭ ਤੋਂ ਤੇਜ਼ 4000 ਦੌੜਾਂ ਬਣਾਉਣ ਵਾਲੇ ਪੰਜਵੇਂ ਬੱਲੇਬਾਜ਼ ਬਣੇ

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, IPL 'ਚ ਸਭ ਤੋਂ ਤੇਜ਼ 4000 ਦੌੜਾਂ ਬਣਾਉਣ ਵਾਲੇ ਪੰਜਵੇਂ ਬੱਲੇਬਾਜ਼ ਬਣੇ

IPL 2026: ਗੁਜਰਾਤ ਦੇ ਪ੍ਰਸਿੱਧ ਕ੍ਰਿਸ਼ਨਾ ਦਾ ਕਮਾਲ, ਪਰਪਲ ਕੈਪ 'ਤੇ ਕੀਤਾ ਕਬਜ਼ਾ

IPL 2026: ਗੁਜਰਾਤ ਦੇ ਪ੍ਰਸਿੱਧ ਕ੍ਰਿਸ਼ਨਾ ਦਾ ਕਮਾਲ, ਪਰਪਲ ਕੈਪ 'ਤੇ ਕੀਤਾ ਕਬਜ਼ਾ