Wednesday, April 15, 2026
BREAKING
ਅਪਰਾਧ ਲਈ ਕੋਈ ਨਰਮੀ ਨਹੀਂ ਵਰਤੀ ਜਾਵੇਗੀ; ਭਗਵੰਤ ਮਾਨ ਸਰਕਾਰ ਦੇ ‘ਅਪਰਾਧ-ਮੁਕਤ ਪੰਜਾਬ' ਦੇ ਟੀਚੇ ਨੂੰ ਸਾਕਾਰ ਕਰ ਰਹੀਆਂ ਹਨ ਮਹਿਲਾ ਪੁਲਿਸ ਮੁਲਾਜ਼ਮ ਅਮਰੀਕਾ ਨੇ ਇਰਾਨ ਨੂੰ ਘੇਰਨ ਦੀ ਖਿੱਚੀ ਤਿਆਰੀ ! ਫ਼ਿਰਾਕ 'ਚ ਬੈਠੇ 15 ਤੋਂ ਵੱਧ ਜੰਗੀ ਜਹਾਜ਼ ਈਰਾਨ ਨੂੰ 270 ਅਰਬ ਡਾਲਰ ਦਾ ਨੁਕਸਾਨ! US-ਇਜ਼ਰਾਈਲ ਦੇ ਹਮਲਿਆਂ ਨੇ ਵਿਗਾੜੀ ਆਰਥਿਕਤਾ ਦਾਦੀ ਆਸ਼ਾ ਭੋਸਲੇ ਦੇ ਅੰਤਿਮ ਸੰਸਕਾਰ 'ਚ ਉਮੜਿਆ ਜਨ ਸੈਲਾਬ ਦੇਖ ਪੋਤੀ ਜ਼ਨਾਈ ਹੋਈ ਭਾਵੁਕ ਪੰਜਾਬ ਕਿੰਗਜ਼ ਦੇ ਫੈਨ ਹੋਏ ਬਾਲੀਵੁੱਡ ਦੇ 'ਭਾਈਜਾਨ' ! ਟੀਮ ਮਾਲਕਣ ਪ੍ਰਿਟੀ ਜ਼ਿੰਟਾ ਨੂੰ ਦਿੱਤੀਆਂ ਵਧਾਈਆਂ IPL ਡੈਬਿਊ 'ਚ ਹੀ ਨੌਜਵਾਨ ਗੇਂਦਬਾਜ਼ ਨੇ ਪਾ'ਤੀ ਧੱਕ ! ਰਾਤੋ-ਰਾਤ 3000 ਤੋਂ 3,00,000 ਤੱਕ ਪਹੁੰਚੇ Followers ਜਾਨਿਕ ਸਿਨਰ ਫਿਰ ਬਣਿਆ ਦੁਨੀਆ ਦਾ ਨੰਬਰ-1 ਟੈਨਿਸ ਖਿਡਾਰੀ ਬੁਮਰਾਹ ਦੇ 4 ਓਵਰਾਂ ਤੋਂ ਅੱਗੇ ਦੇ ਬਾਰੇ ’ਚ ਵੀ ਸੋਚੇ ਮੁੰਬਈ : ਪਲੇਸਿਸ ਅੱਜ ਦੇ ਮੈਚ 'ਚ ਕੀ CSK ਆਪਣਾ ਜੇਤੂ ਸਫਰ ਰੱਖੇਗੀ ਜਾਰੀ ਜਾਂ ਖੁੱਲ੍ਹੇਗਾ KKR ਦਾ ਖਾਤਾ? ਆਨਲਾਈਨ ਸ਼ਾਪਿੰਗ ਦਾ ਲੱਗਾ ਵੱਡਾ ਝਟਕਾ! ਭਰਨਾ ਪਿਆ 21 ਹਜ਼ਾਰ ਟੈਕਸ, ਫਸਿਆ ਰਿਫੰਡ

ਰਾਸ਼ਟਰੀ

ਦਿੱਲੀ ਤੋਂ ਚੀਨ ਲਈ ਫਲਾਈਟ ਸ਼ੁਰੂ ਕਰੇਗੀ ਏਅਰ ਇੰਡੀਆ ! 1 ਫਰਵਰੀ ਨੂੰ ਉੱਡੇਗਾ ਪਹਿਲਾ ਜਹਾਜ਼

17 ਨਵੰਬਰ, 2025 06:17 PM

ਟਾਟਾ ਗਰੁੱਪ ਦੀ ਏਅਰਲਾਈਨ ਕੰਪਨੀ ਏਅਰ ਇੰਡੀਆ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਸਾਲ 1 ਫ਼ਰਵਰੀ 2026 ਤੋਂ ਚੀਨ ਦੇ ਸ਼ੰਘਾਈ ਲਈ ਉਡਾਣਾਂ ਮੁੜ ਸ਼ੁਰੂ ਕਰੇਗੀ। ਕੰਪਨੀ ਨੇ ਪ੍ਰੈਸ ਰਿਲੀਜ਼ ਜਾਰੀ ਕਰਕੇ ਦੱਸਿਆ ਕਿ ਦਿੱਲੀ–ਸ਼ੰਘਾਈ ਰੂਟ ’ਤੇ ਹਫ਼ਤੇ 'ਚ ਚਾਰ ਦਿਨ — ਮੰਗਲਵਾਰ, ਵੀਰਵਾਰ, ਸ਼ੁੱਕਰਵਾਰ ਅਤੇ ਐਤਵਾਰ — ਫਲਾਈਟ ਉਪਲਬਧ ਰਹੇਗੀ।

ਉਡਾਣਾਂ ਦਾ ਸਮਾਂ

ਦਿੱਲੀ ਤੋਂ ਸ਼ੰਘਾਈ: ਦੁਪਹਿਰ 12 ਵਜੇ ਉਡੇਗੀ, ਸਥਾਨਕ ਸਮੇਂ ਅਨੁਸਾਰ ਰਾਤ 8:20 ਵਜੇ ਪਹੁੰਚੇਗੀ।

ਸ਼ੰਘਾਈ ਤੋਂ ਦਿੱਲੀ ਵਾਪਸੀ: ਰਾਤ 10 ਵਜੇ ਟੇਕ ਆਫ਼ ਅਤੇ ਅਗਲੇ ਦਿਨ ਤੜਕੇ 3:15 ਵਜੇ ਦਿੱਲੀ ਉਤਰੇਗੀ।

ਬੋਇੰਗ 787-8 ਨਾਲ ਸੇਵਾ

ਏਅਰ ਇੰਡੀਆ ਇਸ ਰੂਟ ’ਤੇ ਬੋਇੰਗ 787-8 ਜਹਾਜ਼ ਦਾ ਸੰਚਾਲਨ ਕਰੇਗੀ। ਇਸ 'ਚ 18 ਬਿਜ਼ਨੈੱਸ ਕਲਾਸ ਫਲੈਟ ਬੈੱਡ ਸੀਟਾਂ, 238 ਇਕਾਨੋਮੀ ਸੀਟਾਂ ਸ਼ਾਮਲ ਹਨ।

ਮੁੰਬਈ–ਸ਼ੰਘਾਈ ਰੂਟ ਦੀ ਵੀ ਤਿਆਰੀ

ਕੰਪਨੀ ਨੇ ਕਿਹਾ ਹੈ ਕਿ ਅਗਲੇ ਸਾਲ ਮੁੰਬਈ ਤੋਂ ਸ਼ੰਘਾਈ ਲਈ ਵੀ ਫਲਾਈਟ ਸ਼ੁਰੂ ਕਰਨ ਦੀ ਯੋਜਨਾ ਹੈ, ਪਰ ਇਸ ਲਈ ਅਜੇ ਰੈਗੂਲੇਟਰੀ ਪ੍ਰਵਾਨਗੀਆਂ ਦੀ ਉਡੀਕ ਹੈ।

ਕੋਵਿਡ ਬਾਅਦ ਵਾਪਸੀ

ਮਾਰਚ 2020 'ਚ ਕੋਵਿਡ ਫੈਲਣ ਨੂੰ ਰੋਕਣ ਲਈ ਭਾਰਤ–ਚੀਨ ਉਡਾਣਾਂ ਬੰਦ ਹੋ ਗਈਆਂ ਸਨ। ਇਸ ਸਾਲ ਅਕਤੂਬਰ 'ਚ ਕੁਝ ਸਿੱਧੀਆਂ ਉਡਾਣਾਂ ਦੁਬਾਰਾ ਸ਼ੁਰੂ ਹੋਈਆਂ ਹਨ।

ਏਅਰ ਇੰਡੀਆ ਦੇ ਸੀਈਓ ਦਾ ਬਿਆਨ

ਏਅਰ ਇੰਡੀਆ ਦੇ ਸੀਈਓ ਅਤੇ ਮੈਨੇਜਿੰਗ ਡਾਇਰੈਕਟਰ ਕੈਂਪਬੈਲ ਵਿਲਸਨ ਨੇ ਕਿਹਾ,“ਦਿੱਲੀ ਅਤੇ ਸ਼ੰਘਾਈ ਦਰਮਿਆਨ ਇਹ ਉਡਾਣ ਦੋ ਮਹਾਨ ਰਾਸ਼ਟਰਾਂ, ਪੁਰਾਤਨ ਸਭਿਆਚਾਰਾਂ ਅਤੇ ਆਧੁਨਿਕ ਅਰਥਵਿਵਸਥਾ ਦੇ ਕੇਂਦਰਾਂ ਨੂੰ ਜੋੜਣ ਵਾਲਾ ਇਕ ਮਹੱਤਵਪੂਰਨ ਪੁਲ ਸਾਬਤ ਹੋਵੇਗੀ।”

ਸ਼ੰਘਾਈ – ਏਅਰ ਇੰਡੀਆ ਦਾ 48ਵਾਂ ਅੰਤਰਰਾਸ਼ਟਰੀ ਸ਼ਹਿਰ

ਇਸ ਨਵੇਂ ਰੂਟ ਨਾਲ ਸ਼ੰਘਾਈ, ਏਅਰ ਇੰਡੀਆ ਦੇ ਅੰਤਰਰਾਸ਼ਟਰੀ ਨੈੱਟਵਰਕ ਵਿੱਚ 48ਵਾਂ ਸ਼ਹਿਰ ਬਣੇਗਾ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਨਿਤੀਸ਼ ਕੁਮਾਰ ਨੇ ਅਸਤੀਫਾ ਦੇਣ ਤੋਂ ਪਹਿਲਾਂ ਕੈਬਨਿਟ ਭੰਗ ਕਰਨ ਦੀ ਕੀਤੀ ਸਿਫ਼ਾਰਿਸ਼

ਨਿਤੀਸ਼ ਕੁਮਾਰ ਨੇ ਅਸਤੀਫਾ ਦੇਣ ਤੋਂ ਪਹਿਲਾਂ ਕੈਬਨਿਟ ਭੰਗ ਕਰਨ ਦੀ ਕੀਤੀ ਸਿਫ਼ਾਰਿਸ਼

PM ਮੋਦੀ ਨੇ ਮਾਂ ਡਾਟ ਕਾਲੀ ਦੇ ਚਰਨਾਂ 'ਚ ਟੇਕਿਆ ਮੱਥਾ, ਦੇਸ਼ ਦੀ ਸੁਖ-ਸ਼ਾਂਤੀ ਲਈ ਕੀਤੀ ਅਰਦਾਸ

PM ਮੋਦੀ ਨੇ ਮਾਂ ਡਾਟ ਕਾਲੀ ਦੇ ਚਰਨਾਂ 'ਚ ਟੇਕਿਆ ਮੱਥਾ, ਦੇਸ਼ ਦੀ ਸੁਖ-ਸ਼ਾਂਤੀ ਲਈ ਕੀਤੀ ਅਰਦਾਸ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

ਉਪ-ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਅਤੇ ਉਪ-ਰਾਜਪਾਲ ਤਰਨਜੀਤ ਸਿੰਘ ਸੰਧੂ ਸ੍ਰੀ ਰਕਾਬਗੰਜ ਵਿਖੇ ਨਤਮਸਤਕ

ਉਪ-ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਅਤੇ ਉਪ-ਰਾਜਪਾਲ ਤਰਨਜੀਤ ਸਿੰਘ ਸੰਧੂ ਸ੍ਰੀ ਰਕਾਬਗੰਜ ਵਿਖੇ ਨਤਮਸਤਕ

ਸੰਸਦ ਦੇ ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਬੋਲੇ ਜੈਰਾਮ ਰਮੇਸ਼- 'ਲੋਕਤੰਤਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ'

ਸੰਸਦ ਦੇ ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਬੋਲੇ ਜੈਰਾਮ ਰਮੇਸ਼- 'ਲੋਕਤੰਤਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ'

ਨੋਇਡਾ 'ਚ ਮੁੜ ਭੜਕੀ ਹਿੰਸਾ : ਸੈਕਟਰ-80 'ਚ ਪ੍ਰਦਰਸ਼ਨਕਾਰੀਆਂ ਵੱਲੋਂ ਪਥਰਾਅ, ਭਾਰੀ ਪੁਲਸ ਬਲ ਕੀਤੀ ਤਾਇਨਾਤ

ਨੋਇਡਾ 'ਚ ਮੁੜ ਭੜਕੀ ਹਿੰਸਾ : ਸੈਕਟਰ-80 'ਚ ਪ੍ਰਦਰਸ਼ਨਕਾਰੀਆਂ ਵੱਲੋਂ ਪਥਰਾਅ, ਭਾਰੀ ਪੁਲਸ ਬਲ ਕੀਤੀ ਤਾਇਨਾਤ

ਬਿਹਾਰ ਦੀ ਸਿਆਸਤ 'ਚ ਉਲਟਫੇਰ: ਅੱਜ ਖ਼ਤਮ ਹੋਵੇਗਾ ਨਵੇਂ CM ਦਾ ਸਸਪੈਂਸ, ਨੀਤੀਸ਼ ਕੁਮਾਰ ਦੇ ਸਕਦੇ ਨੇ ਅਸਤੀਫ਼ਾ

ਬਿਹਾਰ ਦੀ ਸਿਆਸਤ 'ਚ ਉਲਟਫੇਰ: ਅੱਜ ਖ਼ਤਮ ਹੋਵੇਗਾ ਨਵੇਂ CM ਦਾ ਸਸਪੈਂਸ, ਨੀਤੀਸ਼ ਕੁਮਾਰ ਦੇ ਸਕਦੇ ਨੇ ਅਸਤੀਫ਼ਾ

PM ਨਰਿੰਦਰ ਮੋਦੀ ਨੇ ਵਿਸਾਖੀ, ਅੰਬੇਡਕਰ ਜਯੰਤੀ 'ਤੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

PM ਨਰਿੰਦਰ ਮੋਦੀ ਨੇ ਵਿਸਾਖੀ, ਅੰਬੇਡਕਰ ਜਯੰਤੀ 'ਤੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

'ਵੋਟਰ ਸੂਚੀ ਤੋਂ ਬਾਹਰ ਲੋਕ ਨਹੀਂ ਕਰ ਪਾ ਸਕਣਗੇ ਵੋਟ', ਬੰਗਾਲ ’ਚ SIR ਵਿਵਾਦ 'ਤੇ ‘ਸੁਪਰੀਮ ਕੋਰਟ’ ਦਾ ਫੈਸਲਾ

'ਵੋਟਰ ਸੂਚੀ ਤੋਂ ਬਾਹਰ ਲੋਕ ਨਹੀਂ ਕਰ ਪਾ ਸਕਣਗੇ ਵੋਟ', ਬੰਗਾਲ ’ਚ SIR ਵਿਵਾਦ 'ਤੇ ‘ਸੁਪਰੀਮ ਕੋਰਟ’ ਦਾ ਫੈਸਲਾ

PM ਮੋਦੀ ਅੱਜ ਕਰਨਗੇ ਦਿੱਲੀ-ਦੇਹਰਾਦੂਨ ਗ੍ਰੀਨਫੀਲਡ ਐਕਸਪ੍ਰੈਸਵੇਅ ਦਾ ਉਦਘਾਟਨ, ਹੁਣ ਮਿੰਟਾਂ 'ਚ ਤੈਅ ਹੋਵੇਗਾ ਸਫ਼ਰ

PM ਮੋਦੀ ਅੱਜ ਕਰਨਗੇ ਦਿੱਲੀ-ਦੇਹਰਾਦੂਨ ਗ੍ਰੀਨਫੀਲਡ ਐਕਸਪ੍ਰੈਸਵੇਅ ਦਾ ਉਦਘਾਟਨ, ਹੁਣ ਮਿੰਟਾਂ 'ਚ ਤੈਅ ਹੋਵੇਗਾ ਸਫ਼ਰ