ਸੁਨਾਮ ਊਧਮ ਸਿੰਘ ਵਾਲਾ (ਰਮੇਸ਼ ਗਰਗ) : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਦਿੜ੍ਹਬਾ ਵਿਖੇ ਆਯੋਜਿਤ ਕੀਤੀ ਜਾ ਰਹੀ ਪੰਜ ਰੋਜ਼ਾ ਸ਼ਿਵ ਕਥਾ ਦੇ ਸਬੰਧ ਵਿੱਚ ਪ੍ਰਬੰਧਕਾਂ ਅਤੇ ਸ਼ਰਧਾਲੂਆਂ ਵੱਲੋਂ ਸੰਧਿਆ ਫੇਰੀਆਂ ਦਾ ਆਯੋਜਨ ਕੀਤਾ ਗਿਆ। ਇਸ ਲੜੀ ਦੀ ਦੂਜੀ ਸ਼ਾਮ ਦੀ ਯਾਤਰਾ ਦਿੜ੍ਹਬਾ ਦੇ ਸ਼੍ਰੀ ਖਾਟੂ ਸ਼ਿਆਮ ਮੰਦਿਰ ਤੋਂ ਸ਼ੁਰੂ ਹੋਈ। ਇਸ ਯਾਤਰਾ ਦੀ ਸ਼ੁਰੂਆਤ ਮੰਦਰ ਪ੍ਰਬੰਧਕ, ਪ੍ਰਧਾਨ ਅਨਿਲ ਕੁਮਾਰ, ਪੂਰਨ ਚੰਦ ਗੋਇਲ, ਮਨੀਸ਼ ਕੁਮਾਰ ਬੰਟੀ, ਜੈਕੀ ਸਿੰਗਲਾ, ਪੁਜਾਰੀ, ਸੰਤ ਅਤੇ ਸ਼ਰਧਾਲੂਆਂ ਨੇ ਭਗਵਾਨ ਦੀ ਪੂਜਾ ਕੀਤੀ। ਇਸ ਯਾਤਰਾ ਦੌਰਾਨ ਸ਼ਰਧਾਲੂਆਂ ਨੇ ਮਿੱਠੀਆਂ ਆਵਾਜ਼ਾਂ ਵਿੱਚ ਭਗਵਾਨ ਦੀ ਉਸਤਤ ਗਾਇਨ ਕੀਤੀ ਅਤੇ ਵੱਖ-ਵੱਖ ਥਾਵਾਂ 'ਤੇ ਕੀਰਤਨ ਸਮੂਹ ਦਾ ਸਵਾਗਤ ਫੁੱਲਾਂ ਦੀ ਵਰਖਾ ਨਾਲ ਕੀਤਾ ਗਿਆ।
ਸੰਸਥਾਨ ਦੀ ਪ੍ਰਚਾਰਿਕਾ ਸਾਧਵੀ ਈਸ਼ਵਰਪ੍ਰੀਤਾ ਭਾਰਤੀ ਨੇ ਦੱਸਿਆ ਕਿ ਸੰਸਥਾ ਅਤੇ ਦਿੜ੍ਹਬਾ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਸ਼ਿਵ ਕਥਾ ਦਾ ਆਯੋਜਨ ਕਰ ਰਹੀਆਂ ਹਨ, ਜੋਕਿ 6 ਸਤੰਬਰ ਤੋਂ 10 ਸਤੰਬਰ 2026 ਤੱਕ ਗੀਤਾ ਭਵਨ ਦਿੜ੍ਹਬਾ ਵਿਖੇ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗੀ। ਇਸ ਦੌਰਾਨ ਸ਼ਹਿਰ ਦੀ ਸੰਗਤ ਨੇ ਕੀਰਤਨ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਭਗਵਾਨ ਸ਼ਿਵ ਦਾ ਨਾਮ ਲਾਭਕਾਰੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪ੍ਰਸਿੱਧ ਸਾਧਵੀ ਸੁਸ੍ਰੀ ਗਰਿਮਾ ਭਾਰਤੀ ਆਪਣੇ ਸੰਤਾਂ ਦੇ ਸਮੂਹ ਨਾਲ ਇਸ ਕਥਾ ਦਾ ਵਾਚਨ ਕਰਨਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਸੰਤ ਮੌਜੂਦ ਸਨ।