ਤੁਰਕੀ ਦੀ ਸੰਸਦ ਨੇ ਸੋਮਵਾਰ ਨੂੰ ਇਕ ਕਾਨੂੰਨ ਨੂੰ ਮਨਜ਼ੂਰੀ ਦਿੱਤੀ, ਜਿਸ ਦੇ ਤਹਿਤ ਹਜ਼ਾਰਾਂ ਕੁਰਦਿਸ਼ ਬਾਗੀਆਂ ਨੂੰ ਬਿਨਾਂ ਸ਼ਰਤ ਮੁਆਫ਼ੀ ਦਿੱਤੀ ਜਾਵੇਗੀ। ਇਹ ਕਦਮ ਬਾਗੀ ਧੜੇ ਨਾਲ ਸਰਕਾਰ ਦੀ ਸ਼ਾਂਤੀ ਪਹਿਲ ਨੂੰ ਅੱਗੇ ਵਧਾਉਣ ਦੇ ਮਕਸਦ ਨਾਲ ਚੁੱਕਿਆ ਗਿਆ ਹੈ।
ਸੰਸਦ ਨੇ ਇਸ ਬਿੱਲ ਨੂੰ 88 ਦੇ ਮੁਕਾਬਲੇ 468 ਦੇ ਬਹੁਮਤ ਨਾਲ ਮਨਜ਼ੂਰੀ ਦਿੱਤੀ। ਹਾਲਾਂਕਿ, ਇਹ ਮੁਆਫ਼ੀ ਉਦੋਂ ਹੀ ਲਾਗੂ ਹੋਵੇਗੀ ਜਦੋਂ ਤੁਰਕੀ ਦੇ ਅਧਿਕਾਰੀ ਇਹ ਪੁਸ਼ਟੀ ਕਰ ਲੈਣਗੇ ਕਿ ਕੁਰਦਿਸਤਾਨ ਵਰਕਰਜ਼ ਪਾਰਟੀ (ਪੀ. ਕੇ. ਕੇ.) ਨੇ ਪੂਰੀ ਤਰ੍ਹਾਂ ਹਥਿਆਰ ਸੁੱਟ ਦਿੱਤੇ ਹਨ।
ਪੀ. ਕੇ. ਕੇ. ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ ਉਹ ਤੁਰਕੀ ਸਰਕਾਰ ਦੇ ਖਿਲਾਫ ਦਹਾਕਿਆਂ ਤੋਂ ਜਾਰੀ ਆਪਣੀ ਹਥਿਆਰਬੰਦ ਬਗਾਵਤ ਨੂੰ ਖ਼ਤਮ ਕਰ ਰਿਹਾ ਹੈ ਅਤੇ ਸ਼ਾਂਤੀ ਯਤਨਾਂ ਦੇ ਤਹਿਤ ਸੰਗਠਨ ਨੂੰ ਭੰਗ ਕਰਨ ਦਾ ਫੈਸਲਾ ਲੈ ਰਿਹਾ ਹੈ।